ਹਿੰਦੁਸਤਾਨ ਉਰਵਰਕ ਐਂਡ ਰਸਾਇਨ ਲਿਮਿਟਿਡ (ਐੱਚਯੂਆਰਐੱਲ- Hindustan Urvarak&Rasayan Ltd (HURL) ਸਿੰਦਰੀ ਫਰਟੀਲਾਇਜ਼ਰ ਪਲਾਂਟ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ
ਝਾਰਖੰਡ ਵਿੱਚ 17,600 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਰੇਲ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
ਦੇਵਘਰ-ਡਿਬਰੂਗੜ੍ਹ ਟ੍ਰੇਨ ਸਰਵਿਸ, ਟਾਟਾਨਗਰ ਅਤੇ ਬਾਦਾਮਪਹਾੜ (ਰੋਜ਼ਾਨਾ) ਦੇ ਦਰਮਿਆਨ ਮੇਮੂ ਟ੍ਰੇਨ ਸਰਵਿਸ ਅਤੇ ਸ਼ਿਵਪੁਰ ਸਟੇਸ਼ਨ ਤੋਂ ਲੰਬੀ ਦੂਰੀ ਦੀ ਮਾਲਗੱਡੀ ਨਾਮਕ ਤਿੰਨ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਉੱਤਰੀ ਕਰਣਪੁਰਾ ਸੁਪਰ ਥਰਮਲ ਪਾਵਰ ਪ੍ਰੋਜੈਕਟ (ਐੱਸਟੀਪੀਪੀ- STPP), ਚਤਰਾ ਦੀ ਯੂਨਿਟ 1 (660 ਮੈਗਾਵਾਟ) ਰਾਸ਼ਟਰ ਨੂੰ ਸਮਰਪਿਤ ਕੀਤੀ ਗਈ
ਝਾਰਖੰਡ ਵਿੱਚ ਕੋਲਾ ਖੇਤਰ ਨਾਲ ਸਬੰਧਿਤ ਪ੍ਰੋਜੈਕਟ ਸਮਰਪਿਤ ਕੀਤੇ
“ਸਿੰਦਰੀ ਪਲਾਂਟ ਮੋਦੀ ਕੀ ਗਰੰਟੀ ਸੀ ਅਤੇ ਅੱਜ ਇਹ ਗਰੰਟੀ ਪੂਰੀ ਹੋ ਗਈ ਹੈ”
“5 ਪਲਾਂਟਾਂ ਦੀ ਬਹਾਲੀ ਕੀਤੀ ਗਈ, ਜਿਨ੍ਹਾਂ ਦੀ ਬਹਾਲੀ ਹੋਣ ਨਾਲ 60 ਲੱਖ ਮੀਟ੍ਰਿਕ ਟਨ ਯੂਰੀਆ ਦਾ ਤੇਜ਼ੀ ਨਾਲ ਉਤਪਾਦਨ ਹੋਵੇਗਾ ਜਿਸ ਨਾਲ ਭਾਰਤ ਇਸ ਮਹੱਤਵਪੂਰਨ ਖੇਤਰ ਵਿੱਚ ਆਤਮਨਿਰਭਰਤਾ (aatamnirbharta) ਦੀ ਤਰਫ਼ ਅੱਗੇ ਵਧੇਗਾ”
“ਸਰਕਾਰ ਨੇ ਪਿਛਲੇ 10 ਵਰ੍ਹਿਆਂ ਵਿੱਚ ਜਨਜਾਤੀ ਸਮੁਦਾਇ, ਗ਼ਰੀਬਾਂ, ਨੌਜਵਾਨਾਂ ਅਤੇ ਮਹਿਲਾਵਾਂ ਦੇ ਵਿਕਾਸ ਨੂੰ ਪ੍ਰਾਥਮਿਕਤਾ ਦੇ ਕੇ ਝਾਰਖੰਡ ਦੇ ਲਈ ਮਹੱਤਵਪੂਰਨ ਕੰਮ ਕ
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਝਾਰਖੰਡ ਵਿੱਚ 35,700 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਰਾਜ ਦੇ ਕਿਸਾਨਾਂ, ਜਨਜਾਤੀ ਲੋਕਾਂ ਅਤੇ ਨਾਗਰਿਕਾਂ ਨੂੰ ਇਸ ਦੇ ਲਈ ਵਧਾਈ ਦਿੱਤੀ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਝਾਰਖੰਡ ਦੇ ਸਿੰਦਰੀ, ਧਨਬਾਦ ਵਿੱਚ 35,700 ਕਰੋੜ ਰੁਪਏ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਅੱਜ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਫਰਟੀਲਾਇਜ਼ਰ, ਰੇਲ, ਬਿਜਲੀ ਅਤੇ ਕੋਲਾ ਖੇਤਰ ਸ਼ਾਮਲ ਹਨ। ਸ਼੍ਰੀ ਮੋਦੀ ਨੇ ਐੱਚਯੂਆਰਐੱਲ ਮਾਡਲ (HURL Model) ਦਾ ਨਿਰੀਖਣ ਕੀਤਾ ਅਤੇ ਸਿੰਦਰੀ ਪਲਾਂਟ ਕੰਟਰੋਲ ਰੂਮ (Sindri Plant Control Room) ਦਾ ਭੀ ਦੌਰਾ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਝਾਰਖੰਡ ਵਿੱਚ 35,700 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ  ਰਾਜ ਦੇ ਕਿਸਾਨਾਂ, ਜਨਜਾਤੀ ਲੋਕਾਂ ਅਤੇ ਨਾਗਰਿਕਾਂ ਨੂੰ ਇਸ ਦੇ ਲਈ ਵਧਾਈ ਦਿੱਤੀ।

