ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ 12,100 ਕਰੋੜ ਰੁਪਏ ਤੋਂ ਜ਼ਿਆਦਾ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਡੈਡੀਕੇਟੇਡ ਫ੍ਰੇਟ ਕੌਰੀਡੋਰ ਦੀ ਪੰਡਿਤ ਦੀਨਦਯਾਲ ਉਪਧਿਆਇ ਜੰਕਸ਼ਨ-ਸੋਨ ਨਗਰ ਰੇਲਵੇ ਲਾਈਨ, ਬਿਜਲੀਕਰਨ ਜਾਂ ਦੋਹਰੀਕਰਨ ਪੂਰਾ ਹੋਣ ਦੇ ਬਾਅਦ ਤਿੰਨ ਰੇਲਵੇ ਲਾਈਨਾਂ, ਐੱਨਐੱਚ-56 ਦੇ ਵਾਰਾਣਸੀ-ਜੌਨਪੁਰ ਸੈਕਸ਼ਨ ਦਾ ਫੋਰ-ਲੇਨ ਵਾਈਡਨਿੰਗ ਅਤੇ ਵਾਰਾਣਸੀ ਵਿੱਚ ਕਈ ਪ੍ਰੋਜੈਕਟਾਂ ਨੂੰ ਸਮਰਪਿਤ ਕੀਤਾ ਜਾਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਪੀਡਬਲਿਊਡੀ ਦੀਆਂ 15 ਸੜਕਾਂ ਦੇ ਨਿਰਮਾਣ ਅਤੇ ਨਵੀਨੀਕਰਨ, 192 ਗ੍ਰਾਮੀਣ ਪੇਅਜਲ ਯੋਜਨਾਵਾਂ, ਮਣਿਕਰਣਿਕਾ ਅਤੇ ਹਰਿਸ਼ਚੰਦ੍ਰ ਘਾਟਾਂ ਦੇ ਮੁੜ-ਡਿਜ਼ਾਈਨ ਅਤੇ ਪੁਨਰ-ਵਿਕਾਸ ਸਹਿਤ ਛੇ ਧਾਰਮਿਕ ਤੌਰ ‘ਤੇ ਮਹੱਤਵਪੂਰਨ ਇਸ਼ਨਾਨ ਘਾਟਾਂ ‘ਤੇ ਫਲੋਟਿੰਗ ਚੇਂਜਿੰਗ ਰੂਮ ਜੇਟੀਸ ਅਤੇ ਸੀਆਈਪੀਈਟੀ ਕੈਂਪਸ ਕਰਸਰਾ ਵਿੱਚ ਵਿਦਿਆਰਥੀਆਂ ਲਈ ਹੋਸਟਲ ਦੇ ਨਿਰਮਾਣ ਸਹਿਤ ਕਈ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਸ਼੍ਰੀ ਮੋਦੀ ਨੇ ਪੀਐੱਮ ਸਵਨਿਧੀ ਦੇ ਲੋਨਾਂ, ਪੀਐੱਮਏਵਾਈ ਗ੍ਰਾਮੀਣ ਘਰਾਂ ਦੀਆਂ ਚਾਬੀਆਂ ਅਤੇ ਆਯੁਸ਼ਮਾਨ ਭਾਰਤ ਕਾਰਡ ਦੀ ਵੰਡ ਦੀ ਵੀ ਸ਼ੁਰੂਆਤ ਕੀਤੀ। ਪ੍ਰੋਗਰਾਮ ਸਥਲ ‘ਤੇ ਪਹੁੰਚਣ ‘ਤੇ, ਪ੍ਰਧਾਨ ਮੰਤਰੀ ਨੇ ਮਣਿਕਰਣਿਕਾ ਅਤੇ ਹਰਿਸ਼ਚੰਦ੍ਰ ਘਾਟ ਦੇ ਮਾਡਲ ਦਾ ਉਦਘਾਟਨ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਵਣ (ਸਾਉਣ) ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ, ਭਗਵਾਨ ਵਿਸ਼ਵਨਾਥ ਅਤੇ ਮਾਂ ਗੰਗਾ ਦੇ ਅਸ਼ੀਰਵਾਦ ਅਤੇ ਵਾਰਾਣਸੀ ਦੇ ਲੋਕਾਂ ਦੀ ਉਪਸਥਿਤੀ ਨਾਲ ਜੀਵਨ ਧੰਨ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਜ਼ਾਰਾਂ ਸ਼ਿਵ ਭਗਤ ‘ਜਲ’ ਚੜ੍ਹਾਉਣ ਦੇ ਲਈ ਵਾਰਾਣਸੀ ਆ ਰਹੇ ਹਨ ਅਤੇ ਕਿਹਾ ਕਿ ਸ਼ਹਿਰ ਵਿੱਚ ਰਿਕਾਰਡ ਸੰਖਿਆ ਵਿੱਚ ਤੀਰਥਯਾਤਰੀਆਂ ਦਾ ਆਉਣਾ ਨਿਸ਼ਚਿਤ ਹੈ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਦੇ ਆਤਿਥੀਯ ਸਤਿਕਾਰ ‘ਤੇ ਚਾਨਣਾ ਪਾਉਂਦੇ ਹੋਏ ਕਿਹਾ, “ਜੋ ਵੀ ਵਾਰਾਣਸੀ ਆ ਰਿਹਾ ਹੈ, ਹਮੇਸ਼ਾ ਸੁਖਦ ਅਹਿਸਾਸ ਦੇ ਨਾਲ ਵਾਪਸ ਪਰਤੇਗਾ (ਜਾਵੇਗਾ)।” ਉਨ੍ਹਾਂ ਨੇ ਜੀ20 ਦੇ ਪ੍ਰਤੀਨਿਧੀਆਂ ਦਾ ਸੁਆਗਤ ਕਰਨ ਅਤੇ ਪੂਜਾ ਸਥਲਾਂ ਦੇ ਪਰਿਸਰਾਂ ਨੂੰ ਸਵੱਛ ਅਤੇ ਭਵਯ (ਸ਼ਾਨਦਾਰ) ਬਣਾਏ ਰੱਖਣ ਦੇ ਲਈ ਕਾਸ਼ੀ ਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਨੇ ਲਗਭਗ 12,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਕਾਸ਼ੀ ਦੀ ਪ੍ਰਾਚੀਨ ਆਤਮਾ ਨੂੰ ਬਰਕਰਾਰ ਰੱਖਦੇ ਹੋਏ ਉਸ ਨੂੰ ਨਵਾਂ ਸ਼ਰੀਰ ਪ੍ਰਦਾਨ ਕਰਨ ਦੇ ਸਾਡੇ ਸੰਕਲਪ ਦਾ ਵਿਸਤਾਰ ਹੈ।” ਉਨ੍ਹਾਂ ਨੇ ਪ੍ਰੋਜੈਕਟਾਂ ਦੇ ਲਈ ਲੋਕਾਂ ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਵਿਭਿੰਨ ਯੋਜਨਾਵਾਂ ਦੇ ਲਾਭਾਰਥੀਆਂ ਦੇ ਨਾਲ ਪਹਿਲਾਂ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸੰਵਾਦ ਦੇ ਦੌਰਾਨ ਯੋਜਨਾਵਾਂ ਜ਼ਮੀਨੀ ਪੱਧਰ ਤੱਕ ਨਹੀਂ ਜੁੜੀਆਂ ਸਨ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਸਰਕਾਰ ਨੇ ਲਾਭਾਰਥੀਆਂ ਦੇ ਨਾਲ ਸੰਵਾਦ ਅਤੇ ਗੱਲਬਾਤ ਦੀ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ, ਜਿਸ ਦਾ ਅਰਥ ਹੈ ‘ਸਿੱਧੇ ਲਾਭ ਦੇ ਨਾਲ-ਨਾਲ ਪ੍ਰਤੱਖ ਪ੍ਰਤੀਕਿਰਿਆ।’ ਉਨ੍ਹਾਂ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਵਿਭਾਗਾਂ ਅਤੇ ਅਧਿਕਾਰੀਆਂ ਦਾ ਪ੍ਰਦਰਸ਼ਨ ਬਿਹਤਰ ਹੋਇਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਆਜ਼ਾਦੀ ਦੇ ਇਤਨੇ ਵਰ੍ਹਿਆਂ ਦੇ ਬਾਅਦ ਲੋਕਤੰਤਰ ਦਾ ਅਸਲੀ ਲਾਭ ਸਹੀ ਮਾਇਨੇ ਵਿੱਚ ਸਹੀ ਲੋਕਾਂ ਤੱਕ ਪਹੁੰਚਿਆ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਲਾਭਾਰਥੀ ਵਰਗ ਸਮਾਜਿਕ ਨਿਆਂ ਅਤੇ ਧਰਮਨਿਰਪੱਖਤਾ ਦੇ ਸਭ ਤੋਂ ਸੱਚੇ ਰੂਪ ਦਾ ਉਦਾਹਰਣ ਬਣ ਗਿਆ ਹੈ ਕਿਉਂਕਿ ਸਰਕਾਰ ਹਰ ਯੋਜਨਾ ਵਿੱਚ ਅੰਤਿਮ ਸਿਰ੍ਹੇ ‘ਤੇ ਖੜੇ ਵਿਅਕਤੀ ਤੱਕ ਲਾਭ ਪਹੁੰਚਾਉਣ ਦਾ ਪ੍ਰਯਤਨ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦ੍ਰਿਸ਼ਟੀਕੋਣ ਦੇ ਨਾਲ ਕਮਿਸ਼ਨ ਦੀ ਮੰਗ ਕਰਨ ਵਾਲਿਆਂ, ਦਲਾਲਾਂ ਅਤੇ ਘੋਟਾਲੇਬਾਜਾਂ ਨੂੰ ਖਤਮ ਕਰਨ ਵਿੱਚ ਮਦਦ ਮਿਲੀ ਹੈ ਜਿਸ ਨਾਲ ਭ੍ਰਿਸ਼ਟਾਚਾਰ ਅਤੇ ਭੇਦਭਾਵ ਖਤਮ ਹੋ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਸਰਕਾਰ ਨੇ ਨਾ ਸਿਰਫ਼ ਇੱਕ ਪਰਿਵਾਰ ਅਤੇ ਇੱਕ ਪੀੜ੍ਹੀ ਦੇ ਲਈ ਹੀ ਕੰਮ ਕੀਤਾ ਹੈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਪੀਐੱਮਏਵਾਈ ਦਾ ਉਦਾਹਰਣ ਦਿੱਤਾ ਜਿੱਥੇ 4 ਕਰੋੜ ਤੋਂ ਅਧਿਕ ਪਰਿਵਾਰਾਂ ਨੂੰ ਪੱਕੇ ਘਰ ਸੌਂਪੇ ਗਏ ਹਨ ਅਤੇ ਨਾਲ ਹੀ ਦੱਸਿਆ ਕਿ ਅੱਜ ਉੱਤਰ ਪ੍ਰਦੇਸ਼ ਵਿੱਚ ਲਾਭਾਰਥੀਆਂ ਨੂੰ 4 ਲੱਖ ਪੱਕੇ ਘਰ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਮਕਾਨਾਂ ਦੀ ਸਵਾਮੀ ਮਹਿਲਾਵਾਂ ਹਨ, ਜਿਨ੍ਹਾਂ ਦੇ ਨਾਮ ‘ਤੇ ਪਹਿਲੀ ਵਾਰ ਸੰਪੱਤੀ ਦੀ ਰਜਿਸਟ੍ਰੀ ਹੋਈ ਹੈ। ਉਨ੍ਹਾਂ ਨੇ ਕਿਹਾ, “ਇਹ ਘਰ ਸੁਰੱਖਿਆ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਘਰਾਂ ਦੇ ਮਾਲਕਾਂ ਦੇ ਆਤਮਵਿਸ਼ਵਾਸ ਨੂੰ ਵਧਾਉਂਦੇ ਹਨ।” ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪੱਕੇ ਮਕਾਨਾਂ ਨਾਲ ਮਹਿਲਾਵਾਂ ਨੂੰ ਵਿੱਤੀ ਤੌਰ ‘ਤੇ ਸੁਰੱਖਿਆ ਮਿਲੇਗੀ।
ਸਰਕਾਰੀ ਯੋਜਨਾਵਾਂ ਦੇ ਪ੍ਰਭਾਵ ਨੂੰ ਸਾਹਮਣੇ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਵੀ ਕੇਵਲ 5 ਲੱਖ ਰੁਪਏ ਦੇ ਮੁਫ਼ਤ ਇਲਾਜ ਤੱਕ ਸੀਮਿਤ ਨਹੀਂ ਹੈ, ਬਲਕਿ ਇਹ ਕਈ ਪੀੜ੍ਹੀਆਂ ਨੂੰ ਪ੍ਰਭਾਵਿਤ ਕਰਦੀ ਹੈ, ਕਿਉਂਕਿ ਮੈਡੀਕਲ ਖਰਚ ਪੀੜ੍ਹੀਆਂ ਨੂੰ ਗ਼ਰੀਬੀ ਅਤੇ ਕਰਜ ਵਿੱਚ ਧਕੇਲ ਸਕਦਾ ਹੈ। ਉਨ੍ਹਾਂ ਨੇ ਕਿਹਾ, “ਆਯੁਸ਼ਮਾਨ ਯੋਜਨਾ ਗ਼ਰੀਬਾਂ ਨੂੰ ਇਸ ਨੀਅਤੀ ਤੋਂ ਬਚਾ ਰਹੀ ਹੈ। ਇਸ ਲਈ, ਮੈਂ ਮਿਸ਼ਨ ਮੋਡ ਵਿੱਚ ਹਰ ਗ਼ਰੀਬ ਤੱਕ ਕਾਰਡ ਦੀ ਉਪਲਬੱਧਤਾ ਸੁਨਿਸ਼ਚਿਤ ਕਰਨ ਦੇ ਲਈ ਇਤਨੀ ਮਿਹਨਤ ਕਰ ਰਿਹਾ ਹਾਂ।” ਅੱਜ ਦੇ ਪ੍ਰੋਗਰਾਮ ਵਿੱਚ ਇੱਕ ਕਰੋੜ ਸੱਠ ਲੱਖ ਲੋਕਾਂ ਨੂੰ ਆਯੁਸ਼ਮਾਨ ਭਾਰਤ ਕਾਰਡ ਦੀ ਵੰਡ ਦੀ ਸ਼ੁਰੂਆਤ ਹੋਈ।
ਪ੍ਰਧਾਨ ਮੰਤਰੀ ਨੇ ਕਿਹਾ, “ਇੱਕ ਰਾਸ਼ਟਰ ਦੇ ਸੰਸਾਧਨਾਂ ‘ਤੇ ਸਭ ਤੋਂ ਬੜਾ ਦਾਅਵਾ ਗ਼ਰੀਬ ਅਤੇ ਵੰਚਿਤ ਲੋਕਾਂ ਦਾ ਹੁੰਦਾ ਹੈ।” ਉਨ੍ਹਾਂ ਨੇ 50 ਕਰੋੜ ਜਨ ਧਨ ਖਾਤਿਆਂ ਅਤੇ ਮੁਦਰਾ ਯੋਜਨਾ ਦੇ ਤਹਿਤ ਬਿਨਾ ਗਰੰਟੀ ਦੇ ਲੋਨ ਜਿਹੇ ਵਿੱਤੀ ਸਮਾਵੇਸ਼ਨ ਦੇ ਕਦਮਾਂ ਦਾ ਜ਼ਿਕਰ। ਇਸ ਨਾਲ ਗ਼ਰੀਬਾਂ, ਦਲਿਤਾਂ, ਵੰਚਿਤਾਂ, ਪਿਛੜਿਆਂ, ਆਦਿਵਾਸੀਆਂ, ਘੱਟ ਗਿਣਤੀ ਅਤੇ ਮਹਿਲਾ ਉੱਦਮੀਆਂ ਨੂੰ ਲਾਭ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਪੀਐੱਮ ਸਵਨਿਧੀ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਭਲੇ ਹੀ ਜ਼ਿਆਦਾਤਰ ਸਟ੍ਰੀਟ ਵੈਂਡਰ ਪਿਛੜੇ ਭਾਈਚਾਰਿਆਂ ਤੋਂ ਆਉਂਦੇ ਹਨ, ਲੇਕਿਨ ਅਤੀਤ ਦੀਆਂ ਸਰਕਾਰਾਂ ਨੇ ਕਦੇ ਵੀ ਉਨ੍ਹਾਂ ਦੇ ਮੁੱਦਿਆਂ ‘ਤੇ ਧਿਆਨ ਨਹੀਂ ਦਿੱਤਾ ਅਤੇ ਕੇਵਲ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੀਐੱਮ ਸਵਨਿਧੀ ਯੋਜਨਾ ਨਾਲ ਹੁਣ ਤੱਕ 35 ਲੱਖ ਤੋਂ ਅਧਿਕ ਲੋਕ ਲਾਭਵੰਦ ਹੋ ਚੁੱਕੇ ਹਨ ਅਤੇ ਅੱਜ ਵਾਰਾਣਸੀ ਵਿੱਚ 1.25 ਲੱਖ ਤੋਂ ਅਧਿਕ ਨੂੰ ਲੋਨ ਵੰਡੇ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਗ਼ਰੀਬਾਂ ਦੇ ਲਈ ਆਤਮ-ਸਨਮਾਨ ਮੋਦੀ ਦੀ ਗਰੰਟੀ ਹੈ।”
ਪ੍ਰਧਾਨ ਮੰਤਰੀ ਨੇ ਪਿਛਲੀਆਂ ਸਰਕਾਰਾਂ ਦੀ ਬੁਨਿਆਦੀ ਬੇਇਮਾਨੀ ‘ਤੇ ਚਾਨਣਾ ਪਾਇਆ, ਜਿਸ ਦੇ ਕਾਰਨ ਧਨ ਦੀ ਲਗਾਤਾਰ ਕਮੀ ਬਣੀ ਰਹੀ। ਉਨ੍ਹਾਂ ਨੇ ਕਿਹਾ ਕਿ ਅੱਜ, “ਚਾਹੇ ਗ਼ਰੀਬ ਕਲਿਆਣ ਹੋਵੇ ਜਾਂ ਇਨਫ੍ਰਾਸਟ੍ਰਕਚਰ, ਬਜਟ ਦੀ ਕੋਈ ਕਮੀ ਨਹੀਂ ਹੈ। ਕਰਦਾਤਾ ਉਹੀ, ਵਿਵਸਥਾ ਉਹੀ, ਬਸ ਸਰਕਾਰ ਬਦਲ ਗਈ ਹੈ। ਇਰਾਦੇ ਬਦਲੇ ਤਾਂ ਨਤੀਜੇ ਵੀ ਸਾਹਮਣੇ ਆਏ ਹਨ।” ਅਤੀਤ ਦੇ ਘੋਟਾਲਿਆਂ ਅਤੇ ਕਾਲਾਬਜ਼ਾਰੀ ਦੀਆਂ ਖਬਰਾਂ ਦੀ ਜਗ੍ਹਾ ਨਵੇਂ ਪ੍ਰੋਜੈਕਟਾਂ ਦੇ ਲੋਕ-ਅਰਪਣ ਅਤੇ ਨੀਂਹ ਪੱਥਰ ਰੱਖਣ ਦੀਆਂ ਖਬਰਾਂ ਨੇ ਲੈ ਲਈ ਹੈ। ਉਨ੍ਹਾਂ ਨੇ ਇਸ ਬਦਲਾਵ ਦੀ ਉਦਾਹਰਣ ਦੇ ਤੌਰ ‘ਤੇ ਮਾਲਗੱਡੀਆਂ ਦੇ ਲਈ ਵਿਸ਼ੇਸ਼ ਟ੍ਰੈਕ ਨਾਲ ਸਬੰਧਿਤ ਪ੍ਰੋਜੈਕਟ ਈਸਟਰਨ ਡੈਡੀਕੇਟਿਡ ਫ੍ਰੇਟ ਕੌਰੀਡੋਰ ਦਾ ਉਦਾਹਰਣ ਦਿੱਤਾ। ਉਨ੍ਹਾਂ ਨੇ ਦੱਸਿਆ ਕਿ 2006 ਵਿੱਚ ਜਿਸ ਪ੍ਰੋਜੈਕਟ ਦੀ ਪਰਿਕਲਪਨਾ ਕੀਤੀ ਗਈ ਸੀ, ਉਸ ਵਿੱਚ 2014 ਤੱਕ ਇੱਕ ਵੀ ਕਿਲੋਮੀਟਰ ਲੰਬਾ ਟ੍ਰੈਕ ਨਹੀਂ ਬਣ ਸਕਿਆ। ਬੀਤੇ 9 ਵਰ੍ਹਿਆਂ ਵਿੱਚ, ਪ੍ਰੋਜੈਕਟਾ ਦਾ ਇੱਕ ਵੱਡਾ ਹਿੱਸਾ ਪੂਰਾ ਕਰ ਲਿਆ ਗਿਆ ਹੈ ਅਤੇ ਇਸ ਖੇਤਰ ਵਿੱਚ ਮਾਲਗੱਡੀਆਂ ਦਾ ਪਰਿਚਾਲਨ ਹੋ ਰਿਹਾ ਹੈ। ਉਨ੍ਹਾ ਨੇ ਕਿਹਾ, “ਅੱਜ ਵੀ ਦੀਨਦਯਾਲ ਉਪਾਧਿਆਇ ਜੰਕਸ਼ਨ ਤੋਂ ਨਵੇਂ ਸੋਨਨਗਰ ਸੈਕਸ਼ਨ ਦਾ ਉਦਘਾਟਨ ਕੀਤਾ ਗਿਆ ਹੈ। ਇਸ ਨਾਲ ਨਾ ਕੇਵਲ ਮਾਲਗੱਡੀਆਂ ਦੀ ਗਤੀ ਵਧੇਗੀ ਬਲਕਿ ਪੂਰਵਾਂਚਲ ਅਤੇ ਪੂਰਬੀ ਭਾਰਤ ਵਿੱਚ ਰੋਜ਼ਗਾਰ ਦੇ ਕਈ ਨਵੇਂ ਅਵਸਰ ਪੈਦਾ ਹੋਣਗੇ।”
ਦੇਸ਼ ਦੀ ਤੇਜ਼ ਗਤੀ ਨਾਲ ਚਲਣ ਵਾਲੀਆਂ ਟ੍ਰੇਨਾਂ ਦੀ ਆਕਾਂਖਿਆ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਲੇ ਹੀ ਦੇਸ਼ ਵਿੱਚ ਪਹਿਲੀ ਵਾਰ ਰਾਜਧਾਨੀ ਐਕਸਪ੍ਰੈੱਸ ਲਗਭਗ 50 ਸਾਲ ਪਹਿਲਾਂ ਚਲੀ ਸੀ, ਲੇਕਿਨ ਅੱਜ ਤੱਕ ਇਹ ਕੇਵਲ 16 ਰੂਟਸ ‘ਤੇ ਹੀ ਚਲ ਸਕੀ ਹੈ। ਉਨ੍ਹਾਂ ਨੇ ਸ਼ਤਾਬਦੀ ਐਕਸਪ੍ਰੈੱਸ ਦਾ ਉਦਹਾਰਣ ਵੀ ਦਿੱਤਾ ਜੋ 30-35 ਸਾਲ ਪਹਿਲਾਂ ਸ਼ੁਰੂ ਹੋਈ ਸੀ ਲੇਕਿਨ ਵਰਤਮਾਨ ਵਿੱਚ ਕੇਵਲ 19 ਰੂਟਸ ‘ਤੇ ਚਲ ਰਹੀ ਹੈ। ਪ੍ਰਧਾਨ ਮੰਤਰੀ ਨੇ ਵੰਦੇ ਭਾਰਤ ਐਕਸਪ੍ਰੈੱਸ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਇਹ ਟ੍ਰੇਨ 4 ਸਾਲ ਦੀ ਛੋਟੀ ਅਵਧੀ ਵਿੱਚ 25 ਰੂਟਸ ‘ਤੇ ਚਲ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਬਨਾਰਸ ਨੂੰ ਦੇਸ਼ ਦੀ ਪਹਿਲੀ ਵੰਦੇ ਭਾਰਤ ਟ੍ਰੇਨ ਮਿਲੀ ਸੀ।” ਉਨ੍ਹਾਂ ਨੇ ਦੱਸਿਆ ਕਿ ਅੱਜ ਗੋਰਖਪੁਰ ਤੋਂ ਗੋਰਖਪੁਰ-ਲਖਨਊ ਅਤੇ ਜੋਧਪੁਰ-ਅਹਿਮਦਾਬਾਦ ਰੂਟ ‘ਤੇ ਦੋ ਨਵੀਆਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ ਗਈ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਵੰਦੇ ਭਾਰਤ ਦੇਸ਼ ਦੇ ਮੱਧ ਵਰਗ ਦਰਮਿਆਨ ਇਤਨੀ ਸੁਪਰਹਿਟ ਹੋ ਗਈ ਹੈ ਅਤੇ ਇਸ ਦੀ ਮੰਗ ਵਧਦੀ ਜਾ ਰਹੀ ਹੈ।” ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਉਹ ਦਿਨ ਦੂਰ ਨਹੀਂ ਜਦੋਂ ਵੰਦੇ ਭਾਰਤ ਦੇਸ਼ ਦੇ ਹਰ ਕੋਨੇ ਨੂੰ ਜੋੜ ਦੇਵੇਗੀ।
ਪਿਛਲੇ 9 ਵਰ੍ਹਿਆਂ ਵਿੱਚ ਕਾਸ਼ੀ ਨਾਲ ਸੰਪਰਕ ਨੂੰ ਬਿਹਤਰ ਬਣਾਉਣ ਦੇ ਲਈ ਕੀਤੇ ਗਏ ਅਭੂਤਪੂਰਣ ਕਾਰਜਾਂ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਨਾਲ ਰੋਜ਼ਗਾਰ ਦੇ ਕਈ ਨਵੇਂ ਅਵਸਰ ਪੈਦਾ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਕਾਸ਼ੀ ਵਿੱਚ 7 ਕਰੋੜ ਟੂਰਿਸਟ ਅਤੇ ਸ਼ਰਧਾਲੂ ਆਏ, ਜੋ ਇੱਕ ਵਰ੍ਹੇ ਦੇ ਅੰਦਰ 12 ਗੁਣਾ ਵਾਧਾ ਹੋਇਆ ਹੈ। ਇਸ ਨਾਲ ਰਿਕਸ਼ਾ ਚਾਲਕਾਂ, ਦੁਕਾਨਦਾਰਾਂ ਤੋਂ ਲੈ ਕੇ ਢਾਬਿਆਂ ਅਤੇ ਹੋਟਲਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਅਤੇ ਬਨਾਰਸੀ ਸਾੜੀ ਉਦਯੋਗ ਦੇ ਲਈ ਆਮਦਨ ਦੇ ਬਿਹਤਰ ਅਵਸਰ ਪੈਦਾ ਹੋਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨਾਲ ਕਿਸ਼ਤੀ ਵਾਲਿਆਂ (ਮਲਾਹਾਂ) ਨੂੰ ਬਹੁਤ ਲਾਭ ਹੋਇਆ ਅਤੇ ਉਨ੍ਹਾਂ ਨੇ ਸ਼ਾਮ ਨੂੰ ਗੰਗਾ ਆਰਤੀ ਦੇ ਦੌਰਾਨ ਕਿਸ਼ਤੀਆਂ ਦੀ ਸੰਖਿਆ ‘ਤੇ ਵੀ ਹੈਰਾਨੀ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ, “ਤੁਸੀਂ ਲੋਕ ਇਸੇ ਤਰ੍ਹਾਂ ਬਨਾਰਸ ਦਾ ਖਿਆਲ ਰੱਖਦੇ ਰਹੋ।”
ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅੱਜ ਦੇ ਪ੍ਰੋਜੈਕਟ ਦੇ ਲਈ ਸਭ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਜਤਾਇਆ ਕਿ ਬਾਬਾ ਦੇ ਅਸ਼ੀਰਵਾਦ ਨਾਲ ਵਾਰਾਣਸੀ ਦੀ ਵਿਕਾਸ ਯਾਤਰਾ ਅੱਗੇ ਵੀ ਜਾਰੀ ਰਹੇਗੀ।
ਇਸ ਅਵਸਰ ‘ਤੇ ਉੱਤਰ ਪ੍ਰਦੇਸ਼ ਦੀ ਰਾਜਪਾਲ, ਸੁਸ਼੍ਰੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿਤਿਯਨਾਥ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ, ਸ਼੍ਰੀ ਕੇਸ਼ਵ ਪ੍ਰਸਾਦ ਮੌਰਯ ਅਤੇ ਸ਼੍ਰੀ ਬ੍ਰਜੇਸ਼ ਪਾਠਕ, ਕੇਂਦਰੀ ਭਾਰੀ ਉਦਯੋਗ ਮੰਤਰੀ, ਸ਼੍ਰੀ ਮਹੇਂਦਰ ਨਾਥ ਪਾਂਡੇ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਪ੍ਰੋਫੈਸਰ ਐੱਸ ਪੀ ਸਿੰਘ ਬਘੇਲ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀਆਂ ਸਹਿਤ ਕਈ ਹੋਰ ਉਪਸਥਿਤ ਰਹੇ।
ਪਿਛੋਕੜ
ਪ੍ਰਧਾਨ ਮੰਤਰੀ ਨੇ ਡੈਡੀਕੇਟਿਡ ਫ੍ਰੇਟ ਕੋਰੀਡੋਰ ਦੀ ਪੰਡਿਤ ਦੀਨਦਯਾਲ ਉਪਾਧਿਆਇ ਜੰਕਸ਼ਨ-ਸੋਨ ਨਗਰ ਰੇਲਵੇ ਲਾਈਨ ਨੂੰ ਸਮਰਪਿਤ ਕੀਤਾ। 6760 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਾਈ ਗਈ ਨਵੀਂ ਲਾਈਨ ਮਾਲ ਦੀ ਤੇਜ਼ ਅਤੇ ਅਧਿਕ ਕੁਸ਼ਲ ਆਵਾਜਾਈ ਦੀ ਸੁਵਿਧਾ ਪ੍ਰਦਾਨ ਕਰੇਗੀ। ਉਨ੍ਹਾਂ ਨੇ ਰਾਸ਼ਟਰ ਨੂੰ ਤਿੰਨ ਰੇਲਵੇ ਲਾਈਨਾਂ ਵੀ ਸਮਰਪਿਤ ਕੀਤੀਆਂ, ਜਿਨ੍ਹਾਂ ਦਾ 990 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਿਜਲੀਕਰਨ ਜਾਂ ਦੋਹਰੀਕਰਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਗਾਜੀਪੁਰ ਸ਼ਹਿਰ-ਔਂਰਿਹਾਰ ਰੇਲ ਲਾਈਨ, ਔਂਰਿਹਾਰ-ਜੌਨਪੁਰ ਰੇਲ ਲਾਈਨ ਅਤੇ ਭਟਨੀ-ਔਰਿਹਾਰ ਰੇਲ ਲਾਈਨ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਉੱਤਰ ਪ੍ਰਦੇਸ਼ ਵਿੱਚ ਰੇਲਵੇ ਲਾਈਨਾਂ ਦੇ 100 ਪ੍ਰਤੀਸ਼ਤ ਬਿਜਲੀਕਰਨ ਨੂੰ ਹਾਸਲ ਕਰਨ ਵਿੱਚ ਮਦਦ ਮਿਲੀ ਹੈ।
ਪ੍ਰਧਾਨ ਮੰਤਰੀ ਨੇ ਐੱਨਐੱਚ-56 ਦੇ ਵਾਰਾਣਸੀ-ਜੌਨਪੁਰ ਸੈਕਸ਼ਨ ਦੇ ਫੋਰ ਲੇਨ ਵਾਈਡਨਿੰਗ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ, ਜਿਸ ਨੂੰ 2,750 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ ਅਤੇ ਇਸ ਨਾਲ ਵਾਰਾਣਸੀ ਤੋਂ ਲਖਨਊ ਦੇ ਲਈ ਸਫਰ ਅਸਾਨ ਅਤੇ ਤੇਜ਼ ਹੋ ਗਿਆ ਹੈ।
ਵਾਰਾਣਸੀ ਵਿੱਚ ਜਿਨ੍ਹਾਂ ਕਈ ਪ੍ਰੋਜੈਕਟਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਕਰਨਗੇ ਉਨ੍ਹਾਂ ਵਿੱਚ 18 ਪੀਡਬਲਿਊਡੀ ਸੜਕਾਂ ਦਾ ਨਿਰਮਾਣ ਅਤੇ ਨਵੀਨੀਕਰਨ; ਬੀਐੱਚਯੂ ਕੈਂਪਸ ਵਿੱਚ ਅੰਤਰਰਾਸ਼ਟਰੀ ਗਰਲਜ਼ ਹੋਸਟਲ ਭਵਨ ਦਾ ਨਿਰਮਾਣ; ਸੈਂਟ੍ਰਲ ਇੰਸਟੀਟਿਊਟ ਆਵ੍ ਪੈਟ੍ਰੋਕੈਮੀਕਲ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸੀਆਈਪੀਈਟੀ) – ਗ੍ਰਾਮ ਕਰਸਰਾ ਵਿੱਚ ਵੋਕੇਸ਼ਨਲ ਟ੍ਰੇਨਿੰਗ ਸੈਂਟਰ; ਪੁਲਿਸ ਸਟੇਸ਼ਨ ਸਿੰਧੌਰਾ, ਪੀਐੱਸਸੀ ਭੁੱਲਨਪੁਰ, ਫਾਇਰ ਸਟੇਸ਼ਨ ਪਿੰਡਰਾ ਅਤੇ ਸਰਕਾਰੀ ਆਵਾਸੀ ਸਕੂਲ ਤਰਸਦਾ ਵਿੱਚ ਆਵਾਸੀ ਭਵਨ ਅਤੇ ਸੁਵਿਧਾਵਾਂ; ਆਰਥਿਕ ਅਪਰਾਧ ਅਨੁਸੰਧਾਨ ਸੰਗਠਨ ਭਵਨ: ਮੋਹਨ ਕਟਰਾ ਤੋਂ ਕੋਨੀਆ ਘਾਟ ਤੱਕ ਸੀਵਰ ਲਾਈਨ ਅਤੇ ਰਮਨਾ ਪਿੰਡ ਵਿੱਚ ਆਧੁਨਿਕ ਸੈਪਟੇਜ ਪ੍ਰਬੰਧਨ ਪ੍ਰਣਾਲੀ; 30 ਡਬਲ ਸਾਈਡ ਬੈਕਲਿਟ ਐੱਲਈਡੀ ਯੂਨੀਪੋਲ; ਐੱਨਡੀਡੀਬੀ ਮਿਲਕ ਪਲਾਂਟ ਰਾਮਨਗਰ ਵਿੱਚ ਗਾਂ ਦੇ ਗੋਬਰ ‘ਤੇ ਅਧਾਰਿਤ ਬਾਇਓ-ਗੈਸ ਪਲਾਂਟ; ਅਤੇ ਦਸ਼ਾਸ਼ਵਮੇਧ ਘਾਟ ‘ਤੇ ਇੱਕ ਵਿਸ਼ੇਸ਼ ਫਲੋਟਿੰਗ ਚੇਂਜਿੰਗ ਰੂਮ ਜੇਟੀ ਸ਼ਾਮਲ ਹਨ। ਫਲੋਟਿੰਗ ਚੇਂਜਿੰਗ ਰੂਮ ਜੇਟੀ ਨਾਲ ਗੰਗਾ ਨਦੀ ‘ਤੇ ਸ਼ਰਧਾਲੂਆਂ ਨੂੰ ਨਹਾਉਣ ਦੀ ਸੁਵਿਧਾ ਮਿਲੇਗੀ।
ਪ੍ਰਧਾਨ ਮੰਤਰੀ ਨੇ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਨ੍ਹਾਂ ਵਿੱਚ ਚੌਖੰਡੀ, ਕਾਦੀਪੁਰ ਅਤੇ ਹਰਦੱਤਪੁਰ ਰੇਲਵੇ ਸਟੇਸ਼ਨਾਂ ਦੇ ਪਾਸ ਦੋ ਲੇਨ ਵਾਲੇ ਤਿੰਨ ਰੇਲ ਓਵਰ ਬ੍ਰਿਜ (ਆਰਓਬੀ); ਵਿਆਸਨਗਰ- ਪੰਡਿਤ ਦੀਨਦਯਾਲ ਉਪਾਧਿਆਇ ਜੰਕਸ਼ਨ ਰੇਲ ਫਲਾਈਓਵਰ ਦਾ ਨਿਰਮਾਣ; ਅਤੇ ਪੀਡਬਲਿਊਡੀ ਦੀਆਂ 15 ਸੜਕਾਂ ਦਾ ਨਿਰਮਾਣ ਤੇ ਨਵੀਕਰਨ ਸ਼ਾਮਲ ਹੈ। ਇਨ੍ਹਾਂ ਪ੍ਰੋਜੈਕਟਾਂ ਨੂੰ ਲਗਭਗ 780 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਦੇ ਤਹਿਤ 550 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਨਣ ਵਾਲੀਆਂ 192 ਗ੍ਰਾਮੀਣ ਪੇਅਜਲ ਯੋਜਨਾਵਾਂ ਦਾ ਨੀਂਹ ਪੱਥਰ ਵੀ ਰੱਖਿਆ। ਇਸ ਨਾਲ 192 ਪਿੰਡਾਂ ਦੇ 7 ਲੱਖ ਲੋਕਾਂ ਨੂੰ ਸ਼ੁੱਧ ਪੇਅਜਲ ਮਿਲੇਗਾ।
ਪ੍ਰਧਾਨ ਮੰਤਰੀ ਨੇ ਮਣਿਕਰਣਿਕਾ ਅਤੇ ਹਰਿਸ਼ਚੰਦ੍ਰ ਘਾਟਾਂ ਦੇ ਮੁੜ-ਡਿਜ਼ਾਈਨ ਅਤੇ ਪੁਨਰਵਿਕਾਸ ਦਾ ਨੀਂਹ ਪੱਥਰ ਵੀ ਰੱਖਿਆ। ਪੁਨਰ-ਵਿਕਸਿਤ ਕੀਤੇ ਗਏ ਘਾਟਾਂ ਵਿੱਚ ਜਨਤਕ ਸੁਵਿਧਾਵਾਂ, ਉਡੀਕ ਖੇਤਰਾਂ (ਵੇਟਿੰਗ ਏਰੀਆਜ਼), ਲਕੜੀ ਭੰਡਾਰਣ, ਵੇਸਟ ਡਿਸਪੋਜ਼ਲ ਅਤੇ ਵਾਤਾਵਰਣ-ਅਨੁਕੂਲ ਦਾਹ ਸੰਸਕਾਰ ਦੇ ਪ੍ਰਾਵਧਾਨ ਹੋਣਗੇ।
ਜਿਨ੍ਹਾਂ ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਇਨ੍ਹਾਂ ਵਿੱਚ ਦਸ਼ਾਸ਼ਵਮੇਧ ਘਾਟ ਦੇ ਫਲੋਟਿੰਗ ਚੇਂਜਿੰਗ ਰੂਮ ਜੇਟੀ ਦੀ ਤਰਜ ‘ਤੇ ਵਾਰਾਣਸੀ ਵਿੱਚ ਗੰਗਾ ਨਦੀ ‘ਤੇ ਛੇ ਧਾਰਮਿਕ ਤੌਰ ‘ਤੇ ਮਹੱਤਵਪੂਰਨ ਇਸ਼ਨਾਨ ਘਾਟਾਂ ‘ਤੇ ਫਲੋਟਿੰਗ ਚੇਂਜਿੰਗ ਰੂਮ ਜੇਟੀ ਅਤੇ ਸੀਆਈਪੀਈਟੀ ਕੈਂਪਸ ਕਰਸਰਾ ਵਿੱਚ ਵਿਦਿਆਰਥੀਆਂ ਦੇ ਹੋਸਟਲ ਦਾ ਨਿਰਮਾਣ ਸ਼ਾਮਲ ਹੈ।
ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਲਾਭਾਰਥੀਆਂ ਨੂੰ ਪੀਐੱਮ ਸਵਨਿਧੀ ਦੇ ਲੋਨ, ਪੀਐੱਮਏਵਾਈ ਗ੍ਰਾਮੀਣ ਘਰਾਂ ਦੀਆਂ ਚਾਬੀਆਂ ਅਤੇ ਆਯੁਸ਼ਮਾਨ ਭਾਰਤ ਕਾਰਡ ਵੀ ਵੰਡੇ। ਇਸ ਨਾਲ 5 ਪੀਐੱਮਏਵਾਈ ਲਾਭਾਰਥੀਆਂ ਦਾ ਗ੍ਰਹਿ ਪ੍ਰਵੇਸ਼, ਯੋਗ ਲਾਭਾਰਥੀਆਂ ਨੂੰ 1.25 ਲੱਖ ਪੀਐੱਮ ਸਵਨਿਧੀ ਲੋਨ ਦੀ ਵੰਡ ਅਤੇ 2.88 ਕਰੋੜ ਆਯੁਸ਼ਮਾਨ ਕਾਰਡ ਦੀ ਵੰਡ ਸ਼ੁਰੂ ਹੋ ਜਾਵੇਗੀ।
आजादी के इतने साल बाद, लोकतंत्र का सही लाभ अब सही मायने में सही लोगों तक पहुंचा है। pic.twitter.com/9nXNZ8wyCb
— PMO India (@PMOIndia) July 7, 2023
हमने सिर्फ एक परिवार और एक पीढ़ी के लिए योजनाएं नहीं बनाई हैं, बल्कि आने वाली पीढ़ियों का भविष्य भी सुधर जाए, इसको ध्यान में रखकर काम किया है। pic.twitter.com/UD1QDqY3M4
— PMO India (@PMOIndia) July 7, 2023
आज गरीब कल्याण हो या फिर इंफ्रास्ट्रक्चर, बजट की कोई कमी नहीं है। pic.twitter.com/gHYytwCViS
— PMO India (@PMOIndia) July 7, 2023
बीते 9 वर्षों में काशी की कनेक्टिविटी को भी बेहतर करने के लिए अभूतपूर्व काम हुआ है। pic.twitter.com/YGyzl5r97e
— PMO India (@PMOIndia) July 7, 2023
\