“ਭਾਰਤ ਦੀ ਬਾਇਓ-ਇਕਨੌਮੀ ਪਿਛਲੇ 8 ਵਰ੍ਹਿਆਂ ਵਿੱਚ 8 ਗੁਣਾ ਵਧੀ ਹੈ। ਅਸੀਂ 10 ਬਿਲੀਅਨ ਡਾਲਰ ਤੋਂ ਵਧ ਕੇ 80 ਬਿਲੀਅਨ ਡਾਲਰ ਹੋ ਗਏ ਹਾਂ। ਭਾਰਤ ਬਾਇਓਟੈਕ ਦੇ ਗਲੋਬਲ ਈਕੋਸਿਸਟਮ ਵਿੱਚ ਚੋਟੀ ਦੇ 10 ਦੇਸ਼ਾਂ ਦੀ ਲੀਗ ਵਿੱਚ ਪਹੁੰਚਣ ਤੋਂ ਬਹੁਤ ਦੂਰ ਨਹੀਂ ਹੈ”
“ਅਸੀਂ ਆਪਣੇ ਬਾਇਓਟੈਕ ਸੈਕਟਰ ਅਤੇ ਭਾਰਤ ਦੇ ਬਾਇਓ ਪ੍ਰੋਫੈਸ਼ਨਲਸ ਲਈ ਉਹੀ ਸਨਮਾਨ ਅਤੇ ਸਾਖ ਦੇਖ ਰਹੇ ਹਾਂ ਜਿਵੇਂ ਕਿ ਅਸੀਂ ਪਿਛਲੇ ਦਹਾਕਿਆਂ ਵਿੱਚ ਆਪਣੇ ਆਈਟੀ ਪ੍ਰੋਫੈਸ਼ਨਲਸ ਲਈ ਦੇਖਿਆ ਹੈ”

“ਸਬਕਾ ਸਾਥ-ਸਬਕਾ ਵਿਕਾਸ ਦਾ ਮੰਤਰ ਭਾਰਤ ਦੇ ਵੱਖੋ-ਵੱਖਰੇ ਸੈਕਟਰਾਂ ਉੱਤੇ ਲਾਗੂ ਹੁੰਦਾ ਹੈ। ਹੁਣ ਸਾਰੇ ਸੈਕਟਰਾਂ ਨੂੰ 'ਸਰਕਾਰ ਦੀ ਪੂਰੀ' ਪਹੁੰਚ ਵਿੱਚ ਅੱਗੇ ਵਧਾਇਆ ਜਾ ਰਿਹਾ ਹੈ।
;
“ਅੱਜ ਲਗਭਗ 60 ਵੱਖੋ-ਵੱਖਰੇ ਉਦਯੋਗਾਂ ਵਿੱਚ 70 ਹਜ਼ਾਰ ਸਟਾਰਟ-ਅੱਪ ਰਜਿਸਟਰਡ ਹਨ। 5 ਹਜ਼ਾਰ ਤੋਂ ਵੱਧ ਸਟਾਰਟਅੱਪ ਬਾਇਓਟੈਕ ਨਾਲ ਜੁੜੇ ਹੋਏ ਹਨ”
“ਪਿਛਲੇ ਵਰ੍ਹੇ ਵਿੱਚ ਹੀ 1100 ਬਾਇਓਟੈਕ ਸਟਾਰਟਅੱਪ ਸਾਹਮਣੇ ਆਏ”

"ਸਬਕਾ ਪ੍ਰਯਾਸ ਦੀ ਭਾਵਨਾ ਨੂੰ ਪ੍ਰਫੁੱਲਤ ਕਰਦੇ ਹੋਏ, ਸਰਕਾਰ ਉਦਯੋਗ ਦੇ ਸਰਵਸ੍ਰੇਸ਼ਠ ਦਿਮਾਗਾਂ ਨੂੰ ਯੂਨੀਫਾਈਡ ਪਲੈਟਫਾਰਮਾਂ 'ਤੇ ਲਿਆ ਰਹੀ ਹੈ"
"ਬਾਇਓਟੈੱਕ ਸੈਕਟਰ ਸਭ ਤੋਂ ਵੱਧ ਮੰਗ ਸੰਚਾਲਿਤ ਖੇਤਰਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਪਿਛਲੇ ਵਰ੍ਹਿਆਂ ਵਿੱਚ ਈਜ਼ ਆਵੑ ਲਿਵਿੰਗ ਮੁਹਿੰਮਾਂ ਨੇ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਥੇ ਪ੍ਰਗਤੀ ਮੈਦਾਨ ਵਿੱਚ ਬਾਇਓਟੈਕ ਸਟਾਰਟਅੱਪ ਐਕਸਪੋ - 2022 ਦਾ ਉਦਘਾਟਨ ਕੀਤਾ। ਉਨ੍ਹਾਂ ਬਾਇਓਟੈਕ ਪ੍ਰੋਡਕਟਸ ਈ ਪੋਰਟਲ ਵੀ ਲਾਂਚ ਕੀਤਾ। ਇਸ ਮੌਕੇ, ਹੋਰਨਾਂ ਤੋਂ ਇਲਾਵਾ, ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਸ਼੍ਰੀ ਧਰਮੇਂਦਰ ਪ੍ਰਧਾਨ, ਡਾ. ਜਿਤੇਂਦਰ ਸਿੰਘ, ਬਾਇਓਟੈਕ ਸੈਕਟਰਾਂ ਦੇ ਹਿਤਧਾਰਕ, ਮਾਹਿਰ, ਲਘੂ ਅਤੇ ਦਰਮਿਆਨੇ ਉੱਦਮ (ਐੱਸਐੱਮਈ’ਸ), ਨਿਵੇਸ਼ਕ ਹਾਜ਼ਰ ਸਨ।

ਇਸ ਮੌਕੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਬਾਇਓ-ਇਕਨੌਮੀ ਪਿਛਲੇ 8 ਵਰ੍ਹਿਆਂ ਵਿੱਚ 8 ਗੁਣਾ ਵਧੀ ਹੈ। ਉਨ੍ਹਾਂ ਕਿਹਾ “ਅਸੀਂ 10 ਬਿਲੀਅਨ ਡਾਲਰ ਤੋਂ ਵੱਧ ਕੇ 80 ਬਿਲੀਅਨ ਡਾਲਰ ਹੋ ਗਏ ਹਾਂ। ਭਾਰਤ ਬਾਇਓਟੈਕ ਦੇ ਗਲੋਬਲ ਈਕੋਸਿਸਟਮ ਵਿੱਚ ਚੋਟੀ ਦੇ 10 ਦੇਸ਼ਾਂ ਦੀ ਲੀਗ ਵਿੱਚ ਪਹੁੰਚਣ ਤੋਂ ਬਹੁਤ ਦੂਰ ਨਹੀਂ ਹੈ।” ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਇਸ ਸੈਕਟਰ ਦੇ ਵਿਕਾਸ ਵਿੱਚ ਬਾਇਓਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ-BIRAC) ਦੇ ਯੋਗਦਾਨ ਨੂੰ ਵੀ ਨੋਟ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਦੇਸ਼ ਅੰਮ੍ਰਿਤ ਕਾਲ ਦੌਰਾਨ ਨਵੇਂ ਸੰਕਲਪ ਲੈ ਰਿਹਾ ਹੈ, ਦੇਸ਼ ਦੇ ਵਿਕਾਸ ਵਿੱਚ ਬਾਇਓਟੈਕ ਉਦਯੋਗ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।

ਆਲਮੀ ਪੱਧਰ 'ਤੇ ਭਾਰਤੀ ਪ੍ਰੋਫੈਸ਼ਨਲਸ ਦੀ ਵਧ ਰਹੀ ਸਾਖ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਦੁਨੀਆਂ ਵਿੱਚ ਸਾਡੇ ਆਈਟੀ ਪ੍ਰੋਫੈਸ਼ਨਲਸ ਦੇ ਕੌਸ਼ਲ ਅਤੇ ਇਨੋਵੇਸ਼ਨ ਵਿੱਚ ਭਰੋਸਾ ਨਵੀਆਂ ਉਚਾਈਆਂ 'ਤੇ ਹੈ। ਇਹੋ ਭਰੋਸਾ ਅਤੇ ਸਾਖ, ਇਸ ਦਹਾਕੇ ਵਿੱਚ, ਅਸੀਂ ਭਾਰਤ ਦੇ ਬਾਇਓਟੈਕ ਸੈਕਟਰ ਅਤੇ ਭਾਰਤ ਦੇ ਬਾਇਓ ਪ੍ਰੋਫੈਸ਼ਨਲਸ ਲਈ ਵਾਪਰਦਾ ਦੇਖ ਰਹੇ ਹਾਂ।"

ਪ੍ਰਧਾਨ ਮੰਤਰੀ ਨੇ ਕਿਹਾ, ਬਾਇਓਟੈਕ ਦੇ ਖੇਤਰ ਵਿੱਚ ਭਾਰਤ ਨੂੰ ਮੌਕਿਆਂ ਦੀ ਧਰਤੀ ਮੰਨੇ ਜਾਣ ਦੇ ਪੰਜ ਵੱਡੇ ਕਾਰਨ ਹਨ।  ਪਹਿਲਾ- ਵਿਵਿਧ ਆਬਾਦੀ ਅਤੇ ਵਿਵਿਧ ਜਲਵਾਯੂ ਖੇਤਰ, ਦੂਸਰਾ- ਭਾਰਤ ਦਾ ਪ੍ਰਤਿਭਾਸ਼ਾਲੀ ਮਾਨਵ ਪੂੰਜੀ ਪੂਲ, ਤੀਸਰਾ- ਭਾਰਤ ਵਿੱਚ ਕਾਰੋਬਾਰ ਕਰਨ ਦੀ ਅਸਾਨੀ (ਈਜ਼ ਆਵੑ ਡੂਇੰਗ ਬਿਜ਼ਨਸ) ਲਈ ਵਧਦੇ ਪ੍ਰਯਤਨ।  ਚੌਥਾ- ਭਾਰਤ ਵਿੱਚ ਬਾਇਓ-ਉਤਪਾਦਾਂ ਦੀ ਮੰਗ ਲਗਾਤਾਰ ਵਧ ਰਹੀ ਹੈ ਅਤੇ ਪੰਜਵਾਂ- ਭਾਰਤ ਦਾ ਬਾਇਓਟੈਕ ਸੈਕਟਰ ਅਤੇ ਇਸਦੀ ਸਫ਼ਲਤਾ ਦਾ ਰਿਕਾਰਡ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਭਾਰਤੀ ਅਰਥਵਿਵਸਥਾ ਦੀ ਸਮਰੱਥਾ ਅਤੇ ਸ਼ਕਤੀ ਵਿੱਚ ਸੁਧਾਰ ਕਰਨ ਲਈ ਅਣਥੱਕ ਕੰਮ ਕੀਤਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ 'ਪੂਰੀ ਸਰਕਾਰੀ ਪਹੁੰਚ' 'ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਬਕਾ ਸਾਥ-ਸਬਕਾ ਵਿਕਾਸ ਦਾ ਮੰਤਰ ਭਾਰਤ ਦੇ ਵੱਖੋ-ਵੱਖਰੇ ਖੇਤਰਾਂ 'ਤੇ ਵੀ ਲਾਗੂ ਹੁੰਦਾ ਹੈ। ਇਸ ਦੇ ਨਤੀਜੇ ਵਜੋਂ ਸੀਨ ਉਲਟਾ ਹੋਇਆ ਹੈ ਜਦੋਂ ਕੁਝ ਚੁਣੇ ਹੋਏ ਸੈਕਟਰ ਫੋਕਸ ਵਿੱਚ ਸਨ ਅਤੇ ਦੂਸਰੇ ਆਪਣੇ ਆਪ ਨੂੰ ਬਚਾਉਣ ਲਈ ਛੱਡ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਅੱਜ ਹਰ ਸੈਕਟਰ ਦੇਸ਼ ਦੇ ਵਿਕਾਸ ਨੂੰ ਹੁਲਾਰਾ ਦੇ ਰਿਹਾ ਹੈ, ਇਸ ਲਈ ਹਰ ਸੈਕਟਰ ਦਾ ‘ਸਾਥ’ ਅਤੇ ਹਰ ਸੈਕਟਰ ਦਾ ‘ਵਿਕਾਸ’ ਸਮੇਂ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਸੋਚ ਅਤੇ ਪਹੁੰਚ ਵਿੱਚ ਇਹ ਤਬਦੀਲੀ ਨਤੀਜੇ ਦੇ ਰਹੀ ਹੈ। ਉਨ੍ਹਾਂ ਹਾਲ ਹੀ ਦੇ ਵਰ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਸੈਕਟਰਾਂ 'ਤੇ ਫੋਕਸ ਕੀਤੇ ਜਾਣ ਦੀਆਂ ਉਦਾਹਰਣਾਂ ਦਿੱਤੀਆਂ।

ਬਾਇਓਟੈਕ ਸੈਕਟਰ ਲਈ ਵੀ, ਬੇਮਿਸਾਲ ਕਦਮ ਚੁੱਕੇ ਜਾ ਰਹੇ ਹਨ ਜੋ ਸਟਾਰਟਅੱਪ ਈਕੋਸਿਸਟਮ ਵਿੱਚ ਸਪੱਸ਼ਟ ਰੂਪ ਵਿੱਚ ਪ੍ਰਗਟ ਹੁੰਦੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ “ਪਿਛਲੇ 8 ਵਰ੍ਹਿਆਂ ਵਿੱਚ, ਸਾਡੇ ਦੇਸ਼ ਵਿੱਚ ਸਟਾਰਟ-ਅੱਪਸ ਦੀ ਸੰਖਿਆ ਕੁਝ ਸੌ ਤੋਂ ਵੱਧ ਕੇ 70 ਹਜ਼ਾਰ ਹੋ ਗਈ ਹੈ। ਇਹ 70 ਹਜ਼ਾਰ ਸਟਾਰਟ-ਅੱਪ ਲਗਭਗ 60 ਭਿੰਨ-ਭਿੰਨ ਉਦਯੋਗਾਂ ਵਿੱਚ ਬਣੇ ਹਨ। ਇਸ ਵਿੱਚ ਵੀ 5 ਹਜ਼ਾਰ ਤੋਂ ਵੱਧ ਸਟਾਰਟਅੱਪ ਬਾਇਓਟੈਕ ਨਾਲ ਜੁੜੇ ਹੋਏ ਹਨ। ਬਾਇਓ ਟੈਕਨੋਲੋਜੀ ਸੈਕਟਰ ਵਿੱਚ ਹਰ 14ਵਾਂ ਸਟਾਰਟਅੱਪ, ਅਤੇ ਪਿਛਲੇ ਵਰ੍ਹੇ ਵਿੱਚ ਹੀ 1100 ਤੋਂ ਵੱਧ ਅਜਿਹੇ ਬਾਇਓ ਟੈਕ ਸਟਾਰਟਅੱਪ ਸਾਹਮਣੇ ਆਏ ਹਨ।” ਇਸ ਖੇਤਰ ਵੱਲ ਪ੍ਰਤਿਭਾ ਦੀ ਤਬਦੀਲੀ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਇਓਟੈਕ ਸੈਕਟਰ ਵਿੱਚ ਨਿਵੇਸ਼ਕਾਂ ਦੀ ਸੰਖਿਆ ਵਿੱਚ 9 ਗੁਣਾ ਅਤੇ ਬਾਇਓਟੈਕ ਇਨਕਿਊਬੇਟਰਾਂ ਅਤੇ ਉਨ੍ਹਾਂ ਲਈ ਫੰਡਿੰਗ ਵਿੱਚ 7 ਗੁਣਾ ਵਾਧਾ ਹੋਇਆ ਹੈ।  ਬਾਇਓ ਟੈਕ ਇਨਕਿਊਬੇਟਰਾਂ ਦੀ ਗਿਣਤੀ 2014 ਵਿੱਚ 6 ਤੋਂ ਵਧ ਕੇ ਹੁਣ 75 ਹੋ ਗਈ ਹੈ।  ਉਨ੍ਹਾਂ ਦੱਸਿਆ, “ਬਾਇਓਟੈਕ ਉਤਪਾਦ ਅੱਜ 10 ਉਤਪਾਦਾਂ ਤੋਂ ਵਧ ਕੇ 700 ਤੋਂ ਵੱਧ ਹੋ ਗਏ ਹਨ।”

 ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ-ਕੇਂਦ੍ਰਿਤ ਪਹੁੰਚ ਨੂੰ ਪਾਰ ਕਰਨ ਲਈ, ਸਰਕਾਰ ਨਵੇਂ ਸਮਰੱਥ ਇੰਟਰਫੇਸ ਪ੍ਰਦਾਨ ਕਰਨ ਦੇ ਕਲਚਰ ਨੂੰ ਉਤਸ਼ਾਹਿਤ ਕਰ ਰਹੀ ਹੈ। ਬੀਆਈਆਰਏਸੀ ਜਿਹੇ ਪਲੇਟਫਾਰਮਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਕਈ ਹੋਰ ਸੈਕਟਰਾਂ ਵਿੱਚ ਇਸ ਪਹੁੰਚ ਨੂੰ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਨੇ ਸਟਾਰਟ ਅੱਪਸ ਲਈ ਸਟਾਰਟਅੱਪ ਇੰਡੀਆ ਦੀ ਉਦਾਹਰਣ ਦਿੱਤੀ। ਸਪੇਸ ਸੈਕਟਰ ਲਈ ਇਨ-ਸਪੇਸ (IN-SPACe), ਡਿਫੈਂਸ ਸਟਾਰਟਅੱਪਸ ਲਈ ਆਈਡੈਕਸ (iDEX), ਸੈਮੀ ਕੰਡਕਟਰਾਂ ਲਈ ਇੰਡੀਆ ਸੈਮੀਕੰਡਕਟਰ ਮਿਸ਼ਨ, ਨੌਜਵਾਨਾਂ ਵਿੱਚ ਇਨੋਵੇਸ਼ਨਸ ਨੂੰ ਉਤਸ਼ਾਹਿਤ ਕਰਨ ਲਈ ਸਮਾਰਟ ਇੰਡੀਆ ਹੈਕਾਥੌਨ ਅਤੇ ਬਾਇਓਟੈਕ ਸਟਾਰਟ-ਅੱਪ ਐਕਸਪੋ। ਪ੍ਰਧਾਨ ਮੰਤਰੀ ਨੇ ਵਿਸਤਾਰ ਨਾਲ ਦੱਸਿਆ “ਸਬਕਾ ਪ੍ਰਯਾਸ ਦੀ ਭਾਵਨਾ ਨੂੰ ਵਿਕਸਿਤ ਕਰਦੇ ਹੋਏ, ਸਰਕਾਰ, ਨਵੀਆਂ ਸੰਸਥਾਵਾਂ ਦੁਆਰਾ ਉਦਯੋਗ ਦੇ ਸਰਵਸ੍ਰੇਸ਼ਠ ਦਿਮਾਗਾਂ ਨੂੰ ਇੱਕ ਪਲੈਟਫਾਰਮ 'ਤੇ ਲਿਆ ਰਹੀ ਹੈ। ਇਹ ਦੇਸ਼ ਲਈ ਇੱਕ ਹੋਰ ਵੱਡਾ ਲਾਭ ਹੈ। ਦੇਸ਼ ਨੂੰ ਖੋਜ ਅਤੇ ਅਕਾਦਮਿਕ ਜਗਤ ਤੋਂ ਨਵੀਆਂ ਸਫ਼ਲਤਾਵਾਂ ਮਿਲਦੀਆਂ ਹਨ, ਉਦਯੋਗ ਅਸਲ ਵਿਸ਼ਵ ਦ੍ਰਿਸ਼ਟੀਕੋਣ ਵਿੱਚ ਮਦਦ ਕਰਦਾ ਹੈ, ਅਤੇ ਸਰਕਾਰ ਲੋੜੀਂਦਾ ਨੀਤੀਗਤ ਮਾਹੌਲ ਅਤੇ ਲੋੜੀਂਦਾ ਬੁਨਿਆਦੀ ਢਾਂਚਾ ਪ੍ਰਦਾਨ ਕਰਦੀ ਹੈ।”

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ “ਬਾਇਓਟੈਕ ਸੈਕਟਰ ਸਭ ਤੋਂ ਵੱਧ ਮੰਗ ਵਾਲੇ ਸੈਕਟਰਾਂ ਵਿੱਚੋਂ ਇੱਕ ਹੈ।

ਪਿਛਲੇ ਵਰ੍ਹਿਆਂ ਵਿੱਚ ਭਾਰਤ ਵਿੱਚ ਈਜ਼ ਆਵੑ ਲਿਵਿੰਗ ਲਈ ਮੁਹਿੰਮਾਂ ਨੇ ਬਾਇਓਟੈਕ ਸੈਕਟਰ ਲਈ ਨਵੀਆਂ ਸੰਭਾਵਨਾਵਾਂ ਖੋਲ੍ਹ ਦਿੱਤੀਆਂ ਹਨ।  ਉਨ੍ਹਾਂ ਸਮਾਪਤੀ ਕਰਦਿਆਂ ਦੱਸਿਆ ਕਿ ਸਿਹਤ, ਖੇਤੀਬਾੜੀ, ਊਰਜਾ, ਕੁਦਰਤੀ ਖੇਤੀ, ਬਾਇਓ ਫੋਰਟੀਫਾਈਡ ਬੀਜ ਇਸ ਸੈਕਟਰ ਲਈ ਵਿਕਾਸ ਦੇ ਨਵੇਂ ਰਾਹ ਪੈਦਾ ਕਰ ਰਹੇ ਹਨ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi