ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਪੂਸਾ ਸਥਿਤ ਭਾਰਤੀ ਖੇਤੀਬਾੜੀ ਰਿਸਰਚ ਇੰਸਟੀਟਿਊਟ (ਆਈਆਈਆਰਆਈ) ਪਰਿਸਰ ਦੇ ਰਾਸ਼ਟਰੀ ਖੇਤੀਬਾੜੀ ਵਿਗਿਆਨ ਪਰਿਸਰ (ਐੱਨਏਐੱਸਸੀ) ਦੇ ਸੁਬ੍ਰਮਣਿਅਮ ਹਾਲ ਵਿੱਚ ਗਲੋਬਲ ਮਿਲਟਸ (ਸ਼੍ਰੀ ਅੰਨ) ਸੰਮੇਲਨ ਦਾ ਉਦਘਾਟਨ ਕੀਤਾ। ਦੋ ਦਿਨਾਂ ਗਲੋਬਲ ਕਾਨਫਰੰਸ ਵਿੱਚ ਉਤਪਾਦਕਾਂ, ਉਪਭੋਗਤਾਵਾਂ ਅਤੇ ਹੋਰ ਹਿਤਧਾਰਕਾਂ ਦੇ ਵਿੱਚ ਮੋਟੇ ਅਨਾਜ ਦੇ ਪ੍ਰਚਾਰ ਅਤੇ ਜਾਗਰੂਕਤਾ, ਮੋਟੇ ਅਨਾਜ ਦੀ ਵੈਲਿਊ ਚੇਨ ਦਾ ਵਿਕਾਸ, ਬਾਜਰਾ ਦੇ ਸਿਹਤ ਅਤੇ ਪੋਸ਼ਣ ਸਬੰਧੀ ਪਹਿਲੂ, ਬਜ਼ਾਰ ਸੰਪਰਕ, ਰਿਸਰਚ ਅਤੇ ਵਿਕਾਸ ਆਦਿ ਜਿਹੇ ਸ਼੍ਰੀ ਅੰਨ ਨਾਲ ਸਬੰਧਿਤ ਸਾਰੇ ਮਹੱਤਵਪੂਰਨ ਮੁੱਦਿਆਂ ‘ਤੇ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਪ੍ਰਦਰਸ਼ਨੀ ਸਹਿ ਕ੍ਰੇਤਾ-ਵਿਕ੍ਰਤਾ (ਬਾਇਰ-ਸੈਲਰ) ਬੈਠਕ ਮੰਡਪ ਦਾ ਉਦਘਾਟਨ ਕੀਤਾ ਅਤੇ ਉਸ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਇੱਕ ਯਾਦਗਾਰੀ ਡਾਕ ਟਿਕਟ ਅਤੇ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ। ਇਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਭਾਰਤੀ ਮਿਲਟ (ਸ਼੍ਰੀ ਅੰਨ) ਸਟਾਰਟ-ਅੱਪ ਕੰਪੋਡੀਅਮ ਲਾਂਚ ਕੀਤਾ ਅਤੇ ਬੁੱਕ ਆਵ੍ ਮਿਲਟ ਸਟੈਂਡਰਡਸ ਦਾ ਡਿਜੀਟਲ ਤਰੀਕੇ ਨਾਲ ਵਿਮੋਚਨ ਕੀਤਾ।
ਇਸ ਅਵਸਰ ‘ਤੇ ਅੰਤਰਰਾਸ਼ਟਰੀ ਨੇਤਾਵਾਂ ਨੇ ਆਪਣੇ ਸੰਦੇਸ਼ ਦਿੱਤੇ। ਇਥੀਯੋਪੀਆ ਦੀ ਰਾਸ਼ਟਰਪਤੀ ਸ਼੍ਰੀਮਤੀ ਸਹਲੇ-ਬਰਕ ਜੇਵੜੇ ਨੇ ਇਸ ਪ੍ਰੋਗਰਾਮ ਦੇ ਆਯੋਜਨ ਦੇ ਲਈ ਭਾਰਤ ਸਰਕਾਰ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਲੋਕਾਂ ਨੂੰ ਖਵਾਉਣ ਦੇ ਲਈ ਮਿਲਟ ਇੱਕ ਸਸਤਾ ਅਤੇ ਪੌਸ਼ਟਿਕ ਵਿਕਲਪ ਹੈ। ਉਪ-ਸਹਾਰਾ ਅਫਰੀਕਾ ਵਿੱਚ ਇਥੀਯੋਪੀਆ ਇੱਕ ਮਹੱਤਵਪੂਰਨ ਮਿਲਟ ਉਤਪਾਦਕ ਦੇਸ਼ ਹੈ। ਉਨ੍ਹਾਂ ਨੇ ਮਿਲਟ ਦੇ ਪ੍ਰਸਾਰ ਦੇ ਲਈ ਨੀਤੀਗਤ ਤੌਰ ‘ਤੇ ਜ਼ਰੂਰਤ ਅਨੁਸਾਰ ਜ਼ੋਰ ਦਿੰਦੇ ਹੋਏ ਉਨ੍ਹਾਂ ਦੇ ਈਕੋਸਿਸਟਮ ਦੇ ਅਨੁਸਾਰ ਫ਼ਸਲਾਂ ਦੀ ਉਪਯੁਕਤਤਾ ਦੇ ਅਧਿਐਨ ਦੀ ਉਪਯੋਗਤਾ ‘ਤੇ ਜ਼ੋਰ ਦਿੱਤਾ।
ਗੁਯਾਨਾ ਦੇ ਰਾਸ਼ਟਰਪਤੀ ਡਾ. ਮੋਹਮੰਦ ਇਰਫਾਨ ਅਲੀ ਨੇ ਕਿਹਾ ਕਿ ਭਾਰਤ ਦੀ ਅਗਵਾਈ ਵਿੱਚ ਮਿਲਟ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਅਜਿਹਾ ਕਰਨ ਵਿੱਚ ਇਹ ਬਾਕੀ ਦੁਨੀਆ ਦੇ ਉਪਯੋਗ ਦੇ ਲਈ ਆਪਣੀ ਮੁਹਾਰਤਾ ਵੀ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਮਿਲਟ ਵਰ੍ਹੇ ਦੀ ਸਫਲਤਾ ਟਿਕਾਊ ਵਿਕਾਸ ਲਕਸ਼ਾਂ ਨੂੰ ਹਾਸਲ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਗੁਯਾਨਾ ਨੇ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਮਿਲਟ ਨੂੰ ਇੱਕ ਮਹੱਤਵਪੂਰਨ ਕਾਰਕ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ। ਗੁਯਾਨਾ ਵਿਸ਼ੇਸ਼ ਮਿਲਟ ਉਤਪਾਦਨ ਦੇ ਲਈ 200 ਏਕੜ ਭੂਮੀ ਨਿਰਧਾਰਿਤ ਕਰਕੇ ਬਾਜਰਾ ਦੇ ਬੜੇ ਪੈਮਾਨੇ ‘ਤੇ ਉਤਪਾਦਨ ਦੇ ਲਈ ਭਾਰਤ ਦੇ ਨਾਲ ਸਹਿਯੋਗ ਸ਼ੁਰੂ ਕਰ ਰਿਹਾ ਹੈ, ਜਿੱਥੇ ਭਾਰਤ ਟੈਕਨੋਲੋਜੀ ਦੇ ਨਾਲ ਤਕਨੀਕੀ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰੇਗਾ।
ਇਕੱਠ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਗਲੋਬਲ ਮਿਲਟ ਕਾਨਫਰੰਸ ਦੇ ਆਯੋਜਨ ‘ਤੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਨਾ ਕੇਵਲ ਆਲਮੀ ਭਲਾਈ ਦੇ ਲਈ ਜ਼ਰੂਰੀ ਹਨ, ਬਲਕਿ ਆਲਮੀ ਭਲਾਈ ਦੇ ਪ੍ਰਤੀ ਭਾਰਤ ਦੀ ਜ਼ਿੰਮੇਦਾਰੀਆਂ ਦਾ ਪ੍ਰਤੀਕ ਵੀ ਹਨ। ਸੰਕਲਪ ਨੂੰ ਸਿੱਧੀ ਦੇ ਰੂਪ ਵਿੱਚ ਬਦਲਣ ਦੇ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਦੁਹਰਾਉਂਦੇ ਹੋਏ ਕਿਹਾ ਕਿ ਜਦੋਂ ਅਸੀਂ ਕਿਸੇ ਸੰਕਲਪ ਨੂੰ ਅੱਗੇ ਵਧਾਉਂਦੇ ਹਾਂ, ਤਾਂ ਉਸ ਨੂੰ ਸਿੱਧੀ ਤੱਕ ਪਹੁੰਚਾਉਣ ਦੀ ਜ਼ਿੰਮੇਦਾਰੀ ਵੀ ਉਤਨੀ ਹੀ ਅਹਿਮ ਹੁੰਦੀ ਹੈ। ਭਾਰਤ ਦੇ ਪ੍ਰਸਤਾਵ ਅਤੇ ਪ੍ਰਯਤਨਾਂ ਦੇ ਬਾਅਦ ਹੀ ਸੰਯੁਕਤ ਰਾਸ਼ਟਰ ਨੇ 2023 ਨੂੰ ‘ਇੰਟਰਨੈਸ਼ਨਲ ਮਿਲਟ ਈਅਰ’ ਐਲਾਨ ਕੀਤਾ ਹੈ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਅੱਜ ਵਿਸ਼ਵ ਜਦੋਂ ‘ਇੰਟਰਨੈਸ਼ਨਲ ਮਿਲਟ ਈਅਰ’ ਮਨਾ ਰਿਹਾ ਹੈ, ਤਾਂ ਭਾਰਤ ਇਸ ਅਭਿਯਾਨ ਦੀ ਅਗਵਾਈ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਚਾਨਣਾ ਪਾਇਆ ਕਿ ‘ਗਲੋਬਲ ਮਿਲਟ ਕਾਨਫਰੰਸ’ ਇਸੇ ਦਿਸ਼ਾ ਦਾ ਇੱਕ ਮਹੱਤਵਪੂਰਨ ਕਦਮ ਹੈ। ਇਨ੍ਹਾਂ ਵਿੱਚ ਮਿਲਟਸ ਦੀ ਖੇਤੀ, ਉਸ ਨਾਲ ਜੁੜੀ ਅਰਥਵਿਵਸਥਾ, ਹੈਲਥ ‘ਤੇ ਉਸ ਦੇ ਪ੍ਰਭਾਵ, ਕਿਸਾਨਾਂ ਦੀ ਆਮਦਨ, ਅਜਿਹੇ ਅਨੇਕ ਵਿਸ਼ਿਆਂ ‘ਤੇ ਵਿਚਾਰ ਮੰਥਨ ਸੈਸ਼ਨ ਵਿੱਚ ਸਾਰੇ ਵਿਦਵਾਨ ਅਤੇ ਅਨੁਭਵੀ ਲੋਕ ਵਿਚਾਰ-ਵਟਾਂਦਰਾ ਕਰਨ ਵਾਲੇ ਹਨ। ਇਸ ਵਿੱਚ ਗ੍ਰਾਮ ਪੰਚਾਇਤਾਂ, ਖੇਤੀਬਾੜੀ ਕੇਂਦਰ, ਸਕੂਲ-ਕਾਲਜ ਅਤੇ ਐਗ੍ਰੀਕਲਚਰ ਯੂਨੀਵਰਸਿਟੀ ਦੇ ਨਾਲ-ਨਾਲ ਭਾਰਤੀ ਦੂਤਾਵਾਸ ਅਤੇ ਕਈ ਦੇਸ਼ ਵੀ ਸਾਡੇ ਨਾਲ ਸ਼ਾਮਲ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਜ ਇਸ ਪ੍ਰੋਗਰਾਮ ਨਾਲ 75 ਲੱਖ ਤੋਂ ਅਧਿਕ ਕਿਸਾਨ ਵਰਚੁਅਲੀ ਜੁੜੇ ਹੋਏ ਹਨ। ਪ੍ਰਧਾਨ ਮੰਤਰੀ ਨੇ ਇਸ ਅਵਸਰ ਨੂੰ ਯਾਦਗਾਰ ਬਣਾਉਣ ਦੇ ਲਈ ਇੱਕ ਯਾਦਗਾਰੀ ਸਿੱਕੇ ਅਤੇ ਇੱਕ ਡਾਕਟ ਟਿਕਟ ਦੇ ਜਾਰੀ ਕਰਨ ਦੇ ਨਾਲ-ਨਾਲ ਬੁੱਕ ਆਵ੍ ਮਿਲਟ ਸਟੈਂਡਰਡਸ ਦਾ ਵਿਮੋਚਨ ਅਤੇ ਆਈਸੀਏਆਰ ਦੇ ਭਾਰਤੀ ਮਿਲਟ ਰਿਸਰਚ ਇੰਸਟੀਟਿਊਟ ਨੂੰ ਗਲੋਬਲ ਉਤਕ੍ਰਿਸ਼ਟਤਾ ਕੇਂਦਰ ਦੇ ਰੂਪ ਵਿੱਚ ਐਲਾਨ ਕੀਤਾ।
ਪ੍ਰਧਾਨ ਮੰਤਰੀ ਨੇ ਪ੍ਰਤੀਨਿਧੀਆਂ ਨੂੰ ਪ੍ਰੋਗਰਾਮ ਸਥਲ ‘ਤੇ ਪ੍ਰਦਰਸ਼ਨੀ ਦੇਖਣ ਅਤੇ ਇੱਕ ਹੀ ਜਗ੍ਹਾ ‘ਤੇ ਮਿਲਟਸ ਦੀ ਪੂਰੀ ਦੁਨੀਆ ਨੂੰ ਸਮਝਣ, ਉਸ ਦੀ ਉਪਯੋਗਿਤਾ ਨੂੰ ਸਮਝਣ, ਵਾਤਾਵਰਣ ਦੇ ਲਈ, ਕੁਦਰਤ ਦੇ ਲਈ, ਸਿਹਤ ਦੇ ਲਈ, ਕਿਸਾਨਾਂ ਦੇ ਆਮਦਨ ਦੇ ਲਈ ਸਾਰੇ ਪਹਿਲੂਆਂ ਨੂੰ ਸਮਝਣ ਦੇ ਲਈ ਐਗਜ਼ੀਬਿਸ਼ਨ ਦੇਖਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਮਿਲਟ ਨਾਲ ਸਬੰਧਿਤ ਉੱਦਮਾਂ ਅਤੇ ਖੇਤੀ ਦੇ ਲਈ ਸਟਾਰਟਅੱਪ ਲਿਆਉਣ ਦੀ ਨੌਜਵਾਨਾਂ ਦੀ ਪਹਿਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, “ਇਹ ਮਿਲਟ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦਾ ਇੱਕ ਸੰਕੇਤ ਹੈ।”
