ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੰਬਾਇਓਸਿਸ ਯੂਨੀਵਰਸਿਟੀ, ਪੁਣੇ ਦੇ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ। ਉਨ੍ਹਾਂ ਸਿੰਬਾਇਓਸਿਸ ਆਰੋਗਿਆ ਧਾਮ ਦਾ ਉਦਘਾਟਨ ਵੀ ਕੀਤਾ। ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ਿਯਾਰੀ ਵੀ ਇਸ ਮੌਕੇ ਹਾਜ਼ਰ ਸਨ।
ਇਸ ਮੌਕੇ ਸਿੰਬਾਇਓਸਿਸ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਾਬਕਾ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਸੰਸਥਾ ਦੇ ਆਦਰਸ਼ 'ਵਸੁਧੈਵ ਕੁਟੁੰਬਕਮ' ਨੂੰ ਨੋਟ ਕੀਤਾ ਅਤੇ ਕਿਹਾ ਕਿ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੇ ਰੂਪ ਵਿੱਚ, ਇਹ ਆਧੁਨਿਕ ਸੰਸਥਾ ਭਾਰਤ ਦੀ ਪ੍ਰਾਚੀਨ ਪਰੰਪਰਾ ਦੀ ਨੁਮਾਇੰਦਗੀ ਕਰ ਰਹੀ ਹੈ। ਉਨ੍ਹਾਂ ਕਿਹਾ,“ਗਿਆਨ ਦੂਰ-ਦੂਰ ਤੱਕ ਫੈਲਣਾ ਚਾਹੀਦਾ ਹੈ, ਗਿਆਨ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਜੋੜਨ ਦਾ ਮਾਧਿਅਮ ਬਣਨਾ ਚਾਹੀਦਾ ਹੈ, ਇਹ ਸਾਡਾ ਸੱਭਿਆਚਾਰ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਇਹ ਪਰੰਪਰਾ ਸਾਡੇ ਦੇਸ਼ ਵਿੱਚ ਹਾਲੇ ਵੀ ਜ਼ਿੰਦਾ ਹੈ।”
ਪ੍ਰਧਾਨ ਮੰਤਰੀ ਨੇ ਨਵੇਂ ਭਾਰਤ ਦੇ ਭਰੋਸੇ ਨੂੰ ਉਜਾਗਰ ਕਰਦਿਆਂ ਜ਼ਿਕਰ ਕੀਤਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਤੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟ ਅੱਪ ਈਕੋਸਿਸਟਮ ਕਾਇਮ ਰੱਖਦਾ ਹੈ। ਉਨ੍ਹਾਂ ਕਿਹਾ,“ਸਟਾਰਟਅੱਪ ਇੰਡੀਆ, ਸਟੈਂਡ ਅੱਪ ਇੰਡੀਆ, ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਜਿਹੇ ਮਿਸ਼ਨ ਤੁਹਾਡੀਆਂ ਖ਼ਾਹਿਸ਼ਾਂ ਨੂੰ ਦਰਸਾਉਂਦੇ ਹਨ। ਅੱਜ ਦਾ ਭਾਰਤ ਨਵੀਨਤਾ ਲਿਆ ਰਿਹਾ ਹੈ, ਸੁਧਾਰ ਕਰ ਰਿਹਾ ਹੈ ਅਤੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਣੇ ਦੇ ਨਿਵਾਸੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਵੇਂ ਭਾਰਤ ਨੇ ਕੋਰੋਨਾ ਟੀਕਾਕਰਣ ਦੇ ਸੰਦਰਭ ਵਿੱਚ ਦੁਨੀਆ ਨੂੰ ਆਪਣੀ ਤਾਕਤ ਦਿਖਾਈ।
ਉਨ੍ਹਾਂ ਨੇ ਭਾਰਤ ਦੇ ਪ੍ਰਭਾਵ ਨੂੰ ਵੀ ਉਜਾਗਰ ਕੀਤਾ ਅਤੇ ਕਿਹਾ ਕਿ ਯੂਕਰੇਨ ਸੰਕਟ ਦੌਰਾਨ ਭਾਰਤ ‘ਅਪਰੇਸ਼ਨ ਗੰਗਾ’ ਰਾਹੀਂ ਆਪਣੇ ਨਾਗਰਿਕਾਂ ਨੂੰ ਯੁੱਧ ਖੇਤਰ ਤੋਂ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਰਿਹਾ ਹੈ। ਉਨ੍ਹਾਂ ਕਿਹਾ,“ਦੁਨੀਆ ਦੇ ਵੱਡੇ ਦੇਸ਼ਾਂ ਨੂੰ ਅਜਿਹਾ ਕਰਨਾ ਮੁਸ਼ਕਲ ਹੋ ਰਿਹਾ ਹੈ। ਪਰ ਇਹ ਭਾਰਤ ਦਾ ਵਧ ਰਿਹਾ ਪ੍ਰਭਾਵ ਹੈ ਕਿ ਅਸੀਂ ਹਜ਼ਾਰਾਂ ਵਿਦਿਆਰਥੀਆਂ ਨੂੰ ਆਪਣੇ ਵਤਨ ਵਾਪਸ ਲਿਆਏ ਹਾਂ।”
ਪ੍ਰਧਾਨ ਮੰਤਰੀ ਨੇ ਦੇਸ਼ ਦੇ ਬਦਲੇ ਹੋਏ ਰੌਂਅ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ,"ਤੁਹਾਡੀ ਪੀੜ੍ਹੀ ਇਸ ਲਈ ਖ਼ੁਸ਼ਕਿਸਮਤ ਹੈ ਕਿ ਇਸ ਨੂੰ ਪਹਿਲਾਂ ਦੇ ਰੱਖਿਆਤਮਕ ਅਤੇ ਨਿਰਭਰ ਮਨੋਵਿਗਿਆਨ ਦੇ ਨੁਕਸਾਨਦੇਹ ਪ੍ਰਭਾਵ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਜੇਕਰ ਦੇਸ਼ 'ਚ ਇਹ ਬਦਲਾਅ ਆਇਆ ਹੈ ਤਾਂ ਇਸ ਦਾ ਪਹਿਲਾ ਸਿਹਰਾ ਵੀ ਤੁਹਾਡੇ ਸਾਰਿਆਂ ਨੂੰ ਜਾਂਦਾ ਹੈ, ਸਾਡੇ ਨੌਜਵਾਨਾਂ ਨੂੰ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਉਨ੍ਹਾਂ ਖੇਤਰਾਂ ਵਿੱਚ ਗਲੋਬਲ ਲੀਡਰ ਵਜੋਂ ਉਭਰਿਆ ਹੈ, ਜਿਨ੍ਹਾਂ ਨੂੰ ਪਹਿਲਾਂ ਪਹੁੰਚ ਤੋਂ ਬਾਹਰ ਸਮਝਿਆ ਜਾਂਦਾ ਸੀ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਬਣ ਗਿਆ ਹੈ। ਸੱਤ ਸਾਲ ਪਹਿਲਾਂ ਭਾਰਤ ਵਿੱਚ ਸਿਰਫ਼ 2 ਮੋਬਾਈਲ ਨਿਰਮਾਣ ਕੰਪਨੀਆਂ ਸਨ, ਅੱਜ 200 ਤੋਂ ਵੱਧ ਨਿਰਮਾਣ ਯੂਨਿਟ ਇਸ ਕੰਮ ਵਿੱਚ ਲੱਗੇ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਖੇਤਰ ’ਚ ਵੀ ਭਾਰਤ, ਜਿਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਦਰਾਮਦਕਾਰ ਦੇਸ਼ ਮੰਨਿਆ ਜਾਂਦਾ ਸੀ, ਹੁਣ ਇੱਕ ਰੱਖਿਆ ਬਰਾਮਦਕਾਰ ਬਣ ਰਿਹਾ ਹੈ। ਅੱਜ, ਦੋ ਵੱਡੇ ਰੱਖਿਆ ਗਲਿਆਰੇ ਆ ਰਹੇ ਹਨ, ਜਿੱਥੇ ਦੇਸ਼ ਦੀਆਂ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਭ ਤੋਂ ਵੱਡੇ ਆਧੁਨਿਕ ਹਥਿਆਰ ਬਣਾਏ ਜਾਣਗੇ।
ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਦੇ ਖੁੱਲਣ ਦਾ ਪੂਰਾ ਲਾਭ ਲੈਣ ਦਾ ਸੱਦਾ ਦਿੱਤਾ। ਜੀਓ-ਸਪੇਸ਼ੀਅਲ ਸਿਸਟਮ, ਡ੍ਰੋਨ, ਸੈਮੀ-ਕੰਡਕਟਰਾਂ ਅਤੇ ਪੁਲਾੜ ਟੈਕਨੋਲੋਜੀ ਦੇ ਖੇਤਰਾਂ ਵਿੱਚ ਹਾਲ ਹੀ ਵਿੱਚ ਕੀਤੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਦੇਸ਼ ਵਿੱਚ ਸਰਕਾਰ ਅੱਜ ਦੇਸ਼ ਦੇ ਨੌਜਵਾਨਾਂ ਦੀ ਤਾਕਤ ਉੱਤੇ ਭਰੋਸਾ ਕਰਦੀ ਹੈ। ਇਸ ਲਈ ਅਸੀਂ ਤੁਹਾਡੇ ਲਈ ਇੱਕ ਤੋਂ ਬਾਅਦ ਇੱਕ ਖੇਤਰ ਖੋਲ੍ਹ ਰਹੇ ਹਾਂ।
ਸ਼੍ਰੀ ਮੋਦੀ ਨੇ ਬੇਨਤੀ ਕੀਤੀ,"ਤੁਸੀਂ ਜਿਸ ਵੀ ਖੇਤਰ ਵਿੱਚ ਹੋ, ਜਿਸ ਤਰ੍ਹਾਂ ਤੁਸੀਂ ਆਪਣੇ ਕਰੀਅਰ ਲਈ ਲਕਸ਼ ਨਿਰਧਾਰਿਤ ਕਰਦੇ ਹੋ, ਉਸੇ ਤਰ੍ਹਾਂ ਤੁਹਾਡੇ ਦੇਸ਼ ਲਈ ਕੁਝ ਲਕਸ਼ ਹੋਣੇ ਚਾਹੀਦੇ ਹਨ।" ਉਨ੍ਹਾਂ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਕਿਹਾ। ਉਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਫਿਟਨਸ ਬਰਕਰਾਰ ਰੱਖਣ ਅਤੇ ਖੁਸ਼ ਤੇ ਗੁੰਜਾਇਮਾਨ ਰਹਿਣ ਲਈ ਕਿਹਾ। ਸ਼੍ਰੀ ਮੋਦੀ ਨੇ ਕਿਹਾ, "ਜਦੋਂ ਸਾਡੇ ਲਕਸ਼ ਨਿਜੀ ਵਿਕਾਸ ਤੋਂ ਰਾਸ਼ਟਰੀ ਵਿਕਾਸ ਵੱਲ ਜਾਂਦੇ ਹਨ, ਤਾਂ ਰਾਸ਼ਟਰ ਨਿਰਮਾਣ ਵਿੱਚ ਭਾਗੀਦਾਰ ਹੋਣ ਦੀ ਭਾਵਨਾ ਆਪਣੇ ਆਪ ਹੀ ਆ ਜਾਂਦੀ ਹੈ।"
ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਹਰ ਸਾਲ ਕੰਮ ਕਰਨ ਲਈ ਥੀਮਾਂ ਦੀ ਚੋਣ ਕਰਨ ਅਤੇ ਰਾਸ਼ਟਰੀ ਤੇ ਵਿਸ਼ਵ ਪੱਧਰੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਵਿਸ਼ਿਆਂ ਦੀ ਚੋਣ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਨਤੀਜੇ ਅਤੇ ਵਿਚਾਰ ਪ੍ਰਧਾਨ ਮੰਤਰੀ ਦਫ਼ਤਰ ਨਾਲ ਵੀ ਸਾਂਝੇ ਕੀਤੇ ਜਾ ਸਕਦੇ ਹਨ।
मुझे ये भी बताया गया है कि Symbiosis ऐसी University है जहां ‘वसुधैव कुटुम्बकम्’ पर अलग से एक कोर्स है।
— PMO India (@PMOIndia) March 6, 2022
ज्ञान का व्यापक प्रसार हो, ज्ञान पूरे विश्व को एक परिवार के रूप में जोड़ने का माध्यम बने, ये हमारी संस्कृति रही है।
मुझे खुशी है कि ये परंपरा हमारे देश में आज भी जीवंत है: PM
आज आपका देश दुनिया की सबसे बड़ी economies में शामिल है।
— PMO India (@PMOIndia) March 6, 2022
दुनिया का तीसरा सबसे बड़ा start-up ecosystem आज हमारे देश में है: PM @narendramodi
स्टार्टअप इंडिया, स्टैंडअप इंडिया, मेक इन इंडिया और आत्मनिर्भर भारत जैसे मिशन आपके aspirations को represent कर रहे हैं।
