Quoteਯੂਪੀਸੀਡਾ ਐਗਰੋ ਪਾਰਕ ਕਰਖੀਯਾਓਂ (UPSIDA Agro Park Karkhiyaon) ਵਿੱਚ ਬਨਾਸ ਕਾਸ਼ੀ ਸੰਕੁਲ ਮਿਲਕ ਪ੍ਰੋਸੈਸਿੰਗ ਯੂਨਿਟ ਦਾ ਉਦਘਟਨ ਕੀਤਾ
Quoteਐਚਪੀਸੀਐਲ ਦੇ ਐਲਪੀਜੀ ਬੌਟਲਿੰਗ ਪਲਾਂਟ, ਯੂਪੀਸੀਡਾ ਐਗਰੋ ਪਾਰਕ ਵਿੱਚ ਵੱਖ-ਵੱਖ ਇਨਫ੍ਰਾਸਟ੍ਰਕਚਰ ਕਾਰਜ ਅਤੇ ਸਿਲਕ ਫੈਬ੍ਰਿਕ ਪੇਂਟਿੰਗ ਕੌਮਨ ਫੈਸਿਲਿਟੀ ਦਾ ਉਦਘਾਟਨ ਕੀਤਾ
Quoteਕਈ ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
Quoteਵਾਰਾਣਸੀ ਵਿੱਚ ਕਈ ਸ਼ਹਿਰੀ ਵਿਕਾਸ, ਟੂਰਿਜ਼ਮ ਅਤੇ ਅਧਿਆਤਮਿਕ ਟੂਰਿਜ਼ਮ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
Quoteਵਾਰਾਣਸੀ ਵਿੱਚ ਨੈਸ਼ਨਲ ਇੰਸਟੀਟਿਊਟ ਆਫ਼ ਫੈਸ਼ਨ ਟੈਕਨੋਲੋਜੀ (ਨਿਫਟ) ਦਾ ਨੀਂਹ ਪੱਥਰ ਰੱਖਿਆ
Quoteਬੀਐਚਯੂ ਵਿੱਚ ਨਵੇਂ ਮੈਡੀਕਲ ਕਾਲਜ ਅਤੇ ਨੈਸ਼ਨਲ ਸੈਂਟਰ ਆਫ਼ ਏਜਿੰਗ ਦਾ ਨੀਂਹ ਪੱਥਰ ਰੱਖਿਆ
Quoteਸਿਗਰਾ ਸਪੋਰਟਸ ਸਟੇਡੀਅਮ ਫੇਜ-1 ਅਤੇ ਡਿਸਟ੍ਰਿਕਟ ਰਾਇਫਲ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ
Quote“ਦਸ ਵਰ੍ਹਿਆਂ ਵਿੱਚ ਬਨਾਰਸ ਨੇ ਮੈਨੂੰ ਬਨਾਰਸੀ ਬਣਾ ਦਿੱਤਾ ਹੈ”
Quote“ਕਿਸਾਨ ਅਤੇ ਪਸ਼ੂਪਾਲਕ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ”
Quote“ਬਨਾਸ ਕਾਸ਼ੀ ਸੰਕੁਲ 3 ਲੱਖ ਤੋਂ ਅਧਿਕ ਕਿਸਾਨਾਂ ਦੀ ਆਮਦਨ ਨੂੰ ਪ੍ਰੋਤਸਾਹਿਤ ਕਰੇਗਾ”
Quote“ਪਸ਼ੂਪਾਲਨ ਮਹਿਲਾਵਾਂ ਦੀ ਆਤਮ-ਨਿਰਭਰਤਾ ਦਾ ਇੱਕ ਵੱਡਾ ਸਾਧਨ ਹੈ”
Quote“ਸਾਡੀ ਸਰਕਾਰ, ਫੂਡ ਪ੍ਰੋਵਾਈਡਰ ਨੂੰ ਐਨਰਜੀ ਪ੍ਰੋਵਾਈਡਰ ਬਣਾਉਣ ਦੇ ਨਾਲ-ਨਾਲ ਫਰਟੀਲਾਈਜ਼ਰ ਪ੍ਰੋਵਾਈਡਰ ਬਣਾਉਣ ‘ਤੇ ਵੀ ਕੰਮ ਕਰ ਰਹੀ ਹੈ
Quoteਅੱਜ ਦੇ ਵਿਕਾਸ ਪ੍ਰੋਜੈਕਟਸ ਰੋਡ, ਰੇਲ, ਐਵੀਏਸ਼ਨ, ਟੂਰਿਜ਼ਮ, ਸਿੱਖਿਆ, ਸਿਹਤ, ਪੇਅਜਲ, ਸ਼ਹਿਰੀ ਵਿਕਾਸ ਅਤੇ ਸਵੱਛਤਾ ਜਿਹੇ ਮਹੱਤਵਪੂਰਨ ਖੇਤਰਾਂ ਦੇ ਹਨ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ 13,000 ਕਰੋੜ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ  ਵਾਰਾਣਸੀ ਦੇ ਕਰਖੀਯਾਓਂ ਵਿੱਚ ਕਰ ਯੂਪੀਸੀਡਾ ਐਗਰੋ ਪਾਰਕ  ਵਿੱਚ ਬਣੇ ਬਨਾਸਕਾਂਠਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਿਟਿਡ ਦਾ ਮਿਲਕ ਪ੍ਰੋਸੈਸਿੰਗ ਯੂਨਿਟ ਬਨਾਸ  ਕਾਸ਼ੀ ਸੰਕੁਲ ਦੇਖਣ ਗਏ ਅਤੇ ਗਾਂ ਲਾਭਾਰਥੀਆਂ ਨਾਲ ਗੱਲਬਤ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਰੋਜ਼ਗਾਰ ਪੱਤਰ ਅਤੇ ਜੀਆਈ-ਆਥੋਰਾਇਜ਼ਡ ਉਪਯੋਗਕਰਤਾ ਪ੍ਰਮਾਣ ਪੱਤਰ ਵੀ ਦਿੱਤੇ। ਅੱਜ ਦੇ ਵਿਕਾਸ ਪ੍ਰੋਜੈਕਟਸ ਰੋਡ, ਰੇਲ, ਐਵੀਏਸ਼ਨ, ਟੂਰਿਜ਼ਮ, ਸਿੱਖਿਆ, ਸਿਹਤ, ਪੇਅਜਲ, ਸ਼ਹਿਰੀ ਵਿਕਾਸ ਅਤੇ ਸਵੱਛਤਾ ਜਿਹੇ ਮਹੱਤਵਪੂਰਨ ਖੇਤਰਾਂ ਦੇ ਹਨ। 

 

|

ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ  ਕਾਸ਼ੀ ਵਿੱਚ ਇੱਕ ਵਾਰ ਫਿਰ  ਤੋਂ ਉਪਸਥਿਤ ਹੋਣ ਦੇ ਲਈ ਆਭਾਰ ਵਿਅਕਤ ਕੀਤਾ ਅਤੇ 10 ਵਰ੍ਹੇ ਪਹਿਲਾਂ ਸ਼ਹਿਰ ਦੇ ਸਾਂਸਦ ਦੇ ਰੂਪ ਵਿੱਚ ਚੁਣੇ ਜਾਣ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਸ ਵਰ੍ਹਿਆਂ ਵਿੱਚ ਸ਼ਹਿਰ ਨੇ ਉਨ੍ਹਾਂ ਨੂੰ ਬਨਾਰਸੀ ਬਣਾ ਦਿੱਤਾ ਹੈ। ਸ਼੍ਰੀ ਮੋਦੀ ਨੇ ਕਾਸ਼ੀ ਦੇ ਲੋਕਾਂ ਦੇ ਸਮਰਥਨ ਅਤੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ 13,000 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਦੇ ਨਾਲ ਇੱਕ ਨਵੀਂਕਾਸ਼ੀ ਬਣਾਉਣ ਦਾ ਅਭਿਯਾਨ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਪ੍ਰੋਜੈਕਟਾਂ ਰੇਲ, ਸੜਕ, ਹਵਾਈ ਅੱਡੇ ਨਾਲ ਸਬੰਧਿਤ, ਪਸ਼ੂਪਾਲਣ, ਉਦਯੋਗ, ਖੇਡ, ਕੌਸ਼ਲ ਵਿਕਾਸ, ਸਵੱਛਤਾ, ਸਿਹਤ, ਅਧਿਆਤਮਿਕਤਾ, ਟੂਰਿਜ਼ਮ ਅਤੇ ਐਲਪੀਜੀ ਗੈਸ ਨਾਲ ਸਬੰਧਿਤ ਹਨ ਅਤੇ ਇਨ੍ਹਾਂ ਪ੍ਰੋਜੈਕਟਾਂ ਤੋਂ ਨਾ ਕੇਵਲ ਕਾਸ਼ੀ, ਬਲਕਿ ਪੂਰੇ ਖੇਤਰ ਨੂੰ ਗਤੀ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ। ਪ੍ਰਧਾਨ ਮੰਤਰੀ ਨੇ ਸੰਤ ਰਵੀਦਾਸ ਜੀ ਨਾਲ ਜੁੜੇ ਪ੍ਰੋਜੈਕਟਾਂ ਦਾ ਵੀ ਉਲੇਖ ਕੀਤਾ ਅਤੇ ਨਾਗਰਿਕਾਂ ਨੂੰ ਵਧਾਈ ਦਿੱਤੀ।

 

ਪ੍ਰਧਾਨ ਮੰਤਰੀ ਨੇ ਕਾਸ਼ੀ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਵਿਕਾਸ ਪ੍ਰੋਜੈਕਟਾਂ ਬਾਰੇ ਖੁਸ਼ੀ ਜਾਹਿਰ ਕਰਦੇ ਹੋਏ ਕੱਲ੍ਹ ਰਾਤ ਗੈਸਟ ਹਾਊਸ ਜਾਣ ਸਮੇਂ ਆਪਣੀ ਸੜਕ ਯਾਤਰਾ ਨੂੰ ਯਾਦ ਕੀਤਾ ਅਤੇ ਫੁਲਵਰਿਯਾ ਫਲਾਈਓਵਰ ਪ੍ਰੋਜੈਕਟ ਦੇ ਲਾਭਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੀਐਮਡਬਲਿਯੂ ਤੋਂ ਹਵਾਈ ਅੱਡੇ ਤੱਕ ਦੇ ਸਫ਼ਰ ਵਿੱਚ ਅਸਾਨੀ ਦੇ ਸੁਧਾਰ ਦਾ ਵੀ ਵਰਣਨ ਕੀਤਾ। ਪ੍ਰਧਾਨ ਮੰਤਰੀ ਨੇ ਕੱਲ੍ਹ ਰਾਤ ਗੁਜਰਾਤ ਯਾਤਰਾ ਤੋਂ ਪਹਿਲਾਂ ਪਹੁੰਚਣ ਦੇ ਤੁਰੰਤ ਬਾਦ ਵਿਕਾਸ ਪ੍ਰੋਜੈਕਟਾਂ ਦਾ ਨਿਰੀਖਣ ਕੀਤਾ। ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਵਿਕਾਸ ਨੂੰ ਹੁਲਾਰਾ ਦੇਣ ਬਾਰੇ ਕਿਹਾ ਕਿ ਸਿਗਰਾ ਸਪੋਰਟਸ ਸਟੇਡੀਅਮ ਫੇਜ 1 ਅਤੇ ਜ਼ਿਲ੍ਹਾ ਰਾਇਫਲ ਸ਼ੂਟਿੰਗ ਰੇਂਜ ਨਾਲ ਖੇਤਰ ਦੇ ਨੌਜਵਾਨ ਐਥਲੀਟਾਂ ਨੂੰ ਬਹੁਤ ਲਾਭ ਹੋਵੇਗਾ।

 

|

ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਬਨਾਸ ਡੇਅਰੀ ਗਏ ਅਤੇ ਕਈ ਪਸ਼ੂਪਾਲਕ ਮਹਿਲਾਵਾਂ ਦੇ ਨਾਲ ਆਪਣੀ ਗੱਲਬਾਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਪਿਛੋਕੜ ਦੀਆਂ ਮਹਿਲਾਵਾਂ ਦੀ ਜਾਗਰੂਕਤਾ ਵਧਾਉਣ ਦੇ ਲਈ 2-3 ਵਰ੍ਹੇ ਪਹਿਲਾਂ ਸਵਦੇਸੀ ਨਸਲ ਦੀ ਗਿਰ ਗਾਏ (Gir Gai) ਦਿੱਤੀਆਂ ਗਈਆਂ ਸਨ। ਇਹ ਦੇਖਦੇ ਹੋਏ ਕਿ ਗਿਰ ਗਾਈਆਂ ਦੀ ਸੰਖਿਆ ਹੁਣ ਲਗਭਗ 350 ਤੱਕ ਪਹੁੰਚ ਗਈ ਹੈ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਸਾਧਾਰਣ ਗਉਆਂ ਦੇ 5 ਲੀਟਰ ਦੁੱਧ ਦੀ ਤੁਲਨਾ ਵਿੱਚ 15 ਲੀਟਰ ਤੱਕ ਦੁੱਧ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀ ਹੀ ਇੱਕ ਗਿਰ ਗਾਏ 20 ਲੀਟਰ ਦੁੱਧ ਦੇ ਰਹੀ ਹੈ, ਜਿਸ ਨਾਲ ਮਹਿਲਾਵਾਂ ਦੇ ਲਈ ਵਾਧੂ ਆਮਦਨ ਹੋ ਰਹੀ ਹੈ ਅਤੇ ਉਹ ਲਖਪਤੀ ਦੀਦੀਆਂ ਬਣ ਰਹੀਆਂ ਹਨ। ਉਨ੍ਹਾਂ ਕਿਹਾ, “ਇਹ ਦੇਸ਼ ਵਿੱਚ ਸੈਲਫ਼ ਹੈਲਪ ਗਰੁੱਪਸ ਨਾਲ ਜੁੜੀਆਂ 10 ਕਰੋੜ ਮਹਿਲਾਵਾਂ ਲਈ ਬਹੁਤ ਵੱਡੀ ਪ੍ਰੇਰਣਾ ਹੈ।”

ਪ੍ਰਧਾਨ ਮੰਤਰੀ ਨੇ ਦੋ ਵਰ੍ਹੇ ਪਹਿਲਾਂ ਬਨਾਸ ਡੇਅਰੀ ਦੇ ਨੀਂਹ ਪੱਥਰ ਸਮਾਰੋਹ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਦਿਨ ਦਿੱਤੀ ਗਈ  ਗਾਰੰਟੀ ਅੱਜ ਲੋਕਾਂ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਬਨਾਸ ਡੇਅਰੀ ਸਹੀ ਨਿਵੇਸ਼ ਸਦਕਾ ਰੋਜ਼ਗਾਰ ਸਿਰਜਣ ਦੀ ਇੱਕ ਚੰਗੀ ਉਦਾਹਰਣ ਹੈ। ਬਨਾਸ ਡੇਅਰੀ ਵਾਰਾਣਸੀ, ਮਿਰਜ਼ਾਪੁਰ, ਗਾਜ਼ੀਪੁਰ ਅਤੇ ਰਾਏਬਰੇਲੀ ਤੋਂ ਲਗਭਗ 2 ਲੱਖ ਲੀਟਰ ਦੁੱਧ ਇਕੱਠਾ ਕਰਦੀ ਹੈ। ਨਵੇਂ ਪਲਾਂਟ ਦੇ ਸ਼ੁਰੂ ਹੋਣ ਨਾਲ ਬਲੀਯਾ, ਚੰਦੌਲੀ, ਪ੍ਰਯਾਗਰਾਜ ਅਤੇ ਜ਼ੋਨਪੁਰ ਦੇ ਪਸ਼ੂਪਾਲਕਾਂ ਨੂੰ ਵੀ ਲਾਭ ਹੋਵੇਗਾ। ਪ੍ਰੋਜੈਕਟ ਦੇ ਤਹਿਤ ਵਾਰਾਣਸੀ, ਜੌਨਪੁਰ, ਚੰਦੌਲੀ, ਗਾਜ਼ੀਪੁਰ ਅਤੇ ਆਜ਼ਮਗੜ੍ਹ ਜ਼ਿਲ੍ਹਿਆਂ ਦੇ 1000 ਤੋਂ ਅਧਿਕ ਪਿੰਡਾਂ ਵਿੱਚ ਨਵੀਆਂ ਦੁੱਧ ਮੰਡੀਆਂ ਬਣਾਈਆਂ ਜਾਣਗੀਆਂ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਨਾਸ ਕਾਸ਼ੀ ਸੰਕੁਲ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਪੈਦਾ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਅਨੁਮਾਨ ਮੁਤਾਬਕ, ਬਨਾਸ ਕਾਸ਼ੀ ਸੰਕੁਲ 3 ਲੱਖ ਤੋਂ ਅਧਿਕ ਕਿਸਾਨਾਂ ਦੀ ਆਮਦਨ ਨੂੰ ਪ੍ਰੋਤਸਾਹਨ ਮਿਲੇਗਾ। ਉਨ੍ਹਾਂ ਦੱਸਿਆ ਕਿ ਇਹ ਯੂਨਿਟ ਹੋਰ ਡੇਅਰੀ ਉਤਪਾਦਾਂ ਜਿਵੇਂ ਛਾਛ, ਦਹੀਂ, ਲੱਸੀ, ਆਈਸਕ੍ਰੀਮ, ਪਨੀਰ ਅਤੇ ਖੇਤਰੀ ਮਠਿਆਈਆਂ ਵੀ ਬਣਾਏਗੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪਲਾਂਟ ਬਨਾਰਸ ਦੀਆਂ ਮਿਠਾਈਆਂ ਨੂੰ ਭਾਰਤ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ। ਉਨ੍ਹਾਂ ਨੇ ਰੋਜ਼ਗਾਰ ਦੇ ਸਾਧਨਾਂ ਦੇ ਰੂਪ ਵਿੱਚ ਮਿਲਕ ਟਰਾਂਸਪੋਟੇਸ਼ਨ ਅਤੇ ਪਸ਼ੂ ਪੋਸ਼ਣ ਉਦਯੋਗ ਨੂੰ ਪ੍ਰੋਤਸਾਹਨ ਦੇਣ ਦੀ ਵੀ ਗੱਲ ਕੀਤੀ।