ਪ੍ਰਧਾਨ ਮੰਤਰੀ ਨੇ ਵਿਦੇਸ਼ੀ ਪ੍ਰਤੀਨਿਧੀਆਂ ਨੂੰ ਮਿਲਟ ਦੇ ਲਈ ਭਾਰਤ ਦੀ ਬ੍ਰੌਂਡਿੰਗ ਸਬੰਧੀ ਪਹਿਲ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਵਿੱਚ ਮਿਲਟ ਜਾਂ ਮੋਟੇ ਅਨਾਜ ਨੂੰ ਹੁਣ ਸ਼੍ਰੀ ਅੰਨ ਦੀ ਪਹਿਚਾਣ ਦਿੱਤੀ ਗਈ ਹੈ। ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਕਿ ਸ਼੍ਰੀ ਅੰਨ ਕੇਵਲ ਖੇਤੀ ਜਾ ਖਾਣ ਤੱਕ ਸੀਮਿਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਪਰਪੰਰਾ ਤੋਂ ਜਾਣੂ ਲੋਕ ਇਸ ਗੱਲ ਤੋਂ ਚੰਗੀ ਤਰ੍ਹਾ ਜਾਣੂ ਹਨ ਕਿ ਸਾਡੇ ਇੱਥੇ ਕਿਸੇ ਦੇ ਅੱਗੇ ਸ਼੍ਰੀ ਐਵੇਂ ਹੀ ਨਹੀਂ ਜੁੜਦਾ ਹੈ ਅਤੇ ਜਿੱਥੇ ਸ਼੍ਰੀ ਹੁੰਦਾ ਹੈ, ਉੱਥੇ ਸਮ੍ਰਿੱਧੀ ਵੀ ਹੁੰਦੀ ਹੈ, ਅਤੇ ਸਮੱਗਰਤਾ ਵੀ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਸ਼੍ਰੀ ਅੰਨ ਵੀ ਭਾਰਤ ਵਿੱਚ ਸਮੁੱਚੇ ਵਿਕਾਸ ਦਾ ਇੱਕ ਮਾਧਿਅਮ ਬਣ ਰਿਹਾ ਹੈ। ਇਸ ਵਿੱਚ ਪਿੰਡ ਵੀ ਜੁੜਿਆ ਹੈ, ਗ਼ਰੀਬ ਵੀ ਜੁੜਿਆ ਹੈ।” ਉਨ੍ਹਾਂ ਨੇ ਕਿਹਾ, “ਸ਼੍ਰੀ ਅੰਨ ਯਾਨੀ ਦੇਸ਼ ਦੇ ਛੋਟੇ ਕਿਸਾਨਾਂ ਦੀ ਸਮ੍ਰਿੱਧੀ ਦਾ ਦੁਆਰ, ਸ਼੍ਰੀ ਅੰਨ ਯਾਨੀ ਦੇਸ਼ ਦੇ ਕਰੋੜਾਂ ਲੋਕਾਂ ਦੇ ਪੋਸ਼ਣ ਦਾ ਕਰਣਧਾਰ, ਸ਼੍ਰੀ ਅੰਨ ਯਾਨੀ ਦੇਸ਼ ਦੇ ਆਦਿਵਾਸੀ ਸਮਾਜ ਦਾ ਸਤਿਕਾਰ, ਸ਼੍ਰੀ ਅੰਨ ਯਾਨੀ ਘੱਟ ਪਾਣੀ ਵਿੱਚ ਜ਼ਿਆਦਾ ਫਸਲ ਦੀ ਪੈਦਾਵਾਰ, ਸ਼੍ਰੀ ਅੰਨ ਯਾਨੀ ਕੈਮੀਕਲ ਮੁਕਤ ਖੇਤੀ ਦਾ ਬੜਾ ਅਧਾਰ, ਸ਼੍ਰੀ ਅੰਨ ਯਾਨੀ ਕਲਾਈਮੇਟ ਚੇਂਜ ਦੀ ਚੁਣੌਤੀ ਨਾਲ ਨਿਪਟਣ ਵਿੱਚ ਮਦਦਗਾਰ।”
ਪ੍ਰਧਾਨ ਮੰਤਰੀ ਨੇ ਸ਼੍ਰੀ ਅੰਨ ਨੂੰ ਇੱਕ ਗਲੋਬਲ ਅੰਦੋਲਨ ਵਿੱਚ ਬਦਲਣ ਦੇ ਲਈ ਸਰਕਾਰ ਦੇ ਲਗਾਤਾਰ ਪ੍ਰਯਤਨਾਂ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ 2018 ਵਿੱਚ ਮੋਟੇ ਅਨਾਜ ਨੂੰ ਪੋਸ਼ਕ-ਅਨਾਜ ਐਲਾਨ ਕੀਤਾ ਗਿਆ ਸੀ, ਜਿੱਥੇ ਕਿਸਾਨਾਂ ਨੂੰ ਇਸ ਦੇ ਲਾਭਾਂ ਬਾਰੇ ਜਾਗਰੂਕ ਕਰਨ ਤੋਂ ਲੈ ਕੇ ਬਜ਼ਾਰ ਦੇ ਪ੍ਰਤੀ ਰੂਚੀ ਪੈਦਾ ਕਰਨ ਤੱਕ ਸਾਰੇ ਪੱਧਰਾਂ ‘ਤੇ ਕੰਮ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਟੇ ਤੌਰ ‘ਤੇ ਦੇਸ਼ ਦੇ 12-13 ਵਿਭਿੰਨ ਰਾਜਾਂ ਵਿੱਚ ਮੋਟੇ ਅਨਾਜ ਦੀ ਖੇਤੀ ਕੀਤੀ ਜਾਂਦੀ ਹੈ, ਜਿੱਥੇ ਪ੍ਰਤੀ ਵਿਅਕਤੀ ਪ੍ਰਤੀ ਮਹੀਨੇ ਘਰੇਲੂ ਖਪਤ 3 ਕਿਲੋਗ੍ਰਾਮ ਤੋਂ ਅਧਿਕ ਨਹੀਂ ਸੀ, ਜਦਕਿ ਖਪਤ ਅੱਜ ਵਧ ਕੇ 14 ਕਿਲੋਗ੍ਰਾਮ ਪ੍ਰਤੀ ਮਹੀਨੇ ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਿਲਟਸ ਫੂਡ ਪ੍ਰੋਡਕਟਸ ਦੀ ਵਿਕਰੀ ਵੀ ਕਰੀਬ 30 ਪ੍ਰਤੀਸ਼ਤ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਜਗ੍ਹਾ-ਜਗ੍ਹਾ ਮਿਲਟ ਕੈਫੇ ਨਜ਼ਰ ਆਉਣ ਲਗੇ ਹਨ, ਮਿਲਟਸ ਨਾਲ ਜੁੜੀ ਰੇਸੀਪੀਜ਼ ਦੇ ਸੋਸ਼ਲ ਮੀਡੀਆ ਚੈਨਲਸ ਬਣ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ, “ਦੇਸ਼ ਦੇ 19 ਜ਼ਿਲ੍ਹਿਆਂ ਨੂੰ ‘ਵੰਨ ਡਿਸਟ੍ਰਿਕਟ, ਵੰਨ ਪ੍ਰੋਡਕਟ’ ਸਕੀਮ ਦੇ ਤਹਿਤ ਵੀ ਸਿਲੈਕਟ ਕੀਤਾ ਗਿਆ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਲਗਭਗ 2.5 ਕਰੋੜ ਛੋਟੇ ਕਿਸਾਨ ਭਾਰਤ ਵਿੱਚ ਮਿਲਟਸ ਦੇ ਉਤਪਾਦਨ ਵਿੱਚ ਪ੍ਰਤੱਖ ਤੌਰ ‘ਤੇ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਮਿਲਟਸ, ਮਾਨਵ ਅਤੇ ਮਿੱਟੀ, ਦੋਨਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਦੀ ਗਰੰਟੀ ਦਿੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਮਿਲਟਸ ਦੀ ਇੱਕ ਹੋਰ ਤਾਕਤ ‘ਤੇ ਜ਼ੋਰ ਦੇਣਾ ਚਾਹੁੰਦਾ ਹਾਂ। ਮਿਲਟਸ ਦੀ ਇਹੀ ਤਾਕਤ ਹੈ- ਇਸ ਦਾ ਕਲਾਈਮੇਟ ਰੈਸੀਲੀਐਂਟ ਹੋਣਾ। ਬਹੁਤ ਐਡਵਰਸ ਕਲਾਈਮੈਟਿਕ ਕੰਡੀਸ਼ੰਸ ਵਿੱਚ ਵੀ ਮਿਲਟਸ ਦਾ ਅਸਾਨੀ ਨਾਲ ਉਤਪਾਦਨ ਹੋ ਜਾਂਦਾ ਹੈ। ਇਸ ਦੀ ਪੈਦਾਵਾਰ ਵਿੱਚ ਮੁਕਾਬਲਾਤਨ ਪਾਣੀ ਵੀ ਘੱਟ ਲਗਦਾ ਹੈ, ਜਿਸ ਵਿੱਚ ਵਾਟਰ ਕ੍ਰਾਈਸਿਸ ਵਾਲੀਆਂ ਥਾਵਾਂ ਦੇ ਲਈ ਇਹ ਇੱਕ ਪਸੰਦੀਦਾ ਫਸਲ ਬਣ ਜਾਂਦੀ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦਾ ਮਿਲਟ ਮਿਸ਼ਨ- ਸ਼੍ਰੀ ਅੰਨ ਦਾ ਅਭਿਯਾਨ ਦੇਸ਼ ਦੇ 2.5 ਕਰੋੜ ਕਿਸਾਨਾਂ ਦੇ ਲਈ ਵਰਦਾਨ ਸਾਬਿਤ ਹੋਵੇਗਾ।” ਉਨ੍ਹਾਂ ਨੇ ਕਿਹਾ ਕਿ ਅਜ਼ਾਦੀ ਦੇ ਬਾਅਦ ਪਹਿਲੀ ਵਾਰ ਸਰਕਾਰ ਨੇ ਮੋਟੇ ਅਨਾਜ ਉਗਾਉਣ ਵਾਲੇ 2.5 ਕਰੋੜ ਛੋਟੇ ਕਿਸਾਨਾਂ ਦੀ ਦੇਖਭਾਲ਼ ਕੀਤੀ ਹੈ।
ਇਹ ਦੇਖਦੇ ਹੋਏ ਕਿ ਮੋਟਾ ਅਨਾਜ ਹੁਣ ਪ੍ਰੋਸੈੱਸਿੰਗ ਦੇ ਬਾਅਦ ਪੈਕੇਜਡ ਖੁਰਾਕ ਪਦਾਰਥਾਂ ਦੇ ਮਾਧਿਅਮ ਨਾਲ ਦੁਕਾਨਾਂ ਅਤੇ ਬਜ਼ਾਰਾਂ ਤੱਕ ਪਹੁੰਚ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸ਼੍ਰੀ ਅੰਨ ਬਜ਼ਾਰ ਨੂੰ ਹੁਲਾਰਾ ਮਿਲਣ ਨਾਲ ਇਨ੍ਹਾਂ 2.5 ਕਰੋੜ ਛੋਟੇ ਕਿਸਾਨਾਂ ਦੀ ਆਮਦਨ ਵਧੇਗੀ, ਜਿਸ ਨਾਲ ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸ਼੍ਰੀ ਅੰਨ ‘ਤੇ ਕੰਮ ਕਰ ਰਹੇ 500 ਤੋਂ ਅਧਿਕ ਸਟਾਰਟਅੱਪ ਸਾਹਮਣੇ ਆਏ ਹਨ ਅਤੇ ਪਿਛਲੇ ਕੁਝ ਵਰ੍ਹਿਆਂ ਵਿੱਚ ਬੜੀ ਸੰਖਿਆ ਵਿੱਚ ਐੱਫਪੀਓ ਵੀ ਅੱਗੇ ਆ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੇਸ਼ ਵਿੱਚ ਇੱਕ ਸੰਪੂਰਨ ਸਪਾਲਈ ਚੇਨ ਵਿਕਸਿਤ ਕੀਤੀ ਜਾ ਰਹੀ ਹੈ, ਜਿੱਥੇ ਛੋਟੇ ਪਿੰਡਾਂ ਵਿੱਚ ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਸ਼੍ਰੀ ਅੰਨ ਦੇ ਉਤਪਾਦ ਬਣਾ ਰਹੀਆਂ ਹਨ, ਜੋ ਮੌਲ ਅਤੇ ਸੁਪਰਮਾਰਕਿਟ ਵਿੱਚ ਪਹੁੰਚ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਇਸ ਸਮੇਂ ਜੀ-20 ਦਾ ਪ੍ਰੈਜ਼ੀਡੈਂਟ ਵੀ ਹੈ। ਭਾਰਤ ਦਾ ਮੋਟੋ ਹੈ- ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਣ ਦੀ ਇਹ ਭਾਵਨਾ, ਇੰਟਰਨੈਸ਼ਨਲ ਮਿਲਟ ਈਅਰ ਵਿੱਚ ਵੀ ਝਲਕਦੀ ਹੈ।” ਉਨ੍ਹਾਂ ਨੇ ਕਿਹਾ, “ਵਿਸ਼ਵ ਦੇ ਪ੍ਰਤੀ ਕਰਤਵ ਭਾਵਨਾ ਅਤੇ ਮਾਨਵਤਾ ਦੀ ਸੇਵਾ ਦਾ ਸੰਕਲਪ, ਸਦਾ ਭਾਰਤ ਦੇ ਮਨ ਵਿੱਚ ਰਿਹਾ ਹੈ।” ਯੋਗ ਦਾ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਯੋਗ ਨੂੰ ਲੈ ਕੇ ਅੱਗੇ ਵਧੇ ਤਾਂ ਅਸੀਂ ਇਹ ਵੀ ਸੁਨਿਸ਼ਚਿਤ ਕੀਤਾ ਕਿ ਅੰਤਰਰਾਸ਼ਟਰੀ ਯੋਗ ਦਿਵਸ ਦੇ ਜ਼ਰੀਏ ਪੂਰੇ ਵਿਸ਼ਵ ਨੂੰ ਉਸ ਦਾ ਲਾਭ ਮਿਲੇ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਅੱਜ ਵਿਸ਼ਵ ਦੇ 100 ਤੋਂ ਅਧਿਕ ਦੇਸ਼ਾਂ ਵਿੱਚ ਯੋਗ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਅਤੇ ਵਿਸ਼ਵ ਦੇ 30 ਤੋਂ ਅਧਿਕ ਦੇਸ਼ਾਂ ਨੇ ਆਯੁਰਵੇਦ ਨੂੰ ਵੀ ਮਾਨਤਾ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਅਤੇ ਗਠਬੰਧਨ ‘ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਰੂਪ ਵਿੱਚ ਅੱਜ ਭਾਰਤ ਦਾ ਇਹ ਪ੍ਰਯਤਨ ਸਸਟੇਨੇਬਲ ਪਲਾਨੇਟ ਦੇ ਲਈ ਇੱਕ ਪ੍ਰਭਾਵੀ ਮੰਚ ਦਾ ਕੰਮ ਕਰ ਰਿਹਾ ਹੈ, ਜਿੱਥੇ 100 ਤੋਂ ਅਧਿਕ ਦੇਸ਼ ਅੰਦੋਲਨ ਵਿੱਚ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਚਾਹੇ ਲਾਈਫ ਮਿਸ਼ਨ ਦੀ ਅਗਵਾਈ ਹੋਵੇ, ਕਲਾਈਮੇਟ ਚੇਂਜ ਨਾਲ ਜੁੜੇ ਲਕਸ਼ਾਂ ਨੂੰ ਸਮੇਂ ਤੋਂ ਪਹਿਲਾਂ ਹਾਸਲ ਕਰਨਾ ਹੋਵੇ, ਅਸੀਂ ਆਪਣੀ ਵਿਰਾਸਤ ਤੋਂ ਪ੍ਰੇਰਣਾ ਲੈਂਦੇ ਹਾਂ, ਸਮਾਜ ਵਿੱਚ ਬਦਲਾਅ ਨੂੰ ਸ਼ੁਰੂ ਕਰਦੇ ਹਾਂ, ਅਤੇ ਉਸ ਨੂੰ ਵਿਸ਼ਵ ਕਲਿਆਣ ਦੀ ਭਾਵਨਾ ਤੱਕ ਲੈ ਕੇ ਜਾਂਦੇ ਹਾਂ।”
ਉਨ੍ਹਾਂ ਨੇ ਕਿਹਾ ਕਿ ਇਹੀ ਅੱਜ ਭਾਰਤ ਦੇ ‘ਮਿਲਟ ਮੂਵਮੈਂਟ’ ਵਿੱਚ ਵੀ ਦਿਖ ਰਿਹਾ ਹੈ। ਭਾਰਤ ਦੇ ਵਿਭਿੰਨ ਖੇਤਰਾਂ ਵਿੱਚ ਪ੍ਰਚਲਿਤ ਜਵਾਰ, ਬਾਜਰਾ, ਰਾਗੀ, ਸਾਮ, ਕੰਗਨੀ, ਚੀਨਾ, ਕੋਦੋ, ਕੁਟਕੀ ਅਤੇ ਕੁੱਟੂ ਜਿਹੇ ਸ਼੍ਰੀ ਅੰਨ ਦਾ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਿਲਟ ਭਾਰਤ ਵਿੱਚ ਸਦੀਆਂ ਤੋਂ ਜੀਵਨਸ਼ੈਲੀ ਦਾ ਹਿੱਸਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਆਪਣੀ ਖੇਤੀਬਾੜੀ ਪਧਤੀਆਂ ਅਤੇ ਸ਼੍ਰੀ ਅੰਨ ਨਾਲ ਸਬੰਧਿਤ ਆਪਣੇ ਅਨੁਭਵਾਂ ਨੂੰ ਦੁਨੀਆ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ, ਜਦਕਿ ਹੋਰ ਦੇਸਾਂ ਤੋਂ ਵੀ ਸਿੱਖ ਰਿਹਾ ਹੈ। ਉਨ੍ਹਾਂ ਨੇ ਉਪਸਥਿਤ ਮਿੱਤਰ ਰਾਸ਼ਟਰਾਂ ਦੇ ਖੇਤੀਬਾੜੀ ਮੰਤਰੀਆਂ ਨੂੰ ਵਿਸ਼ੇਸ਼ ਰੂਪ ਤੋਂ ਤਾਕੀਦ ਕੀਤੀ ਕਿ ਇਸ ਦਿਸ਼ਾ ਵਿੱਚ ਇੱਕ ਸਟੇਬਲ ਮੈਕੇਨਿਜ਼ਮ ਡਿਵੈਲਪ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਮੈਕੇਨਿਜ਼ਮ ਨਾਲ ਅੱਗੇ ਚਲ ਕੇ, ਫੀਲਡ ਤੋਂ ਲੈ ਕੇ ਮਾਰਕਿਟ ਤੱਕ, ਇੱਕ ਦੇਸ਼ ਤੋਂ ਦੂਸਰੇ ਦੇਸ਼ ਤੱਕ, ਇੱਕ ਨਵੀਂ ਸਪਲਾਈ ਚੇਨ ਵਿਕਸਿਤ ਹੋਵੇ, ਇਹ ਸਾਡੀ ਸਭ ਦੀ ਸਾਂਝੀ ਜ਼ਿੰਮੇਦਾਰੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਿਲਟਸ, ਮਾਨਵ ਅਤੇ ਮਿੱਟੀ, ਦੋਨਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਦੀ ਗਰੰਟੀ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਮਿਲਟਸ ਦੀ ਇੱਕ ਹੋਰ ਤਾਕਤ ਹੈ – ਇਸ ਦਾ ਕਲਾਈਮੇਟ ਰੈਜ਼ੀਲੀਐਂਟ ਹੋਣਾ, ਜਿਸ ਨਾਲ ਬਹੁਤ ਐਡਵਰਸ ਕਲਾਈਮੇਟਿਕ ਕੰਡੀਸ਼ੰਸ ਵਿੱਚ ਵੀ ਮਿਲਟਸ ਦਾ ਅਸਾਨੀ ਨਾਲ ਉਤਪਾਦਨ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਪੈਦਾਵਾਰ ਵਿੱਚ ਮਕਾਬਲਤਨ ਪਾਣੀ ਵੀ ਘੱਟ ਲਗਦਾ ਹੈ, ਜਿਸ ਵਿੱਚ ਵਾਟਰ ਕ੍ਰਾਈਸਿਸ ਵਾਲੀਆਂ ਥਾਵਾਂ ਦੇ ਲਈ ਇਹ ਇੱਕ ਪਸੰਦੀਦਾ ਫਸਲ ਬਣ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਮਿਲਟਸ ਦੀ ਇੱਕ ਬੜੀ ਖੂਬੀ ਇਹ ਹੈ ਕਿ ਇਸ ਨੂੰ ਕੈਮੀਕਲ ਦੇ ਬਿਨਾ ਵੀ ਕੁਦਰਤੀ ਤਰੀਕੇ ਨਾਲ ਉਗਾਇਆ ਜਾ ਸਕਦਾ ਹੈ। ਯਾਨੀ, ਮਿਲਟਸ, ਮਾਨਵ ਅਤੇ ਮਿੱਟੀ, ਦੋਨਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਦੀ ਗਰੰਟੀ ਦਿੰਦੇ ਹਨ।
ਪ੍ਰਧਾਨ ਮੰਤਰੀ ਨੇ ਅੱਜ ਦੀ ਦੁਨੀਆ ਵਿੱਚ ਖੁਰਾਕ ਸੁਰੱਖਿਆ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਦੋਂ ਅਸੀਂ ਫੂਡ ਸਕਿਯੋਰਿਟੀ ਦੀ ਬਾਤ ਕਰਦੇ ਹਾਂ, ਤਾਂ ਅਸੀਂ ਜਾਣਦੇ ਹਾਂ ਕਿ ਅੱਜ ਦੁਨੀਆ ਦੋ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ। ਉਨ੍ਹਾਂ ਨੇ ਕਿਹਾ, “ਇੱਕ ਤਰਫ਼ ਗਲੋਬਲ ਸਾਉਥ ਹੈ, ਜੋ ਆਪਣੇ ਗ਼ਰੀਬਾਂ ਦੀ ਫੂਡ ਸਕਿਯੋਰਿਟੀ ਨੂੰ ਲੈ ਕੇ ਚਿੰਤਿਤ ਹੈ, ਉੱਥੇ ਦੂਸਰੀ ਤਰਫ਼ ਗਲੋਬਲ ਨੌਰਥ ਦਾ ਹਿੱਸਾ ਹੈ, ਜਿੱਥੇ ਫੂਡ ਹੈਬਿਟਸ ਨਾਲ ਜੁੜੀਆਂ ਬਿਮਾਰੀਆਂ ਇੱਕ ਬੜੀ ਸਮੱਸਿਆ ਬਣਦੀ ਜਾ ਰਹੀ ਹੈ। ਇੱਥੇ ਖਰਾਬ ਪੋਸ਼ਣ ਇੱਕ ਬਹੁਤ ਬੜਾ ਚੈਲੇਂਜ ਹੈ। ਯਾਨੀ, ਇੱਕ ਤਰਫ਼ ਫੂਡ ਸਕਿਯੋਰਿਟੀ ਦੀ ਸਮੱਸਿਆ, ਤਾਂ ਦੂਸਰੀ ਤਰਫ਼ ਫੂਡ ਹੈਬਿਸਟ ਦੀ ਪਰੇਸ਼ਾਨੀ!” ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਅੰਨ ਅਜਿਹੀ ਹਰ ਸਮੱਸਿਆ ਦਾ ਵੀ ਸਮਾਧਾਨ ਦਿੰਦੇ ਹਨ, ਜ਼ਿਆਦਾਤਰ ਮਿਲਟਸ ਨੂੰ ਉਗਾਉਣਾ ਅਸਾਨ ਹੁੰਦਾ ਹੈ, ਇਸ ਵਿੱਚ ਖਰਚ ਵੀ ਬਹੁਤ ਘੱਟ ਹੁੰਦਾ ਹੈ, ਅਤੇ ਦੂਸਰੀ ਫਸਲਾਂ ਦੀ ਤੁਲਨਾ ਵਿੱਚੋਂ ਜਲਦੀ ਤਿਆਰ ਵੀ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਸ਼੍ਰੀ ਅੰਨ ਦੇ ਲਾਭਾਂ ਬਾਰੇ ਦੱਸਿਆ ਕਿ ਇਨ੍ਹਾਂ ਵਿੱਚ ਪੋਸ਼ਣ ਤਾਂ ਜ਼ਿਆਦਾ ਹੁੰਦਾ ਹੀ ਹੈ, ਨਾਲ ਹੀ ਸੁਆਦ ਵਿੱਚ ਵੀ ਵਿਸ਼ਿਸ਼ਟ ਹੁੰਦੇ ਹਨ। ਗਲੋਬਲ ਫੂਡ ਸਕਿਯੋਰਿਟੀ ਦੇ ਲਈ ਸੰਘਰਸ਼ ਕਰ ਰਹੇ ਵਿਸ਼ਵ ਵਿੱਚ ਸ਼੍ਰੀ ਅੰਨ ਬਹੁਤ ਬੜੀ ਸੌਗਾਤ ਦੀ ਤਰ੍ਹਾਂ ਹਨ। ਇਸੇ ਤਰ੍ਹਾਂ, ਸ਼੍ਰੀ ਅੰਨ ਤੋਂ ਫੂਡ ਹੈਬਿਟਸ ਦੀ ਸਮੱਸਿਆ ਵੀ ਠੀਕ ਹੋ ਸਕਦੀ ਹੈ। ਹਾਈ ਫਾਈਵਰ ਵਾਲੇ ਇਨ੍ਹਾਂ ਫੂਡਸ ਨੂੰ ਸ਼ਰੀਰ ਅਤੇ ਸਿਹਤ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ। ਇਨ੍ਹਾਂ ਤੋਂ ਲਾਈਫਸਟਾਈਲ ਸਬੰਧਿਤ ਬਿਮਾਰੀਆਂ ਨੂੰ ਰੋਕਣ ਵਿੱਚ ਬੜੀ ਮਦਦ ਮਿਲਦੀ ਹੈ। ਯਾਨੀ, ਪਰਸਨਲ ਹੈਲਥ ਤੋਂ ਲੈ ਕੇ ਗਲੋਬਲ ਹੈਲਥ ਤੱਕ, ਸਾਡੀ ਕਈ ਸਮੱਸਿਆਵਾਂ ਦੇ ਸਮਾਧਾਨ ਅਸੀਂ ਸ਼੍ਰੀ ਅੰਨ ਨਾਲ ਅਸੀਂ ਜ਼ਰੂਰ ਰਸਤਾ ਖੋਜ ਸਕਦੇ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ, “ਮਿਲਟਸ ਦੇ ਖੇਤਰ ਵਿੱਚ ਕੰਮ ਕਰਨ ਦੇ ਲਈ ਸਾਡੇ ਸਾਹਮਣੇ ਹੁਣ ਅਨੰਤ ਸੰਭਾਵਨਾਵਾਂ ਮੌਜੂਦ ਹਨ।” ਇਹ ਦੱਸਦੇ ਹੋਏ ਕਿ ਅੱਜ ਭਾਰਤ ਵਿੱਚ ਨੈਸ਼ਨਲ ਫੂਡ ਬਾਸਕੇਟ ਵਿੱਚ ਸ਼੍ਰੀ ਅੰਨ ਦਾ ਯੋਗਦਾਨ ਕੇਵਲ 5-6 ਪ੍ਰਤੀਸ਼ਤ ਹੈ, ਪ੍ਰਧਾਨ ਮੰਤਰੀ ਨੇ ਖੇਤੀਬਾੜੀ ਖੇਤਰ ਦੇ ਵਿਗਿਆਨੀਆਂ ਅਤੇ ਮਾਹਿਰਾਂ ਤੋਂ ਇਸ ਯੋਗਦਾਨ ਨੂੰ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਤਾਕੀਦ ਕੀਤੀ ਅਤੇ ਹਰ ਸਾਲ ਪ੍ਰਾਪਤ ਕਰਨ ਯੋਗ ਲਕਸ਼ ਨਿਰਧਾਰਿਤ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਨੇ ਫੂਡ ਪ੍ਰੋਸੈੱਸਿੰਗ ਸੈਕਟਰ ਨੂੰ ਬੂਸਟ ਦੇਣ ਦੇ ਲਈ ਪੀਐੱਲਆਈ ਸਕੀਮ ਵੀ ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ਦੀ ਜ਼ਰੂਰਤ ‘ਤੇ ਬਲ ਦਿੱਤਾ ਕਿ ਇਸ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਮਿਲਟ ਸੈਕਟਰ ਨੂੰ ਮਿਲਣ, ਜ਼ਿਆਦਾ ਤੋਂ ਜ਼ਿਆਦਾ ਕੰਪਨੀਆਂ ਮਿਲਟ ਪ੍ਰੋਡਕਟਸ ਬਣਾਉਣ ਦੇ ਲਈ ਅੱਗੇ ਆਉਣ, ਇਸ ਦਿਸ਼ਾ ਨੂੰ, ਇਸ ਸੁਪਨੇ ਨੂੰ ਸਿੱਧ ਕਰਨਾ ਸਾਨੂੰ ਸੁਨਿਸ਼ਚਿਤ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਰਾਜਾਂ ਨੇ ਆਪਣੇ ਇੱਥੇ ਪੀਡੀਐੱਸ ਸਿਸਟਮ ਵਿੱਚ ਸ਼੍ਰੀ ਅੰਨ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਮਿਡ ਡੇ ਮੀਲ ਵਿੱਚ ਵੀ ਸ਼੍ਰੀ ਅੰਨ ਨੂੰ ਸ਼ਾਮਲ ਕਰਕੇ ਅਸੀਂ ਬੱਚਿਆਂ ਨੂੰ ਅੱਛਾ ਪੋਸ਼ਣ ਦੇ ਸਕਦੇ ਹਨ, ਖਾਨੇ ਵਿੱਚ ਨਵਾਂ ਸੁਆਦ ਅਤੇ ਵਿਵਿਧਤਾ ਜੋੜ ਸਕਦੇ ਹਨ।
ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਇਨ੍ਹਾਂ ਸਾਰੇ ਬਿੰਦੁਆਂ ‘ਤੇ ਇਸ ਕਾਨਫਰੰਸ ਵਿੱਚ ਵਿਸਤਾਰ ਨਾਲ ਚਰਚਾ ਹੋਵੇਗੀ, ਅਤੇ ਇਨ੍ਹਾਂ ਨੂੰ ਕੰਪਲੀਮੈਂਟ ਕਰਨ ਦਾ ਰੋਡਮੈਪ ਵੀ ਤਿਆਰ ਕੀਤਾ ਜਾਵੇਗਾ। ਅੰਤ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਅੰਨਦਾਤਾ ਦੇ, ਅਤੇ ਸਾਡੇ ਸਭ ਦੇ ਸਾਂਝਾ ਪ੍ਰਯਤਨਾਂ ਨਾਲ ਸ਼੍ਰੀ ਅੰਨ ਭਾਰਤ ਦੀ ਅਤੇ ਵਿਸ਼ਵ ਦੀ ਸਮ੍ਰਿੱਧੀ ਵਿੱਚ ਨਵੀਂ ਚਮਕ ਜੋੜੇਗਾ।”
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ, ਕੇਂਦਰੀ ਵਿਦੇਸ਼ ਮੰਤਰੀ ਡਾ. ਸੁਬ੍ਰਮਣਿਅਮ ਜੈਸ਼ੰਕਰ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਆ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਅਤੇ ਕੇਂਦਰੀ ਮੰਤਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ, ਸ਼੍ਰੀ ਕੈਲਾਸ਼ ਚੌਧਰੀ ਅਤੇ ਸੁਸ਼੍ਰੀ ਸ਼ੋਬਾ ਕਰੰਦਲਾਜੇ ਸਹਿਤ ਹੋਰ ਗਣਮਾਣ ਪਤਵੰਤੇ ਇਸ ਅਵਸਰ ‘ਤੇ ਮੌਜੂਦ ਸਨ।
ਪਿਛੋਕੜ