 

ਪ੍ਰਧਾਨ ਮੰਤਰੀ ਨੇ ਸਿੰਦਰੀ ਫਰਟੀਲਾਇਜ਼ਰ ਪਲਾਂਟ ਸ਼ੁਰੂ ਕਰਨ ਦੇ ਆਪਣੇ ਸੰਕਲਪ ਨੂੰ ਯਾਦ ਕਰਦੇ ਹੋਏ ਕਿਹਾ, “ਇਹ ਮੋਦੀ ਕੀ ਗਰੰਟੀ(Modi ki Guarantee) ਸੀ ਅਤੇ ਅੱਜ ਇਹ ਗਰੰਟੀ ਪੂਰੀ ਹੋ ਗਈ ਹੈ।” ਪ੍ਰਧਾਨ ਮੰਤਰੀ ਨੇ ਵਰ੍ਹੇ 2018 ਵਿੱਚ ਇਸ ਫਰਟੀਲਾਇਜ਼ਰ ਪਲਾਂਟ ਦੀ ਨੀਂਹ ਰੱਖੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਪਲਾਂਟ ਦੇ ਸ਼ੁਰੂ ਹੋਣ ਨਾਲ ਸਥਾਨਕ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਰਸਤੇ ਖੁੱਲ੍ਹ ਗਏ ਹਨ। ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਦੀ ਯਾਤਰਾ ਵਿੱਚ ਅੱਜ ਦੀ ਪਹਿਲ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਭਾਰਤ ਨੂੰ 360 ਲੱਖ ਮੀਟ੍ਰਿਕ ਟਨ ਯੂਰੀਆ ਦੀ ਜ਼ਰੂਰਤ ਪੈਂਦੀ ਹੈ ਅਤੇ ਵਰ੍ਹੇ 2014 ਵਿੱਚ ਭਾਰਤ ਵਿੱਚ ਸਿਰਫ਼ 225 ਲੱਖ ਮੀਟ੍ਰਿਕ ਟਨ ਯੂਰੀਆ ਦਾ ਉਤਪਾਦਨ ਹੋਇਆ ਸੀ। ਇਸ ਬੜੇ ਅੰਤਰ ਨੂੰ ਪੂਰਨ ਦੇ ਲਈ ਭਾਰੀ ਆਯਾਤ ਦੀ ਜ਼ਰੂਰਤ ਪਈ। ਉਨ੍ਹਾਂ ਨੇ ਦੱਸਿਆ, “ਸਾਡੀ ਸਰਕਾਰ ਦੇ ਪ੍ਰਯਾਸਾਂ ਨਾਲ ਪਿਛਲੇ 10 ਵਰ੍ਹਿਆਂ ਵਿੱਚ ਯੂਰੀਆ ਦਾ ਉਤਪਾਦਨ ਵਧ ਕੇ 310 ਲੱਖ ਮੀਟ੍ਰਿਕ ਟਨ ਹੋ ਗਿਆ ਹੈ।” ਪ੍ਰਧਾਨ ਮੰਤਰੀ ਨੇ ਰਾਮਾਗੁੰਡਮ, ਗੋਰਖਪੁਰ ਅਤੇ ਬਰੌਨੀ ਫਰਟੀਲਾਇਜ਼ਰ ਪਲਾਂਟਾਂ ਦੀ ਬਹਾਲੀ ਬਾਰੇ ਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੰਦਰੀ ਨੂੰ ਇਸ ਸੂਚੀ ਵਿੱਚ ਜੋੜਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਅਗਲੇ ਡੇਢ ਵਰ੍ਹੇ ਵਿੱਚ ਤਾਲਚੇਰ ਫਰਟੀਲਾਇਜ਼ਰ ਪਲਾਂਟ ਭੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਉਹ ਉਸ ਪਲਾਂਟ ਨੂੰ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ 5 ਪਲਾਂਟ ਤੇਜ਼ੀ ਨਾਲ 60 ਲੱਖ ਮੀਟ੍ਰਿਕ ਟਨ ਯੂਰੀਆ ਦਾ ਉਤਪਾਦਨ ਕਰਨਗੇ, ਜੋ ਭਾਰਤ ਨੂੰ ਇਸ ਮਹੱਤਵਪੂਰਨ ਖੇਤਰ ਵਿੱਚ ਆਤਮਨਿਰਭਰਤਾ ਦੀ ਤਰਫ਼ ਅੱਗੇ ਕਰੇਗਾ।

