Quoteਨਗਰਨਾਰ ਵਿੱਚ ਐੱਨਐੱਮਡੀਸੀ ਸਟੀਲ ਲਿਮਿਟਿਡ ਦਾ ਸਟੀਲ ਪਲਾਂਟ ਸਮਰਪਿਤ ਕੀਤਾ
Quoteਜਗਦਲਪੁਰ ਰੇਲਵੇ ਸਟੇਸ਼ਨ ਦੀ ਅੱਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਿਆ
Quoteਛੱਤੀਸਗੜ੍ਹ ਵਿੱਚ ਕਈ ਰੇਲਵੇ ਐਂਡ ਰੋਡ ਸੈਕਟਰ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
Quoteਤਾਰੋਕੀ-ਰਾਏਪੁਰ ਡੇਮੂ ਟ੍ਰੇਨ ਸਰਵਿਸ (Taroki – Raipur DEMU Train Service) ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
Quote“ਵਿਕਸਿਤ ਭਾਰਤ (Viksit Bharat) ਦਾ ਸੁਪਨਾ ਤਦੇ ਸਾਕਾਰ ਹੋਵੇਗਾ ਜਦੋਂ ਦੇਸ਼ ਦਾ ਹਰ ਰਾਜ, ਹਰ ਜ਼ਿਲ੍ਹਾ ਅਤੇ ਹਰ ਪਿੰਡ ਵਿਕਸਿਤ ਹੋਵੇਗਾ”
Quote“ਵਿਕਸਿਤ ਭਾਰਤ (Viksit Bharat) ਦੇ ਲਈ ਭੌਤਿਕ, ਸਮਾਜਿਕ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ (Physical, social and digital infrastructure) ਭਵਿੱਖ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ”
Quote“ਛੱਤੀਸਗੜ੍ਹ ਇੱਕ ਬੜੇ ਸਟੀਲ-ਉਤਪਾਦਕ ਰਾਜ ਦੇ ਰੂਪ ਵਿੱਚ ਲਾਭ ਪ੍ਰਾਪਤ ਕਰ ਰਿਹਾ ਹੈ”
Quote“ਬਸਤਰ ਵਿੱਚ ਬਣਿਆ ਸਟੀਲ ਸਾਡੀ ਸੈਨਾ ਨੂੰ ਮਜ਼ਬੂਤ ਕਰੇਗਾ ਅਤੇ ਰੱਖਿਆ ਨਿਰਯਾਤ ਵਿੱਚ ਭੀ ਭਾਰਤ ਦੀ ਮਜ਼ਬੂਤ ਉਪਸਥਿਤੀ ਦਰਜ ਹੋਵੇਗੀ”
Quote“ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ (Amrit Bharat Station Yojana) ਦੇ ਤਹਿਤ ਛੱਤੀਸਗੜ੍ਹ ਦੇ 30 ਤੋਂ ਅਧਿਕ ਸਟੇਸ਼ਨਾਂ ਨੂੰ ਅੱਪਗ੍ਰੇਡ ਕੀਤਾ ਜਾ ਰਿਹਾ ਹੈ”
Quote“ਛੱਤੀਸਗੜ੍ਹ ਦੇ ਲੋਕਾਂ ਦਾ ਜੀਵਨ ਅਸਾਨ ਬਣਾਉਣ ਦੇ ਲਈ ਸਰਕਾਰ ਹਰ ਸੰਭਵ ਪ੍ਰਯਾਸ ਕਰ ਰਹੀ ਹੈ”
Quoteਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਦੇ ਜਗਦਲਪੁਰ ਵਿੱਚ ਲਗਭਗ 27,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਰੇਲਵੇ ਐਂਡ ਰੋਡ ਸੈਕਟਰ ਦੇ ਕਈ ਪ੍ਰੋਜੈਕਟਾਂ ਦੇ ਨਾਲ-ਨਾਲ ਬਸਤਰ ਜ਼ਿਲ੍ਹੇ ਦੇ ਨਗਰਨਾਰ ਵਿੱਚ 23,800 ਕਰੋੜ ਰੁਪਏ ਤੋਂ ਅਧਿਕ ਦੇ ਐੱਨਐੱਮਡੀਸੀ ਸਟੀਲ ਲਿਮਿਟਿਡ ਦੇ ਸਟੀਲ ਪਲਾਂਟ (NMDC Steel Ltd’s Steel Plant at Nagarnar) ਦਾ ਸਮਰਪਣ ਸ਼ਾਮਲ ਹੈ। ਉਨ੍ਹਾਂ ਨੇ ਤਾਰੋਕੀ-ਰਾਏਪੁਰ ਡੇਮੂ ਟ੍ਰੇਨ ਸਰਵਿਸ (Taroki – Raipur DEMU Train Service) ਨੂੰ ਭੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਦੇ ਜਗਦਲਪੁਰ ਵਿੱਚ ਲਗਭਗ 27,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਰੇਲਵੇ ਐਂਡ ਰੋਡ ਸੈਕਟਰ ਦੇ ਕਈ ਪ੍ਰੋਜੈਕਟਾਂ ਦੇ ਨਾਲ-ਨਾਲ ਬਸਤਰ ਜ਼ਿਲ੍ਹੇ ਦੇ ਨਗਰਨਾਰ ਵਿੱਚ 23,800 ਕਰੋੜ ਰੁਪਏ ਤੋਂ ਅਧਿਕ ਦੇ ਐੱਨਐੱਮਡੀਸੀ ਸਟੀਲ ਲਿਮਿਟਿਡ ਦੇ ਸਟੀਲ ਪਲਾਂਟ (NMDC Steel Ltd’s Steel Plant at Nagarnar) ਦਾ ਸਮਰਪਣ ਸ਼ਾਮਲ ਹੈ। ਉਨ੍ਹਾਂ ਨੇ ਤਾਰੋਕੀ-ਰਾਏਪੁਰ ਡੇਮੂ ਟ੍ਰੇਨ ਸਰਵਿਸ (Taroki – Raipur DEMU Train Service) ਨੂੰ ਭੀ ਝੰਡੀ ਦਿਖਾ ਕੇ ਰਵਾਨਾ ਕੀਤਾ

 

|

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ (Viksit Bharat) ਦਾ ਸੁਪਨਾ ਤਦੇ ਸਾਕਾਰ ਹੋਵੇਗਾ, ਜਦੋਂ ਦੇਸ਼ ਦਾ ਹਰ ਰਾਜ, ਹਰ ਜ਼ਿਲ੍ਹਾ ਅਤੇ ਹਰ ਪਿੰਡ ਵਿਕਸਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੰਕਲਪਾਂ ਨੂੰ ਪੂਰਾ ਕਰਨ ਦੇ ਲਈ ਅੱਜ ਲਗਭਗ 27,000 ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਛੱਤੀਸਗੜ੍ਹ ਦੀ ਜਨਤਾ ਨੂੰ ਵਿਕਾਸ ਪ੍ਰੋਜੈਕਟਾਂ ਦੇ ਲਈ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ (Viksit Bharat) ਦੇ ਲਈ ਭੌਤਿਕ, ਸਮਾਜਿਕ ਅਤੇ ਡਿਜੀਟਲ (Physical, social and digital) ਇਨਫ੍ਰਾਸਟ੍ਰਕਚਰ ਭਵਿੱਖ ਦੀਆਂ ਜ਼ਰੂਰਤਾਂ ਦੇ ਅਨੁਰੂਪ ਹੋਣਾ ਚਾਹੀਦਾ ਹੈ।  ਉਨ੍ਹਾਂ ਨੇ ਦੱਸਿਆ ਕਿ ਇਨਫ੍ਰਾਸਟ੍ਰਕਚਰ ਦੇ ਲਈ ਇਸ ਵਰ੍ਹੇ ਦਾ ਖਰਚ (outlay)10 ਲੱਖ ਕਰੋੜ ਰੁਪਏ ਹੈ, ਜੋ ਛੇ ਗੁਣਾ ਅਧਿਕ ਹੈ।

 

 

ਪ੍ਰਧਾਨ ਮੰਤਰੀ ਨੇ ਰੇਲ, ਸੜਕ, ਹਵਾਈ ਅੱਡੇ, ਬਿਜਲੀ ਪ੍ਰੋਜੈਕਟਾਂ, ਟ੍ਰਾਂਸਪੋਰਟ, ਗ਼ਰੀਬਾਂ ਦੇ ਲਈ ਘਰਾਂ ਅਤੇ ਐਜੂਕੇਸ਼ਨਲ ਅਤੇ ਹੈਲਥ ਕੇਅਰ ਇੰਸਟੀਟਿਊਸ਼ਨਸ ਦੇ ਪ੍ਰੋਜੈਕਟਾਂ ਵਿੱਚ ਸਟੀਲ ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਰਾਸ਼ਟਰ ਨੂੰ ਸਟੀਲ ਉਤਪਾਦਨ ਵਿੱਚ ਆਤਮਨਿਰਭਰ ਬਣਾਉਣ ਦੇ ਲਈ ਪਿਛਲੇ 9 ਵਰ੍ਹਿਆਂ ਵਿੱਚ ਅਨੇਕ ਕਦਮ ਉਠਾਏ ਹਨ। ਪ੍ਰਧਾਨ ਮੰਤਰੀ ਨੇ ਅੱਜ ਨਗਰਨਾਰ ਵਿੱਚ ਸਭ ਤੋਂ ਆਧੁਨਿਕ ਸਟੀਲ ਪਲਾਂਟਾਂ ਵਿੱਚੋਂ ਇੱਕ ਦੇ ਉਦਘਾਟਨ ਬਾਰੇ ਚਰਚਾ ਕਰਦੇ ਹੋਏ ਕਿਹਾ, “ਛੱਤੀਸਗੜ੍ਹ ਇੱਕ ਬੜੇ ਸਟੀਲ ਉਤਪਾਦਕ ਰਾਜ ਦੇ ਰੂਪ ਵਿੱਚ ਲਾਭ ਪ੍ਰਾਪਤ ਕਰ ਰਿਹਾ ਹੈ।”

 

|

ਉਨ੍ਹਾਂ ਨੇ ਕਿਹਾ ਕਿ ਇਸ ਪਲਾਂਟ ਵਿੱਚ ਉਤਪਾਦਿਤ ਸਟੀਲ ਰਾਸ਼ਟਰ ਦੇ ਆਟੋਮੋਬਾਈਲ, ਇੰਜੀਨੀਅਰਿੰਗ ਅਤੇ ਡਿਫੈਂਸ ਮੈਨੂਫੈਕਚਰਿੰਗ ਸੈਕਟਰ ਨੂੰ ਨਵੀਂ ਊਰਜਾ ਦੇਵੇਗਾ। ਸ਼੍ਰੀ ਮੋਦੀ ਨੇ ਕਿਹਾ, “ਬਸਤਰ ਵਿੱਚ ਉਤਪਾਦਿਤ ਸਟੀਲ ਰੱਖਿਆ ਨਿਰਯਾਤ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਹਥਿਆਰਬੰਦ ਬਲਾਂ ਨੂੰ ਮਜ਼ਬੂਤ ਕਰੇਗਾ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਟੀਲ ਪਲਾਂਟ ਬਸਤਰ ਅਤੇ ਆਸਪਾਸ ਦੇ ਖੇਤਰਾਂ ਦੇ ਲਗਭਗ 50,000 ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰੇਗਾ। ਉਨ੍ਹਾਂ ਨੇ ਕਿਹਾ, “ਨਵਾਂ ਸਟੀਲ ਪਲਾਂਟ ਕੇਂਦਰ ਸਰਕਾਰ ਦੁਆਰਾ ਬਸਤਰ ਜਿਹੇ ਖਾਹਿਸ਼ੀ ਜ਼ਿਲ੍ਹਿਆਂ (aspirational districts) ਦੇ ਵਿਕਾਸ ਦੀ ਪ੍ਰਾਥਮਿਕਤਾ ‘ਤੇ ਨਵੇਂ ਸਿਰੇ ਤੋਂ ਜ਼ੋਰ ਦੇਵੇਗਾ।"

