ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਨਵਸਾਰੀ ਵਿੱਚ 47,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰੋਜੈਕਟਾਂ ਵਿੱਚ ਬਿਜਲੀ ਉਤਪਾਦਨ, ਰੇਲ ਸੜਕ, ਕੱਪੜਾ, ਸਿੱਖਿਆ, ਵਾਟਰ ਸਪਲਾਈ, ਕਨੈਕਟੀਵਿਟੀ ਅਤੇ ਸ਼ਹਿਰੀ ਵਿਕਾਸ ਜਿਹੇ ਕਈ ਖੇਤਰ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਇੱਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਰੇਖਾਂਕਿਤ ਕੀਤਾ ਕਿ ਇਹ ਅੱਜ ਗੁਜਰਾਤ ਵਿੱਚ ਉਨ੍ਹਾਂ ਦਾ ਤੀਸਰਾ ਪ੍ਰੋਗਰਾਮ ਹੈ ਅਤੇ ਪਹਿਲੇ ਦਿਨ ਵਿੱਚ ਗੁਜਰਾਤ ਦੇ ਪਸ਼ੂਪਾਲਕਾਂ (cattle breeders) ਅਤੇ ਡੇਅਰੀ ਉਦਯੋਗ ਦੇ ਹਿਤਧਾਰਕਾਂ ਦੀ ਸੰਗਤੀ ਨੂੰ ਯਾਦ ਕੀਤਾ। ਉਨ੍ਹਾਂ ਨੇ ਮੇਹਸਾਣਾ ਦੇ ਵਲੀਨਾਥ ਮਹਾਦੇਵ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ ਵਿੱਚ ਹਿੱਸਾ ਲੈਣ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ,“ਹੁਣ ਮੈਂ ਇੱਥੇ ਨਵਸਾਰੀ ਵਿੱਚ ਵਿਕਾਸ ਦੇ ਇਸ ਉਤਸਵ ਵਿੱਚ ਹਿੱਸਾ ਲੈ ਰਿਹਾ ਹਾਂ।” ਉਨ੍ਹਾਂ ਨੇ ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਆਪਣੇ ਮੋਬਾਈਲ ਫੋਨ ਵਿੱਚ ਫਲੈਸ਼ਲਾਈਟ ਚਾਲੂ ਕਰਨ ਅਤੇ ਵਿਕਾਸ ਦੇ ਇਸ ਯਾਦਗਾਰੀ ਉਤਸਵ ਦਾ ਹਿੱਸਾ ਬਣਨ ਦੀ ਗੁਜ਼ਾਰਿਸ਼ ਕੀਤੀ। ਪ੍ਰਧਾਨ ਮੰਤਰੀ ਨੇ ਕੱਪੜਾ, ਬਿਜਲੀ ਅਤੇ ਸ਼ਹਿਰੀ ਵਿਕਾਸ ਦੇ ਖੇਤਰਾਂ ਵਿੱਚ ਵਡੋਦਰਾ, ਨਵਸਾਰੀ, ਭਰੂਚ ਅਤੇ ਸੂਰਤ ਦੇ ਲਈ 40,000 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਵਿਕਾਸ ਪ੍ਰੋਜੈਕਟਾਂ ਲਈ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ।
ਮੋਦੀ ਦੀ ਗਾਰੰਟੀ ਨੂੰ ਲੈ ਕੇ ਚਲ ਰਹੀ ਚਰਚਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੁਆਰਾ ਦਿੱਤੀ ਗਈ ਗਾਰੰਟੀ ਦੇ ਪੂਰੇ ਹੋਣ ਦੀ ਨਿਸ਼ਚਿਤਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਤੱਥ ਗੁਜਰਾਤ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਪਤਾ ਹੈ। ਉਨ੍ਹਾਂ ਨੇ “ਫਾਈਵ ਐੱਫ –ਫਾਰਮ, ਫਾਰਮ ਤੋਂ ਫਾਈਬਰ, ਫਾਈਬਰ ਤੋਂ ਫੈਕਟਰੀ, ਫੈਕਟਰੀ ਤੋਂ ਫੈਸ਼ਨ, ਫੈਸ਼ਨ ਤੋਂ ਫੌਰੇਨ ਨੂੰ ਯਾਦ ਕੀਤਾ, ਜਿਸ ਦੇ ਬਾਰੇ ਉਹ ਆਪਣੇ ਮੁੱਖ ਮੰਤਰੀ ਰਹਿੰਦੇ ਹੋਏ ਦਿਨਾਂ ਦੌਰਾਨ ਗੱਲ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਦਾ ਲਕਸ਼ ਟੈਕਸਟਾਇਲ ਦੀ ਪੂਰਨ ਸਪਲਾਈ ਅਤੇ ਵੈਲਿਊ ਚੇਨ ਬਣਾਉਣਾ ਹੈ। ਪ੍ਰਧਾਨ ਮੰਤਰੀ ਨੇ ਇਸ ਖੇਤਰ ਵਿੱਚ ਸਭ ਤੋਂ ਵੱਡੇ ਉਤਪਾਦਕਾਂ ਅਤੇ ਨਿਰਯਾਤਕਾਂ ਦੇ ਨਾਲ ਮੁਕਾਬਲੇਬਾਜ਼ੀ ਕਰਨ ਦੀ ਭਾਰਤ ਦੀ ਸਮਰੱਥਾ ‘ਤੇ ਚਾਨਣਾਂ ਪਾਇਆ।
ਸ਼੍ਰੀ ਮੋਦੀ ਨੇ ਕਿਹਾ, “ਅੱਜ, ਰੇਸ਼ਮ ਸ਼ਹਿਰ ਸੂਰਤ ਦਾ ਨਵਸਾਰੀ ਤੱਕ ਵਿਸਤਾਰ ਹੋ ਰਿਹਾ ਹੈ।” ਗੁਜਰਾਤ ਦੀ ਟੈਕਸਟਾਇਲ ਇੰਡਸਟਰੀ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਸੂਰਤ ਵਿੱਚ ਤਿਆਰ ਟੈਕਸਟਾਇਲਸ ਦੀ ਵਿਸ਼ਿਸ਼ਟ ਪਹਿਚਾਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੀਐੱਮ ਮਿਤ੍ਰ ਪਾਰਕ ਦੇ ਪੂਰਾ ਹੋਣ ਨਾਲ ਪੂਰੇ ਖੇਤਰ ਦਾ ਚਿਹਰਾ ਬਦਲ ਜਾਏਗਾ, ਜਿੱਥੇ ਕੇਵਲ ਇਸ ਦੇ ਨਿਰਮਾਣ ਵਿੱਚ 3,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਪੀਐੱਮ ਮਿਤ੍ਰ ਪਾਰਕ ਕਟਿੰਗ, ਬੁਣਾਈ, ਜਿਨਿੰਗ, ਗਾਰਮੈਂਟਸ, ਟੈਕਨੀਕਲ ਟੈਕਸਟਾਈਲ ਅਤੇ ਟੈਕਸਟਾਇਲ ਮਸ਼ੀਨਰੀ ਜਿਹੀਆਂ ਗਤੀਵਿਧੀਆਂ ਲਈ ਇੱਕ ਵੈਲਿਊ ਚੇਨ ਈਕੋਸਿਸਟਮ ਤਿਆਰ ਕਰੇਗਾ, ਨਾਲ ਹੀ ਰੋਜ਼ਗਾਰ ਨੂੰ ਵੀ ਪ੍ਰੋਤਸਾਹਨ ਦੇਵੇਗਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ ਪਾਰਕ ਸ਼੍ਰਮਿਕਾਂ ਲਈ ਘਰਾਂ, ਲੌਜਿਸਟਿਕਸ ਪਾਰਕ, ਗੋਦਾਮ, ਸਿਹਤ ਸੁਵਿਧਾਵਾਂ ਅਤੇ ਟ੍ਰੇਨਿੰਗ ਲਈ ਸੁਵਿਧਾਵਾਂ ਅਤੇ ਕੌਸ਼ਲ ਵਿਕਾਸ ਦੀਆਂ ਸੁਵਿਧਾਵਾਂ ਨਾਲ ਲੈਸ ਹੋਵੇਗਾ।
ਪ੍ਰਧਾਨ ਮੰਤਰੀ ਨੇ 800 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਤਾਪੀ ਨਦੀ ਬੈਰਾਜ ਦੇ ਨੀਂਹ ਪੱਥਰ ਦਾ ਜ਼ਿਕਰ ਕਰਦੇ ਹੋਏ ਰੇਖਾਂਕਿਤ ਕੀਤਾ ਕਿ ਸੂਰਤ ਵਿੱਚ ਵਾਟਰ ਸਪਲਾਈ ਨਾਲ ਸਬੰਧਿਤ ਮੁੱਦਿਆਂ ਦਾ ਪੂਰੀ ਤਰ੍ਹਾਂ ਨਾਲ ਸਮਾਧਾਨ ਕੀਤਾ ਜਾਏਗਾ, ਨਾਲ ਹੀ ਹੜ੍ਹ ਜਿਹੀਆਂ ਸਥਿਤੀਆਂ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਦੈਨਿਕ ਜੀਵਨ ਦੇ ਨਾਲ-ਨਾਲ ਉਦਯੋਗਿਕ ਵਿਕਾਸ ਵਿੱਚ ਬਿਜਲੀ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, 20-25 ਵਰ੍ਹੇ ਪਹਿਲਾਂ ਗੁਜਰਾਤ ਦੇ ਉਸ ਸਮੇਂ ਵੱਲ ਇਸ਼ਾਰਾ ਕੀਤਾ ਜਦੋਂ ਬਿਜਲੀ ਕਟੌਤੀ ਬਹੁਤ ਆਮ ਗੱਲ ਸੀ। ਸ਼੍ਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਬਣਨ ਸਮੇਂ ਸਾਹਮਣੇ ਆਈਆਂ ਚੁਣੌਤੀਆਂ ‘ਤੇ ਪ੍ਰਕਾਸ਼ ਪਾਇਆ ਅਤੇ ਕੋਲੇ ਤੇ ਗੈਸ ਦੇ ਆਯਾਤ ਦੀਆਂ ਪ੍ਰਮੁੱਖ ਰੁਕਾਵਟਾਂ ਦੇ ਰੂਪ ਵਿੱਚ ਜ਼ਿਕਰ ਕੀਤਾ। ਉਨ੍ਹਾਂ ਨੇ ਪਣਬਿਜਲੀ ਉਤਪਾਦਨ ਦੀਆਂ ਨਿਊਨਤਮ ਸੰਭਾਵਨਾਵਾਂ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਮੋਦੀ ਹੈ ਤੋ ਮੁਮਕਿਨ ਹੈ।” (“Modi hai toh Mumkin hai”) ਉਨ੍ਹਾਂ ਨੇ ਰਾਜ ਨੂੰ ਬਿਜਲੀ ਉਤਪਾਦਨ ਸੰਕਟ ਤੋਂ ਬਾਹਰ ਨਿਕਲਣ ਦੇ ਸਰਕਾਰ ਦੇ ਪ੍ਰਯਾਸਾਂ ਬਾਰੇ ਜਾਣਕਾਰੀ ਦਿੱਤੀ, ਨਾਲ ਹੀ ਉੱਨਤ ਟੈਕਨੋਲੋਜੀ ਨੂੰ ਪ੍ਰੋਤਸਾਹਿਤ ਕਰਨ ਅਤੇ ਸੌਰ ਤੇ ਪਵਨ/ਹਵਾ ਊਰਜਾ ਉਤਪਾਦਨ ‘ਤੇ ਜ਼ੋਰ ਦੇਣ ਦਾ ਜ਼ਿਕਰ ਕੀਤਾ, ਜਿਸ ਨਾਲ ਅੱਜ ਗੁਜਰਾਤ ਵਿੱਚ ਪੈਦਾ ਹੋਣ ਵਾਲੀ ਬਿਜਲੀ ਵਿੱਚ ਬਹੁਤ ਵੱਡਾ ਯੋਗਦਾਨ ਹੈ।
ਪ੍ਰਧਾਨ ਮੰਤਰੀ ਨੇ ਬਿਜਲੀ ਦੇ ਪਰਮਾਣੂ ਉਤਪਾਦਨ ‘ਤੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਕਾਕਰਾਪਾਰ ਪਰਮਾਣੂ ਊਰਜਾ ਸਟੇਸ਼ਨ (ਕੇਏਪੀਐੱਸ) ਯੂਨਿਟ 3 ਅਤੇ ਯੂਨਿਟ 4 ਵਿੱਚ ਦੋ ਨਵੇਂ ਸਵਦੇਸ਼ੀ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰਸ (ਪੀਐੱਚਡਬਲਿਊਆਰਜ਼) ਦੇ ਬਾਰੇ ਗੱਲ ਕੀਤੀ, ਜਿਨ੍ਹਾਂ ਦਾ ਅੱਜ ਲੋਕਅਰਪਣ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਰਿਐਕਟਰਸ ਆਤਮਨਿਰਭਰ ਭਾਰਤ ਦੀਆਂ ਉਦਾਹਰਣਾਂ ਹਨ ਅਤੇ ਗੁਜਰਾਤ ਦੇ ਵਿਕਾਸ ਵਿੱਚ ਮਦਦ ਕਰਨਗੇ।
ਪ੍ਰਧਾਨ ਮੰਤਰੀ ਨੇ ਵਧਦੇ ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਦੱਖਣੀ ਗੁਜਰਾਤ ਦੇ ਬੇਮਿਸਾਲ ਵਿਕਾਸ ‘ਤੇ ਚਾਨਣਾਂ ਪਾਇਆ। ਉਨ੍ਹਾਂ ਨੇ ਲੋਕਾਂ ਨੂੰ ਪੀਐੱਮ ਸੂਰਯਘਰ ਯੋਜਨਾ ਦੇ ਬਾਰੇ ਦੱਸਿਆ ਜੋ ਨਾ ਸਿਰਫ਼ ਘਰਾਂ ਦੇ ਬਿਜਲੀ ਦੇ ਬਿਲ ਨੂੰ ਘੱਟ ਕਰੇਗੀ ਬਲਕਿ ਆਮਦਨ ਪੈਦਾ ਕਰਨ ਦਾ ਜ਼ਰੀਆ ਵੀ ਬਣੇਗੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਇਸ ਖੇਤਰ ਤੋਂ ਹੋ ਕੇ ਗੁਜ਼ਰੇਗੀ ਕਿਉਂਕਿ ਇਹ ਖੇਤਰ ਦੇਸ਼ ਦੇ ਵੱਡੇ ਉਦਯੋਗਿਕ ਕੇਂਦਰਾਂ-ਮੁੰਬਈ ਅਤੇ ਸੂਰਤ ਨੂੰ ਜੋੜੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਨਵਸਾਰੀ ਨੂੰ ਹੁਣ ਆਪਣੇ ਉਦਯੋਗਿਕ ਵਿਕਾਸ ਲਈ ਪਹਿਚਾਣ ਮਿਲ ਰਹੀ ਹੈ”, ਕਿਉਂਕਿ ਨਵਸਾਰੀ ਸਹਿਤ ਪੂਰਾ ਪੱਛਮੀ ਗੁਜਰਾਤ ਆਪਣੀ ਖੇਤੀ ਤਰੱਕੀ ਦੇ ਲਈ ਜਾਣਿਆ ਜਾਂਦਾ ਹੈ। ਖੇਤਰ ਵਿੱਚ ਕਿਸਾਨਾਂ ਨੂੰ ਲਾਭ ਪ੍ਰਦਾਨ ਕਰਨ ਦੇ ਸਰਕਾਰ ਦੇ ਪ੍ਰਯਾਸਾਂ ਬਾਰੇ ਬੋਲਦੇ ਹੋਏ, ਸ਼੍ਰੀ ਮੋਦੀ ਨੇ ਫਲਾਂ ਦੀ ਖੇਤੀ ਦੇ ਵਿਕਾਸ ‘ਤੇ ਚਾਨਣਾਂ ਪਾਇਆ ਅਤੇ ਨਵਸਾਰੀ ਦੇ ਅੰਬ ਤੇ ਚੀਕੂ (ਸੈਪੋਡਿਲਾ) ਦੀ ਵਿਸ਼ਵ ਪ੍ਰਸਿੱਧ ਹਾਪੁਸ ਅਤੇ ਵਲਸਾਰੀ ਕਿਸਮਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੀਐੱਮ ਕਿਸਾਨ ਸੰਮਾਨ ਨਿਧੀ ਦੇ ਤਹਿਤ ਕਿਸਾਨਾਂ ਨੂੰ 350 ਕਰੋੜ ਰੁਪਏ ਤੋਂ ਅਧਿਕ ਦੀ ਆਰਥਿਕ ਮਦਦ ਮਿਲ ਚੁੱਕੀ ਹੈ।
ਪ੍ਰਧਾਨ ਮੰਤਰੀ ਨੇ ਨੌਜਵਾਨਾਂ, ਗ਼ਰੀਬਾਂ, ਕਿਸਾਨਾਂ ਅਤੇ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੀ ਆਪਣੀ ਗਾਰੰਟੀ ਦੁਹਰਾਈ। ਉਨ੍ਹਾਂ ਨੇ ਕਿਹਾ ਕਿ ਗਾਰੰਟੀ ਸਿਰਫ਼ ਯੋਜਨਾਵਾਂ ਬਣਾਉਣ ਤੋਂ ਅੱਗੇ ਵਧਾ ਕੇ ਪੂਰਨ ਕਵਰੇਜ਼ ਸੁਨਿਸ਼ਚਿਤ ਕਰਨ ਤੱਕ ਫੈਲੀ ਹੋਈ ਹੈ।
ਪ੍ਰਧਾਨ ਮੰਤਰੀ ਨੇ ਕਬਾਇਲੀ ਅਤੇ ਤਟਵਰਤੀ ਪਿੰਡਾਂ ਦੀ ਪਹਿਲਾਂ ਦੀ ਅਣਦੇਖੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਨੇ ਉਮਰਗਾਮ ਤੋਂ ਲੈ ਕੇ ਅੰਬਾਜੀ ਤੱਕ ਦੇ ਖੇਤਰ ਵਿੱਚ ਹਰ ਬੁਨਿਆਦੀ ਸੁਵਿਧਾ ਸੁਨਿਸ਼ਚਿਤ ਕੀਤੀ ਹੈ। ਰਾਸ਼ਟਰੀ ਪੱਧਰ ‘ਤੇ ਵੀ, 100 ਤੋਂ ਅਧਿਕ ਖਾਹਿਸ਼ੀ ਜ਼ਿਲ੍ਹੇ ਜੋ ਵਿਕਾਸ ਦੇ ਮਾਪਦੰਡਾਂ ਵਿੱਚ ਪਿੱਛੇ ਸਨ, ਉਹ ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ ਅੱਗੇ ਵਧ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਮੋਦੀ ਦੀ ਗਾਰੰਟੀ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੋਂ ਦੂਸਰਿਆਂ ਤੋਂ ਉਮੀਦ ਖ਼ਤਮ ਹੋ ਜਾਂਦੀ ਹੈ।” ਉਨ੍ਹਾਂ ਨੇ ਗ਼ਰੀਬਾਂ ਦੇ ਲਈ ਪੱਕੇ ਮਕਾਨਾਂ ਦੀ ਗਾਰੰਟੀ, ਮੁਫ਼ਤ ਰਾਸ਼ਨ ਯੋਜਨਾ, ਬਿਜਲੀ, ਨਲ ਦਾ ਪਾਣੀ ਅਤੇ ਗ਼ਰੀਬਾਂ, ਕਿਸਾਨਾਂ, ਦੁਕਾਨਦਾਰਾਂ ਅਤੇ ਮਜ਼ਦੂਰਾਂ ਲਈ ਬੀਮਾ ਯੋਜਨਾਵਾਂ ਦੇ ਮੋਦੀ ਦੇ ਭਰੋਸਿਆਂ ਨੂੰ ਸੂਚੀਬੱਧ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਇਹ ਅੱਜ ਇੱਕ ਵਾਸਤਵਿਕਤਾ ਹੈ ਕਿਉਂਕਿ ਇਹ ਮੋਦੀ ਦੀ ਗਾਰੰਟੀ ਹੈ।”
ਕਬਾਇਲੀ ਖੇਤਰਾਂ ਵਿੱਚ ਸਿਕਲ ਸੈੱਲ ਅਨੀਮੀਆ ਦੀ ਗੰਭੀਰ ਸਮੱਸਿਆ ਦਾ ਸਮਾਧਾਨ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਇਸ ਬਿਮਾਰੀ ਨੂੰ ਖ਼ਤਮ ਕਰਨ ਲਈ ਰਾਸ਼ਟਰੀ ਪੱਧਰ ‘ਤੇ ਠੋਸ ਪ੍ਰਯਾਸਾਂ ਦੀ ਜ਼ਰੂਰਤ ‘ਤੇ ਬਲ ਦਿੱਤਾ। ਆਪਣੇ ਮੁੱਖ ਮੰਤਰੀ ਰਹਿੰਦੇ ਹੋਏ ਦਿਨਾਂ ਦੇ ਦੌਰਾਨ ਸਿਕਲ ਸੈੱਲ ਅਨੀਮੀਆ ਨਾਲ ਨਜਿੱਠਣ ਲਈ ਰਾਜ ਦੇ ਸਰਗਰਮ ਉਪਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਿਮਾਰੀ ਨਾਲ ਪ੍ਰਭਾਵੀ ਢੰਗ ਨਾਲ ਨਿਪਟਣ ਲਈ ਵਿਆਪਕ ਰਾਸ਼ਟਰੀ ਪ੍ਰਯਾਸਾਂ ਨੂੰ ਵੀ ਸੂਚੀਬੱਧ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦੇਸ਼ ਭਰ ਦੇ ਕਬਾਇਲੀ ਖੇਤਰਾਂ ਨੂੰ ਇਸ ਬਿਮਾਰੀ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਸਰਕਾਰ ਦੀ ਵਿਆਪਕ ਪਹਿਲ ਨੂੰ ਰੇਖਾਂਕਿਤ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਹੁਣ ਸਿਕਲ ਸੈੱਲ ਅਨੀਮੀਆ ਤੋਂ ਮੁਕਤੀ ਦਿਲਾਉਣ ਲਈ ਇੱਕ ਰਾਸ਼ਟਰੀ ਮਿਸ਼ਨ ਸ਼ੁਰੂ ਕੀਤਾ ਹੈ।” ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਇਸ ਮਿਸ਼ਨ ਦੇ ਤਹਿਤ, ਦੇਸ਼ ਭਰ ਦੇ ਕਬਾਇਲੀ ਖੇਤਰਾਂ ਵਿੱਚ ਸਿਕਲ ਸੈੱਲ ਅਨੀਮੀਆ ਦੀ ਜਾਂਚ ਕੀਤੀ ਜਾ ਰਹੀ ਹੈ।” ਉਨ੍ਹਾਂ ਨੇ ਕਬਾਇਲੀ ਇਲਾਕਿਆਂ ਵਿੱਚ ਬਣ ਰਹੇ ਮੈਡੀਕਲ ਕਾਲਜਾਂ ਦਾ ਵੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ,“ ਚਾਹੇ ਗ਼ਰੀਬ ਹੋਵੇ ਜਾਂ ਮੱਧ ਵਰਗ, ਗ੍ਰਾਮੀਣ ਹੋਵੇ ਜਾਂ ਸ਼ਹਿਰੀ, ਸਾਡੀ ਸਰਕਾਰ ਦਾ ਪ੍ਰਯਾਸ ਹਰੇਕ ਨਾਗਰਿਕ ਦੇ ਜੀਵਨ ਪੱਧਰ ਵਿੱਚ ਸੁਧਾਰ ਕਰਨਾ ਹੈ।” ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਮਾਵੇਸ਼ੀ ਵਿਕਾਸ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਨ ‘ਤੇ ਬਲ ਦਿੱਤਾ। ਪਹਿਲਾਂ ਦੇ ਸਮੇਂ ਦੀ ਆਰਥਿਕ ਸਥਿਰਤਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਆਰਥਿਕ ਸਥਿਰਤਾ ਦਾ ਮਤਲਬ ਦੇਸ਼ ਦੇ ਕੋਲ ਵਿੱਤੀ ਸੰਸਾਧਨ ਹੁੰਦੇ ਸਨ।” ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਉਸ ਅਵਧੀ ਦੇ ਦੌਰਾਨ ਗ੍ਰਾਮੀਣ ਅਤੇ ਸ਼ਹਿਰੀ ਵਿਕਾਸ ‘ਤੇ ਪ੍ਰਤੀਕੂਲ ਪ੍ਰਭਾਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਭਾਰਤੀ ਅਰਥਵਿਵਸਥਾ ਸਾਲ 2014 ਵਿੱਚ 11ਵੇਂ ਸਥਾਨ ਤੋਂ ਉੱਪਰ ਉੱਠ ਕੇ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ, ਇਸ ਦਾ ਮਤਲਬ ਹੈ ਕਿ ਅੱਜ ਭਾਰਤ ਦੇ ਨਾਗਰਿਕਾਂ ਦੇ ਕੋਲ ਖਰਚ ਕਰਨ ਲਈ ਅਧਿਕ ਪੈਸਾ ਹੈ ਅਤੇ ਇਸ ਲਈ ਭਾਰਤ ਇਸ ਨੂੰ ਖਰਚ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ, ਇਸ ਲਈ, ਅੱਜ ਦੇਸ਼ ਦੇ ਛੋਟੇ ਸ਼ਹਿਰਾਂ ਵਿੱਚ ਵੀ ਕਨੈਕਟੀਵਿਟੀ ਦਾ ਸ਼ਾਨਦਾਰ ਇਨਫ੍ਰਾਸਟ੍ਰਕਚਰ ਬਣ ਰਿਹਾ ਹੈ। ਉਨ੍ਹਾਂ ਨੇ ਛੋਟੇ ਸ਼ਹਿਰੀ ਕੇਂਦਰਾਂ ਤੋਂ ਸੁਲਭ ਹਵਾਈ ਯਾਤਰਾ ਅਤੇ 4 ਕਰੋੜ ਪੱਕੇ ਘਰਾਂ ਦਾ ਵੀ ਜ਼ਿਕਰ ਕੀਤਾ।
ਡਿਜੀਟਲ ਇੰਡੀਆ ਪਹਿਲ ਦੀ ਸਫ਼ਲਤਾ ਅਤੇ ਦਾਇਰੇ ‘ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਦੁਨੀਆ ਡਿਜੀਟਲ ਇੰਡੀਆ ਨੂੰ ਪਹਿਚਾਣਦੀ ਹੈ।” ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਡਿਜੀਟਲ ਇੰਡੀਆ ਨੇ ਨਵੇਂ ਸਟਾਰਟ-ਅੱਪਸ ਦੇ ਨਾਲ-ਨਾਲ ਖੇਡ ਦੇ ਖੇਤਰ ਵਿੱਚ ਨੌਜਵਾਨਾਂ ਦੇ ਉੱਭਰਨ ਨਾਲ ਛੋਟੇ ਸ਼ਹਿਰਾਂ ਨੂੰ ਟ੍ਰਾਂਸਫਾਰਮ ਕਰ ਦਿੱਤਾ ਹੈ। ਉਨ੍ਹਾਂ ਨੇ ਅਜਿਹੇ ਛੋਟੇ ਸ਼ਹਿਰਾਂ ਵਿੱਚ ਨਿਓ ਮਿਡਲ ਕਲਾਸ ਦੇ ਉੱਭਰਨ ਬਾਰੇ ਗੱਲ ਕੀਤੀ ਜੋ ਭਾਰਤ ਨੂੰ ਦੁਨੀਆਂ ਦੀ ਤੀਸਰੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਨ ਦੇ ਲਈ ਪ੍ਰੇਰਿਤ ਕਰੇਗਾ।
ਪ੍ਰਧਾਨ ਮੰਤਰੀ ਨੇ ਵਿਕਾਸ ਦੇ ਨਾਲ-ਨਾਲ ਵਿਰਾਸਤ ਨੂੰ ਪ੍ਰਾਥਮਿਕਤਾ ਦੇਣ ‘ਤੇ ਸਰਕਾਰ ਦੇ ਧਿਆਨ ਦੇਣ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਇਹ ਖੇਤਰ ਭਾਰਤ ਦੀ ਆਸਥਾ ਅਤੇ ਇਤਿਹਾਸ ਦਾ ਇੱਕ ਅਹਿਮ ਕੇਂਦਰ ਰਿਹਾ ਹੈ, ਭਾਵੇਂ ਉਹ ਸੁਤੰਤਰਤਾ ਅੰਦੋਲਨ ਹੋਵੇ ਜਾਂ ਰਾਸ਼ਟਰ ਨਿਰਮਾਣ। ਉਨ੍ਹਾਂ ਨੇ ਭਾਈ-ਭਤੀਜਾਵਾਦ, ਤੁਸ਼ਟੀਕਰਣ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਦੇ ਕਾਰਨ ਖੇਤਰ ਦੀ ਵਿਰਾਸਤ ਦੀ ਉਪੇਖਿਆ ‘ਤੇ ਵੀ ਖੇਦ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਉਲਟ, ਭਾਰਤ ਦੀ ਸਮ੍ਰਿੱਧ ਵਿਰਾਸਤ ਦੀ ਗੂੰਜ ਅੱਜ ਪੂਰੀ ਦੁਨੀਆ ਵਿੱਚ ਸੁਣਾਈ ਦੇ ਰਹੀ ਹੈ। ਉਨ੍ਹਾਂ ਨੇ ਨਮਕ ਸੱਤਿਆਗ੍ਰਹਿ ਸਥਲ ‘ਤੇ ਦਾਂਡੀ ਸਮਾਰਕ ਦੇ ਵਿਕਾਸ ਅਤੇ ਸਰਦਾਰ ਪਟੇਲ ਦੇ ਯੋਗਦਾਨ ਨੂੰ ਸਮਰਪਿਤ ਸਟੈਚੂ ਆਵ੍ ਯੂਨਿਟੀ ਦੇ ਨਿਰਮਾਣ ਦਾ ਜ਼ਿਕਰ ਕੀਤਾ।
ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ 25 ਵਰ੍ਹਿਆਂ ਲਈ ਦੇਸ਼ ਦੇ ਵਿਕਾਸ ਦਾ ਰੋਡਮੈਪ ਪਹਿਲਾਂ ਤੋਂ ਹੀ ਤਿਆਰ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਨ੍ਹਾਂ 25 ਵਰ੍ਹਿਆਂ ਵਿੱਚ ਅਸੀਂ ਇੱਕ ਵਿਕਸਿਤ ਗੁਜਰਾਤ ਅਤੇ ਇੱਕ ਵਿਕਸਿਤ ਭਾਰਤ ਬਣਾਵਾਂਗੇ।”
ਇਸ ਅਵਸਰ ‘ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਸਾਂਸਦ ਸ਼੍ਰੀ ਸੀ.ਆਰ. ਪਾਟਿਲ ਸਹਿਤ ਗੁਜਰਾਤ ਦੇ ਕਈ ਸਾਂਸਦ, ਵਿਧਾਇਕ ਅਤੇ ਗੁਜਰਾਤ ਸਰਕਾਰ ਦੇ ਮੰਤਰੀ ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਵਡੋਦਰਾ-ਮੁੰਬਈ ਐਕਸਪ੍ਰੈੱਸਵੇਅ ਦੇ ਕਈ ਪੈਕੇਜਾਂ ਸਹਿਤ ਕਈ ਵਿਕਾਸ ਪ੍ਰੋਜੈਕਟਸ; ਭਰੂਚ, ਨਵਸਾਰੀ ਅਤੇ ਵਲਸਾਡ ਵਿੱਚ ਕਈ ਰੋਡ ਪ੍ਰੋਜੈਕਟਸ; ਤਾਪੀ ਵਿੱਚ ਗ੍ਰਾਮੀਣ ਪੇਅਜਲ ਸਪਲਾਈ ਪ੍ਰੋਜੈਕਟ; ਭਰੂਚ ਵਿੱਚ ਭੂਮੀਗਤ ਜਲ ਨਿਕਾਸੀ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਪ੍ਰਧਾਨ ਮੰਤਰੀ ਨਵਸਾਰੀ ਵਿੱਚ ਪੀਐੱਮ ਮੈਗਾ ਇੰਟੀਗ੍ਰੇਟਿਡ ਟੈਕਸਟਾਇਲ ਰੀਜ਼ਨ ਐਂਡ ਅਪੈਰਲ (ਪੀਐੱਮ ਮਿਤ੍ਰ) ਪਾਰਕ ਦਾ ਨਿਰਮਾਣ ਕਾਰਜ ਵੀ ਸ਼ੁਰੂ ਕੀਤਾ।
ਪ੍ਰਧਾਨ ਮੰਤਰੀ ਨੇ ਇਸ ਪ੍ਰੋਗਰਾਮ ਦੌਰਾਨ, ਭਰੂਚ-ਦਹੇਜ ਐਕਸੈੱਸ ਕੰਟਰੋਲਡ ਐਕਸਪ੍ਰੈੱਸਵੇਅ ਦੇ ਨਿਰਮਾਣ ਸਹਿਤ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਐੱਸਐੱਸਜੀ ਹਸਪਤਾਲ, ਵਡੋਦਰਾ; ਵਡੋਦਰਾ ਵਿੱਚ ਖੇਤਰੀ ਵਿਗਿਆਨ ਕੇਂਦਰ ; ਸੂਰਤ, ਵਡੋਦਰਾ ਅਤੇ ਪੰਚਮਹਿਲ ਵਿੱਚ ਰੇਲਵੇ ਗੇਜ ਪਰਿਵਰਤਨ ਦੇ ਪ੍ਰੋਜੈਕਟਸ; ਭਰੂਚ, ਨਵਸਾਰੀ ਅਤੇ ਸੂਰਤ ਵਿੱਚ ਕਈ ਰੋਡ ਪ੍ਰੋਜੈਕਟਸ; ਵਲਸਾਡ ਵਿੱਚ ਕਈ ਵਾਟਰ ਸਪਲਾਈ ਸਕੀਮਾਂ, ਸਕੂਲ ਅਤੇ ਹੋਸਟਲ ਅਤੇ ਨਰਮਦਾ ਜ਼ਿਲ੍ਹੇ ਵਿੱਚ ਹੋਰ ਪ੍ਰੋਜੈਕਟਸ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਸੂਰਤ ਨਗਰ ਨਿਗਮ, ਸੂਰਤ ਸ਼ਹਿਰੀ ਵਿਕਾਸ ਅਥਾਰਟੀ ਅਤੇ ਡ੍ਰੀਮ ਸਿਟੀ ਦੇ ਕਈ ਵਿਕਾਸ ਪ੍ਰੋਜੈਕਟਸ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਉਨਾਂ ਦਾ ਨੀਂਹ ਪੱਥਰ ਰੱਖਿਆ।
ਪ੍ਰਧਾਨ ਮੰਤਰੀ ਨੇ ਕਾਕਰਾਪਾਰ ਪਰਮਾਣੂ ਊਰਜਾ ਸਟੇਸ਼ਨ (ਕੇਏਪੀਐੱਸ) ਯੂਨਿਟ 3 ਅਤੇ ਯੂਨਿਟ 4 ਵਿੱਚ ਦੋ ਨਵੇਂ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰ (ਪੀਐੱਚਡਬਲਿਊਆਰਜ਼) ਰਾਸ਼ਟਰ ਨੂੰ ਸਮਰਪਿਤ ਕੀਤੇ। ਭਾਰਤੀ ਪਰਮਾਣੂ ਊਰਜਾ ਨਿਗਮ ਲਿਮਿਟਿਡ (ਐੱਨਪੀਸੀਆਈਐੱਲ) ਦੁਆਰਾ ਨਿਰਮਿਤ 22,500 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕੇਏਪੀਐੱਸ-3 ਅਤੇ ਕੇਏਪੀਐੱਸ-4 ਪ੍ਰੋਜੈਕਟਾਂ ਦੀ ਸੰਚਿਤ ਸਮਰੱਥਾ 1400 (700×2) ਮੈਗਾਵਾਟ ਹੈ ਅਤੇ ਇਹ ਸਭ ਤੋਂ ਵੱਡੇ ਸਵਦੇਸ਼ੀ ਪੀਐੱਚਡਬਲਿਊਆਰ ਹਨ। ਇਹ ਆਪਣੀ ਤਰ੍ਹਾਂ ਦੇ ਪਹਿਲੇ ਰਿਐਕਟਰ ਹਨ ਅਤੇ ਦੁਨੀਆ ਦੇ ਸਰਬਸ਼੍ਰੇਸ਼ਠ ਰਿਐਕਟਰਾਂ ਦੀ ਤੁਲਨਾ ਵਿੱਚ ਉੱਨਤ ਸੁਰੱਖਿਆ ਸੁਵਿਧਾਵਾਂ ਨਾਲ ਲੈਸ ਹਨ। ਨਾਲ ਹੀ, ਇਹ ਦੋਵੇਂ ਰਿਐਕਟਰ ਪ੍ਰਤੀ ਵਰ੍ਹੇ ਲਗਭਗ 10.4 ਬਿਲੀਅਨ ਯੂਨਿਟ ਸਵੱਛ ਬਿਜਲੀ ਦਾ ਉਤਪਾਦਨ ਕਰਨਗੇ ਅਤੇ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਗੋਆ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਾਗਰ ਹਵੇਲੀ ਤੇ ਦਮਨ ਅਤੇ ਦਿਉ ਜਿਹੇ ਕਈ ਰਾਜਾਂ ਦੇ ਉਪਭੋਗਤਾਵਾਂ ਨੂੰ ਲਾਭਵੰਦ ਕਰਨਗੇ।
आज देश के छोटे शहरों में भी कनेक्टिविटी का शानदार इंफ्रास्ट्रक्चर बन रहा है। pic.twitter.com/frEzoI1Tv6
— PMO India (@PMOIndia) February 22, 2024
आज डिजिटल इंडिया ने छोटे शहरों को ट्रांसफॉर्म कर दिया है।
— PMO India (@PMOIndia) February 22, 2024
इन छोटे शहरों में नए स्टार्ट अप्स बन रहे हैं, स्पोर्ट्स के क्षेत्र में नए युवा सामने आ रहे हैं: PM @narendramodi pic.twitter.com/YJESvZvSW1
आज पूरी दुनिया में भारत की समृद्ध विरासत की गूंज सुनाई दे रही है: PM @narendramodi pic.twitter.com/GpYbG3EJUy
— PMO India (@PMOIndia) February 22, 2024