— PMO India (@PMOIndia) March 6, 2022
आज का इंडिया innovate कर रहा है, improve कर रहा है, और पूरी दुनिया को influence कर रहा है: PM @narendramodi
पुणे में रहने वाले लोग तो अच्छी तरह जानते हैं कि कोरोना वैक्सीनेशन को लेकर भारत ने किस तरह पूरी दुनिया के सामने अपना सामर्थ्य दिखाया है।
— PMO India (@PMOIndia) March 6, 2022
अभी आप लोग यूक्रेन संकट के समय भी देख रहे हैं कि कैसे ऑपरेशन गंगा चलाकर भारत अपने नागरिकों को युद्ध क्षेत्र से सुरक्षित बाहर निकाल रहा है: PM
आपकी जेनेरेशन एक तरह से खुशनसीब है कि उसे पहले वाली defensive और dependent psychology का नुकसान नहीं उठाना पड़ा।
— PMO India (@PMOIndia) March 6, 2022
लेकिन, देश में अगर ये बदलाव आया है तो इसका सबसे पहला क्रेडिट भी आप सभी को जाता है, हमारे युवा को जाता है, हमारे youth को जाता है: PM @narendramodi
Mobile manufacturing में भारत दुनिया का दूसरा सबसे बड़ा देश बनकर उभरा है।
— PMO India (@PMOIndia) March 6, 2022
सात साल पहले भारत में सिर्फ 2 मोबाइल मैन्यूफैक्चरिंग कंपनियां थीं, आज 200 से ज्यादा मैन्यूफैक्चरिंग यूनिट्स इस काम में जुटी हैं: PM @narendramodi
आज देश में जो सरकार है, वो देश के युवाओं के सामर्थ्य पर, आपके सामर्थ्य पर भरोसा करती है।
— PMO India (@PMOIndia) March 6, 2022
इसलिए हम एक के बाद एक सेक्टर्स को आपके लिए खोलते जा रहे हैं।
इन अवसरों का खूब फायदा उठाइए: PM @narendramodi
आप चाहे जिस किसी फील्ड में हों, जिस तरह आप अपने career के लिए goals set करते हैं, उसी तरह आपके कुछ goals देश के लिए होने चाहिए: PM @narendramodi
— PMO India (@PMOIndia) March 6, 2022