ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੀ ਮੁੰਬਈ ਵਿੱਚ ਅੱਜ ਅਟਲ ਬਿਹਾਰੀ ਵਾਜਪੇਈ ਸੇਵਰੀ-ਨ੍ਹਾਵਾ ਸ਼ੇਵਾ ਅਟਲ ਸੇਤੁ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਫੋਟੋ ਗੈਲਰੀ ਅਤੇ ਅਟਲ ਸੇਤੁ ਦੇ ਪ੍ਰਦਰਸ਼ਿਤ ਮਾਡਲ ਦਾ ਜਾਇਜ਼ਾ ਲਿਆ।
ਐੱਮਟੀਐੱਚਐੱਲ ਅਟਲ ਸੇਤੁ ਦਾ ਨਿਰਮਾਣ 17,840 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤਾ ਗਿਆ ਹੈ ਅਤੇ ਇਹ ਲਗਭਗ 21.8 ਕਿਲੋਮੀਟਰ ਲੰਬਾ 6-ਲੇਨ ਦਾ ਪੁਲ਼ ਹੈ, ਜਿਸ ਦੀ ਲੰਬਾਈ ਸਮੁੰਦਰ ਦੇ ਉੱਪਰ ਲਗਭਗ 16.5 ਕਿਲੋਮੀਟਰ ਅਤੇ ਜ਼ਮੀਨ ‘ਤੇ ਲਗਭਗ 5.5 ਕਿਲੋਮੀਟਰ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਅਟਲ ਸੇਤੁ ਦਾ ਉਦਘਾਟਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ, ਜੋ ਸਾਡੇ ਨਾਗਰਿਕਾਂ ਦੇ ਲਈ ਜੀਵਨ ਦੀ ਸੁਗਮਤਾ ਨੂੰ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਪੁਲ਼ ਯਾਤਰਾ ਦੇ ਸਮੇਂ ਨੂੰ ਘੱਟ ਕਰਨ ਅਤੇ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਦਾ ਵਾਅਦਾ ਕਰਦਾ ਹੈ, ਜਿਸ ਨਾਲ ਦੈਨਿਕ ਆਵਾਗਮਨ ਅਸਾਨ ਹੋ ਜਾਵੇਗਾ।”
Delighted to inaugurate Atal Setu, a significant step forward in enhancing the ‘Ease of Living’ for our citizens. This bridge promises to reduce travel time and boost connectivity, making daily commutes smoother. pic.twitter.com/B77PSiGhMK
— Narendra Modi (@narendramodi) January 12, 2024
ਪ੍ਰਧਾਨ ਮੰਤਰੀ ਦੇ ਨਾਲ ਮਹਾਰਾਸ਼ਟਰ ਦੇ ਰਾਜਪਾਲ, ਸ਼੍ਰੀ ਰਮੇਸ਼ ਬੈਸ, ਮਹਾਰਾਸ਼ਟਰ ਦੇ ਮੁੱਖ ਮੰਤਰੀ, ਸ਼੍ਰੀ ਏਕਨਾਥ ਸ਼ਿੰਦੇ ਅਤੇ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ, ਸ਼੍ਰੀ ਦੇਵੇਂਦਰ ਫਡਣਵੀਸ ਅਤੇ ਸ਼੍ਰੀ ਅਜੀਤ ਪਵਾਰ ਵੀ ਸਨ।
ਅਟਲ ਬਿਹਾਰੀ ਵਾਜਪੇਈ ਸੇਵਰੀ-ਨ੍ਹਾਵਾ ਸ਼ੇਵਾ ਅਟਲ ਸੇਤੁ
ਪ੍ਰਧਾਨ ਮੰਤਰੀ ਦੀ ਕਲਪਨਾ ਸ਼ਹਿਰੀ ਪਰਿਵਹਨ ਬੁਨਿਆਦੀ ਢਾਂਚੇ ਅਤੇ ਕਨੈਕਟੀਵਿਟੀ ਨੂੰ ਮਜ਼ਬੂਤ ਕਰਕੇ ਨਾਗਰਿਕਾਂ ਦੀ ‘ਈਜ਼ ਆਵ੍ ਮੋਬੀਲਿਟੀ’ ਦਾ ਸੁਧਾਰ ਕਰਨਾ ਹੈ। ਇਸ ਕਲਪਨਾ ਦੇ ਅਨੁਰੂਪ, ਮੁੰਬਈ ਟ੍ਰਾਂਸ ਹਾਰਬਰ ਲਿੰਕ (ਐੱਮਟੀਐੱਚਐੱਲ), ਜਿਸ ਨੂੰ ਹੁਣ ‘ਅਟਲ ਬਿਹਾਰੀ ਵਾਜਪੇਈ ਸੇਵਰੀ-ਨ੍ਹਾਵਾ ਸ਼ੇਵਾ ਅਟਲ ਸੇਤੁ’ ਨਾਮ ਦਿੱਤਾ ਗਿਆ ਹੈ, ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਦਸੰਬਰ 2016 ਵਿੱਚ ਪੁਲ਼ ਦਾ ਨੀਂਹ ਪੱਥਰ ਰੱਖਿਆ ਸੀ।
ਅਟਲ ਸੇਤੁ ਦਾ ਨਿਰਮਾਣ ਕੁੱਲ 17,840 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤਾ ਗਿਆ ਹੈ। ਇਹ ਲਗਭਗ 21.8 ਕਿਲੋਮੀਟਰ ਲੰਬਾ 6-ਨੇਲ ਦਾ ਪੁਲ਼ ਹੈ ਜਿਸ ਦੀ ਲੰਬਾਈ ਸਮੁੰਦਰ ‘ਤੇ ਲਗਭਗ 16.5 ਕਿਲੋਮੀਟਰ ਅਤੇ ਭੂਮੀ ‘ਤੇ ਲਗਭਗ 5.5 ਕਿਲੋਮੀਟਰ ਹੈ। ਇਹ ਭਾਰਤ ਦਾ ਸਭ ਤੋਂ ਲੰਬਾ ਅਤੇ ਸਭ ਤੋਂ ਲੰਬਾ ਸਮੁੰਦਰੀ ਪੁਲ਼ ਵੀ ਹੈ। ਇਹ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਨਵੀ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਤੇਜ਼ ਕਨੈਕਟੀਵਿਟੀ ਪ੍ਰਦਾਨ ਕਰੇਗਾ ਅਤੇ ਮੁੰਬਈ ਤੋਂ ਪੁਣੇ, ਗੋਆ ਅਤੇ ਦੱਖਣ ਭਾਰਤ ਦੀ ਯਾਤਰਾ ਦੇ ਸਮੇਂ ਨੂੰ ਵੀ ਘੱਟ ਕਰੇਗਾ। ਇਸ ਨਾਲ ਮੁੰਬਈ ਬੰਦਰਗਾਹ ਅਤੇ ਜਵਾਹਰਲਾਲ ਨਹਿਰੂ ਬੰਦਰਗਾਹ ਦਰਮਿਆਨ ਕਨੈਕਟੀਵਿਟੀ ਵਿੱਚ ਵੀ ਸੁਧਾਰ ਹੋਵੇਗਾ।