ਭਾਰਤ ਦੇ ਪ੍ਰਸਤਾਵ ਦੇ ਅਧਾਰ ‘ਤੇ, ਸੰਯੁਕਤ ਰਾਸ਼ਟਰ ਮਹਾਸਭਾ (ਯੂਐੱਨਜੀਏ) ਦੁਆਰਾ ਵਰ੍ਹੇ 2023 ਨੂੰ ਅੰਤਰਰਾਸ਼ਟਰੀ ਮਿਲਟ ਵਰ੍ਹੇ ਐਲਾਨ ਕੀਤਾ ਗਿਆ ਸੀ। ਅੰਤਰਰਾਸ਼ਟਰੀ ਵਰ੍ਹੇ 2023 ਦੇ ਉਤਸਵ ਨੂੰ ਇੱਕ ‘ਜਨ ਅੰਦੋਲਨ’ ਬਣਾਉਣ ਅਤੇ ਭਾਰਤ ਨੂੰ ‘ਮਿਲਟ ਦਾ ਗਲੋਬਲ ਕੇਂਦਰ’ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਕੇਂਦਰ ਸਰਕਾਰ ਦੇ ਸਾਰੇ ਮੰਤਰਾਲੇ/ਵਿਭਾਗ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼, ਕਿਸਾਨ, ਸਟਾਰਟ-ਅੱਪ, ਨਿਰਯਾਤਕ, ਕਿਸਾਨ, ਉਪਭੋਗਤਾ ਅਤੇ ਜਲਵਾਯੂ ਦੇ ਲਈ ਮਿਲਟ (ਸ਼੍ਰੀ ਅੰਨ) ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਪ੍ਰਚਾਰ ਕਰਨ ਦੇ ਲਈ ਰਿਟੇਲ ਬਿਜ਼ਨਸ ਅਤੇ ਹੋਰ ਹਿਤਧਾਰਕਾਂ ਨੂੰ ਲਗਾਇਆ ਜਾ ਰਿਹਾ ਹੈ। ਭਾਰਤ ਵਿੱਚ ਗਲੋਬਲ ਮਿਲਟਸ (ਸ਼੍ਰੀ ਅੰਨ) ਸੰਮੇਲਨ ਦਾ ਆਯੋਜਨ ਇਸ ਸੰਦਰਭ ਵਿੱਚ ਇੱਕ ਮਹੱਤਵਪੂਰਨ ਪ੍ਰੋਗਰਾਮ ਹੈ।
ਦੋ-ਦਿਨਾਂ ਗਲੋਬਲ ਕਾਨਫਰੰਸ ਵਿੱਚ ਉਤਪਾਦਕਾਂ, ਉਪਭੋਗਤਾਵਾਂ ਅਤੇ ਹੋਰ ਹਿਤਧਾਰਕਾਂ ਦੇ ਵਿੱਚ ਬਾਜਰਾ ਦੇ ਪ੍ਰਚਾਰ ਅਤੇ ਜਾਗਰੂਕਤਾ: ਬਾਜਰਾ ਦੀ ਵੈਲਿਊ ਚੇਨ ਡਿਵੈਲਪਮੈਂਟ; ਬਾਜਰਾ ਦੀ ਸਿਹਤ ਅਤੇ ਪੋਸ਼ਣ ਸਬੰਧੀ ਪਹਿਲੂ; ਬਜ਼ਾਰ ਸਬੰਧ; ਰਿਸਰਚ ਅਤੇ ਵਿਕਾਸ ਆਦਿ ਜਿਹੇ ਮਿਲਟ (ਸ਼੍ਰੀ ਅੰਨ) ਨਾਲ ਸਬੰਧਿਤ ਸਾਰੇ ਮਹੱਤਵਪੂਰਨ ਮੁੱਦਿਆਂ ‘ਤੇ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ। ਸੰਮੇਲਨ ਵਿੱਚ ਵਿਭਿੰਨ ਦੇਸ਼ਾਂ ਦੇ ਖੇਤੀਬਾੜੀ ਮੰਤਰੀ, ਅੰਤਰਰਾਸ਼ਟਰੀ ਵਿਗਿਆਨੀ, ਪੋਸ਼ਣ ਮਾਹਿਰ, ਸਿਹਤ ਮਾਹਿਰ, ਸਟਾਰਟ-ਅੱਪ ਖੇਤਰ ਦੇ ਦਿੱਗਜ ਅਤੇ ਹੋਰ ਹਿਤਧਾਰਕ ਹਿੱਸਾ ਲੈਣਗੇ।
It is a matter of great honour for us that after India's proposal and efforts, the United Nations declared 2023 as 'International Year of Millets'. pic.twitter.com/BVCSVlqdoP
— PMO India (@PMOIndia) March 18, 2023
In India, millets have been given the identity of Shree Anna. Here's why... pic.twitter.com/6QDN9WptbR
— PMO India (@PMOIndia) March 18, 2023
श्रीअन्न भारत में समग्र विकास का एक माध्यम बन रहा है। pic.twitter.com/Ooif8MK0Oq
— PMO India (@PMOIndia) March 18, 2023
India is the President of G-20 at this time. Our motto is - 'One Earth, One Family, One Future.'
— PMO India (@PMOIndia) March 18, 2023
This is also reflected as we mark the 'International Year of Millets.' pic.twitter.com/QOnbSF1htQ
Millets, मानव और मिट्टी, दोनों के स्वास्थ्य को सुरक्षित रखने की गारंटी देते हैं। pic.twitter.com/0q00kq7seT
— PMO India (@PMOIndia) March 18, 2023
Millets can help tackle challenges of food security as well as food habits. pic.twitter.com/VIyVDIWo5K
— PMO India (@PMOIndia) March 18, 2023