 

ਕਨੈਕਟੀਵਿਟੀ ‘ਤੇ ਕੇਂਦਰ ਸਰਕਾਰ ਦੇ ਫੋਕਸ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਵਿੱਚ ਆਰਥਿਕ ਗਲਿਆਰੇ ਅਤੇ ਆਧੁਨਿਕ ਰਾਜਮਾਰਗਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਹ ਭੀ ਦੱਸਿਆ ਕਿ  2014 ਦੀ ਤੁਲਨਾ ਵਿੱਚ ਛੱਤੀਸਗੜ੍ਹ ਦਾ ਰੇਲ ਬਜਟ ਲਗਭਗ 20 ਗੁਣਾ ਵਧਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ  ਆਜ਼ਾਦੀ ਦੇ ਇਤਨੇ ਸਾਲਾਂ ਬਾਅਦ ਤਾਰੋਕੀ (Taroki) ਨੂੰ  ਨਵੀਂ ਰੇਲਵੇ ਲਾਈਨ ਦਾ ਤੋਹਫ਼ਾ ਮਿਲ ਰਿਹਾ ਹੈ। ਇੱਕ ਨਵੀਂ ਡੇਮੂ ਟ੍ਰੇਨ (A new DEMU train ) ਨੇ ਤਾਰੋਕੀ ਨੂੰ ਦੇਸ਼ ਦੇ ਰੇਲਵੇ ਮੈਪ ‘ਤੇ ਜੋੜ ਦਿੱਤਾ ਹੈ ਜਿਸ ਨਾਲ ਰਾਜਧਾਨੀ ਰਾਏਪੁਰ ਤੱਕ ਯਾਤਰਾ ਕਰਨਾ ਅਸਾਨ ਹੋ ਜਾਵੇਗਾ। ਜਗਦਲਪੁਰ ਅਤੇ ਦੰਤੇਵਾੜਾ ਦੇ ਦਰਮਿਆਨ ਰੇਲਵੇ ਲਾਈਨ ਡਬਲਿੰਗ ਪ੍ਰੋਜੈਕਟ ਨਾਲ ਲੌਜਿਸਟਿਕਸ ਲਾਗਤ ਘੱਟ ਹੋਵੇਗੀ ਅਤੇ ਯਾਤਰਾ ਵਿੱਚ ਅਸਾਨੀ ਹੋਵੇਗੀ।

 

|

ਪ੍ਰਧਾਨ ਮੰਤਰੀ ਨੇ ਖੁਸ਼ੀ ਜਤਾਈ ਕਿ ਛੱਤੀਸਗੜ੍ਹ ਨੇ ਰੇਲਵੇ ਟ੍ਰੈਕਸ ਦੇ 100 ਫੀਸਦੀ ਬਿਜਲੀਕਰਣ ਦਾ ਕਾਰਜ ਪੂਰਾ ਕਰ ਲਿਆ ਹੈ। ਰਾਜ ਵਿੱਚ ਵੰਦੇ ਭਾਰਤ ਟ੍ਰੇਨ (Vande Bharat Train) ਭੀ ਚਲ ਰਹੀ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ (Amrit Bharat Station Yojana) ਦੇ ਤਹਿਤ ਛੱਤੀਸਗੜ੍ਹ ਦੇ 30 ਤੋਂ ਅਧਿਕ ਸਟੇਸ਼ਨਾਂ ਦੀ ਅੱਪਗ੍ਰੇਡੇਸ਼ਨ ਕੀਤੀ ਜਾ ਰਹੀ ਹੈ। ਜਿਨ੍ਹਾਂ ਵਿੱਚੋਂ 7 ਸਟੇਸ਼ਨਾਂ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਪਹਿਲਾਂ ਹੀ ਰੱਖਿਆ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਲਾਸਪੁਰ, ਰਾਏਪੁਰ ਅਤੇ ਦੁਰਗ ਸਟੇਸ਼ਨ ਦੇ ਨਾਲ, ਅੱਜ ਜਗਦਲਪੁਰ ਸਟੇਸ਼ਨ ਨੂੰ ਭੀ ਇਸ ਸੂਚੀ ਵਿੱਚ ਜੋੜਿਆ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਜਗਦਲਪੁਰ ਸਟੇਸ਼ਨ ਸ਼ਹਿਰ ਦਾ ਮੁੱਖ ਕੇਂਦਰ (main center of the city) ਬਣੇਗਾ ਅਤੇ ਇੱਥੇ ਯਾਤਰੀ ਸੁਵਿਧਾਵਾਂ ਨੂੰ ਉੱਨਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਨੌਂ ਵਰ੍ਹਿਆਂ ਵਿੱਚ, ਰਾਜ ਦੇ 120 ਤੋਂ ਅਧਿਕ ਸਟੇਸ਼ਨਾਂ ‘ਤੇ ਮੁਫ਼ਤ ਵਾਈ-ਫਾਈ ਸੁਵਿਧਾ (free Wi-Fi facility) ਪ੍ਰਦਾਨ ਕੀਤੀ ਗਈ ਹੈ।

 

 

ਸ਼੍ਰੀ ਮੋਦੀ ਨੇ ਕਿਹਾ, “ਸਰਕਾਰ ਛੱਤੀਸਗੜ੍ਹ ਦੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਦੇ ਲਈ ਹਰ ਸੰਭਵ ਪ੍ਰਯਾਸ ਕਰ ਰਹੀ ਹੈ।” ਉਨ੍ਹਾਂ ਨੇ ਕਿਹਾ ਕਿ ਅੱਜ ਦੇ ਪ੍ਰੋਜੈਕਟਸ ਵਿਕਾਸ  ਦੀ ਗਤੀ ਨੂੰ ਅੱਗੇ ਵਧਾਉਣਗੇ, ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨਗੇ ਅਤੇ ਰਾਜ ਵਿੱਚ ਨਵੇਂ ਉਦਯੋਗਾਂ ਨੂੰ ਪ੍ਰੋਤਸਾਹਿਤ ਕਰਨਗੇ। ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਛੱਤੀਸਗੜ੍ਹ ਦੀ ਵਿਕਾਸ ਯਾਤਰਾ ਨੂੰ ਆਪਣਾ ਸਮਰਥਨ ਜਾਰੀ ਰੱਖੇਗੀ ਅਤੇ ਰਾਜ ਰਾਸ਼ਟਰ ਦਾ ਭਾਗ ਬਦਲਣ ਵਿੱਚ ਆਪਣੀ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਇਸ ਅਵਸਰ ‘ਤੇ ਰਾਜ ਦੀ ਪ੍ਰਤੀਨਿਧਤਾ ਕਰਨ ਅਤੇ ਰਾਜ ਦੇ ਵਿਕਾਸ ਬਾਰੇ ਵਿਚਾਰਸ਼ੀਲ ਰਹਿਣ ਦੇ ਲਈ ਛੱਤੀਸਗੜ੍ਹ ਦੇ ਰਾਜਪਾਲ ਸ਼੍ਰੀ ਬਿਸ਼ਵਭੂਸ਼ਣ ਹਰਿਚੰਦਨ ਦਾ ਧੰਨਵਾਦ ਕੀਤਾ।

ਇਸ ਅਵਸਰ ‘ਤੇ ਹੋਰ ਲੋਕਾਂ ਤੋਂ ਇਲਾਵਾ ਛੱਤੀਸਗੜ੍ਹ ਦੇ ਰਾਜਪਾਲ ਸ਼੍ਰੀ ਬਿਸ਼ਵਭੂਸ਼ਣ ਹਰਿਚੰਦਨ ਅਤੇ ਸਾਂਸਦ ਸ਼੍ਰੀ ਮੋਹਨ ਮੰਡਾਵੀ ਉਪਸਥਿਤ ਸਨ।

 

ਪਿਛੋਕੜ

ਇੱਕ ਐਸੇ ਕਦਮ ਵਿੱਚ ਜੋ ਆਤਮਨਿਰਭਰ ਭਾਰਤ (Atmanirbhar Bharat) ਦੇ ਦ੍ਰਿਸ਼ਟੀਕੋਣ ਨੂੰ ਇੱਕ ਪ੍ਰਮੁੱਖ ਪ੍ਰੋਤਸਾਹਨ ਪ੍ਰਦਾਨ ਕਰੇਗਾ, ਪ੍ਰਧਾਨ ਮੰਤਰੀ ਨੇ ਬਸਤਰ ਜ਼ਿਲ੍ਹੇ ਦੇ ਨਗਰਨਾਰ ਵਿੱਚ ਐੱਨਐੱਮਡੀਸੀ ਸਟੀਲ ਲਿਮਿਟਿਡ ਦੇ ਸਟੀਲ ਪਲਾਂਟ (NMDC Steel Ltd’s Steel Plant at Nagarnar) ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। 23,800 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਨਿਰਮਿਤ, ਸਟੀਲ ਪਲਾਂਟ ਇੱਕ ਗ੍ਰੀਨਫੀਲਡ ਪ੍ਰੋਜੈਕਟ ਹੈ ਜੋ ਉੱਚ-ਗੁਣਵੱਤਾ ਵਾਲੇ ਸਟੀਲ ਦਾ ਉਦਪਾਦਨ ਕਰੇਗਾ। ਨਗਰਨਾਰ ਵਿੱਚ ਐੱਨਐੱਮਡੀਸੀ ਸਟੀਲ ਲਿਮਿਟਿਡ ਦਾ ਸਟੀਲ ਪਲਾਂਟ ਦੇ ਨਾਲ-ਨਾਲ ਸਹਾਇਕ ਅਤੇ ਡਾਊਨਸਟ੍ਰੀਮ ਉਦਯੋਗਾਂ ਵਿੱਚ (in ancillary and downstream industries) ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰੇਗਾ। ਇਹ ਬਸਤਰ ਨੂੰ ਦੁਨੀਆ ਦੇ ਸਟੀਲ ਮੈਪ ‘ਤੇ ਸਥਾਪਿਤ ਕਰੇਗਾ ਅਤੇ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ।

 

|

ਪੂਰੇ ਦੇਸ਼ ਵਿੱਚ ਰੇਲ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਪ੍ਰੋਗਰਾਮ ਦੇ ਦੌਰਾਨ ਕਈ ਰੇਲ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ। ਪ੍ਰਧਾਨ ਮੰਤਰੀ ਨੇ ਅੰਤਾਗੜ੍ਹ ਅਤੇ ਤਾਰੋਕੀ (Antagarh & Taroki)  ਦੇ ਦਰਮਿਆਨ ਇੱਕ ਨਵੀਂ ਰੇਲ ਲਾਈਨ ਅਤੇ ਜਗਦਲਪੁਰ ਅਤੇ ਦੰਤੇਵਾੜਾ (Jagdalpur and Dantewada) ਦੇ ਦਰਮਿਆਨ ਇੱਕ ਰੇਲ ਲਾਈਨ ਡਬਲਿੰਗ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਉਨ੍ਹਾਂ ਨੇ ਬੋਰੀਡਾਂਡ-ਸੂਰਜਪੁਰ ਰੇਲ ਲਾਈਨ ਡਬਲਿੰਗ ਪ੍ਰੋਜੈਕਟ (Boridand – Surajpur rail line doubling project) ਅਤੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ (Amrit Bharat Station Scheme) ਦੇ ਤਹਿਤ ਜਗਦਲਪੁਰ ਸਟੇਸ਼ਨ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਤਾਰੋਕੀ-ਰਾਏਪੁਰ ਡੇਮੂ ਟ੍ਰੇਨ ਸਰਵਿਸ (Taroki – Raipur DEMU Train Service) ਨੂੰ ਭੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਰੇਲ ਪ੍ਰੋਜੈਕਟਾਂ ਨਾਲ ਰਾਜ ਦੇ ਆਦਿਵਾਸੀ ਖੇਤਰਾਂ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ। ਬਿਹਤਰ ਰੇਲ ਇਨਫ੍ਰਾਸਟ੍ਰਕਚਰ ਅਤੇ ਨਵੀਂ ਟ੍ਰੇਨ ਸਰਵਿਸ ਨਾਲ ਸਥਾਨਕ ਲੋਕਾਂ ਨੂੰ ਲਾਭ ਹੋਵੇਗਾ ਅਤੇ ਖੇਤਰ ਦੇ ਆਰਥਿਕ ਵਿਕਾਸ ਵਿੱਚ ਮਦਦ ਮਿਲੇਗੀ।

 

 ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰਾਜਮਾਰਗ-43  ਦੇ  ‘ਕੁਨਕੁਰੀ ਤੋਂ ਛੱਤੀਸਗੜ੍ਹ-ਝਾਰਖੰਡ ਬਾਰਡਰ ਸੈਕਸ਼ਨ’(‘Kunkuri to Chhattisgarh-Jharkhand Border section’) ਤੱਕ ਇੱਕ ਰੋਡ ਅੱਪਗ੍ਰੇਡੇਸ਼ਨ ਪ੍ਰੋਜੈਕਟ ਭੀ ਰਾਸ਼ਟਰ ਨੂੰ ਸਮਰਪਿਤ ਕੀਤਾ। ਨਵੀਂ ਸੜਕ ਨਾਲ ਰੋਡ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਖੇਤਰ ਦੇ ਲੋਕਾਂ ਨੂੰ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • ANKUR SHARMA September 07, 2024

    नया भारत-विकसित भारत..!! मोदी है तो मुमकिन है..!! 🇮🇳🙏
  • Mahendra singh Solanki Loksabha Sansad Dewas Shajapur mp November 03, 2023

    Jay shree Ram
  • S Babu October 04, 2023

    🙏
  • Babaji Namdeo Palve October 04, 2023

    Jai Hind Jai Bharat
  • Mayank Maheshwari October 03, 2023

    jai ho
  • रघुवीर साहू(मयाराम) October 03, 2023

    धन्यवाद आदरणीय मोदी जी,,
  • Umakant Mishra October 03, 2023

    bharat mata ki jay
  • Kailash Bohra October 03, 2023

    Sir now a days fake new postings in media face book and what’s up etc it should be taken seriously namo namo
  • peelu bhai October 03, 2023

    vande mataram
  • Tapan kr.Bhanja October 03, 2023

    Joy modi ji.🙏🙏🙏
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
The world is keenly watching the 21st-century India: PM Modi

Media Coverage

The world is keenly watching the 21st-century India: PM Modi
NM on the go

Nm on the go

Always be the first to hear from the PM. Get the App Now!
...
PM Modi prays at Somnath Mandir
March 02, 2025

The Prime Minister Shri Narendra Modi today paid visit to Somnath Temple in Gujarat after conclusion of Maha Kumbh in Prayagraj.

|

In separate posts on X, he wrote:

“I had decided that after the Maha Kumbh at Prayagraj, I would go to Somnath, which is the first among the 12 Jyotirlingas.

Today, I felt blessed to have prayed at the Somnath Mandir. I prayed for the prosperity and good health of every Indian. This Temple manifests the timeless heritage and courage of our culture.”

|

“प्रयागराज में एकता का महाकुंभ, करोड़ों देशवासियों के प्रयास से संपन्न हुआ। मैंने एक सेवक की भांति अंतर्मन में संकल्प लिया था कि महाकुंभ के उपरांत द्वादश ज्योतिर्लिंग में से प्रथम ज्योतिर्लिंग श्री सोमनाथ का पूजन-अर्चन करूंगा।

आज सोमनाथ दादा की कृपा से वह संकल्प पूरा हुआ है। मैंने सभी देशवासियों की ओर से एकता के महाकुंभ की सफल सिद्धि को श्री सोमनाथ भगवान के चरणों में समर्पित किया। इस दौरान मैंने हर देशवासी के स्वास्थ्य एवं समृद्धि की कामना भी की।”