ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਵਿੱਚ ਇੱਕ ਸਮਾਗਮ ਵਿੱਚ 34,000 ਕਰੋੜ ਰੁਪਏ ਤੋਂ ਅਧਿਕ ਦੀਆ ਕਈ ਵਿਕਾਸ ਪਹਿਲਾਂ ਦਾ ਉਦਘਾਟਨ ਕੀਤਾ, ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ।
ਇਸ ਅਵਸਰ ’ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਦਿੱਲੀ ਦੇ ਸਥਾਨ ’ਤੇ ਆਜ਼ਮਗੜ੍ਹ ਜਿਹੇ ਸਥਾਨਾਂ ’ਤੇ ਹੋਣ ਦੀ ਦਿਸ਼ਾ ਵਿੱਚ ਆਏ ਪਰਿਵਰਤਨ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ, “ਪਿਛੜੇ ਇਲਾਕਿਆਂ ਵਿੱਚ ਗਿਣਿਆ ਜਾਣ ਵਾਲਾ ਆਜ਼ਮਗੜ੍ਹ ਅੱਜ ਵਿਕਾਸ ਦੀ ਨਵੀਂ ਗਾਥਾ ਲਿਖ ਰਿਹਾ ਹੈ।” ਅੱਜ ਆਜ਼ਮਗੜ੍ਹ ਤੋਂ 34,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਂ ਨੀਂਹ ਪੱਥਰ ਰੱਖਿਆ ਗਿਆ।
ਪ੍ਰਧਾਨ ਮੰਤਰੀ ਨੇ ਦੇਸ਼ਭਰ ਵਿੱਚ 9800 ਕਰੋੜ ਰੁਪਏ ਤੋਂ ਅਧਿਕ ਦੇ 15 ਹਵਾਈ ਅੱਡਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਪੁਣੇ, ਕੋਲਹਾਪੁਰ, ਗਵਾਲੀਅਰ, ਜਬਲਪੁਰ, ਦਿੱਲੀ, ਲਖਨਊ, ਅਲੀਗੜ੍ਹ, ਆਜ਼ਮਗੜ੍ਹ , ਚਿੱਤਰਕੂਟ, ਮੁਰਾਦਾਬਾਦ, ਸ਼੍ਰਾਵਸਤੀ ਤੇ ਆਦਮਪੁਰ ਹਵਾਈ ਅੱਡਿਆਂ ਦੇ 12 ਨਵੇਂ ਟਰਮੀਨਲ ਭਵਨਾਂ (12 new Terminal Buildings of Pune, Kolhapur, Gwalior, Jabalpur, Delhi, Lucknow, Aligarh, Azamgarh, Chitrakoot, Moradabad, Shravasti and Adampur Airports) ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਕਡੱਪਾ, ਹੁਬਲੀ ਅਤੇ ਬੇਲਗਾਵੀ ਹਵਾਈ ਅੱਡਿਆਂ (Kadapa, Hubballi and Belagavi Airports) ਦੇ ਤਿੰਨ ਨਵੇਂ ਟਰਮੀਨਲ ਭਵਨਾਂ ਦਾ ਨੀਂਹ ਪੱਥਰ ਰੱਖਿਆ। ਹਵਾਈ ਅੱਡਿਆਂ ਦੇ ਨਿਰਮਾਣ ਕਾਰਜ ਪੂਰਾ ਹੋਣ ਦੀ ਗਤੀ ਨੂੰ ਸਪਸ਼ਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਗਵਾਲੀਅਰ ਟਰਮੀਨਲ ਕੇਵਲ 16 ਮਹੀਨਿਆਂ ਵਿੱਚ ਪੂਰਾ ਹੋ ਗਿਆ। ਉਨ੍ਹਾਂ ਨੇ ਕਿਹਾ, “ਇਹ ਪਹਿਲ ਦੇਸ਼ ਦੇ ਆਮ ਨਾਗਰਿਕਾਂ ਦੇ ਲਈ ਹਵਾਈ ਯਾਤਰਾ ਨੂੰ ਅਸਾਨ ਅਤੇ ਸੁਲਭ ਬਣਾਵੇਗੀ।” ਪ੍ਰਧਾਨ ਮੰਤਰੀ ਨੇ ਇਸ ਬਾਤ ’ਤੇ ਬਲ ਦਿੱਤਾ ਕਿ ਐਲਾਨੇ ਪ੍ਰੋਜੈਕਟਾਂ ਨੂੰ ਸਮੇਂ ’ਤੇ ਪੂਰਾ ਕਰਨ ਦਾ ਸਰਕਾਰ ਦਾ ਰਿਕਾਰਡ ਇਨ੍ਹਾਂ ਪ੍ਰੋਜੈਕਟਾਂ ਦੇ ਚੁਣਾਵੀ ਹੱਥ ਕੰਡੇ ਹੋਣੇ ਦੇ ਆਰੋਪ ਨੂੰ ਖਾਰਜ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਲੋਕ ਦੇਖ ਰਹੇ ਹਨ ਕਿ ਮੋਦੀ ਅਲੱਗ ਮਿੱਟੀ ਤੋਂ ਬਣੇ ਹਨ, ਮੈਂ ਇੱਕ ਵਿਕਸਿਤ ਭਾਰਤ (Viksit Bharat) ਬਣਾਉਣ ਦੇ ਲਈ ਲਗਾਤਾਰ ਕੰਮ ਕਰ ਰਿਹਾ ਹਾਂ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਵਾਈ ਅੱਡੇ, ਰਾਸ਼ਟਰੀ ਰਾਜਮਾਰਗ ਅਤੇ ਰੇਲਵੇ ਇਨਫ੍ਰਾਸਟ੍ਰਕਚਰ ਦੇ ਨਾਲ-ਨਾਲ ਸਿੱਖਿਆ, ਜਲ ਅਤੇ ਵਾਤਾਵਰਣ ਨਾਲ ਜੁੜੇ ਪ੍ਰੋਜੈਕਟਾਂ ਨੂੰ ਅੱਜ ਨਵੀਂ ਗਤੀ ਮਿਲੀ ਹੈ। ਪ੍ਰਧਾਨ ਮੰਤਰੀ ਨੇ ਆਜ਼ਮਗੜ੍ਹ ਦੇ ਲੋਕਾਂ ਨੂੰ ਇੱਕ ਨਵੀਂ ਗਰੰਟੀ ਦਿੰਦੇ ਹੋਏ, ਕਿਹਾ ਕਿ ‘ਆਜ਼ਮਗੜ੍ਹ , ਆਜਨਮ ‘ਵਿਕਾਸ ਕਾ ਗੜ੍ਹ’(‘Aajanm’ a ‘Vikas ka Garh’-bastion of development forever) ਰਹੇਗਾ। ਸਥਾਨਕ ਬੋਲੀ ਵਿੱਚ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਵਾਈ ਅੱਡੇ, ਹਸਤਪਾਲ ਅਤੇ ਮੈਡੀਕਲ ਕਾਲਜ ਦੇ ਨਾਲ, ਆਜ਼ਮਗੜ੍ਹ ਹੁਣ ਗੁਆਂਢੀ ਬੜੇ ਸ਼ਹਿਰਾਂ ’ਤੇ ਨਿਰਭਰ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਇਸ ਖੇਤਰ ਵਿੱਚ ਤੁਸ਼ਟੀਕਰਣ ਅਤੇ ਵੰਸ਼ਵਾਦ ਦੀ ਰਾਜਨੀਤੀ ਦੀ ਜਗ੍ਹਾ ਵਿਕਾਸ ਦੀ ਰਾਜਨੀਤੀ ਦੇਖਣ ਨੂੰ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਇਸ ਪ੍ਰਵਿਰਤੀ ਨੂੰ ਨਵੀਂ ਗਤੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਅਲੀਗੜ੍ਹ, ਮੁਰਾਦਾਬਾਦ, ਆਜ਼ਮਗੜ੍ਹ , ਸ਼੍ਰਾਵਸਤੀ(Aligarh, Moradabad, Azamgarh, Shravasti) ਜਿਹੇ ਸ਼ਹਿਰਾਂ ਨੂੰ ਉੱਤਰ ਪ੍ਰਦੇਸ਼ ਦੇ ਪਿਛੜੇ ਖੇਤਰਾਂ ਦੇ ਰੂਪ ਵਿੱਚ ਨਜਰਅੰਦਾਜ਼ ਕੀਤਾ ਗਿਆ ਸੀ, ਅੱਜ ਉਨ੍ਹਾਂ ਦੇ ਤੇਜ਼ੀ ਨਾਲ ਸਮੁੱਚੇ ਵਿਕਾਸ ਦੇ ਕਾਰਨ ਹਵਾਈ ਕਨੈਕਟਿਵਿਟੀ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਲਿਆਣਕਾਰੀ ਯੋਜਨਾਵਾਂ ਦੀ ਤਰ੍ਹਾਂ, ਆਧੁਨਿਕ ਇਨਫ੍ਰਾਸਟ੍ਰਕਚਰ ਮੈਟਰੋ ਸ਼ਹਿਰਾਂ ਤੋਂ ਅੱਗੇ ਛੋਟੇ ਸ਼ਹਿਰਾਂ ਅਤੇ ਪਿੰਡਾਂ ਤੱਕ ਵਧ ਰਿਹਾ ਹੈ। “ਛੋਟੇ ਸ਼ਹਿਰਾਂ ਨੂੰ ਹਵਾਈ ਅੱਡਿਆਂ ਅਤੇ ਅੱਛੇ ਰਾਜਮਾਰਗਾਂ ‘ਤੇ ਬੜੇ ਮੈਟਰੋ ਸ਼ਹਿਰਾਂ ਦੇ ਸਮਾਨ ਅਧਿਕਾਰ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਟੀਅਰ 2 ਤੇ ਟੀਅਰ 3 ਸ਼ਹਿਰਾਂ ਦੀ ਸਮਰੱਥਾ ਵਧਾ ਰਹੇ ਹਾਂ ਤਾਕਿ ਸ਼ਹਿਰੀਕਰਣ ਨਿਰਵਿਘਨ ਰੂਪ ਨਾਲ ਜਾਰੀ ਰਹੇ।
ਪ੍ਰਧਾਨ ਮੰਤਰੀ ਮੋਦੀ ਨੇ ਖੇਤਰ ਵਿੱਚ ਕਨੈਕਟਿਵਿਟੀ ਅਤੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਮਹੱਤਵ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਈ ਰੇਲਵੇ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੇ ਸਮਾਰੋਹਾਂ ਦਾ ਉਲੇਖ ਕੀਤਾ, ਜਿਨ੍ਹਾਂ ਵਿੱਚ ਸੀਤਾਪੁਰ, ਸ਼ਾਹਜਹਾਂਪੁਰ, ਗ਼ਾਜ਼ੀਪੁਰ ਅਤੇ ਪ੍ਰਯਾਗਰਾਜ (Sitapur, Shahjahanpur, Gazipur, and Prayagraj) ਜਿਹੇ ਜ਼ਿਲ੍ਹਿਆਂ ਨੂੰ ਜੋੜਨ ਵਾਲੇ ਪ੍ਰੋਜੈਕਟ ਭੀ ਸ਼ਾਮਲ ਹਨ। ਆਜ਼ਮਗੜ੍ਹ , ਮਊ ਅਤੇ ਬਲੀਆ (Azamgarh, Mau and Balia) ਨੂੰ ਕਈ ਰੇਲ ਪ੍ਰੋਜੈਕਟਾਂ ਦੀ ਸੁਗਾਤ ਮਿਲੀ। ਉਨ੍ਹਾਂ ਨੇ ਰੇਲਵੇ ਪ੍ਰੋਜੈਕਟਾਂ ਦੇ ਅਤਿਰਿਕਤ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (Pradhan Mantri Gram Sadak Yojana) ਦੇ ਜ਼ਰੀਏ ਗ੍ਰਾਮੀਣ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ, “ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (Pradhan Mantri Gram Sadak Yojana) ਦੇ ਤਹਿਤ 5,000 ਕਿਲੋਮੀਟਰ ਤੋਂ ਅਧਿਕ ਸੜਕਾਂ ਦਾ ਉਦਘਾਟਨ ਕੀਤਾ ਗਿਆ ਹੈ, ਇਸ ਦਾ ਲਕਸ਼ ਪੂਰਬੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਅਤੇ ਨੌਜਵਾਨਾਂ ਦੇ ਲਈ ਕਨੈਕਟਿਵਿਟੀ ਵਿੱਚ ਸੁਧਾਰ ਕਰਨਾ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਉਪਜ ਦੇ ਲਈ ਉਚਿਤ ਮੁੱਲ ਸੁਨਿਸ਼ਚਿਤ ਕਰਨ ‘ਤੇ ਸਰਕਾਰ ਪੂਰੀ ਤਰ੍ਹਾਂ ਧਿਆਨ ਦੇ ਰਹੀ ਹੈ। ਉਨ੍ਹਾਂ ਨੇ ਗੰਨਾ ਸਹਿਤ ਵਿਭਿੰਨ ਫਸਲਾਂ ਦੇ ਲਈ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ- MSP) ਵਿੱਚ ਉਚਿਤ ਵਾਧੇ ਬਾਰੇ ਕਿਹਾ, “ਅੱਜ ਗੰਨਾ ਕਿਸਾਨਾਂ ਦੇ ਲਈ ਐੱਮਐੱਸਪੀ (MSP) ਵਿੱਚ 8 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ, ਜੋ 340 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ।”
ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਗੰਨਾ ਕਿਸਾਨਾਂ ਦੇ ਸਾਹਮਣੇ ਆਉਣ ਵਾਲੇ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਚੁਣੌਤੀਆਂ ਬਾਰੇ ਬਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਦੇ ਸਰਕਾਰ ਦੇ ਪ੍ਰਯਾਸਾਂ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ, “ਸਾਡੀ ਸਰਕਾਰ ਨੇ ਗੰਨਾ ਕਿਸਾਨਾਂ ਦੇ ਹਜ਼ਾਰਾਂ ਕਰੋੜ ਰੁਪਏ ਦੇ ਲੰਬਿਤ ਬਕਾਏ ਦਾ ਨਿਪਟਾਨ ਕੀਤਾ ਹੈ, ਉਨ੍ਹਾਂ ਨੇ ਸਮੇਂ ‘ਤੇ ਅਤੇ ਉਚਿਤ ਭੁਗਤਾਨ ਪ੍ਰਦਾਨ ਕੀਤਾ ਹੈ।’’ ਉਨ੍ਹਾਂ ਨੇ ਬਾਇਓਗੈਸ ਅਤੇ ਈਥੇਨੌਲ ਵਿੱਚ ਪਹਿਲ ਨਾਲ ਆਏ ਬਦਲਾਅ ਬਾਰੇ ਵਿਸਤਾਰ ਨਾਲ ਦੱਸਿਆ। ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi) ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਮਗੜ੍ਹ ਵਿੱਚ ਹੀ 8 ਲੱਖ ਕਿਸਾਨਾਂ ਨੂੰ ਇਸ ਯੋਜਨਾ ਦੇ ਤਹਿਤ 2,000 ਕਰੋੜ ਰੁਪਏ ਮਿਲੇ ਹਨ।
ਸਰਕਾਰੀ ਪਹਿਲਾਂ ਦੇ ਪਰਿਵਤਰਨਕਾਰੀ ਪ੍ਰਭਾਵ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਤੇਜ਼ੀ ਨਾਲ ਵਿਕਾਸ ਹਾਸਲ ਕਰਨ ਦੇ ਲਈ ਇਮਾਨਦਾਰ ਸ਼ਾਸਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ, “ਅਭੂਤਪੂਰਵ ਵਿਕਾਸ ਪ੍ਰਾਪਤ ਕਰਨ ਦੇ ਲਈ ਸ਼ਾਸਨ ਦਾ ਇਮਾਨਦਾਰ ਹੋਣਾ ਜ਼ਰੂਰੀ ਹੈ। ਸਾਡੀ ਸਰਕਾਰ ਭ੍ਰਿਸ਼ਟਾਚਾਰ ਨੂੰ ਸਮਾਪਤ ਕਰਨ ਅਤੇ ਪਾਰਦਰਸ਼ੀ ਸ਼ਾਸਨ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ।”
ਪ੍ਰਧਾਨ ਮੰਤਰੀ ਨੇ ਪੂਰਬੀ ਉੱਤਰ ਪ੍ਰਦੇਸ਼ ਦੇ ਲਈ ਸਰਕਾਰ ਦੀਆਂ ਪਹਿਲਾਂ ਦੀ ਪਰਿਵਤਨਕਾਰੀ ਸਮਰੱਥਾ ‘ਤੇ ਵਿਸ਼ਵਾਸ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਮਹਾਰਾਜਾ ਸੁਹੇਲਦੇਵ ਰਾਜਕੀਯ ਵਿਸ਼ਵਵਿਦਯਾਲਯ (Maharaja Suheldev Rajkiya Vishwavidyalaya) ਦੀ ਸਥਾਪਨਾ ਅਤੇ ਹੋਰ ਪਹਿਲਾਂ ਨੌਜਵਾਨਾਂ ਨੂੰ ਸਸ਼ਕਤ ਬਣਾਉਣਗੀਆਂ ਅਤੇ ਖੇਤਰ ਦੇ ਵਿੱਦਿਅਕ ਪਰਿਦ੍ਰਿਸ਼ (educational landscape) ਨੂੰ ਪਰਿਵਰਤਿਤ ਕਰ ਦੇਣਗੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਦੀ ਰਾਜਨੀਤੀ ਅਤੇ ਵਿਕਾਸ ਨੂੰ ਆਕਾਰ ਦੇਣ ਵਿੱਚ ਉੱਤਰ ਪ੍ਰਦੇਸ਼ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਦੀ ਪ੍ਰਗਤੀ ਦੇਸ਼ ਦੇ ਵਿਕਾਸ ਪਥ ਦੇ ਨਾਲ ਕਿਵੇਂ ਸੰਰੇਖਿਤ ਹੁੰਦੀ ਹੈ, ਉੱਤਰ ਪ੍ਰਦੇਸ਼ ਇਸ ਦੀ ਉਦਾਹਰਣ ਹੈ। ਪ੍ਰਧਾਨ ਮੰਤਰੀ ਨੇ ਡਬਲ ਇੰਜਣ ਸਰਕਾਰ ਦੇ ਤਹਿਤ ਕੇਂਦਰੀ ਯੋਜਨਾਵਾਂ ਦੇ ਮਿਸਾਲੀ ਲਾਗੂਕਰਨ ਅਤੇ ਇਸ ਸਬੰਧ ਵਿੱਚ ਰਾਜ ਨੂੰ ਸਿਖਰਲਾ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸਥਾਨ ਦੇਣ ਦੇ ਲਈ ਉੱਤਰ ਪ੍ਰਦੇਸ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪਿਛਲੇ ਵਰ੍ਹਿਆਂ ਵਿੱਚ ਉੱਤਰ ਪ੍ਰਦੇਸ਼ ਵਿੱਚ ਕੀਤੇ ਗਏ ਮਹੱਤਵਪੂਰਨ ਨਿਵੇਸ਼ ਦਾ ਉਲੇਖ ਕੀਤਾ, ਜਿਸ ਵਿੱਚ ਅਧਾਰਭੂਤ ਅਵਸੰਰਚਨਾ ਦਾ ਵਿਕਾਸ ਅਤੇ ਨੌਜਵਾਨਾਂ ਦੇ ਲਈ ਕਈ ਨਵੀਨ ਅਵਸਰਾਂ ਨੂੰ ਉਪਲਬਧ ਕਰਵਾਉਣਾ ਪ੍ਰਮੁੱਖ ਰਿਹਾ।
ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਕੀਤੀ ਵਿਕਾਸ ਗਾਥਾ (UP's rising profile) ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਨਿਵੇਸ਼ ਦਾ ਰਿਕਰਾਡ ਪੱਧਰ, ਗ੍ਰਾਊਂਡ-ਬ੍ਰੇਕਿੰਗ ਸਮਾਰੋਹਾਂ ਅਤੇ ਐਕਸਪ੍ਰੈੱਸਵੇ ਨੈੱਟਵਰਕ ਅਤੇ ਰਾਜਮਾਰਗਾਂ ਦਾ ਵਿਸਤਾਰ ਇਸ ਦੇ ਵਿਕਾਸ ਦੀ ਕਹਾਣੀ ਕਹਿੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਰਾਜ ਵਿੱਚ ਕਾਨੂੰਨ ਅਤੇ ਵਿਵਸਥਾ ਵਿੱਚ ਸੁਧਾਰ ‘ਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ, ਇਸ ਦੀ ਉਦਾਹਰਣ ਅਯੁੱਧਿਆ ਵਿੱਚ ਇਤਿਹਾਸਿਕ ਰਾਮ ਮੰਦਿਰ ਦੇ ਨਿਰਮਾਣ ਦਾ ਸੰਪੰਨ ਹੋਣਾ ਹੈ।
ਪਿਛੋਕੜ
ਸਿਵਲ ਏਵੀਏਸ਼ਨ ਸੈਕਟਰ ਨੂੰ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ 9800 ਕਰੋੜ ਰੁਪਏ ਤੋਂ ਅਧਿਕ ਦੇ 15 ਹਵਾਈ ਅੱਡਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਪੁਣੇ, ਕੋਲਹਾਪੁਰ, ਗਵਾਲੀਅਰ, ਜਬਲਪੁਰ, ਦਿੱਲੀ, ਲਖਨਊ, ਅਲੀਗੜ੍ਹ, ਆਜ਼ਮਗੜ੍ਹ , ਚਿੱਤਰਕੂਟ, ਮੁਰਾਦਾਬਾਦ, ਸ਼੍ਰਾਵਸਤੀ ਅਤੇ ਆਦਮਪੁਰ ਹਵਾਈ ਅੱਡਿਆਂ ਦੇ 12 ਨਵੇਂ ਟਰਮੀਨਲ ਭਵਨਾਂ (12 new Terminal Buildings of Pune, Kolhapur, Gwalior, Jabalpur, Delhi, Lucknow, Aligarh, Azamgarh, Chitrakoot, Moradabad, Shravasti and Adampur Airports) ਦਾ ਉਦਾਘਟਨ ਕਰਨਗੇ। ਪ੍ਰਧਾਨ ਮੰਤਰੀ ਨੇ ਕਡੱਪਾ, ਹੁਬਲੀ ਅਤੇ ਬੇਲਗਾਵੀ ਹਵਾਈ ਅੱਡਿਆਂ (Kadapa, Hubballi and Belagavi Airports) ਦੇ ਤਿੰਨ ਨਵੇਂ ਟਰਮੀਨਲ ਭਵਨਾਂ ਦਾ ਨੀਂਹ ਪੱਥਰ ਰੱਖਿਆ।
12 ਨਵੇਂ ਟਰਮੀਨਲ ਭਵਨਾਂ ਦੀ ਸੰਯੁਕਤ ਸਮਰੱਥਾ ਸਲਾਨਾ 620 ਲੱਖ ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰਨ ਦੀ ਹੋਵੇਗੀ। ਜਿਨ੍ਹਾਂ ਤਿੰਨ ਟਰਮੀਨਲ ਭਵਨਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਉਨ੍ਹਾਂ ਦੇ ਪੂਰਾ ਹੋਣ ਦੇ ਬਾਅਦ ਇਨ੍ਹਾਂ ਹਵਾਈ ਅੱਡਿਆਂ ਦੀ ਸੰਯੁਕਤ ਯਾਤਰੀ ਪ੍ਰਬੰਧਨ ਸਮਰੱਥਾ ਵਧ ਕੇ 95 ਲੱਖ ਯਾਤਰੀ ਪ੍ਰਤੀ ਸਾਲ ਹੋ ਜਾਵੇਗੀ। ਇਨ੍ਹਾਂ ਟਰਮੀਨਲ ਭਵਨਾਂ ਵਿੱਚ ਅਤਿਆਧੁਨਿਕ ਯਾਤਰੀ ਸੁਵਿਧਾਵਾਂ ਹਨ ਅਤੇ ਇਹ ਡਬਲ ਇੰਸੁਲੇਟਿਡ ਰੂਫਿੰਗ ਸਿਸਟਮ, ਊਰਜਾ ਬੱਚਤ ਦੇ ਲਈ ਕੈਨੋਪੀ ਦਾ ਪ੍ਰਾਵਧਾਨ, ਐੱਲਈਡੀ ਲਾਇਟਿੰਗ (Double Insulated Roofing System, Provision of Canopies for energy saving, LED Lighting) ਆਦਿ ਜਿਹੀਆਂ ਵਿਭਿੰਨ ਸੁਵਿਧਾਵਾਂ ਨਾਲ ਭੀ ਲੈਸ ਹਨ। ਇਨ੍ਹਾਂ ਹਵਾਈ ਅੱਡਿਆਂ ਦੇ ਡਿਜ਼ਾਈਨ, ਉਸ ਰਾਜ ਅਤੇ ਸ਼ਹਿਰ ਦੀਆਂ ਵਿਰਾਸਤ ਸੰਰਚਨਾਵਾਂ ਤੋਂ ਪ੍ਰਭਾਵਿਤ ਹਨ ਸਥਾਨਕ ਸੰਸਕ੍ਰਿਤੀ ਅਤੇ ਖੇਤਰ ਦੀ ਵਿਰਾਸਤ ਨੂੰ ਦਰਸਾਉਂਦੇ ਹਨ।
ਪ੍ਰਧਾਨ ਮੰਤਰੀ ਨੇ ਪ੍ਰਮੁੱਖ ਕੇਂਦਰੀ ਖੇਤਰਾਂ ਵਿੱਚੋਂ ਇੱਕ ਸਭ ਦੇ ਲਈ ਆਵਾਸ ਉਪਲਬਧ ਕਰਵਾਉਣਾ ਰਿਹਾ ਹੈ। ਇਸ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ ਇਸ ਨੂੰ ਪ੍ਰਾਪਤ ਕਰਨ ਦਾ ਇੱਕ ਅਭਿਨਵ ਸਾਧਨ ਲਾਇਟ ਹਾਊਸ ਪ੍ਰੋਜੈਕਟ ਦੀ ਸੰਕਲਪਨਾ ਹੈ। ਪ੍ਰਧਾਨ ਮੰਤਰੀ ਨੇ ਲਖਨਊ ਅਤੇ ਰਾਂਚੀ ਵਿੱਚ ਲਾਇਟ ਹਾਊਸ ਪ੍ਰੋਜੈਕਟ(Light House Project) (ਐੱਲਐੱਚਪੀ-LHP) ਦਾ ਉਦਘਾਟਨ ਕੀਤਾ ਜਿਸ ਦੇ ਤਹਿਤ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਾਲ 2000 ਤੋਂ ਅਧਿਕ ਕਿਫਾਇਤੀ ਫਲੈਟ ਬਣਾਏ ਗਏ ਹਨ। ਇਸ ਪ੍ਰੋਜੈਕਟ ਵਿੱਚ ਨਵੀਨ ਨਿਰਮਾਣ ਤਕਨੀਕ ਅਪਣਾਈ ਗਈ ਹੈ ਜੋ ਇੱਥੇ ਰਹਿਣ ਵਾਲੇ ਪਰਿਵਾਰਾਂ ਨੂੰ ਟਿਕਾਊ ਅਤੇ ਵਿਹੰਗਮ ਅਨੁਭਵ ਪ੍ਰਦਾਨ ਕਰੇਗੀ। ਇਸ ਤੋਂ ਪਹਿਲੇ ਪ੍ਰਧਾਨ ਮੰਤਰੀ ਚੇਨਈ, ਰਾਜਕੋਟ ਅਤੇ ਇੰਦੌਰ ਵਿੱਚ ਭੀ ਅਜਿਹੇ ਹੀ ਲਾਇਟ ਹਾਊਸ ਪ੍ਰੋਜੈਕਟਾਂ ਦਾ ਉਦਘਾਟਨ ਕਰ ਚੁੱਕੇ ਹਨ। ਇਨ੍ਹਾਂ ਐੱਲਐੱਚਪੀਜ਼ (these LHPs) ਦਾ ਨੀਂਹ ਪੱਥਰ 1 ਜਨਵਰੀ 2021 ਨੂੰ ਪ੍ਰਧਾਨ ਮੰਤਰੀ ਦੁਆਰਾ ਰੱਖਿਆ ਗਿਆ ਸੀ।
ਰਾਂਚੀ ਐੱਲਐੱਚਪੀ(Ranchi LHP) ਦੇ ਲਈ ਜਰਮਨੀ ਦੀ ਪ੍ਰੀਕਾਸਟ ਕੰਕ੍ਰੀਟ ਕੰਸਟ੍ਰਕਸ਼ਨ ਸਿਸਟਮ-3ਡੀ ਵੌਲਿਊਮੀਟ੍ਰਿਕ ਟੈਕਨੋਲੋਜੀ(Germany's Precast Concrete Construction System - 3D Volumetric technology) ਨੂੰ ਅਪਣਾਇਆ ਗਿਆ ਹੈ। ਐੱਲਐੱਚਪੀ ਰਾਂਚੀ ਦੀ ਇੱਕ ਅਨੂਠੀ ਵਿਸ਼ੇਸ਼ਤਾ ਇਹ ਹੈ ਕਿ ਹਰੇਕ ਕਮਰੇ ਨੂੰ ਅਲੱਗ ਤੋਂ ਬਣਾਇਆ ਗਿਆ ਹੈ ਅਤੇ ਫਿਰ ਪੂਰੀ ਸੰਰਚਨਾ ਨੂੰ ਲੇਗੋ ਬਲਾਕ ਖਿਡੌਣਿਆਂ ਦੀ ਤਰ੍ਹਾਂ ਜੋੜਿਆ ਗਿਆ ਹੈ। ਐੱਲਐੱਚਪੀ ਲਖਨਊ (LHP Lucknow) ਦਾ ਨਿਰਮਾਣ ਪ੍ਰੀ-ਇੰਜੀਨੀਅਰਡ ਸਟੀਲ ਸਟ੍ਰਕਚਰਲ ਸਿਸਟਮ ਦੇ ਨਾਲ ਕੈਨੇਡਾ ਦੇ ਸਟੇ ਇਨ ਪਲੈਸ ਪੀਵੀਸੀ ਫਾਰਮਵਰਕ (Canada's Stay In Place PVC Formwork with Pre-Engineered Steel Structural System) ਦਾ ਉਪਯੋਗ ਕਰਕੇ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਲਗਭਗ 11,500 ਕਰੋੜ ਰੁਪਏ ਦੇ ਕਈ ਸੜਕ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸੜਕ ਪ੍ਰੋਜੈਕਟਾਂ ਨਾਲ ਕਨੈਕਟਿਵਿਟੀ ਵਿੱਚ ਸੁਧਾਰ ਹੋਵੇਗਾ, ਟ੍ਰੈਫਿਕ ਦੀ ਭੀੜ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ ਅਤੇ ਖੇਤਰ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।
ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ 19,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਸੜਕ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ। ਰਾਸ਼ਟਰ ਨੂੰ ਸਮਰਪਿਤ ਪ੍ਰੋਜੈਕਟਾਂ ਵਿੱਚ ਚਾਰ ਲੇਨ ਦੀ ਲਖਨਊ ਰਿੰਗ ਰੋਡ ਦੇ ਤਿੰਨ ਪੈਕੇਜ ਅਤੇ ਰਾਸ਼ਟਰੀ ਰਾਜਮਾਰਗ-2 ਦੇ ਚਕੇਰੀ (Chakeri) ਤੋਂ ਇਲਾਹਾਬਾਦ ਸੈਕਸ਼ਨ ਨੂੰ ਛੇ ਲੇਨ ਦਾ ਬਣਾਉਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਰਾਮਪੁਰ-ਰੁਦਰਪੁਰ ਦੇ ਪੱਛਮੀ ਹਿੱਸੇ ਦੇ ਚਾਰ ਲੇਨ ਦਾ ਨੀਂਹ ਪੱਥਰ ਭੀ ਰੱਖਿਆ; ਕਾਨਪੁਰ ਰਿੰਗ ਰੋਡ ਨੂੰ ਛੇ ਲੇਨ ਦਾ ਬਣਾਉਣ ਅਤੇ ਐੱਨਐੱਚ-24ਬੀ/ਐੱਨਐੱਚ-30 ਦੇ ਰਾਏਬਰੇਲੀ-ਪ੍ਰਯਾਗਰਾਜ ਸੈਕਸ਼ਨ (Raebareli – Prayagraj section) ਨੂੰ ਚੇਰ ਲੇਨ ਕਰਨ ਦੇ ਦੋ ਪੈਕੇਜ ਰਾਸ਼ਟਰ ਨੂੰ ਸਮਰਪਿਤ ਕੀਤੇ। ਸੜਕ ਪ੍ਰੋਜੈਕਟਾਂ ਨਾਲ ਕਨੈਕਟਿਵਿਟੀ ਵਿੱਚ ਸੁਧਾਰ ਹੋਵੇਗਾ, ਟ੍ਰੈਫਿਕ ਦੀ ਭੀੜ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ ਅਤੇ ਖੇਤਰ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।
ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (Pradhan Mantri Gram Sadak Yojana) ਦੇ ਤਹਿਤ ਨਿਰਮਿਤ 3700 ਕਰੋੜ ਰੁਪਏ ਤੋਂ ਅਧਿਕ ਦੇ ਲਗਭਗ 744 ਗ੍ਰਾਮੀਣ ਸੜਕ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਦੇ ਪਰਿਣਾਮਸਰੂਪ ਉੱਤਰ ਪ੍ਰਦੇਸ਼ ਵਿੱਚ 5,400 ਕਿਲੋਮੀਟਰ ਤੋਂ ਅਧਿਕ ਗ੍ਰਾਮੀਣ ਸੜਕਾਂ ਦਾ ਸੰਚਿਤ ਨਿਰਮਾਣ (cumulative construction) ਹੋਵੇਗਾ, ਜਿਸ ਨਾਲ ਰਾਜ ਦੇ ਲਗਭਗ 59 ਜ਼ਿਲ੍ਹਿਆਂ ਨੂੰ ਲਾਭ ਹੋਵੇਗਾ। ਇਸ ਨਾਲ ਕਨੈਕਟਿਵਿਟੀ ਵਧੇਗੀ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਜ਼ਿਕਰਯੋਗ ਹੁਲਾਰਾ ਮਿਲੇਗਾ।
ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਲਗਭਗ 8200 ਕਰੋੜ ਰੁਪਏ ਦੇ ਕਈ ਰੇਲ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ, ਜਿਸ ਨਾਲ ਉੱਤਰ ਪ੍ਰਦੇਸ਼ ਵਿੱਚ ਰੇਲ ਇਨਫ੍ਰਾਸਟ੍ਰਕਚਰ ਮਜ਼ਬੂਤ ਹੋਵੇਗਾ। ਇਹ ਕਈ ਪ੍ਰਮੁੱਖ ਰੇਲ ਸੈਕਸ਼ਨਾਂ ਦੇ ਦੋਹਰੀਕਰਣ ਅਤੇ ਬਿਜਲੀਕਰਣ ਦਾ ਲੋਕਅਰਪਣ ਕਰਨਗੇ। ਇਹ ਭਟਨੀ-ਪਿਓਕੋਲ (Bhatni-Peokol) ਬਾਈਪਾਸ ਲਾਇਨ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਨਾਲ ਭਟਨੀ ਵਿੱਚ ਇੰਜਣ ਪਲਟਣ ਦੀ ਸਮੱਸਿਆ ਖ਼ਤਮ ਹੋ ਜਾਵੇਗੀ ਅਤੇ ਟ੍ਰੇਨਾਂ ਦਾ ਨਿਰਵਿਘਨ ਸੰਚਾਲਨ ਹੋ ਸਕੇਗਾ। ਪ੍ਰਧਾਨ ਮੰਤਰੀ ਨੇ ਬਹਰਾਇਚ-ਨਾਨਪਾਰਾ-ਨੇਪਾਲਗੰਜ (Bahraich-Nanpara-Nepalganj) ਰੋਡ ਰੇਲ ਸੈਕਸ਼ਨ ਦੇ ਗੇਜ ਪਰਿਵਰਤਨ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਦੇ ਪੂਰਾ ਹੋਣ ਦੇ ਬਾਅਦ ਇਹ ਖੇਤਰ ਬ੍ਰੌਡ ਗੇਜ ਲਾਇਨ ਦੇ ਮਾਧਿਆਮ ਨਾਲ ਮਹਾਨਗਰਾਂ ਨਾਲ ਜੁੜ ਜਾਵੇਗਾ ਜਿਸ ਕਰਕੇ ਤੇਜ਼ੀ ਨਾਲ ਵਿਕਾਸ ਹੋ ਸਕੇਗਾ। ਪ੍ਰਧਾਨ ਮੰਤਰੀ ਨੇ ਗੰਗਾ ਨਦੀ ’ਤੇ ਇੱਕ ਰੇਲ ਪੁਲ਼ ਸਹਿਤ ਗ਼ਾਜ਼ੀਪੁਰ ਸ਼ਹਿਰ ਅਤੇ ਗ਼ਾਜ਼ੀਪੁਰ ਘਾਟ ਤੋਂ ਤਾਰੀਘਾਟ ਤੱਕ ਇੱਕ ਨਵੀਂ ਰੇਲ ਲਾਇਨ ਦਾ ਭੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਗ਼ਾਜ਼ੀਪੁਰ ਸਿਟੀ-ਤਾਰੀਘਾਟ-ਦਿਲਦਾਰਨਗਰ (Ghazipur City-Tarighat-Dildar Nagar) ਜੰਕਸ਼ਨ ਦੇ ਦਰਮਿਆਨ ਮੇਮੂ ਟ੍ਰੇਨ ਸੇਵਾ (MEMU train service) ਨੂੰ ਭੀ ਹਰੀ ਝੰਡੀ ਦਿਖਾਉਣਗੇ।
ਪ੍ਰਧਾਨ ਮੰਤਰੀ ਨੇ ਪ੍ਰਯਾਗਰਾਜ, ਜੌਨਪੁਰ ਅਤੇ ਇਟਾਵਾ (Prayagraj, Jaunpur and Etawah) ਵਿੱਚ ਕਈ ਸੀਵੇਜ ਟ੍ਰੀਟਮੈਂਟ ਪਲਾਂਟਾਂ (multiple sewage treatment plants) ਅਤੇ ਐਸੇ ਹੋਰ ਪ੍ਰੋਜੈਕਟਾਂ ਦਾ ਭੀ ਉਦਘਾਟਨ ਕੀਤਾ ਅਤੇ ਲੋਕਅਰਪਣ ਕੀਤਾ।
जिस तरह हमारी सरकार जन कल्याण की योजनाओं को मेट्रो शहरों से आगे बढ़ाकर छोटे शहरों और गांव-देहात तक ले गई...वैसे ही आधुनिक इंफ्रास्ट्रक्चर के काम को भी हम छोटे शहरों तक ले जा रहे हैं: PM @narendramodi pic.twitter.com/8DAk91DGQg
— PMO India (@PMOIndia) March 10, 2024
आज पहले की तुलना में कई गुना बढ़ी हुई MSP दी जा रही है: PM @narendramodi pic.twitter.com/4nMKaiPpkn
— PMO India (@PMOIndia) March 10, 2024
बीते वर्षों में डबल इंजन की सरकार ने उत्तर प्रदेश में लाखों करोड़ रुपये के विकास कार्य कराए हैं।
— PMO India (@PMOIndia) March 10, 2024
इससे ना सिर्फ यूपी का इंफ्रास्ट्रक्चर बदला है, बल्कि युवाओं के लिए लाखों नए अवसर बने हैं: PM @narendramodi pic.twitter.com/XECpRVmH8y