ਲਗਭਗ 1.48 ਲੱਖ ਕਰੋੜ ਰੁਪਏ ਦੇ ਕਈ ਤੇਲ ਅਤੇ ਗੈਸ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ
ਬਿਹਾਰ ਵਿੱਚ 13,400 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਬਰੌਨੀ ਵਿੱਚ ਹਿੰਦੁਸਤਾਨ ਉਰਵਰਕ ਐਂਡ ਰਸਾਇਨ ਲਿਮਿਟਿਡ (ਐੱਚਯੂਆਰਐੱਲ- HURL) ਫਰਟੀਲਾਇਜ਼ਰ ਪਲਾਂਟ ਦਾ ਉਦਘਾਟਨ ਕੀਤਾ
ਲਗਭਗ 3917 ਕਰੋੜ ਰੁਪਏ ਦੇ ਕਈ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਦੇਸ਼ ਵਿੱਚ ਪਸ਼ੂਧਨ ਦੇ ਲਈ ਡਿਜੀਟਲ ਡੇਟਾਬੇਸ- ‘ਭਾਰਤ ਪਸ਼ੂਧਨְ’(‘Bharat Pashudhan’) ਰਾਸ਼ਟਰ ਨੂੰ ਸਮਰਪਿਤ ਕੀਤਾ
‘1962 ਕਿਸਾਨ ਐਪ’ (‘1962 Farmers App’) ਲਾਂਚ ਕੀਤੀ
“ਡਬਲ ਇੰਜਣ ਸਰਕਾਰ ਦੀ ਤਾਕਤ ਨਾਲ ਬਿਹਾਰ ਉਤਸ਼ਾਹ ਅਤੇ ਆਤਮਵਿਸ਼ਵਾਸ ਨਾਲ ਭਰਿਆ ਹੈ”
ਅਗਰ ਬਿਹਾਰ ਵਿਕਸਿਤ(Viksit) ਹੋਵੇਗਾ ਤਾਂ ਭਾਰਤ ਭੀ ਵਿਕਸਿਤ(Viksit) ਹੋਵੇਗਾ”
“ਇਤਿਹਾਸ ਗਵਾਹ ਹੈ ਕਿ ਜਦੋਂ ਬਿਹਾਰ ਅਤੇ ਪੂਰਬੀ ਭਾਰਤ ਸਮ੍ਰਿੱਧ ਰਿਹਾ, ਤਦ ਭਾਰਤ ਭੀ ਸਸ਼ਕਤ ਰਿਹਾ ਹੈ”
“ਸੱਚਾ ਸਮਾਜਿਕ ਨਿਆਂ ‘ਸੰਤੁਸ਼ਟੀਕਰਣ’(‘santushtikaran’) ਨਾਲ ਮਿਲਦਾ ਹੈ, ‘ਤੁਸ਼ਟੀਕਰਣ’ (‘tushtikaran’)ਨਾਲ ਨਹੀਂ”
“ਡਬਲ ਇੰਜਣ ਸਰਕਾਰ ਦੇ ਦੋਹਰੇ ਪ੍ਰਯਾਸ ਨਾਲ ਬਿਹਾਰ ਦਾ ਵਿਕਾਸ ਹੋਣਾ ਤੈਅ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਬੇਗੂਸਰਾਏ ਵਿੱਚ ਦੇਸ਼ ਭਰ ਦੇ ਲਈ ਲਗਭਗ 1.48 ਲੱਖ ਕਰੋੜ ਰੁਪਏ ਦੇ ਤੇਲ ਅਤੇ ਗੈਸ ਖੇਤਰ ਦੇ ਕਈ ਪ੍ਰੋਜੈਕਟਾਂ ਅਤੇ ਬਿਹਾਰ ਵਿੱਚ 13,400 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੇ ਜ਼ਰੀਏ ਵਿਕਸਿਤ ਬਿਹਾਰ ਦਾ ਸੰਕਲਪ ਲੈ ਕੇ ਉਹ ਅੱਜ ਬਿਹਾਰ ਦੇ ਬੇਗੂਸਰਾਏ ਵਿੱਚ ਆਏ ਹਨ। ਉਨ੍ਹਾਂ ਨੇ ਬੜੀ ਸੰਖਿਆ ਵਿੱਚ ਉਪਸਥਿਤ ਲੋਕਾਂ ਦਾ ਸੁਆਗਤ ਕੀਤਾ ਅਤੇ ਲੋਕਾਂ ਦੇ ਪਿਆਰ ਅਤੇ ਅਸ਼ੀਰਵਾਦ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਬੇਗੂਸਰਾਏ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਭੂਮੀ ਹੈ ਅਤੇ ਇਸ ਨੇ ਹਮੇਸ਼ਾ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਬੇਗੂਸਰਾਏ ਦਾ ਪੁਰਾਣਾ ਗੌਰਵ ਵਾਪਸ ਆ ਰਿਹਾ ਹੈ, ਕਿਉਂਕਿ ਅੱਜ ਲਗਭਗ 1.50 ਲੱਖ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਂ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੇ ਅਜਿਹੇ ਪ੍ਰੋਗਰਾਮ ਦਿੱਲੀ ਦੇ ਵਿਗਿਆਨ ਭਵਨ ਵਿੱਚ ਹੁੰਦੇ ਸਨ, ਲੇਕਿਨ ਹੁਣ ਮੋਦੀ ਦਿੱਲੀ ਨੂੰ ਬੇਗੂਸਰਾਏ ਲੈ ਆਏ ਹਨ। ਉਨ੍ਹਾਂ ਨੇ ਕਿਹਾ ਕਿ 30 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਇਕੱਲੇ ਬਿਹਾਰ ਦੇ ਲਈ ਹਨ। ਇਹ ਭਾਰਤ ਦੀਆਂ ਸਮਰੱਥਾਵਾਂ ਨੂੰ ਦਰਸਾਉਂਦਾ ਹੈ ਅਤੇ ਬਿਹਾਰ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਵਿਕਾਸ ਪ੍ਰੋਜੈਕਟ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਆਰਥਿਕ ਸ਼ਕਤੀ ਬਣਾਉਣਗੇ, ਨਾਲ ਹੀ ਬਿਹਾਰ ਵਿੱਚ ਸੇਵਾ ਅਤੇ ਸਮ੍ਰਿੱਧੀ ਦਾ ਮਾਰਗ ਭੀ ਪੱਧਰਾ ਕਰਨਗੇ। ਪ੍ਰਧਾਨ ਮੰਤਰੀ ਨੇ ਅੱਜ ਬਿਹਾਰ ਦੇ ਲਈ ਨਵੀਆਂ ਟ੍ਰੇਨ ਸੇਵਾਵਾਂ ਦੇ ਉਦਘਾਟਨ ਦਾ ਭੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ 2014 ਵਿੱਚ ਸੱਤਾ ਵਿੱਚ ਆਉਣ ਦੇ ਬਾਅਦ ਤੋਂ ਤੀਬਰ ਵਿਕਾਸ ਦੇ ਲਈ ਸਰਕਾਰ ਦੀ ਪ੍ਰਾਥਮਿਕਤਾ ਦੁਹਰਾਈ। ਬਿਹਾਰ ਦੀ ਵਿਗੜਦੀ ਸਥਿਤੀ ਦੇ ਦੇਸ਼ ‘ਤੇ ਪੈਣ ਵਾਲੇ ਨਕਾਰਾਤਮਕ ਅਸਰ ਵੱਲ ਇਸ਼ਾਰਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸ ਇਸ ਬਾਤ ਦਾ ਗਵਾਹ ਹੈ ਕਿ ਜਦੋਂ ਬਿਹਾਰ ਅਤੇ ਪੂਰਬੀ ਭਾਰਤ ਸਮ੍ਰਿੱਧ ਹੋਇਆ, ਤਦ ਭਾਰਤ ਮਜ਼ਬੂਤ ਹੋਇਆ। ਉਨ੍ਹਾਂ ਨੇ ਰਾਜ ਦੀ ਜਨਤਾ ਨੂੰ ਭਰੋਸਾ ਦਿਵਾਇਆ ਕਿ ਬਿਹਾਰ ਦੇ ਵਿਕਾਸ ਨਾਲ ਹੀ ਵਿਕਸਿਤ ਭਾਰਤ (Viksit Bharat) ਦਾ ਨਿਰਮਾਣ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਕੋਈ ਵਾਅਦਾ ਨਹੀਂ, ਇਹ ਇੱਕ ਮਿਸ਼ਨ ਹੈ, ਇੱਕ ਸੰਕਲਪ ਹੈ ਅਤੇ ਪੈਟਰੋਲੀਅਮ, ਫਰਟੀਲਾਇਜ਼ਰਸ ਅਤੇ ਰੇਲਵੇ ਨਾਲ ਸਬੰਧਿਤ ਅੱਜ ਦੇ ਪ੍ਰੋਜੈਕਟਸ ਇਸ ਦਿਸ਼ਾ ਵਿੱਚ ਇੱਕ ਬੜਾ ਕਦਮ ਹਨ।” ਪ੍ਰਧਾਨ ਮੰਤਰੀ ਨੇ ਰੋਜ਼ਗਾਰ ਅਤੇ ਰੋਜ਼ਗਾਰ ਦੇ ਅਵਸਰਾਂ ਨੂੰ ਹੁਲਾਰਾ ਦੇਣ ਦੇ ਲਈ ਸਰਕਾਰ ਦੇ ਪ੍ਰਾਥਮਿਕਤਾ ਵਾਲੇ ਖੇਤਰਾਂ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਊਰਜਾ, ਖਾਦ ਅਤੇ ਕਨੈਕਟਿਵਿਟੀ ਵਿਕਾਸ ਦਾ ਅਧਾਰ ਹਨ। ਚਾਹੇ ਖੇਤੀਬਾੜੀ ਹੋਵੇ ਜਾਂ ਉਦਯੋਗ ਸਭ ਕੁਝ ਉਨ੍ਹਾਂ ‘ਤੇ  ਨਿਰਭਰ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਬਰੌਨੀ ਖਾਦ ਪਲਾਂਟ ਦੇ ਸ਼ੁਰੂ ਹੋਣ ਬਾਰੇ ਯਾਦ ਦਿਵਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਹ ਗਰੰਟੀ ਸੀ ਜੋ ਅੱਜ ਪੂਰੀ ਹੋ ਗਈ। ਉਨ੍ਹਾਂ ਨੇ ਕਿਹਾ, “ਇਹ ਬਿਹਾਰ ਸਮੇਤ ਦੇਸ਼ ਦੇ ਕਿਸਾਨਾਂ ਦੇ ਲਈ ਇੱਕ ਬੜੀ ਉਪਲਬਧੀ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਗੋਰਖਪੁਰ, ਰਾਮਗੁੰਡਮ ਅਤੇ ਸਿੰਦਰੀ ਦੇ ਪਲਾਂਟ ਬੰਦ ਹੋ ਗਏ ਸਨ, ਲੇਕਿਨ ਹੁਣ ਇਹ ਯੂਰੀਆ ਖੇਤਰ ਵਿੱਚ ਭਾਰਤ ਦੀ ਆਤਮਨਿਰਭਰਤਾ ਦੇ ਮੁੱਖ ਅਧਾਰ ਬਣ ਰਹੇ ਹਨ। ਉਨ੍ਹਾਂ ਨੇ ਕਿਹਾ, “ਇਹੀ ਕਾਰਨ ਹੈ ਕਿ ਦੇਸ਼ ਕਹਿੰਦਾ ਹੈ ਕਿ ਮੋਦੀ ਕੀ ਗਰੰਟੀ ਦਾ ਅਰਥ ਗਰੰਟੀ ਦੇ ਪੂਰਾ ਹੋਣ ਦੀ ਗਰੰਟੀ ਹੈ।”

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਅੱਜ ਬਰੌਨੀ ਰਿਫਾਇਨਰੀ ਦੇ ਕੰਮ ਦੇ ਦਾਇਰੇ ਦੇ ਵਿਸਤਾਰ ਦਾ ਉਲੇਖ ਕੀਤਾ ਜਿਸ ਨੇ ਮਹੀਨਿਆਂ ਤੱਕ ਹਜ਼ਾਰਾਂ ਵਰਕਰਾਂ (shramiks) ਦੇ ਲਈ ਰੋਜ਼ਗਾਰ ਦਾ ਸਿਰਜਣਾ ਕੀਤੀ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬਰੌਨੀ ਰਿਫਾਇਨਰੀ ਬਿਹਾਰ ਵਿੱਚ ਉਦਯੋਗਿਕ ਵਿਕਾਸ ਨੂੰ ਇੱਕ ਨਵੀਂ ਊਰਜਾ ਦੇਵੇਗੀ ਅਤੇ ਭਾਰਤ ਨੂੰ ਆਤਮਨਿਰਭਰ (aatmanirbhar) ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਪ੍ਰਧਾਨ ਮੰਤਰੀ ਨੇ ਬਿਹਾਰ ਵਿੱਚ 65,000 ਕਰੋੜ ਰੁਪਏ ਤੋਂ ਅਧਿਕ ਦੇ ਬਰਾਬਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਨਾਲ ਸਬੰਧਿਤ ਜ਼ਿਆਦਾਤਰ ਗੈਸ ਪ੍ਰੋਜੈਕਟਾਂ ਦੇ ਪੂਰੇ ਹੋਣ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਗੈਸ ਪਾਇਪਲਾਇਨ ਨੈੱਟਵਰਕ ਦੇ ਵਿਸਤਾਰ ਦੇ ਨਾਲ ਬਿਹਾਰ ਵਿੱਚ ਮਹਿਲਾਵਾਂ ਨੂੰ ਘੱਟ ਲਾਗਤ ਵਾਲੀ ਗੈਸ ਦੀ ਸਪਲਾਈ ਦੀ ਸੁਵਿਧਾ ਨੂੰ ਰੇਖਾਂਕਿਤ ਕੀਤਾ ਜਿਸ ਨਾਲ ਇਸ ਖੇਤਰ ਵਿੱਚ ਉਦਯੋਗਾਂ ਨੂੰ ਸਥਾਪਿਤ ਕਰਨਾ ਹੁਣ ਸਰਲ ਹੋ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਜੀ ਬੇਸਿਨ (KG Basin) ਤੋਂ ਦੇਸ਼ ਦੇ ਲਈ ‘ਪਹਿਲਾ ਤੇਲ’, ਜਿਸ ਦੇ ਪਹਿਲੇ ਕੱਚਾ ਤੇਲ ਟੈਂਕਰ ਨੂੰ ਅੱਜ ਓਐੱਨਜੀਸੀ ਕ੍ਰਿਸ਼ਨਾ ਗੋਦਾਵਰੀ ਗਹਿਰੇ ਪਾਣੀ ਤੋਂ ਹਰੀ ਝੰਡੀ ਦਿਖਾਈ ਗਈ, ਇਸ ਮਹੱਤਵਪੂਰਨ ਸੈਕਟਰ ਅੰਦਰ ਆਤਮਨਿਰਭਰਤਾ ਵਿੱਚ ਸੁਧਾਰ ਲਿਆਉਣ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸੇ ਪ੍ਰਕਾਰ ਰਾਸ਼ਟਰੀ ਹਿਤ ਦੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ ਸਮਰਪਿਤ ਹੈ। ਉਨ੍ਹਾਂ ਨੇ ਸੁਆਰਥੀ ਵੰਸ਼ਵਾਦ ਦੀ ਰਾਜਨੀਤੀ ਦੀ ਆਲੋਚਨਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੇ ਦੇ ਵਰ੍ਹਿਆਂ ਦੇ ਵਿਪਰੀਤ, ਹੁਣ ਭਾਰਤ ਦੇ ਰੇਲ ਆਧੁਨਿਕੀਕਰਣ ਦੀ ਵਿਸ਼ਵ ਭਰ ਵਿੱਚ ਚਰਚਾ ਹੋ ਰਹੀ ਹੈ। ਉਨ੍ਹਾਂ ਨੇ ਬਿਜਲੀਕਰਣ ਅਤੇ ਸਟੇਸ਼ਨ ਅੱਪਗ੍ਰੇਡੇਸ਼ਨ ਦਾ ਉਲੇਖ ਕੀਤਾ।

ਪ੍ਰਧਾਨ ਮੰਤਰੀ ਨੇ ਵੰਸ਼ਵਾਦ ਦੀ ਰਾਜਨੀਤੀ ਅਤੇ ਸਮਾਜਿਕ ਨਿਆਂ ਦੇ ਦਰਮਿਆਨ ਤੀਬਰ ਵਿਰੋਧ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਵੰਸ਼ਵਾਦ ਦੀ ਰਾਜਨੀਤੀ ਪ੍ਰਤਿਭਾ ਅਤੇ ਨੌਜਵਾਨਾਂ ਦੇ ਕਲਿਆਣ  ਦੇ ਲਈ ਵਿਸ਼ੇਸ਼ ਤੌਰ ’ਤੇ ਹਾਨੀਕਾਰਕ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਸੱਚਾ ਸਮਾਜਿਕ ਨਿਆਂ ‘ਸੰਤੁਸ਼ਟੀਕਰਣ’ (‘santushtikaran’) ਨਾਲ ਪ੍ਰਾਪਤ ਹੁੰਦਾ ਹੈ ਨਾ ਕਿ ‘ਤੁਸ਼ਟੀਕਰਣ’ (‘tushtikaran’) ਨਾਲ”। ਇਹ ਸੰਤ੍ਰਿਪਤੀ (saturation) ਨਾਲ ਪ੍ਰਾਪਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇਹ ਟਿੱਪਣੀ ਕਰਦੇ ਹੋਏ ਰੇਖਾਂਕਿਤ ਕੀਤਾ ਕਿ ਉਹ ਅਜਿਹੇ ਰੂਪਾਂ ਵਿੱਚ ਕੇਵਲ ਧਰਮ ਨਿਰਪੱਖਤਾ ਅਤੇ ਸਮਾਜਿਕ ਨਿਆਂ ਨੂੰ ਮਹੱਤਵ ਦਿੰਦੇ ਹਨ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਸੱਚਾ ਸਮਾਜਿਕ ਨਿਆਂ ਸੰਤ੍ਰਿਪਤੀ ਅਤੇ ਮੁਫ਼ਤ ਰਾਸ਼ਨ ਦੀ ਵੰਡ, ਪੱਕੇ ਘਰਾਂ, ਗੈਸ ਕਨੈਕਸ਼ਨਾਂ, ਨਲ ਜਲ ਸਪਲਾਈ, ਪਖਾਨਿਆਂ, ਮੁਫ਼ਤ ਸਿਹਤ ਦੇਖਭਾਲ਼ ਸੇਵਾਵਾਂ ਅਤੇ ਕਿਸਾਨਾਂ ਦੇ ਲਈ ਕਿਸਾਨ ਸਨਮਾਨ ਨਿਧੀ (Kisan Samman Nidhi) ਦੇ ਜ਼ਰੀਏ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ, ਸਰਕਾਰੀ ਯੋਜਨਾਵਾਂ ਦੇ ਸਭ ਤੋਂ ਬੜੇ ਲਾਭਾਰਥੀ ਦਲਿਤ, ਪਿਛੜੀਆਂ ਜਾਤੀਆਂ ਅਤੇ ਅਤਿ ਪਿਛੜੇ ਵਰਗ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਸਮਾਜਿਕ ਨਿਆਂ ਦਾ ਅਰਥ ਨਾਰੀ ਸ਼ਕਤੀ (Nari Shakti) ਦਾ ਸਸ਼ਕਤੀਕਰਣ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਉਪਲਬਧੀ ਹੈ 1 ਕਰੋੜ ਮਹਿਲਾਵਾਂ ਨੂੰ ‘ਲਖਪਤੀ ਦੀਦੀ’ ਬਣਾਉਣਾ ਅਤੇ ਸਾਡਾ ਸੰਕਲਪ 3 ਕਰੋੜ ਮਹਿਲਾਵਾਂ ਨੂੰ ‘ਲਖਪਤੀ ਦੀਦੀ֜ (‘Lakhpati Didis’) ਬਣਾਉਣਾ ਹੈ ਜਿਨ੍ਹਾਂ ਵਿੱਚੋਂ ਕਈ ਬਿਹਾਰ ਦੀਆਂ ਹੋਣਗੀਆਂ। ਉਨ੍ਹਾਂ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ (PM Suryaghar Muft Bijli Yojana) ਦਾ ਭੀ ਉਲੇਖ ਕੀਤਾ ਜੋ ਬਿਜਲੀ ਦੇ ਬਿਲਾਂ ਵਿੱਚ ਕਮੀ ਲਿਆਵੇਗੀ ਅਤੇ ਉਨ੍ਹਾਂ ਨੂੰ ਅਤਿਰਿਕਤ ਆਮਦਨ ਦੀ ਪ੍ਰਾਪਤੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੀ ਐੱਨਡੀਏ ਸਰਕਾਰ ਗ਼ਰੀਬਾਂ, ਕਿਸਾਨਾਂ, ਕਾਰੀਗਰਾਂ, ਪਿਛੜੇ ਅਤੇ ਵੰਚਿਤ ਵਰਗਾਂ ਦੇ ਲਈ ਨਿਰੰਤਰ ਕਾਰਜ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ “ਡਬਲ ਇੰਜਣ ਸਰਕਾਰ ਦੇ ਦੋਹਰੇ ਪ੍ਰਯਾਸਾਂ ਨਾਲ ਬਿਹਾਰ ਦਾ ਵਿਕਾਸ ਹੋਣਾ ਤੈਅ ਹੈ।”

 

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜਨਤਾ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਅਤੇ ਉਨ੍ਹਾਂ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਬਰਾਬਰ ਦੇ ਪ੍ਰੋਜੈਕਟਾਂ ਦੇ ਲਈ ਵਧਾਈ ਦਿੱਤੀ। ਉਨ੍ਹਾਂ ਨੇ ਅੱਜ ਬੜੀ ਸੰਖਿਆ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਦੇ ਲਈ ਭੀ ਉਨ੍ਹਾਂ ਦਾ ਧੰਨਵਾਦ ਕੀਤਾ।

ਇਸ ਅਵਸਰ ‘ਤੇ ਬਿਹਾਰ ਦੇ ਰਾਜਪਾਲ, ਸ਼੍ਰੀ ਰਾਜੇਂਦਰ ਵੀ ਅਰਲੇਕਰ, ਬਿਹਾਰ ਦੇ ਮੁੱਖ ਮੰਤਰੀ, ਸ਼੍ਰੀ ਨੀਤੀਸ਼ ਕੁਮਾਰ, ਬਿਹਾਰ ਦੇ ਦੋਨੋਂ ਉਪ ਮੁੱਖ ਮੰਤਰੀ ਸ਼੍ਰੀ ਸਮਰਾਟ ਚੌਧਰੀ ਅਤੇ ਸ਼੍ਰੀ ਵਿਜੈ ਕੁਮਾਰ ਸਿਨਹਾ, ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਪੁਰੀ ਅਤੇ ਸੰਸਦ ਮੈਂਬਰ ਸ਼੍ਰੀ ਗਿਰੀਰਾਜ ਸਿੰਘ ਦੇ ਇਲਾਵਾ ਕਈ ਹੋਰ ਪਤਵੰਤੇ ਭੀ ਉਪਸਥਿਤ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਲਗਭਗ 1.48 ਲੱਖ ਕਰੋੜ ਰੁਪਏ ਦੇ ਵਿਭਿੰਨ ਤੇਲ ਅਤੇ ਗੈਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਕੇਜੀ ਬੇਸਿਨ (KG Basin) ਦੇ ਨਾਲ-ਨਾਲ ਦੇਸ਼ ਭਰ ਦੇ ਵਿਭਿੰਨ ਰਾਜਾਂ ਜਿਵੇਂ ਬਿਹਾਰ, ਹਰਿਆਣਾ, ਆਂਧਰ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ ਅਤੇ ਕਰਨਾਟਕ ਵਿੱਚ ਫੈਲੇ ਹੋਏ ਹਨ।

ਪ੍ਰਧਾਨ ਮੰਤਰੀ ਨੇ ਕੇਜੀ ਬੇਸਿਨ ਤੋਂ ‘ਫਸਟ ਆਇਲ’ (‘First Oil’ from KG Basin) ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਓਐੱਨਜੀਸੀ ਕ੍ਰਿਸ਼ਨਾ ਗੋਦਾਵਰੀ ਗਹਿਰੇ ਪਾਣੀ ਪ੍ਰੋਜੈਕਟ ਨਾਲ ਸਬੰਧਿਤ ਪਹਿਲੇ ਕੱਚੇ ਤੇਲ ਟੈਂਕਰ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਕੇਜੀ ਬੇਸਿਨ ਤੋਂ ‘ਫਸਟ ਆਇਲ’ ਦਾ ਨਿਕਾਸ ਭਾਰਤ ਦੇ ਊਰਜਾ ਖੇਤਰ ਵਿੱਚ ਇੱਕ ਇਤਿਹਾਸਿਕ ਉਪਲਬਧੀ ਹੈ, ਜੋ ਊਰਜਾ ਸਬੰਧੀ ਆਯਾਤ ‘ਤੇ ਸਾਡੀ ਨਿਰਭਰਤਾ ਨੂੰ ਕਾਫੀ ਘੱਟ ਕਰੇਗਾ। ਇਹ ਪ੍ਰੋਜੈਕਟ ਭਾਰਤ ਦੇ ਊਰਜਾ ਖੇਤਰ ਵਿੱਚ ਇੱਕ ਨਵੇਂ ਯੁਗ ਦੀ ਸ਼ੁਰੂਆਤ ਭੀ ਹੈ, ਜੋ ਊਰਜਾ ਸੁਰੱਖਿਆ ਦੀ ਮਜ਼ਬੂਤੀ ਅਤੇ ਆਰਥਿਕ ਮਜ਼ਬੂਤੀ ਨੂੰ ਹੁਲਾਰਾ ਦੇਵੇਗਾ।

ਬਿਹਾਰ ਵਿੱਚ ਲਗਭਗ 14,000 ਕਰੋੜ ਰੁਪਏ ਦੇ ਤੇਲ ਅਤੇ ਗੈਸ ਖੇਤਰ ਦੇ ਵਿਭਿੰਨ ਪ੍ਰੋਜੈਕਟਸ ਸ਼ੁਰੂ ਕੀਤੇ ਗਏ। ਇਸ ਵਿੱਚ 11,400 ਕਰੋੜ ਰੁਪਏ ਤੋਂ ਅਧਿਕ ਦੀ ਪ੍ਰੋਜੈਕਟ ਲਾਗਤ ਵਾਲੀ ਬਰੌਨੀ ਰਿਫਾਇਨਰੀ ਦੇ ਵਿਸਤਾਰ ਦਾ ਨੀਂਹ ਪੱਥਰ ਅਤੇ ਬਰੌਨੀ ਰਿਫਾਇਨਰੀ ਵਿੱਚ ਗ੍ਰਿੱਡ ਇਨਫ੍ਰਾਸਟ੍ਰਕਚਰ ਜਿਹੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਪਾਰਾਦੀਪ-ਹਲਦੀਆ-ਦੁਰਗਾਪੁਰ ਐੱਲਪੀਜੀ ਪਾਇਪਲਾਇਨ ਦਾ ਪਟਨਾ ਅਤੇ ਮੁਜ਼ੱਫਰਪੁਰ (Grid Infrastructure at Barauni Refinery; Paradip – Haldia – Durgapur LPG Pipeline's extension to Patna and Muzaffarpur) ਤੱਕ ਵਿਸਤਾਰ ਸ਼ਾਮਲ ਹੈ।

ਦੇਸ਼ ਭਰ ਦੇ ਲਈ ਸ਼ੁਰੂ ਕੀਤੇ ਜਾ ਰਹੇ ਤੇਲ ਅਤੇ ਗੈਸ ਖੇਤਰ ਦੇ ਹੋਰ ਮਹੱਤਵਪੂਰਨ ਪ੍ਰੋਜੈਕਟਾਂ ਵਿੱਚ ਹਰਿਆਣਾ ਵਿੱਚ ਪਾਣੀਪਤ ਰਿਫਾਇਨਰੀ ਅਤੇ ਪੈਟਰੋ ਕੈਮੀਕਲ ਕੰਪਲੈਕਸ ਦਾ ਵਿਸਤਾਰ ਅਤੇ ਪਾਣੀਪਤ ਰਿਫਾਇਨਰੀ ਵਿੱਚ 3ਜੀ ਈਥੇਨੌਲ ਪਲਾਂਟ ਅਤੇ ਕੈਟਾਲਿਸਟ ਪਲਾਂਟ; ਆਂਧਰ ਪ੍ਰਦੇਸ਼ ਵਿੱਚ ਵਿਸਾਖ ਰਿਫਾਇਨਰੀ ਆਧੁਨਿਕੀਕਰਣ ਪ੍ਰੋਜੈਕਟ (ਵੀਆਰਐੱਮਪੀ -VRMP ); ਪੰਜਾਬ ਦੇ ਫਾਜ਼ਿਲਕਾ, ਗੰਗਾਨਗਰ ਅਤੇ ਹਨੂਮਾਨਗੜ੍ਹ ਜ਼ਿਲ੍ਹੇ ਨੂੰ ਲਾਭਵੰਦ ਕਰਨ ਵਾਲਾ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਪ੍ਰੋਜੈਕਟ; ਕਰਨਾਟਕ ਦੇ ਗੁਲਬਰਗਾ ਵਿੱਚ ਨਵਾਂ ਪੀਓਐੱਲ ਡਿਪੂ( POL Depot), ਮਹਾਰਾਸ਼ਟਰ ਵਿੱਚ ਮੁੰਬਈ ਹਾਈ ਨੌਰਥ ਪੁਨਰਵਿਕਾਸ ਫੇਜ਼-IV ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਭਾਰਤੀ ਪੈਟਰੋਲੀਅਮ ਅਤੇ ਊਰਜਾ ਸੰਸਥਾਨ (ਆਈਆਈਪੀਈ- IIPE) ਦਾ ਨੀਂਹ ਪੱਥਰ ਭੀ ਰੱਖਿਆ।

 

ਪ੍ਰਧਾਨ ਮੰਤਰੀ ਨੇ ਬਰੌਨੀ ਵਿੱਚ ਹਿੰਦੁਸਤਾਨ ਉਰਵਰਕ ਐਂਡ ਰਸਾਇਨ ਲਿਮਿਟਿਡ (ਐੱਚਯੂਆਰਐੱਲ- HURL) ਦੇ ਫਰਟੀਲਾਇਜ਼ਰ ਪਲਾਂਟ ਦਾ ਉਦਘਾਟਨ ਕੀਤਾ। 9500 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਇਹ ਪਲਾਂਟ ਕਿਸਾਨਾਂ ਨੂੰ ਕਿਫਾਇਤੀ ਯੂਰੀਆ ਉਪਲਬਧ ਕਰਵਾਏਗਾ ਤੇ ਉਨ੍ਹਾਂ ਦੀ ਉਤਪਾਦਕਤਾ ਅਤੇ ਵਿੱਤੀ ਸਥਿਰਤਾ ਵਿੱਚ ਵਾਧਾ ਕਰੇਗਾ। ਇਹ ਦੇਸ਼ ਵਿੱਚ ਪੁਨਰਜੀਵਿਤ ਹੋਣ ਵਾਲਾ ਚੌਥਾ ਫਰਟੀਲਾਇਜ਼ਰ ਪਲਾਂਟ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਰੀਬ 3917 ਕਰੋੜ ਰੁਪਏ ਦੇ ਵਿਭਿੰਨ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਭੀ ਰੱਖਿਆ। ਇਨ੍ਹਾਂ ਵਿੱਚ ਰਾਘੋਪੁਰ-ਫਾਰਬਿਸਗੰਜ ਰੇਲ ਪਥ ਪਰਿਵਰਤਨ (Raghopur – Forbesganj Gauge Conversion) ਦਾ ਪ੍ਰੋਜੈਕਟ: ਮੁਕੁਰੀਆ-ਕਟਿਹਾਰ-ਕੁਮੇਦਪੁਰ (Mukuria-Katihar-Kumedpur) ਰੇਲ ਲਾਇਨ ਦਾ ਦੋਹਰੀਕਰਣ; ਬਰੌਨੀ-ਬਛਵਾੜਾ (Barauni-Bachhwara) ਤੀਸਰੀ ਅਤੇ ਚੌਥੀ ਲਾਇਨ ਅਤੇ ਕਟਿਹਾਰ-ਜੋਗਬਨੀ (Katihar-Jogbani) ਰੇਲ ਸੈਕਸ਼ਨ ਦਾ ਬਿਜਲੀਕਰਣ ਸ਼ਾਮਲ ਹੈ। ਇਹ ਪ੍ਰੋਜੈਕਟਸ ਯਾਤਰਾ ਨੂੰ ਹੋਰ ਅਧਿਕ ਸੁਲਭ ਬਣਾਉਣਗੇ ਅਤੇ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੇ। ਪ੍ਰਧਾਨ ਮੰਤਰੀ ਨੇ ਦਾਨਾਪੁਰ-ਜੋਗਬਨੀ ਐਕਸਪ੍ਰੈੱਸ (ਦਰਭੰਗਾ-ਸਕਰੀ ਦੇ ਰਸਤੇ); ਜੋਗਬਨੀ-ਸਹਰਸਾ ਐਕਸਪ੍ਰੈੱਸ; ਸੋਨਪੁਰ-ਵੈਸ਼ਾਲੀ ਐਕਸਪ੍ਰੈੱਸ; ਅਤੇ ਜੋਗਬਨੀ-ਸਿਲੀਗੁੜੀ ਐਕਸਪ੍ਰੈੱਸ ਸਹਿਤ ਚਾਰ ਟ੍ਰੇਨਾਂ (Danapur - Jogbani Express (via Darbhanga – Sakri); Jogbani- Saharsa Express; Sonpur-Vaishali Express; and Jogbani- Siliguri Express) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

 

ਪ੍ਰਧਾਨ ਮੰਤਰੀ ਨੇ ਦੇਸ਼ ਦੇ ਪਸ਼ੂਧਨ ਨਾਲ ਸਬੰਧਿਤ ਇੱਕ ਡਿਜੀਟਲ ਡੇਟਾਬੇਸ- ‘ਭਾਰਤ ਪਸ਼ੂਧਨ’(‘Bharat Pashudhan’) ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਰਾਸ਼ਟਰੀ ਡਿਜੀਟਲ ਪਸ਼ੂਧਨ ਮਿਸ਼ਨ (ਐੱਨਡੀਐੱਲਐੱਮ- NDLM) ਦੇ ਤਹਿਤ ਵਿਕਸਿਤ, ‘ਭਾਰਤ ਪਸ਼ੂਧਨ’(‘Bharat Pashudhan’) ਹਰੇਕ ਪਸ਼ੂ ਨੂੰ ਐਲੋਕੇਟ ਇੱਕ ਅਦੁੱਤੀ 12-ਅੰਕੀ ਟੈਗ ਆਈਡੀ ਦਾ ਉਪਯੋਗ ਕਰੇਗਾ। ਇਸ ਪ੍ਰੋਜੈਕਟ ਦੇ ਤਹਿਤ. ਅਨੁਮਾਨਿਤ 30.5 ਕਰੋੜ ਗੋਵੰਸ਼ ਵਿੱਚੋਂ ਲਗਭਗ 29.6 ਕਰੋੜ ਨੂੰ ਪਹਿਲੇ ਹੀ ਟੈਗ ਕੀਤਾ ਜਾ ਚੁੱਕਿਆ ਹੈ ਅਤੇ ਉਨ੍ਹਾਂ ਦਾ ਵੇਰਵਾ ਡੇਟਾਬੇਸ ਵਿੱਚ ਉਪਲਬਧ ਹੈ। ‘ਭਾਰਤ ਪਸ਼ੂਧਨ’ (‘Bharat Pashudhan’) ਗੋਵੰਸ਼ ਦੇ ਲਈ ਟ੍ਰੇਸੇਬਿਲਿਟੀ ਪ੍ਰਣਾਲੀ ਪ੍ਰਦਾਨ ਕਰਕੇ ਕਿਸਾਨਾਂ ਨੂੰ ਸਸ਼ਕਤ ਬਣਾਵੇਗਾ ਅਤੇ ਬਿਮਾਰੀ ਦੀ ਨਿਗਰਾਨੀ ਅਤੇ ਨਿਯੰਤ੍ਰਣ ਵਿੱਚ ਭੀ ਮਦਦ ਕਰੇਗਾ।

 

ਪ੍ਰਧਾਨ ਮੰਤਰੀ ਨੇ ‘1962 ਫਾਰਮਰਸ ਐਪ’(‘1962 Farmers App’) ਭੀ ਲਾਂਚ ਕੀਤੀ। ਇਹ ਇੱਕ ਐਸੀ ਐਪ ਹੈ ‘ਭਾਰਤ ਪਸ਼ੂਧਨ’(‘Bharat Pashudhan’) ਡੇਟਾਬੇਸ ਦੇ ਤਹਿਤ ਮੌਜੂਦ ਸਾਰੇ ਡੇਟਾ ਅਤੇ ਸੂਚਨਾ ਨੂੰ ਦਰਜ ਕਰਦਾ ਹੈ ਅਤੇ ਜਿਸ ਦਾ ਉਪਯੋਗ ਕਿਸਾਨ ਕਰ ਸਕਦੇ ਹਨ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi