ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ 41,000 ਕਰੋੜ ਰੁਪਏ ਤੋਂ ਵੱਧ ਦੇ ਲਗਭਗ 2000 ਰੇਲਵੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। 500 ਰੇਲਵੇ ਸਟੇਸ਼ਨਾਂ ਅਤੇ 1500 ਹੋਰ ਸਥਾਨਾਂ ਤੋਂ ਲੱਖਾਂ ਲੋਕ ਵਿਕਸਿਤ ਭਾਰਤ ਵਿਕਸਿਤ ਰੇਲਵੇ ਸਮਾਗਮ ਨਾਲ ਜੁੜੇ।
ਇਸ ਮੌਕੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਨਿਊ ਇੰਡੀਆ ਦੇ ਨਵੇਂ ਕਾਰਜ ਸੱਭਿਆਚਾਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ “ਭਾਰਤ ਅੱਜ ਜੋ ਵੀ ਕਰਦਾ ਹੈ, ਉਹ ਬੇਮਿਸਾਲ ਗਤੀ ਅਤੇ ਪੈਮਾਨੇ 'ਤੇ ਕਰਦਾ ਹੈ। ਅਸੀਂ ਵੱਡੇ ਸੁਪਨੇ ਲੈਂਦੇ ਹਾਂ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਅਣਥੱਕ ਮਿਹਨਤ ਕਰਦੇ ਹਾਂ। ਇਹ ਸੰਕਲਪ ਇਸ ਵਿਕਸਿਤ ਭਾਰਤ ਵਿਕਸਿਤ ਰੇਲਵੇ ਪ੍ਰੋਗਰਾਮ ਵਿੱਚ ਦਿਖਾਈ ਦਿੰਦਾ ਹੈ।” ਉਨ੍ਹਾਂ ਨੇ ਉਸ ਪੈਮਾਨੇ ਦਾ ਜ਼ਿਕਰ ਕੀਤਾ ਜਿਸ ਨੇ ਹਾਲ ਹੀ ਵਿੱਚ ਬੇਮਿਸਾਲ ਗਤੀ ਪ੍ਰਾਪਤ ਕੀਤੀ ਹੈ। ਉਨ੍ਹਾਂ ਪਿਛਲੇ ਕੁਝ ਦਿਨਾਂ ਦੀਆਂ ਆਪਣੀਆਂ ਜੰਮੂ ਅਤੇ ਗੁਜਰਾਤ ਈਵੈਂਟਸ ਦਾ ਜ਼ਿਕਰ ਕੀਤਾ ਜਿੱਥੋਂ ਉਨ੍ਹਾਂ ਨੇ ਸਿੱਖਿਆ ਅਤੇ ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ਦੇ ਵੱਡੇ ਪਸਾਰ ਦੀ ਸ਼ੁਰੂਆਤ ਕੀਤੀ। ਇਸੇ ਤਰ੍ਹਾਂ, ਅੱਜ ਵੀ 12 ਰਾਜਾਂ ਦੇ 300 ਜ਼ਿਲ੍ਹਿਆਂ ਵਿੱਚ ਫੈਲੇ 550 ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਵਿੱਚ ਗੋਮਤੀ ਨਗਰ ਸਟੇਸ਼ਨ ਪ੍ਰੋਜੈਕਟ, 1500 ਤੋਂ ਵੱਧ ਸੜਕਾਂ ਅਤੇ ਓਵਰਬ੍ਰਿਜ ਪ੍ਰੋਜੈਕਟਾਂ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਭਾਰਤ ਦੀਆਂ ਆਸਾਂ-ਉਮੀਦਾਂ ਅਤੇ ਸੰਕਲਪ ਦੇ ਪੈਮਾਨੇ ਅਤੇ ਗਤੀ ਨੂੰ ਰੇਖਾਂਕਿਤ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ 40,000 ਕਰੋੜ ਰੁਪਏ ਦੇ ਪ੍ਰੋਜੈਕਟ ਦਿਨ ਦੀ ਰੌਸ਼ਨੀ ਦੇਖ ਰਹੇ ਹਨ ਅਤੇ ਕੁਝ ਮਹੀਨੇ ਪਹਿਲਾਂ ਸ਼ੁਰੂ ਕੀਤੇ ਗਏ ਅੰਮ੍ਰਿਤ ਭਾਰਤ ਸਟੇਸ਼ਨ ਪ੍ਰੋਜੈਕਟ ਨੂੰ ਯਾਦ ਕੀਤਾ ਜਿੱਥੇ ਦੇਸ਼ ਦੇ 500 ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਅੱਜ ਦਾ ਸਮਾਗਮ ਇਸ ਸੰਕਲਪ ਨੂੰ ਹੋਰ ਵੀ ਅੱਗੇ ਲੈ ਜਾਂਦਾ ਹੈ ਅਤੇ ਭਾਰਤ ਦੀ ਪ੍ਰਗਤੀ ਦੀ ਗਤੀ ਦੀ ਝਲਕ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦੇ ਰੇਲਵੇ ਪ੍ਰੋਜੈਕਟਾਂ ਲਈ ਭਾਰਤ ਦੇ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦੇ ਵਿਕਾਸ ਪ੍ਰੋਜੈਕਟ ਲਈ ਭਾਰਤ ਦੀ ਯੁਵਾ ਸ਼ਕਤੀ ਨੂੰ ਵਿਸ਼ੇਸ਼ ਤੌਰ 'ਤੇ ਵਧਾਈਆਂ ਦਿੱਤੀਆਂ ਕਿਉਂਕਿ ਉਹ ਵਿਕਸਿਤ ਭਾਰਤ ਦੇ ਅਸਲ ਲਾਭਾਰਥੀ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਵਿਕਾਸ ਪ੍ਰੋਜੈਕਟ ਜਿੱਥੇ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ, ਉੱਥੇ ਹੀ ਸਕੂਲਾਂ ਵਿੱਚ ਪੜ੍ਹ ਰਹੇ ਨੌਜਵਾਨਾਂ ਨੂੰ ਵੀ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਵਿਕਸਿਤ ਭਾਰਤ ਦਾ ਵਿਕਾਸ ਕਿਵੇਂ ਹੋਵੇਗਾ, ਇਹ ਫੈਸਲਾ ਕਰਨ ਦਾ ਸਭ ਤੋਂ ਵੱਧ ਅਧਿਕਾਰ ਨੌਜਵਾਨਾਂ ਨੂੰ ਹੈ। ਉਨ੍ਹਾਂ ਨੇ ਵਿਭਿੰਨ ਮੁਕਾਬਲਿਆਂ ਜ਼ਰੀਏ ਵਿਕਸਿਤ ਭਾਰਤ ਵਿੱਚ ਰੇਲਵੇ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਲਿਆਉਣ ਲਈ ਨੌਜਵਾਨਾਂ ਦਾ ਧੰਨਵਾਦ ਕੀਤਾ ਅਤੇ ਜੇਤੂਆਂ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਧਾਨ ਮੰਤਰੀ ਦੇ ਸੰਕਲਪ ਦੇ ਨਾਲ-ਨਾਲ ਉਨ੍ਹਾਂ ਦੇ ਸੁਪਨੇ ਅਤੇ ਸਖ਼ਤ ਮਿਹਨਤ ਵਿਕਸਿਤ ਭਾਰਤ ਦੀ ਗਾਰੰਟੀ ਬਣਾਉਂਦੀ ਹੈ।
ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਆਉਣ ਵਾਲੇ ਅੰਮ੍ਰਿਤ ਭਾਰਤ ਸਟੇਸ਼ਨ ਵਿਕਾਸ ਅਤੇ ਵਿਰਾਸਤ ਦੋਵਾਂ ਦੇ ਪ੍ਰਤੀਕ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਓਡੀਸ਼ਾ ਦੇ ਬਾਲੇਸ਼ਵਰ ਸਟੇਸ਼ਨ ਨੂੰ ਭਗਵਾਨ ਜਗਨਨਾਥ ਮੰਦਿਰ ਦੀ ਥੀਮ 'ਤੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਸਿੱਕਮ ਦਾ ਰੰਗਪੁਰ ਸਥਾਨਕ ਆਰਕੀਟੈਕਚਰ ਦੀ ਛਾਪ ਛੱਡੇਗਾ, ਰਾਜਸਥਾਨ ਦਾ ਸੰਗਨੇਰ ਸਟੇਸ਼ਨ 16ਵੀਂ ਸਦੀ ਦੀ ਹੈਂਡ-ਬਲਾਕ ਪ੍ਰਿੰਟਿੰਗ ਪ੍ਰਦਰਸ਼ਿਤ ਕਰੇਗਾ, ਤਮਿਲ ਨਾਡੂ ਵਿੱਚ ਕੁੰਭਕੋਨਮ ਦਾ ਸਟੇਸ਼ਨ ਚੋਲਾ ਦੇ ਪ੍ਰਭਾਵ ਨੂੰ ਪ੍ਰਦਰਸ਼ਿਤ ਕਰੇਗਾ ਅਤੇ ਅਹਿਮਦਾਬਾਦ ਸਟੇਸ਼ਨ ਮੋਢੇਰਾ ਸੂਰਯ ਮੰਦਿਰ ਤੋਂ ਪ੍ਰੇਰਿਤ ਹੈ, ਦਵਾਰਕਾ ਸਟੇਸ਼ਨ ਦਵਾਰਕਾਧੀਸ਼ ਮੰਦਿਰ ਤੋਂ ਪ੍ਰੇਰਿਤ ਹੈ, ਆਈਟੀ ਸਿਟੀ ਗੁਰੂਗ੍ਰਾਮ ਸਟੇਸ਼ਨ ਆਈਟੀ ਥੀਮ ਨੂੰ ਲੈ ਕੇ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਇਸਦਾ ਮਤਲਬ ਹੈ ਕਿ “ਅੰਮ੍ਰਿਤ ਭਾਰਤ ਸਟੇਸ਼ਨ ਉਸ ਸ਼ਹਿਰ ਦੀਆਂ ਵਿਸ਼ੇਸ਼ਤਾਵਾਂ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰੇਗਾ।” ਇਹ ਸਟੇਸ਼ਨ ਦਿਵਯਾਂਗ ਅਤੇ ਸੀਨੀਅਰ ਸਿਟੀਜ਼ਨ ਫ੍ਰੈਂਡਲੀ ਹੋਣਗੇ।
ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 10 ਵਰ੍ਹਿਆਂ ਵਿੱਚ ਵਿਕਸਿਤ ਭਾਰਤ ਦੀ ਸਿਰਜਣਾ ਨੂੰ ਦੁਹਰਾਇਆ, ਖਾਸ ਕਰਕੇ ਰੇਲਵੇ ਵਿੱਚ ਜਿੱਥੇ ਬਦਲਾਅ ਸਪੱਸ਼ਟ ਹੈ। ਉਨ੍ਹਾਂ ਨੇ ਦੇਖਿਆ ਕਿ ਪਿਛਲੇ 10 ਵਰ੍ਹਿਆਂ ਵਿੱਚ, ਸੁਵਿਧਾਵਾਂ ਜੋ ਕਦੇ ਦੂਰ ਦੀ ਗੱਲ ਸਨ, ਹੁਣ ਹਕੀਕਤ ਬਣ ਗਈਆਂ ਹਨ ਅਤੇ ਉਨ੍ਹਾਂ ਨੇ ਆਧੁਨਿਕ ਸੈਮੀ-ਹਾਈ-ਸਪੀਡ ਟ੍ਰੇਨਾਂ ਜਿਵੇਂ ਵੰਦੇ ਭਾਰਤ, ਅੰਮ੍ਰਿਤ ਭਾਰਤ, ਨਮੋ ਭਾਰਤ, ਰੇਲ ਲਾਈਨਾਂ ਦੇ ਬਿਜਲੀਕਰਣ ਦੀ ਤੇਜ਼ ਗਤੀ ਅਤੇ ਟ੍ਰੇਨਾਂ ਦੇ ਅੰਦਰ ਅਤੇ ਸਟੇਸ਼ਨ ਪਲੇਟਫਾਰਮਾਂ 'ਤੇ ਸਫਾਈ ਦੀ ਉਦਾਹਰਣ ਦਿੱਤੀ। ਉਨ੍ਹਾਂ ਤੁਲਨਾ ਕੀਤੀ ਕਿ ਕਿਵੇਂ ਭਾਰਤੀ ਰੇਲਵੇ ਵਿੱਚ ਮਾਨਵ ਰਹਿਤ ਫਾਟਕ ਆਮ ਸਨ ਜਦੋਂ ਕਿ ਓਵਰਬ੍ਰਿਜਾਂ ਅਤੇ ਅੰਡਰਬ੍ਰਿਜਾਂ ਨੇ ਅੱਜ ਨਿਰਵਿਘਨ ਅਤੇ ਦੁਰਘਟਨਾ ਮੁਕਤ ਆਵਾਜਾਈ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਵਾਈ ਅੱਡਿਆਂ ਜਿਹੀਆਂ ਆਧੁਨਿਕ ਸੁਵਿਧਾਵਾਂ ਹੁਣ ਰੇਲਵੇ ਸਟੇਸ਼ਨਾਂ 'ਤੇ ਗ਼ਰੀਬ ਅਤੇ ਮੱਧ ਵਰਗ ਲਈ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਰੇਲਵੇ ਨਾਗਰਿਕਾਂ ਲਈ ਅਸਾਨ ਯਾਤਰਾ ਦਾ ਮੁੱਖ ਆਧਾਰ ਬਣ ਰਿਹਾ ਹੈ। ਰੇਲਵੇ ਦੇ ਪਰਿਵਰਤਨ 'ਤੇ ਹੋਰ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰਥਵਿਵਸਥਾ 11ਵੇਂ ਸਥਾਨ ਤੋਂ ਵਰਲਡ ਰੈਂਕਿੰਗ ਵਿੱਚ 5ਵੇਂ ਸਥਾਨ 'ਤੇ ਪਹੁੰਚ ਗਈ ਹੈ, ਰੇਲਵੇ ਬਜਟ ਵਿੱਚ 10 ਸਾਲ ਪਹਿਲਾਂ 45 ਹਜ਼ਾਰ ਕਰੋੜ ਤੋਂ ਅੱਜ 2.5 ਲੱਖ ਕਰੋੜ ਤੱਕ ਦਾ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ “ਜ਼ਰਾ ਕਲਪਨਾ ਕਰੋ ਕਿ ਜਦੋਂ ਅਸੀਂ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਆਰਥਿਕ ਮਹਾਸ਼ਕਤੀ ਬਣ ਜਾਂਦੇ ਹਾਂ ਤਾਂ ਸਾਡੀ ਤਾਕਤ ਕਿੰਨੀ ਵਧੇਗੀ। ਇਸ ਲਈ, ਮੋਦੀ ਜਿੰਨੀ ਜਲਦੀ ਹੋ ਸਕੇ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਲਈ ਸਖਤ ਮਿਹਨਤ ਕਰ ਰਹੇ ਹਨ।”
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਆਪਣੇ ਕਾਰਜਕਾਲ ਦੌਰਾਨ ਘੁਟਾਲੇ ਨਾ ਹੋਣ ਦੇਣ ਕਾਰਨ ਪੈਸੇ ਦੀ ਬਚਤ ਦਾ ਵੀ ਕ੍ਰੈਡਿਟ ਦਿੱਤਾ ਅਤੇ ਦੱਸਿਆ ਕਿ ਬਚੇ ਹੋਏ ਪੈਸੇ ਨੂੰ ਨਵੀਆਂ ਲਾਈਨਾਂ ਵਿਛਾਉਣ ਦੀ ਗਤੀ ਨੂੰ ਦੁੱਗਣਾ ਕਰਨ, ਜੰਮੂ ਅਤੇ ਕਸ਼ਮੀਰ ਤੋਂ ਉੱਤਰ-ਪੂਰਬ ਤੱਕ ਨਵੇਂ ਖੇਤਰਾਂ ਤੱਕ ਰੇਲਾਂ ਲਿਜਾਣ ਅਤੇ 2,500 ਕਿਲੋਮੀਟਰ ਸਮਰਪਿਤ ਫਰੇਟ ਕੋਰੀਡੋਰ 'ਤੇ ਕੰਮ ਕਰਨ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟੈਕਸਪੇਅਰਸ ਦੇ ਪੈਸੇ ਦਾ ਇੱਕ-ਇੱਕ ਪੈਸਾ ਯਾਤਰੀਆਂ ਦੀ ਭਲਾਈ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਹਰ ਰੇਲਵੇ ਟਿਕਟ ’ਤੇ 50 ਫੀਸਦੀ ਛੋਟ ਦਿੱਤੀ ਜਾਂਦੀ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਵੀਆਂ ਰੇਲ ਲਾਈਨਾਂ ਵਿਛਾਉਣ ਨਾਲ ਰੋਜ਼ਗਾਰ ਦੇ ਕਈ ਮੌਕੇ ਪੈਦਾ ਹੁੰਦੇ ਹਨ, ਭਾਵੇਂ ਉਹ ਮਜ਼ਦੂਰ ਹੋਵੇ ਜਾਂ ਇੰਜੀਨੀਅਰ। ਉਨ੍ਹਾਂ ਕਿਹਾ, "ਜਿਸ ਤਰ੍ਹਾਂ ਬੈਂਕਾਂ ਵਿੱਚ ਜਮ੍ਹਾ ਪੈਸੇ 'ਤੇ ਵਿਆਜ ਕਮਾਇਆ ਜਾਂਦਾ ਹੈ, ਉਸੇ ਤਰ੍ਹਾਂ ਬੁਨਿਆਦੀ ਢਾਂਚੇ 'ਤੇ ਖਰਚਿਆ ਜਾਣ ਵਾਲਾ ਹਰ ਪੈਸਾ ਆਮਦਨ ਦੇ ਨਵੇਂ ਸਰੋਤ ਅਤੇ ਨਵੇਂ ਰੋਜ਼ਗਾਰ ਪੈਦਾ ਕਰਦਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਸੀਮਿੰਟ, ਸਟੀਲ ਅਤੇ ਟਰਾਂਸਪੋਰਟ ਜਿਹੇ ਕਈ ਉਦਯੋਗਾਂ ਅਤੇ ਦੁਕਾਨਾਂ ਵਿੱਚ ਨਵੀਆਂ ਨੌਕਰੀਆਂ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਲੱਖਾਂ ਕਰੋੜਾਂ ਰੁਪਏ ਦਾ ਨਿਵੇਸ਼ ਹਜ਼ਾਰਾਂ ਨੌਕਰੀਆਂ ਦੀ ਗਾਰੰਟੀ ਹੈ। ਉਨ੍ਹਾਂ ਨੇ ‘ਵੰਨ ਸਟੇਸ਼ਨ ਵੰਨ ਪ੍ਰੋਡਕਟ’ ਪ੍ਰੋਗਰਾਮ ਬਾਰੇ ਵੀ ਦੱਸਿਆ ਜਿੱਥੇ ਰੇਲਵੇ ਦੁਆਰਾ ਸਟੇਸ਼ਨਾਂ ‘ਤੇ ਹਜ਼ਾਰਾਂ ਸਟਾਲਾਂ ਰਾਹੀਂ ਛੋਟੇ ਕਿਸਾਨਾਂ, ਕਾਰੀਗਰਾਂ ਅਤੇ ਵਿਸ਼ਵਕਰਮਾ ਦੋਸਤਾਂ ਦੇ ਉਤਪਾਦਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਭਾਰਤੀ ਰੇਲਵੇ ਸਿਰਫ਼ ਇੱਕ ਯਾਤਰੀ ਸੁਵਿਧਾ ਹੀ ਨਹੀਂ ਹੈ, ਬਲਕਿ ਇਹ ਭਾਰਤ ਦੀ ਖੇਤੀਬਾੜੀ ਅਤੇ ਉਦਯੋਗਿਕ ਤਰੱਕੀ ਦਾ ਸਭ ਤੋਂ ਵੱਡਾ ਵਾਹਕ ਵੀ ਹੈ।” ਉਨ੍ਹਾਂ ਕਿਹਾ ਕਿ ਇੱਕ ਤੇਜ਼ ਟ੍ਰੇਨ ਆਵਾਜਾਈ ਵਿੱਚ ਵਧੇਰੇ ਸਮਾਂ ਬਚਾਏਗੀ ਅਤੇ ਉਦਯੋਗ ਦੇ ਖਰਚਿਆਂ ਨੂੰ ਵੀ ਘਟਾਏਗੀ। ਇਸ ਲਈ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਭਾਰਤ ਦੇ ਆਧੁਨਿਕ ਬੁਨਿਆਦੀ ਢਾਂਚੇ ਦਾ ਕ੍ਰੈਡਿਟ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਦੁਨੀਆ ਭਰ ਵਿੱਚ ਨਿਵੇਸ਼ ਲਈ ਸਭ ਤੋਂ ਆਕਰਸ਼ਕ ਸਥਾਨ ਦੱਸਿਆ। ਪ੍ਰਧਾਨ ਮੰਤਰੀ ਨੇ ਅਗਲੇ 5 ਸਾਲਾਂ ਦਾ ਰਸਤਾ ਦਿਖਾ ਕੇ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਅਤੇ ਕਿਹਾ ਕਿ ਭਾਰਤੀ ਰੇਲਵੇ ਦੀ ਸਮਰੱਥਾ ਉਦੋਂ ਵਧੇਗੀ ਜਦੋਂ ਇਨ੍ਹਾਂ ਹਜ਼ਾਰਾਂ ਸਟੇਸ਼ਨਾਂ ਦਾ ਆਧੁਨਿਕੀਕਰਨ ਹੋਵੇਗਾ, ਜਿਸ ਨਾਲ ਭਾਰੀ ਨਿਵੇਸ਼ ਦੀ ਕ੍ਰਾਂਤੀ ਆਵੇਗੀ।
ਪਿਛੋਕੜ
ਪ੍ਰਧਾਨ ਮੰਤਰੀ ਨੇ ਅਕਸਰ ਰੇਲਵੇ ਸਟੇਸ਼ਨਾਂ 'ਤੇ ਵਿਸ਼ਵ ਪੱਧਰੀ ਸੁਵਿਧਾਵਾਂ ਪ੍ਰਦਾਨ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ। ਇਸ ਕੋਸ਼ਿਸ਼ ਵਿੱਚ ਇੱਕ ਵੱਡੇ ਕਦਮ ਵਜੋਂ, ਪ੍ਰਧਾਨ ਮੰਤਰੀ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ 553 ਰੇਲਵੇ ਸਟੇਸ਼ਨਾਂ ਦੇ ਪੁਨਰ-ਵਿਕਾਸ ਲਈ ਨੀਂਹ ਪੱਥਰ ਰੱਖਿਆ। 27 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ ਇਨ੍ਹਾਂ ਸਟੇਸ਼ਨਾਂ ਨੂੰ 19,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਪੁਨਰ-ਵਿਕਸਿਤ ਕੀਤਾ ਜਾਵੇਗਾ। ਇਹ ਸਟੇਸ਼ਨ ਸ਼ਹਿਰ ਦੇ ਦੋਵਾਂ ਪਾਸਿਆਂ ਨੂੰ ਜੋੜਦੇ ਹੋਏ 'ਸਿਟੀ ਸੈਂਟਰਾਂ' ਵਜੋਂ ਕੰਮ ਕਰਨਗੇ। ਉਨ੍ਹਾਂ ਕੋਲ ਆਧੁਨਿਕ ਯਾਤਰੀ ਸੁਵਿਧਾਵਾਂ ਜਿਵੇਂ ਕਿ ਰੂਫਟੌਪ ਪਲਾਜ਼ਾ, ਸੁੰਦਰ ਲੈਂਡਸਕੇਪਿੰਗ, ਇੰਟਰ ਮਾਡਲ ਕਨੈਕਟੀਵਿਟੀ, ਬਿਹਤਰ ਆਧੁਨਿਕ ਫਸਾਡ, ਬੱਚਿਆਂ ਦੇ ਖੇਡਣ ਦਾ ਖੇਤਰ, ਕਿਓਸਕ, ਫੂਡ ਕੋਰਟ ਆਦਿ ਹੋਣਗੇ। ਇਨ੍ਹਾਂ ਨੂੰ ਵਾਤਾਵਰਣ ਅਨੁਕੂਲ ਅਤੇ ਦਿਵਿਯਾਂਗ ਪੱਖੀ ਵਜੋਂ ਪੁਨਰ-ਵਿਕਸਿਤ ਕੀਤਾ ਜਾਵੇਗਾ। ਇਨ੍ਹਾਂ ਸਟੇਸ਼ਨਾਂ ਦੀਆਂ ਇਮਾਰਤਾਂ ਦਾ ਡਿਜ਼ਾਈਨ ਸਥਾਨਕ ਸੱਭਿਆਚਾਰ, ਵਿਰਾਸਤ ਅਤੇ ਆਰਕੀਟੈਕਚਰ ਤੋਂ ਪ੍ਰੇਰਿਤ ਹੋਵੇਗਾ।
ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਗੋਮਤੀ ਨਗਰ ਸਟੇਸ਼ਨ ਦਾ ਉਦਘਾਟਨ ਕੀਤਾ, ਜਿਸਦਾ ਕੁੱਲ 385 ਕਰੋੜ ਰੁਪਏ ਦੀ ਲਾਗਤ ਨਾਲ ਪੁਨਰ-ਵਿਕਾਸ ਕੀਤਾ ਗਿਆ ਹੈ। ਭਵਿੱਖ ਵਿੱਚ ਯਾਤਰੀਆਂ ਦੀ ਵਧਦੀ ਸੰਖਿਆ ਨੂੰ ਸਰਵਿਸ ਦੇਣ ਲਈ, ਇਸ ਸਟੇਸ਼ਨ ਨੇ ਆਗਮਨ ਅਤੇ ਰਵਾਨਗੀ ਦੀਆਂ ਸੁਵਿਧਾਵਾਂ ਨੂੰ ਵੱਖ ਕੀਤਾ ਹੈ। ਇਹ ਸ਼ਹਿਰ ਦੇ ਦੋਵਾਂ ਪਾਸਿਆਂ ਨੂੰ ਜੋੜਦਾ ਹੈ। ਇਸ ਕੇਂਦਰੀ ਵਾਤਾਅਨੁਕੂਲਿਤ ਸਟੇਸ਼ਨ ਵਿੱਚ ਆਧੁਨਿਕ ਯਾਤਰੀ ਸੁਵਿਧਾਵਾਂ ਜਿਵੇਂ ਕਿ ਏਅਰ ਕੰਕੋਰਸ, ਭੀੜ-ਭੜੱਕੇ ਤੋਂ ਮੁਕਤ ਸਰਕੂਲੇਸ਼ਨ, ਫੂਡ ਕੋਰਟ ਅਤੇ ਉੱਪਰੀ ਅਤੇ ਹੇਠਲੇ ਬੇਸਮੈਂਟ ਵਿੱਚ ਲੁੜੀਂਦੀ ਪਾਰਕਿੰਗ ਥਾਂ ਹੈ।
ਪ੍ਰਧਾਨ ਮੰਤਰੀ ਨੇ 1500 ਰੋਡ ਓਵਰ ਬ੍ਰਿਜ ਅਤੇ ਅੰਡਰਪਾਸ ਦਾ ਨੀਂਹ ਪੱਥਰ ਵੀ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਰੋਡ ਓਵਰ ਬ੍ਰਿਜ ਅਤੇ ਅੰਡਰਪਾਸ 24 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ ਹੋਏ ਹਨ, ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ ਲਗਭਗ 21,520 ਕਰੋੜ ਰੁਪਏ ਹੈ। ਇਹ ਪ੍ਰੋਜੈਕਟ ਭੀੜ-ਭੜੱਕੇ ਨੂੰ ਘੱਟ ਕਰਨਗੇ, ਸੁਰੱਖਿਆ ਅਤੇ ਕਨੈਕਟੀਵਿਟੀ ਵਧਾਉਣਗੇ, ਸਮਰੱਥਾ ਵਿੱਚ ਸੁਧਾਰ ਕਰਨਗੇ ਅਤੇ ਰੇਲ ਯਾਤਰਾ ਦੀ ਦਕਸ਼ਤਾ ਨੂੰ ਬਿਹਤਰ ਬਣਾਉਣਗੇ।
आज भारत जो करता है, अभूतपूर्व स्पीड से करता है।
— PMO India (@PMOIndia) February 26, 2024
आज भारत जो करता है, अभूतपूर्व स्केल पर करता है: PM @narendramodi pic.twitter.com/VzrS5c0dnI
विकसित भारत, युवाओं के सपनों का भारत है। pic.twitter.com/1vR3Nv48U6
— PMO India (@PMOIndia) February 26, 2024
बीते 10 वर्षों में हम सभी ने एक नया भारत बनते देखा है।
— PMO India (@PMOIndia) February 26, 2024
और रेलवे में तो परिवर्तन साक्षात दिखाई देने लगा है: PM @narendramodi pic.twitter.com/zvTvzg7Mij
जिन सुविधाओं की देशवासी कल्पना करते थे, लोगों को लगता था कि काश ये भारत में होता, वही आज हम आंखों के सामने होते देख रहे हैं: PM @narendramodi pic.twitter.com/kfeQLhb2P2
— PMO India (@PMOIndia) February 26, 2024
हमारी रेल, छोटे किसानों, छोटे कारीगरों, हमारे विश्वकर्मा साथियों के उत्पादों को बढ़ावा देने वाली है।
— PMO India (@PMOIndia) February 26, 2024
इसके लिए One Station One Product योजना के तहत स्टेशन पर विशेष दुकानें बनाई गई हैं: PM pic.twitter.com/k2ke2zgBZa
भारतीय रेल यात्री सुविधा ही नहीं है, बल्कि देश की खेती और औद्योगिक प्रगति का भी सबसे बड़ा वाहक है।
— PMO India (@PMOIndia) February 26, 2024
रेल की गति तेज़ होगी, तो समय बचेगा: PM @narendramodi pic.twitter.com/FEGqkbMMXl