ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਥੇ ਪ੍ਰਗਤੀ ਮੈਦਾਨ ਵਿੱਚ ਬਾਇਓਟੈਕ ਸਟਾਰਟਅੱਪ ਐਕਸਪੋ - 2022 ਦਾ ਉਦਘਾਟਨ ਕੀਤਾ। ਉਨ੍ਹਾਂ ਬਾਇਓਟੈਕ ਪ੍ਰੋਡਕਟਸ ਈ ਪੋਰਟਲ ਵੀ ਲਾਂਚ ਕੀਤਾ। ਇਸ ਮੌਕੇ, ਹੋਰਨਾਂ ਤੋਂ ਇਲਾਵਾ, ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਸ਼੍ਰੀ ਧਰਮੇਂਦਰ ਪ੍ਰਧਾਨ, ਡਾ. ਜਿਤੇਂਦਰ ਸਿੰਘ, ਬਾਇਓਟੈਕ ਸੈਕਟਰਾਂ ਦੇ ਹਿਤਧਾਰਕ, ਮਾਹਿਰ, ਲਘੂ ਅਤੇ ਦਰਮਿਆਨੇ ਉੱਦਮ (ਐੱਸਐੱਮਈ’ਸ), ਨਿਵੇਸ਼ਕ ਹਾਜ਼ਰ ਸਨ।
ਇਸ ਮੌਕੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਬਾਇਓ-ਇਕਨੌਮੀ ਪਿਛਲੇ 8 ਵਰ੍ਹਿਆਂ ਵਿੱਚ 8 ਗੁਣਾ ਵਧੀ ਹੈ। ਉਨ੍ਹਾਂ ਕਿਹਾ “ਅਸੀਂ 10 ਬਿਲੀਅਨ ਡਾਲਰ ਤੋਂ ਵੱਧ ਕੇ 80 ਬਿਲੀਅਨ ਡਾਲਰ ਹੋ ਗਏ ਹਾਂ। ਭਾਰਤ ਬਾਇਓਟੈਕ ਦੇ ਗਲੋਬਲ ਈਕੋਸਿਸਟਮ ਵਿੱਚ ਚੋਟੀ ਦੇ 10 ਦੇਸ਼ਾਂ ਦੀ ਲੀਗ ਵਿੱਚ ਪਹੁੰਚਣ ਤੋਂ ਬਹੁਤ ਦੂਰ ਨਹੀਂ ਹੈ।” ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਇਸ ਸੈਕਟਰ ਦੇ ਵਿਕਾਸ ਵਿੱਚ ਬਾਇਓਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ-BIRAC) ਦੇ ਯੋਗਦਾਨ ਨੂੰ ਵੀ ਨੋਟ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਦੇਸ਼ ਅੰਮ੍ਰਿਤ ਕਾਲ ਦੌਰਾਨ ਨਵੇਂ ਸੰਕਲਪ ਲੈ ਰਿਹਾ ਹੈ, ਦੇਸ਼ ਦੇ ਵਿਕਾਸ ਵਿੱਚ ਬਾਇਓਟੈਕ ਉਦਯੋਗ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।
ਆਲਮੀ ਪੱਧਰ 'ਤੇ ਭਾਰਤੀ ਪ੍ਰੋਫੈਸ਼ਨਲਸ ਦੀ ਵਧ ਰਹੀ ਸਾਖ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਦੁਨੀਆਂ ਵਿੱਚ ਸਾਡੇ ਆਈਟੀ ਪ੍ਰੋਫੈਸ਼ਨਲਸ ਦੇ ਕੌਸ਼ਲ ਅਤੇ ਇਨੋਵੇਸ਼ਨ ਵਿੱਚ ਭਰੋਸਾ ਨਵੀਆਂ ਉਚਾਈਆਂ 'ਤੇ ਹੈ। ਇਹੋ ਭਰੋਸਾ ਅਤੇ ਸਾਖ, ਇਸ ਦਹਾਕੇ ਵਿੱਚ, ਅਸੀਂ ਭਾਰਤ ਦੇ ਬਾਇਓਟੈਕ ਸੈਕਟਰ ਅਤੇ ਭਾਰਤ ਦੇ ਬਾਇਓ ਪ੍ਰੋਫੈਸ਼ਨਲਸ ਲਈ ਵਾਪਰਦਾ ਦੇਖ ਰਹੇ ਹਾਂ।"
ਪ੍ਰਧਾਨ ਮੰਤਰੀ ਨੇ ਕਿਹਾ, ਬਾਇਓਟੈਕ ਦੇ ਖੇਤਰ ਵਿੱਚ ਭਾਰਤ ਨੂੰ ਮੌਕਿਆਂ ਦੀ ਧਰਤੀ ਮੰਨੇ ਜਾਣ ਦੇ ਪੰਜ ਵੱਡੇ ਕਾਰਨ ਹਨ। ਪਹਿਲਾ- ਵਿਵਿਧ ਆਬਾਦੀ ਅਤੇ ਵਿਵਿਧ ਜਲਵਾਯੂ ਖੇਤਰ, ਦੂਸਰਾ- ਭਾਰਤ ਦਾ ਪ੍ਰਤਿਭਾਸ਼ਾਲੀ ਮਾਨਵ ਪੂੰਜੀ ਪੂਲ, ਤੀਸਰਾ- ਭਾਰਤ ਵਿੱਚ ਕਾਰੋਬਾਰ ਕਰਨ ਦੀ ਅਸਾਨੀ (ਈਜ਼ ਆਵੑ ਡੂਇੰਗ ਬਿਜ਼ਨਸ) ਲਈ ਵਧਦੇ ਪ੍ਰਯਤਨ। ਚੌਥਾ- ਭਾਰਤ ਵਿੱਚ ਬਾਇਓ-ਉਤਪਾਦਾਂ ਦੀ ਮੰਗ ਲਗਾਤਾਰ ਵਧ ਰਹੀ ਹੈ ਅਤੇ ਪੰਜਵਾਂ- ਭਾਰਤ ਦਾ ਬਾਇਓਟੈਕ ਸੈਕਟਰ ਅਤੇ ਇਸਦੀ ਸਫ਼ਲਤਾ ਦਾ ਰਿਕਾਰਡ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਭਾਰਤੀ ਅਰਥਵਿਵਸਥਾ ਦੀ ਸਮਰੱਥਾ ਅਤੇ ਸ਼ਕਤੀ ਵਿੱਚ ਸੁਧਾਰ ਕਰਨ ਲਈ ਅਣਥੱਕ ਕੰਮ ਕੀਤਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ 'ਪੂਰੀ ਸਰਕਾਰੀ ਪਹੁੰਚ' 'ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਬਕਾ ਸਾਥ-ਸਬਕਾ ਵਿਕਾਸ ਦਾ ਮੰਤਰ ਭਾਰਤ ਦੇ ਵੱਖੋ-ਵੱਖਰੇ ਖੇਤਰਾਂ 'ਤੇ ਵੀ ਲਾਗੂ ਹੁੰਦਾ ਹੈ। ਇਸ ਦੇ ਨਤੀਜੇ ਵਜੋਂ ਸੀਨ ਉਲਟਾ ਹੋਇਆ ਹੈ ਜਦੋਂ ਕੁਝ ਚੁਣੇ ਹੋਏ ਸੈਕਟਰ ਫੋਕਸ ਵਿੱਚ ਸਨ ਅਤੇ ਦੂਸਰੇ ਆਪਣੇ ਆਪ ਨੂੰ ਬਚਾਉਣ ਲਈ ਛੱਡ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਅੱਜ ਹਰ ਸੈਕਟਰ ਦੇਸ਼ ਦੇ ਵਿਕਾਸ ਨੂੰ ਹੁਲਾਰਾ ਦੇ ਰਿਹਾ ਹੈ, ਇਸ ਲਈ ਹਰ ਸੈਕਟਰ ਦਾ ‘ਸਾਥ’ ਅਤੇ ਹਰ ਸੈਕਟਰ ਦਾ ‘ਵਿਕਾਸ’ ਸਮੇਂ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਸੋਚ ਅਤੇ ਪਹੁੰਚ ਵਿੱਚ ਇਹ ਤਬਦੀਲੀ ਨਤੀਜੇ ਦੇ ਰਹੀ ਹੈ। ਉਨ੍ਹਾਂ ਹਾਲ ਹੀ ਦੇ ਵਰ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਸੈਕਟਰਾਂ 'ਤੇ ਫੋਕਸ ਕੀਤੇ ਜਾਣ ਦੀਆਂ ਉਦਾਹਰਣਾਂ ਦਿੱਤੀਆਂ।