 

ਪ੍ਰਧਾਨ ਮੰਤਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੱਜ ਦਾ ਇਹ ਅਵਸਰ ਨਵੀਆਂ ਰੇਲ ਲਾਇਨਾਂ ਦੀ ਸ਼ੁਰੂਆਤ ਦੇ ਨਾਲ ਮੌਜੂਦਾ ਰੇਲ ਲਾਇਨਾਂ ਦੇ ਦੋਹਰੀਕਰਣ ਅਤੇ ਕਈ ਹੋਰ ਰੇਲਵੇ ਪ੍ਰੋਜੈਕਟਾਂ ਦੀ ਸ਼ੁਰੂਆਤ ਦੇ ਨਾਲ ਝਾਰਖੰਡ ਵਿੱਚ ਰੇਲਵੇ ਕ੍ਰਾਂਤੀ ਦੇ ਲਈ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਦਾ ਭੀ ਪ੍ਰਤੀਕ ਹੈ। ਉਨ੍ਹਾਂ ਨੇ ਇਸ ਖੇਤਰ ਨੂੰ ਨਵਾਂ ਰੂਪ ਪ੍ਰਦਾਨ ਕਰਨ ਵਾਲੀ ਧਨਬਾਦ-ਚੰਦਰਪੁਰਾ ਰੇਲ ਲਾਇਨ ਅਤੇ ਬਾਬਾ ਬੈਦਯਨਾਥ ਮੰਦਿਰ ਅਤੇ ਮਾਂ ਕਾਮਾਖਿਆ ਸ਼ਕਤੀ ਪੀਠ (Baba Baidyanath Temple and MaaKamakhya Shakti Peeth) ਨੂੰ ਜੋੜਨ ਵਾਲੇ ਦੇਵਘਰ-ਡਿਬਰੂਗੜ੍ਹ ਟ੍ਰੇਨ ਸੇਵਾ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਵਿੱਚ ਵਾਰਾਣਸੀ-ਕੋਲਕਾਤਾ-ਰਾਂਚੀ ਐਕਸਪ੍ਰੈੱਸਵੇ ਦਾ ਨੀਂਹ ਪੱਥਰ ਰੱਖਣ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਨਾਲ ਚਤਰਾ, ਹਜ਼ਾਰੀਬਾਗ਼, ਰਾਮਗੜ੍ਹ ਅਤੇ ਬੋਕਾਰੋ ਜਿਹੇ ਸਥਾਨਾਂ ਨੂੰ ਜੋੜਨ ਅਤੇ ਪੂਰੇ ਝਾਰਖੰਡ ਵਿੱਚ ਯਾਤਰਾ ਸਮਾਂ ਨੂੰ ਘੱਟ ਕਰਨ ਦੇ ਨਾਲ-ਨਾਲ ਪੂਰੇ ਪੂਰਬੀ ਭਾਰਤ ਦੇ ਲਈ ਮਾਲ ਢੁਆਈ ਕਨੈਕਟਿਵਿਟੀ ਨੂੰ ਭੀ ਹੁਲਾਰਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਝਾਰਖੰਡ ਵਿੱਚ ਖੇਤਰੀ ਕਨੈਕਟਿਵਿਟੀ ਨੂੰ ਹੁਲਾਰਾ ਮਿਲੇਗਾ ਅਤੇ ਖੇਤਰ ਦੇ ਆਰਥਿਕ ਵਿਕਾਸ ਵਿੱਚ ਤੇਜ਼ੀ ਆਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ, “ਸਰਕਾਰ ਨੇ ਪਿਛਲੇ 10 ਵਰ੍ਹਿਆਂ ਵਿੱਚ ਜਨਜਾਤੀ ਸਮੁਦਾਇ, ਗ਼ਰੀਬਾਂ, ਨੌਜਵਾਨਾਂ ਅਤੇ ਮਹਿਲਾਵਾਂ ਦੇ ਵਿਕਾਸ ਨੂੰ ਪ੍ਰਾਥਮਿਕਤਾ ਦੇ ਕੇ ਝਾਰਖੰਡ ਦੇ ਲਈ ਮਹੱਤਵਪੂਰਨ ਕੰਮ ਕੀਤਾ ਹੈ।” ਵਰ੍ਹੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਵਿਸ਼ਵ ਵਿੱਚ ਤੇਜ਼ੀ ਨਾਲ ਵਧਦੀਆਂ ਹੋਈਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਨਵੀਨਤਮ ਤਿਮਾਹੀ ਦੇ ਆਰਥਿਕ ਅੰਕੜਿਆਂ ‘ਤੇ ਭੀ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਅਕਤੂਬਰ ਤੋਂ ਦਸੰਬਰ 2023 ਤੱਕ ਵਿੱਤੀ ਤਿਮਾਹੀ ਦੇ ਦੌਰਾਨ 8.4 ਪ੍ਰਤੀਸ਼ਤ ਦਾ ਵਾਧਾ ਦਰ ਦਰਜ ਕੀਤਾ ਗਿਆ। ਇਹ ਭਾਰਤ ਦੀ ਵਧਦੀ ਸਮਰੱਥਾ ਅਤੇ ਵਿਕਸਿਤ ਭਾਰਤ ਦੇ ਲਕਸ਼ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਹੋ ਰਹੇ ਵਿਕਾਸ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ ਰਾਜ ਨੂੰ ਵਿਕਸਿਤ ਬਣਾਉਣ ਦੇ ਪ੍ਰਯਾਸ ਵਿੱਚ ਸਰਕਾਰ ਦੇ ਸੰਪੂਰਨ ਸਮਰਥਨ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ, “ਵਿਕਸਿਤ ਭਾਰਤ (Viksit Bharat)  ਦੇ ਨਿਰਮਾਣ ਦੇ ਲਈ ਵਿਕਸਿਤ ਝਾਰਖੰਡ (Viksit Jharkhand) ਬਣਾਉਣਾ ਭੀ ਸਮਾਨ ਰੂਪ ਨਾਲ ਮਹੱਤਵਪੂਰਨ ਹੈ।” ਪ੍ਰਧਾਨ ਮੰਤਰੀ ਮੋਦੀ ਨੇ ਇਹ ਵਿਸ਼ਵਾਸ ਜਤਾਇਆ ਕਿ ਭਗਵਾਨ ਬਿਰਸਾ ਮੁੰਡਾ(Bhagwan Birsa Munda) ਦੀ ਭੂਮੀ ਵਿਕਸਿਤ ਭਾਰਤ(Viksit Bharat) ਦੇ ਸੰਕਲਪਾਂ ਦੀ ਊਰਜਾ ਸਰੋਤ ਬਣੇਗੀ।