 

|

ਪ੍ਰਧਾਨ ਮੰਤਰੀ ਨੇ ਡੇਅਰੀ ਸੈਕਟਰ ਵਿੱਚ ਮਹਿਲਾਵਾਂ ਦੀ ਪ੍ਰਧਾਨਤਾ ਨੂੰ ਦੇਖਦੇ ਹੋਏ ਡੇਅਰੀ ਲੀਡਰਸ਼ਿਪ ਤੋਂ ਪਸ਼ੂਪਾਲਕ ਭੈਣਾਂ ਦੇ ਖਾਤਿਆਂ ਵਿੱਚ ਸਿੱਧੇ ਡਿਜੀਟਲ ਤੌਰ ‘ਤੇ ਪੈਸਾ ਟ੍ਰਾਂਸਫਰ ਕਰਨ ਦੀ ਪ੍ਰਣਾਲੀ ਵਿਕਸਿਤ ਕਰਨ ਦੀ ਬੇਨਤੀ ਕੀਤੀ। ਪ੍ਰਧਾਨ ਮੰਤਰੀ ਨੇ ਛੋਟੇ ਕਿਸਾਨਾਂ ਅਤੇ ਭੂਮੀਹੀਣ ਮਜ਼ਦੂਰਾਂ ਦੀ ਸਹਾਇਤਾ ਵਿੱਚ ਪਸ਼ੂਪਾਲਣ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ।

ਪ੍ਰਧਾਨ ਮੰਤਰੀ ਨੇ ਅੰਨਦਾਤਾ ਨੂੰ ਊਰਜਾ ਦਾਤਾ ਤੋਂ ਉਰਵਰਕਦਾਤਾ ਬਣਾਉਣ ਦੇ ਸਰਕਾਰ ਦੇ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਨੇ ਗੋਬਰ ਧਨ ਵਿੱਚ ਅਵਸਰ ਦੀ ਜਾਣਕਾਰੀ ਦਿੱਤੀ ਅਤੇ ਡੇਅਰੀ ਵਿੱਚ ਬਾਇਓ ਸੀਐਨਜੀ ਅਤੇ ਜੈਵਿਕ ਖਾਦ ਬਣਾਉਣ ਲਈ ਪਲਾਂਟ ਲਗਾਉਣ ਦੀ ਗੱਲ ਕੀਤੀ। ਗੰਗਾ ਨਦੀ ਦੇ ਤਟ ‘ਤੇ ਕੁਦਰਤੀ ਖੇਤੀ ਦੀ ਵਧਦੀ ਪ੍ਰਵਿਰਤੀ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨੇ ਗੋਬਰ ਧਨ ਯੋਜਨਾ ਦੇ ਤਹਿਤ ਜੈਵਿਕ ਖਾਦ ਦੀ ਉਪਯੋਗਿਤਾ ਨੂੰ ਸਵੀਕਾਰ ਕੀਤਾ। ਐਨਟੀਪੀਸੀ ਦੁਆਰਾ ਅਰਬਨ ਵੇਸਟ ਤੋਂ ਚਾਰਕੋਲ ਪਲਾਂਟ ਵਿੱਚ ਉਪਯੋਗ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ‘ਕਚਰਾ ਨੂੰ ਕੰਚਨ’ ਵਿੱਚ ਬਦਲਣ ਦੀ ਕਾਸ਼ੀ ਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਅਤੇ ਪਸ਼ੂਪਾਲਕ ਸਰਕਾਰੀ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਪਿਛਲੀ ਕੈਬਨਿਟ ਮੀਟਿੰਗ ਵਿੱਚ ਗੰਨੇ ਦੇ ਐਫਆਰਪੀ ਸੰਸ਼ੋਧਨ ਨੂੰ 340 ਰੁਪਏ ਪ੍ਰਤੀ ਕੁਇੰਟਲ ਕਰਨ ਅਤੇ ਰਾਸ਼ਟਰੀ ਪਸ਼ੂਧਨ ਮਿਸ਼ਨ ਵਿੱਚ ਸੰਸ਼ੋਧਨ ਦੇ ਨਾਲ ਪਸ਼ੂਧਨ ਬੀਮਾ ਪ੍ਰੋਗਰਾਮ ਨੂੰ ਅਸਾਨ ਬਣਾਉਣ ਦੀ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਨਾ ਕੇਵਲ ਕਿਸਾਨਾਂ ਦਾ ਬਕਾਇਆ ਚੁਕਾਇਆ ਜਾ ਰਿਹਾ ਹੈ, ਬਲਕਿ ਫ਼ਸਲਾਂ ਦੀਆਂ ਕੀਮਤਾਂ ਵੀ ਵਧਾਈਆਂ ਜਾ ਰਹੀਆਂ ਹਨ।

ਪ੍ਰਧਾਨ  ਮੰਤਰੀ ਨੇ ਪਿਛਲੀ ਅਤੇ ਵਰਤਮਾਨ ਸਰਕਾਰ ਦੀ ਵਿਚਾਰ ਪ੍ਰਕਿਰਿਆ ਦੇ ਦਰਮਿਆਨ ਅੰਤਰ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, ‘ਆਤਮਨਿਰਭਰ ਭਾਰਤ ਵਿਕਸਿਤ ਭਾਰਤ ਦੀ ਨੀਂਹ ਬਣੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਤਮਨਿਰਭਰ ਭਾਰਤ ਤਦ ਹੀ ਸਾਕਾਰ ਹੋਵੇਗਾ ਜਦੋਂ ਦੇਸ਼ ਵਿੱਚ ਛੋਟੀਆਂ ਸੰਭਾਵਨਾਵਾਂ ਨੂੰ ਮੁੜ ਸੁਰਜੀਤ ਕੀਤਾ ਜਾਏਗਾ ਅਤੇ ਛੋਟੇ ਕਿਸਾਨਾਂ, ਪਸ਼ੂਪਾਲਕਾਂ, ਸ਼ਿਲਪਕਾਰਾਂ ਅਤੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੋਕਲ ਫੋਰ ਲੋਕਲ ਦਾ ਸੱਦਾ ਬਜ਼ਾਰ ਦੇ ਉਨ੍ਹਾਂ ਛੋਟੇ ਲੋਕਾਂ ਲਈ ਇੱਕ ਵਿਗਿਆਪਨ ਹੈ ਜੋ ਟੈਲੀਵਿਜ਼ਨ ਅਤੇ ਸਮਾਚਾਰ ਪੱਤਰਾਂ ਦੇ ਵਿਗਿਆਪਨਾਂ ‘ਤੇ ਖਰਚ ਨਹੀਂ ਕਰ ਸਕਦੇ।  ਉਨ੍ਹਾਂ ਕਿਹਾ, “ਮੋਦੀ ਖੁਦ ਸਵਦੇਸ਼ੀ ਸਮਾਨ ਬਣਾਉਣ ਵਾਲਿਆਂ ਦਾ ਵਿਗਿਆਪਨ ਕਰਦੇ ਹਨ।” ਉਨ੍ਹਾਂ ਨੇ ਕਿਹਾ, ‘ਮੋਦੀ ਹਰ ਛੋਟੇ ਕਿਸਾਨ ਅਤੇ ਉਦਯੋਗ ਦੇ ਅੰਬੈਸਡਰ ਹਨ, ਚਾਹੇ ਖਾਦੀ ਦਾ ਪ੍ਰਚਾਰ ਹੋਵੇ, ਖਿਡੌਣੇ ਬਣਾਉਣ ਵਾਲਿਆਂ ਦਾ ਹੋਵੇ, ਮੇਕ ਇਨ ਇੰਡੀਆ ਦਾ ਕੰਮ ਹੋਵੇ ਜਾਂ ਫਿਰ ਦੇਖੋ ਆਪਣਾ ਦੇਸ਼ ਹੋਵੇ।’ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੱਦੇ ਦਾ ਅਸਰ ਕਾਸ਼ੀ ਵਿੱਚ ਹੀ ਦੇਖਿਆ ਜਾ ਸਕਦਾ ਹੈ, ਜਿੱਥੇ ਵਿਸ਼ਵਨਾਥ ਧਾਮ ਦੇ ਕਾਇਆਕਲਪ ਤੋਂ ਬਾਅਦ 12 ਕਰੋੜ ਤੋਂ ਅਧਿਕ ਟੂਰਿਸਟ ਆਏ ਹਨ, ਜਿਸ ਨਾਲ ਆਮਦਨ ਅਤੇ ਰੋਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਹੋਇਆ ਹੈ। ਵਾਰਾਣਸੀ ਅਤੇ ਅਯੁੱਧਿਆ ਲਈ ਇਨਲੈਂਡ ਵਾਟਰਵੇਅਜ਼ ਅਥਾਰਟੀ ਆਫ਼ ਇੰਡੀਆ (IWAI) ਦੁਆਰਾ ਪ੍ਰਦਾਨ ਕੀਤੇ ਗਏ ਇਲੈਕਟ੍ਰਿਕ ਵੈਸਲ ਦੀ ਸ਼ੁਰੂਆਤ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਿਜ਼ੀਟਰਾਂ ਨੂੰ ਇੱਕ ਵਿਸ਼ੇਸ਼ ਅਨੁਭਵ ਦੇਵੇਗਾ। 

 

|

ਪ੍ਰਧਾਨ ਮੰਤਰੀ ਨੇ ਪਹਿਲਾਂ ਦੇ ਸਮੇਂ ਵਿੱਚ ਵੰਸ਼ਵਾਦ ਦੀ ਰਾਜਨੀਤੀ, ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਣ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕੁਝ ਵਰਗਾਂ ਦੁਆਰਾ ਕਾਸ਼ੀ ਦੇ ਨੌਜਵਾਨਾਂ ਦਾ ਅਕਸ ਖਰਾਬ ਕਰਨ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਨੇ ਨੌਜਵਾਨਾਂ ਦੇ ਵਿਕਾਸ ਅਤੇ ਵੰਸ਼ਵਾਦ ਦੀ ਰਾਜਨੀਤੀ ਦਰਮਿਆਨ ਵਿਰੋਧਾਭਾਸ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਇਨ੍ਹਾਂ ਸ਼ਕਤੀਆਂ ਵਿੱਚ ਕਾਸ਼ੀ ਅਤੇ ਅਯੁੱਧਿਆ ਦੇ ਨਵੇਂ ਸਰੂਪ ਪ੍ਰਤੀ ਨਫਰਤ ਦਾ ਵੀ ਜ਼ਿਕਰ ਕੀਤਾ। 

ਪ੍ਰਧਾਨ ਮੰਤਰੀ ਨੇ ਕਿਹਾ, ‘ਮੋਦੀ ਦਾ ਤੀਸਰਾ ਕਾਰਜਕਾਲ ਭਾਰਤੀ ਦੀਆਂ ਸਮਰੱਥਾਵਾਂ ਨੂੰ ਵਿਸ਼ਵ ਵਿੱਚ ਸਭ ਤੋਂ ਅੱਗੇ ਲਿਆਏਗਾ ਅਤੇ ਭਾਰਤ ਦਾ ਆਰਥਿਕ, ਸਮਾਜਿਕ, ਸਾਮਰਿਕ ਅਤੇ ਸੱਭਿਆਚਾਰਕ ਖੇਤਰ ਨਵੀ ਉੱਚਾਈਆਂ ‘ਤੇ  ਹੋਵੇਗਾ।” ਪ੍ਰਧਾਨ ਮੰਤਰੀ ਨੇ ਭਾਰਤ ਦੀ ਤਰੱਕੀ ‘ਤੇ ਚਾਨਣਾਂ ਪਾਉਂਦੇ ਹੋਏ ਪਿਛਲੇ 10 ਵਰ੍ਹੇ ਵਿੱਚ 11ਵੇਂ ਸਥਾਨ ਤੋਂ ਵਿਸ਼ਵ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਿੱਚ ਛਾਲ ਮਾਰਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਗਲੇ 5 ਵਰ੍ਹਿਆਂ ਵਿੱਚ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਡਿਜੀਟਲ ਇੰਡੀਆ, ਸੜਕਾਂ ਚੌੜੀਆਂ ਕਰਨਾ, ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਣ ਅਤੇ ਵੰਦੇ ਭਾਰਤ, ਅੰਮ੍ਰਿਤ ਭਾਰਤ ਅਤੇ ਨਮੋ ਭਾਰਤ ਟ੍ਰੇਨਾਂ ਜਿਹੇ ਵਿਕਾਸ ਕਾਰਜਾਂ ਨੂੰ ਅਗਲੇ 5 ਵਰ੍ਹਿਆਂ ਵਿੱਚ ਗਤੀ ਦਿੱਤੀ ਜਾਏਗੀ। ਮੋਦੀ ਨੇ ਕਿਹਾ, ‘ਪੂਰਬੀ ਭਾਰਤ ਨੂੰ ਵਿਕਸਿਤ ਭਾਰਤ ਦਾ ਵਿਕਾਸ ਇੰਜਣ ਬਣਾਉਣ ਦੀ ਮੋਦੀ  ਦੀ ਗਾਰੰਟੀ।’ ਉਨ੍ਹਾਂ ਕਿਹਾ ਕਿ ਇਹ ਖੇਤਰ ਵਿਕਾਸ ਤੋਂ ਵੰਚਿਤ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵਾਰਾਣਸੀ ਤੋਂ ਔਰੰਗਾਬਾਦ ਤੱਕ ਛੇ ਲੇਨ ਦੇ ਰਾਜਮਾਰਗ ਦੇ ਪਹਿਲੇ ਫੇਜ ਦੇ ਉਦਘਾਟਨ ਬਾਰੇ ਕਿਹਾ ਕਿ ਆਉਣ ਵਾਲੇ 5 ਵਰ੍ਹਿਆਂ ਵਿੱਚ ਵਾਰਾਣਸੀ-ਰਾਂਚੀ-ਕੋਲਕਾਤਾ ਐਕਸਪ੍ਰੈੱਸਵੇਅ ਦੇ ਪੂਰਾ ਹੋਣ ਨਾਲ ਯੂਪੀ, ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਦੇ ਦਰਮਿਆਨ ਦੂਰੀ ਘੱਟ ਹੋ ਜਾਏਗੀ। ਉਨ੍ਹਾਂ ਕਿਹਾ, ”ਭਵਿੱਖ ਵਿੱਚ ਬਨਾਰਸ ਤੋਂ ਕੋਲਕਾਤਾ ਤੱਕ ਯਾਤਰਾ ਦਾ ਸਮਾਂ ਲਗਭਗ ਅੱਧਾ ਹੋਣ ਜਾ ਰਿਹਾ ਹੈ।”

 

|

ਪ੍ਰਧਾਨ ਮੰਤਰੀ ਨੇ ਆਉਣ ਵਾਲੇ 5 ਵਰ੍ਹਿਆਂ ਵਿੱਚ ਕਾਸ਼ੀ ਦੇ ਵਿਕਾਸ ਦੇ ਨਵੇਂ ਆਯਾਮਾਂ ਦਾ ਅੰਦਾਜ਼ਾ ਵਿਅਕਤ ਕੀਤਾ। ਉਨ੍ਹਾਂ ਨੇ ਕਾਸ਼ੀ ਰੋਪਵੇਅ ਅਤੇ ਹਵਾਈ ਅੱਡੇ ਦੀ ਸਮਰੱਥਾ ਵਿੱਚ ਤੇਜ਼ੀ ਨਾਲ ਵਾਧੇ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਸ਼ੀ ਦੇਸ਼ ਵਿੱਚ ਇੱਕ ਅਹਿਮ ਖੇਡ ਨਗਰੀ ਦੇ ਰੂਪ ਵਿੱਚ ਉੱਭਰੇਗਾ। ਉਨ੍ਹਾਂ ਨੇ ਕਾਸ਼ੀ ਨੂੰ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਅਭਿਯਾਨ ਵਿੱਚ ਇੱਕ ਪ੍ਰਮੁੱਖ ਯੋਗਦਾਨਕਰਤਾ ਦੇ ਰੂਪ ਵਿੱਚ ਵੀ ਸਵੀਕਾਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅਗਲੇ 5 ਵਰ੍ਹੇ ਵਿੱਚ ਕਾਸ਼ੀ ਰੋਜ਼ਗਾਰ ਅਤੇ ਕੌਸ਼ਲ ਦਾ ਕੇਂਦਰ ਬਣੇਗਾ। ਇਸ ਦੌਰਾਨ ਨੈਸ਼ਨਲ ਇੰਸਟੀਟਿਊਸ਼ਨ ਆਫ਼ ਫੈਸ਼ਨ ਟੈਕਨੋਲੋਜੀ ਕੈਂਪਸ ਵੀ ਬਣ ਕੇ ਤਿਆਰ ਹੋਵੇਗਾ, ਜਿਸ ਨਾਲ ਖੇਤਰ ਦੇ ਨੌਜਵਾਨਾਂ ਅਤੇ ਬੁਣਕਰਾਂ ਲਈ ਨਵੇਂ ਅਵਸਰ ਪੈਦਾ ਹੋਣਗੇ। ਪਿਛਲੇ ਇੱਕ ਦਹਾਕੇ ਵਿੱਚ ਅਸੀਂ ਕਾਸ਼ੀ ਨੂੰ ਸਿਹਤ ਅਤੇ ਸਿੱਖਿਆ ਦੇ ਕੇਂਦਰ ਦੇ ਰੂਪ ਵਿੱਚ ਇੱਕ ਨਵੀਂ ਪਹਿਚਾਣ ਦਿੱਤੀ ਹੈ। ਹੁਣ ਇਸ ਵਿੱਚ ਇੱਕ ਨਵਾਂ ਮੈਡੀਕਲ ਕਾਲਜ ਵੀ ਜੁੜਨ ਜਾ ਰਿਹਾ ਹੈ। ਬੀਐਚਯੂ ਵਿੱਚ ਨੈਸ਼ਨਲ ਸੈਂਟਰ ਆਫ਼ ਏਜਿੰਗ ਦੇ ਨਾਲ ਹੀ ਅੱਜ 35 ਕਰੋੜ ਦੀਆਂ ਕਈ ਡਾਇਗਨੌਸਟਿਕ ਮਸ਼ੀਨਾਂ ਅਤੇ ਉਪਕਰਣਾ ਦਾ ਲੋਕਅਰਪਣ ਕੀਤਾ ਗਿਆ। ਹਸਪਤਾਲ ਤੋਂ ਜੈਵ- ਜੋਖਮ ਕਚਰੇ (bio-hazardous waste) ਤੋਂ  ਨਿਪਟਣ ਲਈ ਇੱਕ ਸੁਵਿਧਾ ਵੀ ਵਿਕਸਿਤ ਕੀਤੀ ਜਾ ਰਹੀ ਹੈ। 

ਸੰਬੋਧਨ ਦੀ ਸਮਾਪਤੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਅਤੇ ਉੱਤਰ ਪ੍ਰਦੇਸ਼ ਦਾ ਤੇਜ਼ ਵਿਕਾਸ ਜਾਰੀ ਰਹਿਣਾ ਚਾਹੀਦਾ ਹੈ ਅਤੇ ਕਾਸ਼ੀ ਦੇ ਹਰੇਕ ਨਿਵਾਸੀ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ, ‘ਜੇਕਰ ਦੇਸ਼ ਅਤੇ ਵਿਸ਼ਵ ਨੂੰ ਮੋਦੀ ਦੀ ਗਾਰੰਟੀ ‘ਤੇ ਇੰਨਾ ਭਰੋਸਾ ਹੈ, ਤਾਂ ਇਹ ਤੁਹਾਡੇ ਪਿਆਰ ਅਤੇ ਬਾਬਾ ਦੇ ਅਸ਼ੀਰਵਾਦ ਦੇ ਕਾਰਨ ਹੈ।’

ਇਸ ਅਵਸਰ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਆਯਨਾਥ, ਉੱਤਰ ਪ੍ਰਦੇਸ਼ ਦੇ ਉਪ-ਮੁੱਖ ਮੰਤਰੀ ਸ਼੍ਰੀ ਬ੍ਰਿਜੇਸ਼ ਪਾਠਕ, ਕੇਂਦਰੀ ਮੰਤਰੀ ਸ਼੍ਰੀ ਮਹੇਂਦਰ ਨਾਥ ਪਾਂਡੇ ਅਤੇ ਬਨਾਸ ਡੇਅਰੀ ਦੇ ਚੇਅਰਮੈਨ ਸ਼੍ਰੀ ਸ਼ੰਕਰਭਾਈ ਚੌਧਰੀ ਵੀ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਰੋਡ ਕਨੈਕਟੀਵਿਟੀ ਨੂੰ ਹੋਰ ਵਧਾਉਣ ਲਈ ਜਿਹੜੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਉਨ੍ਹਾਂ ਵਿੱਚ ਐੱਨਐੱਚ-233 ਦੇ ਘਰਗਰਾ ਪੁਲ਼-ਵਾਰਾਣਸੀ ਸੈਕਸ਼ਨ ਦੇ ਫੋਰ ਲੇਨ ਸਮੇਤ ਐੱਨਐੱਚ-56 ਦੇ ਸੁਲਤਾਨਪੁਰ-ਵਾਰਾਣਸੀ ਸੈਕਸ਼ਨ ਨੂੰ ਫੋਰ ਲੇਨ ਬਣਾਉਣਾ, ਪੈਕੇਜ-1; ਰਾਸ਼ਟਰੀ ਰਾਜਮਾਰਗ-19 ਦੇ ਵਾਰਾਣਸੀ –ਔਰੰਗਾਬਾਦ ਸੈਕਸ਼ਨ ਦੇ ਪਹਿਲੇ ਫੇਜ ਨੂੰ ਛੇ ਲੇਨ ਬਣਾਉਣਾ; ਐਨਐੱਚ 35 ‘ਤੇ ਪੈਕੇਜ -1 ਵਾਰਾਣਸੀ-ਹਨੂਮਾਨ ਸੈਕਸ਼ਨ ਨੂੰ ਫੋਰ ਲੇਨ ਬਣਾਉਣਾ; ਅਤੇ ਬਾਬਤਪੁਰ ਦੇ ਨੇੜੇ ਵਾਰਾਣਸੀ-ਜੌਨਪੁਰ ਰੇਲ ਸੈਕਸ਼ਨ ‘ਤੇ ਆਰਓਬੀ ਬਣਾਉਣਾ ਸ਼ਾਮਲ ਹੈ। ਉਨ੍ਹਾਂ ਵਾਰਾਣਸੀ-ਰਾਂਚੀ-ਕੋਲਕਾਤਾ ਐਕਸਪ੍ਰੈੱਸਵੇਅ ਪੈਕੇਜ-1 ਦੇ ਨਿਰਮਾਣ ਦਾ ਨੀਂਹ ਪੱਥਰ ਵੀ ਰੱਖਿਆ। 

 

|

ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਉਦਯੋਗਿਕ ਵਿਕਾਸ ਨੂੰ ਗਤੀ ਪ੍ਰਦਾਨ ਕਰਨ ਲਈ ਸੇਵਾਪੁਰੀ ਵਿੱਚ ਐੱਚਪੀਸੀਐੱਲ ਦੇ ਐੱਲਪੀਜੀ ਬੌਟਲਿੰਗ ਪਲਾਂਟ; ਯੂਪੀਸੀਡਾ ਐਗਰੋ ਪਾਰਕ ਕਰਖਿਯਾਓਂ ਵਿੱਚ ਬਨਾਸ ਕਾਸ਼ੀ ਸੰਕੁਲ ਮਿਲਕ ਪ੍ਰੋਸੈਸਿੰਗ ਯੂਨਿਟ ਦਾ ਉਦਘਟਨ ਕੀਤਾ। ਯੂਪੀਸੀਡਾ ਐਗਰੋ ਪਾਰਕ, ਕਰਖਿਯਾਓਂ ਵਿੱਚ ਵੱਖ-ਵੱਖ ਇਨਫ੍ਰਾਸਟ੍ਰਕਚਰ ਕਾਰਜ ਅਤੇ ਬੁਣਕਰਾਂ ਲਈ ਸਿਲਕ ਫੈਬ੍ਰਿਕ ਪੇਂਟਿੰਗ ਕੌਮਨ ਫੈਸਿਲਿਟੀ ਸੈਂਟਰ ਦਾ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਕਈ ਸ਼ਹਿਰੀ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਜਿਸ ਵਿੱਚ ਰਮਨਾ ਵਿੱਚ ਐੱਨਟੀਪੀਸੀ ਦੁਆਰਾ ਸ਼ਹਿਰੀ ਕਚਰੇ ਤੋਂ ਚਾਰਕੋਲ ਪਲਾਂਟ; ਸੀਸ-ਵਰੁਣਾ ਖੇਤਰ ਵਿੱਚ ਵਾਟਰ ਸਪਲਾਈ ਨੈੱਟਵਰਕ ਦਾ ਅੱਪਗ੍ਰੇਡੇਸ਼ਨ; ਅਤੇ ਐਸਟੀਪੀ ਅਤੇ ਸੀਵਰੇਜ਼ ਪੰਪਿੰਗ ਸਟੇਸ਼ਨਾਂ ਦੀ ਔਨਲਾਈਨ ਪ੍ਰਵਾਹ ਨਿਗਰਾਨੀ ਅਤੇ ਐਸਸੀਏਡੀਏ ਆਟੋਮੇਸ਼ਨ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਵਾਰਾਣਸੀ ਦੇ ਸੁੰਦਰੀਕਰਣ ਲਈ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਸ ਵਿੱਚ ਤਲਾਬਾਂ ਦੇ ਕਾਇਆਕਲਪ ਅਤੇ ਪਾਰਕਾਂ ਦੇ ਪੁਨਰ ਵਿਕਾਸ ਦੇ ਪ੍ਰੋਜੈਕਟਾਂ ਅਤੇ 3 ਡੀ ਸ਼ਹਿਰੀ ਡਿਜੀਟਲ ਮੈਪ ਅਤੇ ਡੇਟਾਬੇਸ ਦੇ ਡਿਜ਼ਾਈਨ ਅਤੇ ਵਿਕਾਸ ਸ਼ਾਮਲ ਹਨ। 

ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਟੂਰਿਜ਼ਮ ਅਤੇ ਅਧਿਆਤਮਿਕ ਟੂਰਿਜ਼ਮ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਪੰਚਕੋਸ਼ੀ ਪਰਿਕਰਮਾ ਮਾਰਗ ਅਤੇ ਪਵਨ ਪਥ ਦੇ ਪੰਜ ਪੜਾਵਾਂ ‘ਤੇ ਦਸ ਅਧਿਆਤਮਿਕ ਯਾਤਰਾਵਾਂ ਦੇ ਨਾਲ ਜਨਤਕ ਸੁਵਿਧਾਵਾਂ ਦਾ ਪੁਨਰਵਿਕਾਸ; ਵਾਰਾਣਸੀ ਅਤੇ ਅਯੁੱਧਿਆ ਲਈ ਇਨਲੈਂਡ ਵਾਟਰਵੇਅਜ਼ ਆਫ਼ ਇੰਡੀਆ ਦੁਆਰਾ ਪ੍ਰਦਾਨ ਕੀਤੇ ਗਏ ਇਲੈਕਟ੍ਰਿਕ ਕਟਮਰੈਨ  ਗ੍ਰੀਨ ਐਨਰਜੀ ਦੇ ਉਪਯੋਗ ਨਾਲ ਗੰਗਾ ਵਿੱਚ ਟੂਰਿਜ਼ਮ ਦੇ ਅਨੁਭਵ ਨੂੰ ਵਧਾਏਗਾ। ਪ੍ਰਧਾਨ ਮੰਤਰੀ ਨੇ ਵੱਖ-ਵੱਖ ਸ਼ਹਿਰਾਂ ਵਿੱਚ ਆਈਡਬਲਿਊਏਆਈ ਦੇ ਤੇਰ੍ਹਾਂ ਕਮਿਊਨਿਟੀ ਜੈੱਟੀਜ਼ ਅਤੇ ਬਲੀਯਾ ਵਿੱਚ ਤੇਜ਼ ਪੋਂਟੂਨ ਖੋਲ੍ਹਣ ਦੀ ਵਿਵਸਥਾ ਦਾ ਨੀਂਹ ਪੱਥਰ ਵੀ ਰੱਖਿਆ।

ਪ੍ਰਧਾਨ ਮੰਤਰੀ ਨੇ ਵਾਰਾਣਸੀ ਦੇ ਪ੍ਰਸਿੱਧ ਟੈਕਸਟਾਇਲ ਸੈਕਟਰ ਨੂੰ ਪ੍ਰੋਤਸਾਹਨ ਦਿੰਦੇ ਹੋਏ ਵਾਰਾਣਸੀ ਵਿੱਚ ਨੈਸ਼ਨਲ ਇੰਸਟੀਟਿਊਟ ਆਫ਼ ਫੈਸ਼ਨ ਟੈਕਨੋਲੋਜੀ (ਨਿਫਟ) ਦਾ ਨੀਂਹ ਪੱਥਰ ਰੱਖਿਆ। ਨਵਾਂ ਸੰਸਥਾਨ ਟੈਕਸਟਾਇਲ ਸੈਕਟਰ ਦੀ ਐਜੂਕੇਸ਼ਨ ਅਤੇ ਟ੍ਰੇਨਿੰਗ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰੇਗਾ। 

ਵਾਰਾਣਸੀ ਵਿੱਚ ਹੈਲਥ ਇਨਫ੍ਰਾਸਟ੍ਰਕਚਰ ਨੂੰ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਇੱਕ ਨਵੇਂ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਬੀਐੱਚਯੂ ਵਿੱਚ ਨੈਸ਼ਨਲ ਸੈਂਟਰ ਆਫ਼ ਏਜਿੰਗ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਸ਼ਹਿਰ ਵਿੱਚ ਸਪੋਰਟਸ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਸਿਗਰਾ ਸਪੋਰਟਸ ਸਟੇਡੀਅਮ ਫੇਜ-1 ਅਤੇ ਜ਼ਿਲ੍ਹਾ ਰਾਇਫਲ ਸ਼ੂਟਿੰਗ ਰੇਜ਼ ਦਾ ਵੀ ਉਦਘਾਟਨ ਕੀਤਾ। 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • Narender Kumar Jakhar November 07, 2024

    jai shri Modi ji
  • Narender Kumar Jakhar November 07, 2024

    jai shree ram
  • Reena chaurasia September 03, 2024

    मोदी
  • Reena chaurasia September 03, 2024

    बीजेपी
  • Jorubhai Mala April 26, 2024

    જય જય શ્રીરામ
  • Pradhuman Singh Tomar April 25, 2024

    BJP
  • Nanu Ben Dhuva April 22, 2024

    nanu ban Duva
  • Madhu Sudan singh Madhu Sudan Singh April 09, 2024

    Modi Ji Aapko Bahut Thanks And its time aap hi mat dan me 400 par Aaye aur
  • Jayanta Kumar Bhadra April 09, 2024

    Ganesh namaste
  • Jayanta Kumar Bhadra April 09, 2024

    om Shanti Om
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'Operation Brahma': First Responder India Ships Medicines, Food To Earthquake-Hit Myanmar

Media Coverage

'Operation Brahma': First Responder India Ships Medicines, Food To Earthquake-Hit Myanmar
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 30 ਮਾਰਚ 2025
March 30, 2025

Citizens Appreciate Economic Surge: India Soars with PM Modi’s Leadership