ਬਾਇਓਟੈਕ ਸੈਕਟਰ ਲਈ ਵੀ, ਬੇਮਿਸਾਲ ਕਦਮ ਚੁੱਕੇ ਜਾ ਰਹੇ ਹਨ ਜੋ ਸਟਾਰਟਅੱਪ ਈਕੋਸਿਸਟਮ ਵਿੱਚ ਸਪੱਸ਼ਟ ਰੂਪ ਵਿੱਚ ਪ੍ਰਗਟ ਹੁੰਦੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ “ਪਿਛਲੇ 8 ਵਰ੍ਹਿਆਂ ਵਿੱਚ, ਸਾਡੇ ਦੇਸ਼ ਵਿੱਚ ਸਟਾਰਟ-ਅੱਪਸ ਦੀ ਸੰਖਿਆ ਕੁਝ ਸੌ ਤੋਂ ਵੱਧ ਕੇ 70 ਹਜ਼ਾਰ ਹੋ ਗਈ ਹੈ। ਇਹ 70 ਹਜ਼ਾਰ ਸਟਾਰਟ-ਅੱਪ ਲਗਭਗ 60 ਭਿੰਨ-ਭਿੰਨ ਉਦਯੋਗਾਂ ਵਿੱਚ ਬਣੇ ਹਨ। ਇਸ ਵਿੱਚ ਵੀ 5 ਹਜ਼ਾਰ ਤੋਂ ਵੱਧ ਸਟਾਰਟਅੱਪ ਬਾਇਓਟੈਕ ਨਾਲ ਜੁੜੇ ਹੋਏ ਹਨ। ਬਾਇਓ ਟੈਕਨੋਲੋਜੀ ਸੈਕਟਰ ਵਿੱਚ ਹਰ 14ਵਾਂ ਸਟਾਰਟਅੱਪ, ਅਤੇ ਪਿਛਲੇ ਵਰ੍ਹੇ ਵਿੱਚ ਹੀ 1100 ਤੋਂ ਵੱਧ ਅਜਿਹੇ ਬਾਇਓ ਟੈਕ ਸਟਾਰਟਅੱਪ ਸਾਹਮਣੇ ਆਏ ਹਨ।” ਇਸ ਖੇਤਰ ਵੱਲ ਪ੍ਰਤਿਭਾ ਦੀ ਤਬਦੀਲੀ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਇਓਟੈਕ ਸੈਕਟਰ ਵਿੱਚ ਨਿਵੇਸ਼ਕਾਂ ਦੀ ਸੰਖਿਆ ਵਿੱਚ 9 ਗੁਣਾ ਅਤੇ ਬਾਇਓਟੈਕ ਇਨਕਿਊਬੇਟਰਾਂ ਅਤੇ ਉਨ੍ਹਾਂ ਲਈ ਫੰਡਿੰਗ ਵਿੱਚ 7 ਗੁਣਾ ਵਾਧਾ ਹੋਇਆ ਹੈ। ਬਾਇਓ ਟੈਕ ਇਨਕਿਊਬੇਟਰਾਂ ਦੀ ਗਿਣਤੀ 2014 ਵਿੱਚ 6 ਤੋਂ ਵਧ ਕੇ ਹੁਣ 75 ਹੋ ਗਈ ਹੈ। ਉਨ੍ਹਾਂ ਦੱਸਿਆ, “ਬਾਇਓਟੈਕ ਉਤਪਾਦ ਅੱਜ 10 ਉਤਪਾਦਾਂ ਤੋਂ ਵਧ ਕੇ 700 ਤੋਂ ਵੱਧ ਹੋ ਗਏ ਹਨ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ-ਕੇਂਦ੍ਰਿਤ ਪਹੁੰਚ ਨੂੰ ਪਾਰ ਕਰਨ ਲਈ, ਸਰਕਾਰ ਨਵੇਂ ਸਮਰੱਥ ਇੰਟਰਫੇਸ ਪ੍ਰਦਾਨ ਕਰਨ ਦੇ ਕਲਚਰ ਨੂੰ ਉਤਸ਼ਾਹਿਤ ਕਰ ਰਹੀ ਹੈ। ਬੀਆਈਆਰਏਸੀ ਜਿਹੇ ਪਲੇਟਫਾਰਮਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਕਈ ਹੋਰ ਸੈਕਟਰਾਂ ਵਿੱਚ ਇਸ ਪਹੁੰਚ ਨੂੰ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਨੇ ਸਟਾਰਟ ਅੱਪਸ ਲਈ ਸਟਾਰਟਅੱਪ ਇੰਡੀਆ ਦੀ ਉਦਾਹਰਣ ਦਿੱਤੀ। ਸਪੇਸ ਸੈਕਟਰ ਲਈ ਇਨ-ਸਪੇਸ (IN-SPACe), ਡਿਫੈਂਸ ਸਟਾਰਟਅੱਪਸ ਲਈ ਆਈਡੈਕਸ (iDEX), ਸੈਮੀ ਕੰਡਕਟਰਾਂ ਲਈ ਇੰਡੀਆ ਸੈਮੀਕੰਡਕਟਰ ਮਿਸ਼ਨ, ਨੌਜਵਾਨਾਂ ਵਿੱਚ ਇਨੋਵੇਸ਼ਨਸ ਨੂੰ ਉਤਸ਼ਾਹਿਤ ਕਰਨ ਲਈ ਸਮਾਰਟ ਇੰਡੀਆ ਹੈਕਾਥੌਨ ਅਤੇ ਬਾਇਓਟੈਕ ਸਟਾਰਟ-ਅੱਪ ਐਕਸਪੋ। ਪ੍ਰਧਾਨ ਮੰਤਰੀ ਨੇ ਵਿਸਤਾਰ ਨਾਲ ਦੱਸਿਆ “ਸਬਕਾ ਪ੍ਰਯਾਸ ਦੀ ਭਾਵਨਾ ਨੂੰ ਵਿਕਸਿਤ ਕਰਦੇ ਹੋਏ, ਸਰਕਾਰ, ਨਵੀਆਂ ਸੰਸਥਾਵਾਂ ਦੁਆਰਾ ਉਦਯੋਗ ਦੇ ਸਰਵਸ੍ਰੇਸ਼ਠ ਦਿਮਾਗਾਂ ਨੂੰ ਇੱਕ ਪਲੈਟਫਾਰਮ 'ਤੇ ਲਿਆ ਰਹੀ ਹੈ। ਇਹ ਦੇਸ਼ ਲਈ ਇੱਕ ਹੋਰ ਵੱਡਾ ਲਾਭ ਹੈ। ਦੇਸ਼ ਨੂੰ ਖੋਜ ਅਤੇ ਅਕਾਦਮਿਕ ਜਗਤ ਤੋਂ ਨਵੀਆਂ ਸਫ਼ਲਤਾਵਾਂ ਮਿਲਦੀਆਂ ਹਨ, ਉਦਯੋਗ ਅਸਲ ਵਿਸ਼ਵ ਦ੍ਰਿਸ਼ਟੀਕੋਣ ਵਿੱਚ ਮਦਦ ਕਰਦਾ ਹੈ, ਅਤੇ ਸਰਕਾਰ ਲੋੜੀਂਦਾ ਨੀਤੀਗਤ ਮਾਹੌਲ ਅਤੇ ਲੋੜੀਂਦਾ ਬੁਨਿਆਦੀ ਢਾਂਚਾ ਪ੍ਰਦਾਨ ਕਰਦੀ ਹੈ।”
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ “ਬਾਇਓਟੈਕ ਸੈਕਟਰ ਸਭ ਤੋਂ ਵੱਧ ਮੰਗ ਵਾਲੇ ਸੈਕਟਰਾਂ ਵਿੱਚੋਂ ਇੱਕ ਹੈ।
ਪਿਛਲੇ ਵਰ੍ਹਿਆਂ ਵਿੱਚ ਭਾਰਤ ਵਿੱਚ ਈਜ਼ ਆਵੑ ਲਿਵਿੰਗ ਲਈ ਮੁਹਿੰਮਾਂ ਨੇ ਬਾਇਓਟੈਕ ਸੈਕਟਰ ਲਈ ਨਵੀਆਂ ਸੰਭਾਵਨਾਵਾਂ ਖੋਲ੍ਹ ਦਿੱਤੀਆਂ ਹਨ। ਉਨ੍ਹਾਂ ਸਮਾਪਤੀ ਕਰਦਿਆਂ ਦੱਸਿਆ ਕਿ ਸਿਹਤ, ਖੇਤੀਬਾੜੀ, ਊਰਜਾ, ਕੁਦਰਤੀ ਖੇਤੀ, ਬਾਇਓ ਫੋਰਟੀਫਾਈਡ ਬੀਜ ਇਸ ਸੈਕਟਰ ਲਈ ਵਿਕਾਸ ਦੇ ਨਵੇਂ ਰਾਹ ਪੈਦਾ ਕਰ ਰਹੇ ਹਨ।
बीते 8 साल में भारत की बायो-इकॉनॉमी 8 गुना बढ़ गई है।
— PMO India (@PMOIndia) June 9, 2022
10 अरब डॉलर से बढ़कर हम 80 अरब डॉलर तक पहुंच चुके हैं।
भारत, Biotech के Global Ecosystem में Top-10 देशों की लीग में पहुंचने से भी ज्यादा दूर नहीं हैं: PM @narendramodi
दुनिया में हमारे IT professionals की स्किल और इनोवेशन को लेकर Trust नई ऊंचाई पर है।
— PMO India (@PMOIndia) June 9, 2022
यही Trust, यही Reputation, इस दशक में भारत के Biotech sector, भारत के bio प्रोफेशनल्स के लिए होते हम देख रहे हैं: PM @narendramodi
चौथा- भारत में लगातार बढ़ रही Bio-Products की डिमांड
— PMO India (@PMOIndia) June 9, 2022
और पांचवा- भारत के बायोटेक सेक्टर यानि आपकी सफलताओं का Track Record: PM @narendramodi
भारत को biotech के क्षेत्र में अवसरों की भूमि माना जा रहा है, तो उसके पांच बड़े कारण हैं।
— PMO India (@PMOIndia) June 9, 2022
पहला- Diverse Population, Diverse Climatic Zones,
दूसरा- भारत का टैलेंटेड Human Capital Pool,
तीसरा- भारत में Ease of Doing Business के लिए बढ़ रहे प्रयास: PM @narendramodi
बीते 8 वर्षों में हमारे देश में स्टार्ट-अप्स की संख्या, कुछ सौ से बढ़कर 70 हजार तक पहुंच गई है।
— PMO India (@PMOIndia) June 9, 2022
ये 70 हजार स्टार्ट-अप्स लगभग 60 अलग-अलग इंडस्ट्रीज़ में बने हैं।
इसमें भी 5 हज़ार से अधिक स्टार्ट अप्स, बायोटेक से जुड़े हैं: PM @narendramodi
बायोटेक सेक्टर सबसे अधिक Demand Driven Sectors में से एक है।
— PMO India (@PMOIndia) June 9, 2022
बीते वर्षों में भारत में Ease of Living के लिए जो अभियान चले हैं, उन्होंने बायोटेक सेक्टर के लिए नई संभावनाएं बना दी हैं: PM @narendramodi
हाल में ही हमने पेट्रोल में इथेनॉल की 10 प्रतिशत ब्लेंडिंग का टारगेट हासिल किया है।
— PMO India (@PMOIndia) June 9, 2022
भारत ने पेट्रोल में 20 प्रतिशत इथेनॉल ब्लेंडिंग का टारगेट भी 2030 से 5 साल कम करके 2025 कर लिया है।
ये सारे प्रयास, बायोटेक के क्षेत्र में रोजगार के भी नए अवसर बनाएंगे: PM @narendramodi