 

ਪ੍ਰਧਾਨ ਮੰਤਰੀ ਨੇ ਸੰਖੇਪ ਭਾਸ਼ਣ ਦਿੱਤਾ ਕਿਉਂਕਿ ਉਨ੍ਹਾਂ ਨੂੰ ਧਨਬਾਦ ਜਾਣਾ ਸੀ। ਉਨ੍ਹਾਂ ਨੇ ਕਿਹਾ ਕਿ ਸੁਪਨੇ ਅਤੇ ਸੰਕਲਪ ਹੋਰ ਅਧਿਕ ਮਜ਼ਬੂਤ ਹੋਣਗੇ। ਉਨ੍ਹਾਂ ਨੇ ਝਾਰਖੰਡ ਦੇ ਲੋਕਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ  ਦੇਣ ਦੇ ਨਾਲ ਆਪਣਾ ਸੰਬੋਧਨ ਸਮਾਪਤ ਕੀਤਾ।

ਇਸ ਅਵਸਰ ‘ਤੇ ਹੋਰ ਲੋਕਾਂ ਦੇ ਇਲਾਵਾ ਝਾਰਖੰਡ ਦੇ ਰਾਜਪਾਲ, ਸ਼੍ਰੀ ਸੀਪੀ ਰਾਧਾਕ੍ਰਿਸ਼ਣਨ, ਝਾਰਖੰਡ ਦੇ ਮੁੱਖ ਮੰਤਰੀ ਸ਼੍ਰੀ ਚੰਪਈ ਸੋਰੇਨ ਅਤੇ ਕੇਂਦਰੀ ਮੰਤਰੀ ਸ਼੍ਰੀ ਅਰਜੁਨ ਮੁੰਡਾ ਭੀ ਉਪਸਥਿਤ ਸਨ।

 

ਪਿਛੋਕੜ

ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਉਰਵਰਕ ਐਂਡ ਰਸਾਇਨ ਲਿਮਿਟਿਡ (ਐੱਚਯੂਆਰਐੱਲ- Hindustan Urvarak&Rasayan Ltd (HURL)) ਸਿੰਦਰੀ ਫਰਟੀਲਾਇਜ਼ਰ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ। 8900 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਇਹ ਫਰਟੀਲਾਇਜ਼ਰ ਪਲਾਂਟ ਯੂਰੀਆ ਖੇਤਰ ਵਿੱਚ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਵਧਾਇਆ ਗਿਆ ਇੱਕ ਕਦਮ ਹੈ। ਇਸ ਨਾਲ ਦੇਸ਼ ਵਿੱਚ ਪ੍ਰਤੀ ਵਰ੍ਹੇ ਲਗਭਗ 12.7 ਐੱਲਐੱਮਟੀ ਸਵਦੇਸ਼ੀ ਯੂਰੀਆ ਉਤਪਾਦਨ ਵਧੇਗਾ ਅਤੇ ਦੇਸ਼ ਦੇ ਕਿਸਾਨਾਂ ਨੂੰ ਲਾਭ ਹੋਵੇਗਾ। ਇਹ ਗੋਰਖਪੁਰ ਅਤੇ ਰਾਮਾਗੁੰਡਮ ਦੇ ਉਨ੍ਹਾਂ ਫਰਟੀਲਾਇਜ਼ਰ ਪਲਾਂਟਾਂ ਦੀ ਬਹਾਲੀ ਦੇ ਬਾਅਦ ਦੇਸ਼ ਵਿੱਚ ਬਹਾਲ ਹੋਣ ਵਾਲਾ ਤੀਸਰਾ ਫਰਟੀਲਾਇਜ਼ਰ ਪਲਾਂਟ ਹੈ, ਜਿਨ੍ਹਾਂ ਨੂੰ ਕ੍ਰਮਵਾਰ ਦਸੰਬਰ 2021 ਅਤੇ ਨਵੰਬਰ 2022 ਵਿੱਚ ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ।

 

ਪ੍ਰਧਾਨ ਮੰਤਰੀ ਨੇ ਝਾਰਖੰਡ ਵਿੱਚ 17,600 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਰੇਲ ਪ੍ਰੋਜੈਕਟਾਂ ਦਾ ਲੋਕਅਰਪਣ  ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸੋਨ ਨਗਰ-ਅੰਡਾਲ ਨੂੰ ਜੋੜਨ ਵਾਲੀਆਂ ਤੀਸਰੀ ਅਤੇ ਚੌਥੀ ਲਾਇਨਾਂ; ਟੋਰੀ-ਸ਼ਿਵਪੁਰ ਪਹਿਲੀ ਤੇ ਦੂਸਰੀ, ਬਿਰਾਟੋਲੀ-ਸ਼ਿਵਪੁਰ ਤੀਸਰੀ ਰੇਲਵੇ ਲਾਇਨ (ਟੋਰੀ-ਸ਼ਿਵਪੁਰ ਪ੍ਰੋਜੈਕਟ ਦਾ ਹਿੱਸਾ), ਮੋਹਨਪੁਰ-ਹੰਸਡੀਹਾ ਨਵੀਂ ਰੇਲ ਲਾਇਨ; ਧਨਬਾਦ-ਚੰਦਰਪੁਰਾ ਰੇਲ ਲਾਇਨ ਤੇ ਹੋਰ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਰਾਜ ਵਿੱਚ ਰੇਲ ਸੇਵਾਵਾਂ ਦਾ ਵਿਸਤਾਰ ਹੋਵੇਗਾ ਅਤੇ ਖੇਤਰ ਦਾ ਸਮਾਜਿਕ-ਆਰਥਿਕ ਵਿਕਾਸ ਭੀ ਹੋਵੇਗਾ। ਇਸ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਤਿੰਨ ਟ੍ਰੇਨਾਂ ਨੂੰ ਭੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਵਿੱਚ ਦੇਵਘਰ-ਡਿਬਰੂਗੜ੍ਹ ਟ੍ਰੇਨ ਸੇਵਾ, ਟਾਟਾਨਗਰ ਅਤੇ ਬਾਦਾਮਪਹਾੜ ਦੇ ਦਰਮਿਆਨ ਮੇਮੂ ਟ੍ਰੇਨ ਸੇਵਾ(MEMU Train Service) (ਰੋਜ਼ਾਨਾ) ਅਤੇ ਸ਼ਿਵਪੁਰ ਸਟੇਸ਼ਨ ਤੋਂ ਲੰਬੀ ਦੂਰੀ ਦੀ ਮਾਲਗੱਡੀ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਨੇ ਉੱਤਰੀ ਕਰਣਪੁਰਾ ਸੁਪਰ ਥਰਮਲ ਪਾਵਰ ਪ੍ਰੋਜੈਕਟ (ਐੱਸਟੀਪੀਪੀ- STPP), ਚਤਰਾ ਦੀ ਯੂਨਿਟ 1 (660 ਮੈਗਾਵਾਟ) ਸਹਿਤ ਝਾਰਖੰਡ ਵਿੱਚ ਕਈ ਮਹੱਤਵਪੂਰਨ ਪਾਵਰ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। 7500 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਇਸ ਪ੍ਰੋਜੈਕਟ ਨਾਲ ਖੇਤਰ ਵਿੱਚ ਬਿਜਲੀ ਸਪਲਾਈ ਵਿੱਚ ਸੁਧਾਰ ਹੋਵੇਗਾ। ਇਸ ਨਾਲ ਰੋਜ਼ਗਾਰ ਸਿਰਜਣਾ ਨੂੰ ਭੀ ਹੁਲਾਰਾ ਮਿਲੇਗਾ ਅਤੇ ਰਾਜ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਮਿਲੇਗਾ। ਪ੍ਰਧਾਨ ਮੰਤਰੀ ਨੇ ਝਾਰਖੰਡ ਵਿੱਚ ਕੋਲਾ ਖੇਤਰ ਨਾਲ ਸਬੰਧਿਤ ਪ੍ਰੋਜੈਕਟ ਭੀ ਰਾਸ਼ਟਰ ਨੂੰ ਸਮਰਪਿਤ ਕੀਤੇ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage