ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਨੈਸ਼ਨਲ ਪਲੈਟਫਾਰਮ ਫੌਰ ਡਿਜ਼ਾਸਟਰ ਰਿਸਕ ਰਿਡਕਸ਼ਨ (ਐੱਨਪੀਡੀਆਰਆਰ) ਦੇ ਤੀਸਰੇ ਸੈਸ਼ਨ ਦਾ ਉਦਘਾਟਨ ਕੀਤਾ। ਇਸ ਮੰਚ ਦੇ ਤੀਸਰੇ ਸੈਸ਼ਨ ਦਾ ਮੁੱਖ ਥੀਮ ‘ਬਦਲਦੀ ਜਲਵਾਯੂ ਵਿੱਚ ਸਥਾਨਕ ਪੱਧਰ ‘ਤੇ ਮਜ਼ਬੂਤੀ ਸੁਨਿਸ਼ਚਿਤ ਕਰਨਾ’ ਹੈ।
ਇਸ ਆਯੋਜਨ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਜੇਤੂਆਂ ਦਾ ਅਭਿਨੰਦਨ ਕੀਤਾ। 2023 ਪੁਰਸਕਾਰ ਦੇ ਜੇਤੂ ਓਡੀਸ਼ਾ ਰਾਜ ਆਪਦਾ ਪ੍ਰਬੰਧਨ ਅਥਾਰਿਟੀ (ਓਐੱਸਡੀਐੱਮਏ) ਅਤੇ ਲੁੰਗਲੇਈ ਫਾਇਰ ਸਟੇਸ਼ਨ, ਮਿਜ਼ੋਰਮ ਹਨ। ਪ੍ਰਧਾਨ ਮੰਤਰੀ ਨੇ ਆਪਦਾ ਜੋਖਮ ਘਟਾਉਣ ਦੇ ਖੇਤਰ ‘ਚੇ ਨਵੇਂ ਵਿਚਾਰਾਂ, ਪਹਿਲਾਂ, ਉਪਕਰਣਾਂ ‘ਤੇ ਟੈਕਨੋਲੋਜੀ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਪ੍ਰਦਰਸ਼ਨੀ ਦੀ ਵਾ ਉਦਘਾਟਨ ਕੀਤਾ। ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ, ਰਾਜ ਮੰਤਰੀ, ਸ਼੍ਰੀ ਨਿਤਿਯਾਨੰਦ ਰਾਏ ਅਤੇ ਅਨੇਕ ਹੋਰ ਸ਼ਖਸੀਅਤਾਂ ਵੀ ਇਸ ਮੌਕੇ ‘ਤੇ ਮੌਜੂਦ ਸਨ।
ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਤੁਰਕੀ ਅਤੇ ਸੀਰੀਆ ਵਿੱਚ ਭਾਰਤੀ ਬਚਾਅ ਦਲ ਦੇ ਉਤਕ੍ਰਿਸ਼ਟ ਕਾਰਜਾਂ ਦੀ ਆਲਮੀ ਪ੍ਰਸ਼ੰਸਾ ਦਾ ਜ਼ਿਕਰ ਕੀਤਾ, ਜਿਸ ਨੇ ਹਰ ਭਾਰਤੀ ਨੂੰ ਮਾਣ ਮਹਿਸੂਸ ਕਰਵਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਜਿਸ ਤਰ੍ਹਾਂ ਨਾਲ ਆਪਦਾ ਪ੍ਰਬੰਧਨ ਨਾਲ ਜੁੜੀ ਤਕਨੀਕ ਅਤੇ ਮਾਨਵ ਸੰਸਾਧਨ ਦਾ ਵਿਸਤਾਰ ਕੀਤਾ ਹੈ, ਉਸ ਨਾਲ ਦੇਸ਼ ਵਿੱਚ ਵੀ ਅਨੇਕ ਜੀਵਨ ਬਚਾਉਣ ਵਿੱਚ ਮਦਦ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੁਰਸਕਾਰ ਆਪਦਾ ਪ੍ਰਬੰਧਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਹੁਲਾਰਾ ਦੇਣ ਅਤੇ ਹੈਲਦੀ ਕੰਪੀਟਿਸ਼ਨ ਨੂੰ ਹੁਲਾਰਾ ਦੇਣ ਦੇ ਲਈ ਸ਼ੁਰੂ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਇਨ੍ਹਾਂ ਦੋਨਾਂ ਹੀ ਪੁਰਸਕਾਰ ਜੇਤੂਆਂ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੋਗਰਾਮ ਦਾ ਥੀਮ ‘ਬਦਲਦੀ ਜਲਵਾਯੂ ਵਿੱਚ ਸਥਾਨਕ ਪੱਧਰ ‘ਤੇ ਮਜ਼ਬੂਤੀ ਸੁਨਿਸ਼ਚਿਤ ਕਰਨਾ’ ਭਾਰਤੀ ਪਰੰਪਰਾ ਤੋਂ ਜਾਣੂ ਹੈ ਕਿਉਂਕਿ ਇਹ ਖੂਹ, ਵਾਸਤੁਕਲਾ ਅਤੇ ਪੁਰਾਣੇ ਸ਼ਹਿਰਾਂ ਵਿੱਚ ਸਪਸ਼ਟ ਤੌਰ ‘ਤੇ ਦਿਖਾਈ ਦਿੰਦੀ ਹੈ। ਉਨ੍ਹਾਂ ਨੇ ਕਿਹਾ, ਭਾਰਤ ਵਿੱਚ ਆਪਦਾ ਪ੍ਰਬੰਧਨ ਦੀ ਵਿਵਸਥਾ, ਸਮਾਧਾਨ ਅਤੇ ਰਣਨੀਤੀ ਹਮੇਸ਼ਾ ਸਥਾਨਕ ਰਹੀ ਹੈ। ਉਨ੍ਹਾਂ ਨੇ ਕੱਛ ਦੇ ਭੁੰਗਾ ਘਰਾਂ ਦਾ ਉਦਾਹਰਣ ਦਿੱਤਾ ਜੋ ਬਹੁਤ ਹਦ ਤੱਕ ਭੁਚਾਲ ਤੋਂ ਬਚੇ ਰਹੇ। ਪ੍ਰਧਾਨ ਮੰਤਰੀ ਨੇ ਨਵੀਂ ਤਕਨੀਕਾਂ ਦੇ ਅਨੁਸਾਰ ਆਵਾਸ ਅਤੇ ਨਗਰ ਨਿਯੋਜਨ ਦੇ ਸਥਾਨਕ ਮਾਡਲ ਵਿਕਸਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, ‘ਨਵੀਂ ਤਕਨੀਕ ਦੇ ਨਾਲ ਸਥਾਨਕ ਟੈਕਨੋਲੋਜੀ ਅਤੇ ਸਮੱਗਰੀ ਨੂੰ ਸਮ੍ਰਿੱਧ ਕਰਨਾ ਸਮੇਂ ਦੀ ਜ਼ਰੂਰਤ ਹੈ। ਜਦੋਂ ਅਸੀਂ ਸਥਾਨਕ ਮਜ਼ਬੂਤੀ ਦੀਆਂ ਉਦਾਹਰਣਾਂ ਨੂੰ ਭਵਿੱਖ ਦੀ ਤਕਨੀਕ ਨਾਲ ਜੋੜਾਂਗੇ, ਤਦ ਅਸੀਂ ਆਪਦਾ ਪ੍ਰਤੀਰੋਧਕ ਸਮਰੱਥਾ ਦੀ ਦਿਸ਼ਾ ਵਿੱਚ ਬਿਹਤਰ ਕਰ ਪਾਵਾਂਗੇ।’
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਬੀਤੇ ਵਰ੍ਹਿਆਂ ਦੀ ਜੀਵਨਸ਼ੈਲੀ ਬਹੁਤ ਅਰਾਮਦਾਇਕ ਸੀ ਅਤੇ ਇਹ ਸਾਡਾ ਅਨੁਭਵ ਹੀ ਸੀ, ਜਿਸ ਨੇ ਸਾਨੂੰ ਸੋਕੇ, ਹੜ੍ਹ ਅਤੇ ਲਗਾਤਾਰ ਮੀਂਹ, ਜਿਹੀਆਂ ਕੁਦਰਤੀ ਆਪਦਾਵਾਂ ਨਾਲ ਨਜਿੱਠਣਾ ਸਿਖਾਇਆ। ਉਨ੍ਹਾਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੇ ਲਈ ਇਹ ਸੁਭਾਵਿਕ ਸੀ ਕਿ ਉਨ੍ਹਾਂ ਨੇ ਆਪਦਾ ਰਾਹਤ ਨੂੰ ਖੇਤੀਬਾੜੀ ਵਿਭਾਗ ਦੇ ਤਹਿਤ ਰੱਖਿਆ। ਉਨ੍ਹਾਂ ਨੇ ਯਾਦ ਕੀਤਾ ਕਿ ਜਦੋਂ ਭੁਚਾਲ ਜਿਹੀ ਕੁਦਰਤੀ ਆਪਦਾ ਆਉਂਦੀ ਸੀ, ਤਾਂ ਉਸ ਨਾਲ ਸਥਾਨਕ ਪੱਧਰ ‘ਤੇ ਸਥਾਨਕ ਸੰਸਾਧਨਾਂ ਦੀ ਮਦਦ ਨਾਲ ਨਿਪਟਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ਹਾਲਾਂਕਿ, ਇਹ ਇੱਕ ਛੋਟੀ-ਜਿਹੀ ਦੁਨੀਆ ਹੈ, ਜਿਸ ਵਿੱਚ ਅੱਜ ਰਹਿੰਦੇ ਹਾਂ, ਜਿੱਥੇ ਇੱਕ ਦੂਸਰੇ ਦੇ ਅਨੁਭਵਾਂ ਅਤੇ ਪ੍ਰਯੋਗਾਂ ਤੋਂ ਸਿੱਖਣਾ ਇੱਕ ਨਿਯਮ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੂਸਰੀ ਤਰਫ਼, ਕੁਦਰਤੀ ਆਪਦਾਵਾਂ ਦੇ ਸ਼ੁਰੂ ਹੋਣ ਦੀ ਸੰਖਿਆ ਵਿੱਚ ਵੀ ਵਾਧਾ ਹੋਇਆ ਹੈ। ਪਿੰਡ ਦਾ ਸਿਰਫ਼ ਇੱਕ ਡਾਕਟਰ, ਜੋ ਸਾਰਿਆਂ ਦਾ ਇਲਾਜ ਕਰਦਾ ਹੈ- ਇਸ ਬਾਤ ਦੀ ਤੁਲਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਤੱਥ ‘ਤੇ ਚਾਨਣਾ ਪਾਇਆ ਕਿ ਸਾਡੇ ਪਾਸ ਅੱਜ ਹਰ ਬਿਮਾਰੀ ਦੇ ਲਈ ਸਪੈਸ਼ਲ ਡਾਕਟਰ ਹਨ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਨੇ ਕੁਦਰਤੀ ਆਪਦਾਵਾਂ ਨਾਲ ਨਿਪਟਣ ਦੇ ਲਈ ਇੱਕ ਗਤੀਸ਼ੀਲ ਪ੍ਰਣਾਲੀ ਵਿਕਸਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਬਾਤ ‘ਤੇ ਚਾਨਣਾ ਪਾਇਆ ਕਿ ਪਿਛਲੀ ਸ਼ਤਾਬਦੀ ਦੀਆਂ ਕੁਦਰਤੀ ਆਪਦਾਵਾਂ ਦਾ ਅਧਿਐਨ ਕਰਕੇ ਇੱਕ ਸਟੀਕ ਅਨੁਮਾਨ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਇਨ੍ਹਾਂ ਵਿਧੀਆਂ- ਚਾਹੇ ਅਧਿਐਨ ਸਮੱਗਰੀ ਹੋਵੇ ਜਾਂ ਪ੍ਰਣਾਲੀ, ਨੂੰ ਸਮੇਂ ਰਹਿੰਦੇ ਸੰਸ਼ੋਧਿਤ ਕਰਨ ‘ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ, “ਮਾਨਤਾ ਅਤੇ ਸੁਧਾਰ ਆਪਦਾ ਪ੍ਰਬੰਧਨ ਨੂੰ ਮਜ਼ਬੂਤ ਕਰਨ ਦੇ ਦੋ ਪ੍ਰਮੁੱਖ ਘਟਕ ਹਨ।” ਉਨ੍ਹਾਂ ਨੇ ਸਪਸ਼ਟ ਕੀਤਾ ਕਿ ਮਾਨਤਾ, ਕੁਦਰਤੀ ਆਪਦਾਵਾਂ ਤੋਂ ਉਤਪੰਨ ਸੰਭਾਵਿਤ ਖਤਰਿਆਂ ਦੀ ਪਹਿਚਾਣ ਕਰਨ ਵਿੱਚ ਮਦਦ ਕਰੇਗੀ ਅਤੇ ਇਸ ਬਾਤ ਦਾ ਪਤਾ ਲਗਾਉਣ ਕਿ ਇਹ ਭਵਿੱਖ ਵਿੱਚ ਕਦੋਂ ਆ ਸਕਦੀ ਹੈ, ਵਿੱਚ ਵੀ ਸਹਾਇਤਾ ਕਰੇਗੀ; ਜਦਕਿ ਸੁਧਾਰ ਇੱਕ ਅਜਿਹੀ ਪ੍ਰਣਾਲੀ ਹੈ, ਜਿੱਥੇ ਸੰਭਾਵਿਤ ਕੁਦਰਤੀ ਆਪਦਾਵਾਂ ਦੇ ਖਤਰਿਆਂ ਨੂੰ ਘੱਟ ਕੀਤਾ ਜਾਂਦਾ ਹੈ। ਉਨ੍ਹਾਂ ਨੇ ਵਿਵਸਥਾ ਨੂੰ ਸਮਾਂਬੱਧ ਤਰੀਕੇ ਨਾਲ ਅਤੇ ਅਧਿਕ ਸਮਰੱਥ ਬਣਾਉਣ ਅਤੇ ਇਸ ਵਿੱਚ ਸੁਧਾਰ ਕਰਨ ਦਾ ਸੁਝਾਅ ਦਿੱਤਾ ਤੇ ਸ਼ੌਰਟ-ਕੱਟ ਦੀ ਬਜਾਏ ਦੀਰਘਕਾਲੀਕ ਸੋਚ ਦੇ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਪਿਛਲੇ ਵਰ੍ਹਿਆਂ ਵਿੱਚ ਪੱਛਮ ਬੰਗਾਲ ਅਤੇ ਓਡੀਸ਼ਾ ਵਿੱਚ ਆਏ ਚੱਕ੍ਰਵਾਤਾਂ ਦੇ ਕਾਰਨ ਹੋਈਆਂ ਸੈਂਕੜੇ ਮੌਤਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਮਾਂ ਅਤੇ ਰਣਨੀਤੀਆਂ ਵਿੱਚ ਬਦਲਾਅ ਦੇ ਨਾਲ, ਭਾਰਤ ਹੁਣ ਚੱਕ੍ਰਵਾਤਾਂ ਨਾਲ ਨਿਪਟਣ ਦੇ ਸਮਰੱਥ ਹੈ, ਜਿਸ ਵਿੱਚ ਜੀਵਨ ਅਤੇ ਸੰਪਤੀ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ। ਪ੍ਰਧਾਨ ਮੰਤਰੀ ਨੇ ਰਿਐਕਟਿਵ ਹੋਣ ਦੀ ਬਜਾਏ ਇੱਕ ਪ੍ਰੋਐਕਟਿਵ ਦ੍ਰਿਸ਼ਟੀਕੋਣ ਅਪਣਾਉਣ ‘ਤੇ ਜ਼ੋਰ ਦਿੱਤਾ ਅਤੇ ਕਿਹਾ, “ਅਸੀਂ ਕੁਦਰਤੀ ਆਪਦਾਵਾਂ ਨੂੰ ਰੋਕ ਨਹੀਂ ਸਕਦੇ ਹਨ, ਲੇਕਿਨ ਅਸੀਂ ਨਿਸ਼ਚਿਤ ਤੌਰ ‘ਤੇ ਬਿਹਤਰ ਰਣਨੀਤੀਆਂ ਅਤੇ ਪ੍ਰਣਾਲੀਆਂ ਦੇ ਉਪਯੋਗ ਨਾਲ ਇਸ ਦੇ ਪ੍ਰਭਾਵਾਂ ਨੂੰ ਘੱਟ ਕਰ ਸਕਦੇ ਹਨ।”
ਪ੍ਰਧਾਨ ਮੰਤਰੀ ਨੇ ਆਜ਼ਾਦੀ ਦੇ ਬਾਅਦ ਦੇ ਵਰ੍ਹਿਆਂ ਵਿੱਚ ਆਪਦਾ ਪ੍ਰਬੰਧਨ ਦੀ ਖਰਾਬ ਸਥਿਤੀ ਬਾਰੇ ਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪੰਜ ਦਹਾਕੇ ਬੀਤ ਜਾਣ ਦੇ ਬਾਅਦ ਵੀ ਆਪਦਾ ਪ੍ਰਬੰਧਨ ਨੂੰ ਲੈ ਕੇ ਕੋਈ ਕਾਨੂੰਨ ਨਹੀਂ ਸੀ। ਗੁਜਰਾਤ ਪਹਿਲਾਂ ਅਜਿਹਾ ਰਾਜ ਸੀ, ਜੋ 2001 ਵਿੱਚ ਰਾਜ ਆਪਦਾ ਪ੍ਰਬੰਧਨ ਐਕਟ ਲੈ ਕੇ ਆਇਆ। ਤਤਕਾਲੀਨ ਕੇਂਦਰ ਸਰਕਾਰ ਨੇ ਇਸ ਐਕਟ ਦੇ ਅਧਾਰ ‘ਤੇ ਆਪਦਾ ਪ੍ਰਬੰਧਨ ਐਕਟ ਲਾਗੂ ਕੀਤਾ। ਇਸ ਦੇ ਬਾਅਦ, ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਹੋਂਦ ਵਿੱਚ ਆਈ।
ਪ੍ਰਧਾਨ ਮੰਤਰੀ ਨੇ ਸਥਾਨਕ ਸੰਸਥਾਵਾਂ ਵਿੱਚ ਆਪਦਾ ਪ੍ਰਬੰਧਨ ਪ੍ਰਸ਼ਾਸਨ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। “ਸਾਨੂੰ ਯੋਜਨਾ ਨੂੰ ਸੰਸਥਾਗਤ ਰੂਪ ਪ੍ਰਦਾਨ ਕਰਨਾ ਹੋਵੇਗਾ ਅਤੇ ਸਥਾਨਕ ਯੋਜਨਾ ਦੀ ਸਮੀਖਿਆ ਕਰਨੀ ਹੋਵੇਗੀ। ਪੂਰੀ ਵਿਵਸਥਾ ਵਿੱਚ ਆਮੂਲ-ਚੂਲ ਬਦਲਾਅ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੋ ਪੱਧਰਾਂ ‘ਤੇ ਕੰਮ ਕਰਨ ਦੀ ਤਾਕੀਦ ਕੀਤੀ। ਪਹਿਲਾਂ, ਆਪਦਾ ਪ੍ਰਬੰਧਨ ਮਾਹਿਰਾਂ ਨੂੰ ਜਨਭਾਗੀਦਾਰੀ ‘ਤੇ ਜ਼ਿਆਦਾ ਧਿਆਨ ਦੇਣਾ ਹੋਵੇਗਾ। ਉਨ੍ਹਾਂ ਨੇ ਭੁਚਾਲ, ਚੱਕ੍ਰਵਾਤ, ਅੱਗ ਅਤੇ ਹੋਰ ਆਪਦਾਵਾਂ ਦੇ ਖਤਰਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਨਿਰੰਤਰ ਪ੍ਰਕਿਰਿਆ ‘ਤੇ ਜ਼ੋਰ ਦਿੱਤਾ।
ਇਸ ਸਬੰਧ ਵਿੱਚ ਉਚਿਤ ਪ੍ਰਕਿਰਿਆ, ਅਭਿਆਸ ਅਤੇ ਨਿਯਮਾਂ ਬਾਰੇ ਜਾਗਰੂਕਤਾ ਪ੍ਰਦਾਨ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਨੇ ਹਿਤਧਾਰਕਾਂ ਨੂੰ ਪਿੰਡ ਅਤੇ ਪੜੌਸ ਦੇ ਪੱਧਰ ‘ਤੇ ਟ੍ਰੇਨਿੰਗ ਪ੍ਰਾਪਤ ‘ਯੁਵਕ ਮੰਡਲਾਂ’ ਅਤੇ ‘ਸਖੀ ਮੰਡਲਾਂ’ ਦਾ ਉਪਯੋਗ ਕਰਨ ਦੀ ਬੇਨਤੀ ਕਰਦੇ ਹੋਏ ਕਿਹਾ, “ਸਥਾਨਕ ਭਾਗੀਦਾਰੀ ਨਾਲ ਸਥਾਨਕ ਪੱਧਰ ‘ਤੇ ਮਜ਼ਬੂਤੀ ਦੇ ਮੰਤਰ ਦਾ ਪਾਲਨ ਕਰਨ ਨਾਲ ਹੀ ਤੁਹਾਨੂੰ ਸਫ਼ਲਤਾ ਮਿਲੇਗੀ।” ਉਨ੍ਹਾਂ ਨੇ ਆਪਦਾ ਮਿੱਤ੍ਰ, ਐੱਨਐੱਸਐੱਸ-ਐੱਨਸੀਸੀ, ਰਿਟਾਇਰਡ ਸੈਨਿਕਾਂ ਦੇ ਤੰਤਰਾਂ ਨੂੰ ਹੋਰ ਮਜ਼ਬੂਤ ਬਣਾਉਣ ਤੇ ਸਮੁਦਾਇਕ ਕੇਂਦਰਾਂ ਵਿੱਚ ਪਹਿਲੀ ਪ੍ਰਤੀਕਿਰਿਆ ਦੇ ਲਈ ਉਪਕਰਣ ਸੁਨਿਸ਼ਚਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਕਿਉਂਕਿ ਬਚਾਅ ਕਾਰਜ ਸਮੇਂ ‘ਤੇ ਸ਼ੁਰੂ ਹੋਣ ਨਾਲ ਕਈ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ।
ਦੂਸਰੇ ਪੱਧਰ ‘ਤੇ, ਪ੍ਰਧਾਨ ਮੰਤਰੀ ਨੇ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਰੀਅਲ ਟਾਈਮ ਵਿੱਚ ਰਜਿਸਟ੍ਰੇਸ਼ਨ ਅਤੇ ਨਿਗਰਾਨੀ ਪਣਾਲੀ ਦੀ ਬਾਤ ਕਹੀ। ਉਨ੍ਹਾਂ ਨੇ ਕਿਹਾ, “ਘਰਾਂ ਦੇ ਟਿਕਾਊਪਣ, ਜਲ ਨਿਕਾਸੀ, ਬਿਜਲੀ ਅਤੇ ਪਾਣੀ ਦੇ ਬੁਨਿਆਦੀ ਢਾਂਚੇ ਦੇ ਲਚੀਲੇਪਣ ਜਿਹੇ ਪਹਿਲੂਆਂ ਦੇ ਸਬੰਧ ਵਿੱਚ ਜਾਣਕਾਰੀ ਸਰਗਰਮ ਕਦਮ ਉਠਾਉਣ ਵਿੱਚ ਮਦਦ ਕਰੇਗੀ।” ਪ੍ਰਧਾਨ ਮੰਤਰੀ ਨੇ ਹੀਟਵੇਵ ਬਾਰੇ ਆਯੋਜਿਤ ਕੀਤੀ ਗਈ ਆਪਣੀ ਹਾਲ ਦੀ ਸਮੀਖਿਆ ਬੈਠਕ ਦੇ ਦੌਰਾਨ ਹਸਪਤਾਲ ਵਿੱਚ ਅੱਗ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਹੋਈ ਚਰਚਾ ਬਾਰੇ ਦੱਸਿਆ ਕਿ ਕਿਵੇਂ ਹਸਪਤਾਲ ਵਿੱਚ ਅੱਗ ਦੀ ਘਟਨਾ ਨਾਲ ਨਿਪਟਣ ਦੀ ਤਿਆਰੀ ਦੀ ਨਿਯਮਿਤ ਸਮੀਖਿਆ ਕਰਨ ਨਾਲ ਜਿੰਦਗੀਆਂ (ਜਾਨਾਂ) ਬਚਾਈਆਂ ਜਾ ਸਕਦੀਆਂ ਹਨ।
ਪ੍ਰਧਾਨ ਮੰਤਰੀ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਵਿਸ਼ੇਸ਼ ਤੌਰ ‘ਤੇ ਵਧਦੀ ਗਰਮੀ ਦੇ ਨਾਲ ਹਸਪਤਾਲ, ਕਾਰਖਾਨੇ, ਹੋਟਲ ਜਾਂ ਬਹੁਮੰਜਿਲਾ ਆਵਾਸੀ ਭਵਨ ਜਿਹੇ ਗਹਿਨ ਸ਼ਹਿਰੀ ਖੇਤਰਾਂ ਵਿੱਚ ਅੱਗ ਲਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਣ ਦਾ ਜ਼ਿਕਰ ਕੀਤਾ। ਉਨ੍ਹਾਂ ਘਨੀ ਆਬਾਦੀ ਵਾਲੇ ਉਨ੍ਹਾਂ ਇਲਾਕਿਆਂ ਵਿੱਚ, ਜਿੱਥੋਂ ਵਾਹਨ ਨਾਲ ਪਹੁੰਚਣਾ ਮੁਸ਼ਕਿਲ ਹੈ, ਉੱਥੇ ਬਹੁਤ ਵਿਵਸਥਿਤ ਤਰੀਕੇ ਨਾਲ ਕੰਮ ਕਰਨ ਦੀਆਂ ਚੁਣੌਤੀਆਂ ਨੂੰ ਰੇਖਾਂਕਿਤ ਕਰਦੇ ਹੋਏ ਇਸ ਦਾ ਸਮਾਧਾਨ ਤਲਾਸ਼ਣ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਉਦਯੋਗਿਕ ਅੱਗ ਬੁਝਾਉਣ ਦੇ ਲਈ ਲੋੜੀਂਦੇ ਸੰਸਾਧਨ ਸੁਨਿਸ਼ਚਿਤ ਕਰਦੇ ਹੋਏ ਉੱਚੀਆਂ ਇਮਾਰਤਾਂ ਵਿੱਚ ਲਗੀ ਅੱਗ ਨੂੰ ਬੁਝਾਉਣ ਦੇ ਲਈ ਸਾਡੇ ਅੱਗ ਬੁਝਾਉਣ ਵਾਲਿਆਂ ਦੇ ਕੌਸ਼ਲਾਂ ਨੂੰ ਲਗਾਤਾਰ ਵਧਾਉਣ ‘ਤੇ ਵੀ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਸਥਾਨਕ ਕੌਸ਼ਲ ਅਤੇ ਉਪਕਰਣਾਂ ਦੇ ਨਿਰੰਤਰ ਆਧੁਨਿਕੀਕਰਣ ਦੀ ਜ਼ਰੂਰਤ ‘ਤੇ ਧਿਆਨ ਕੇਂਦ੍ਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਨੂੰ, ਵਣ ਈਂਧਣ (forest fuel) ਨੂੰ ਜੈਵ ਈਂਧਣ (bio fuel) ਵਿੱਚ ਬਦਲਣ ਵਾਲੇ ਉਪਕਰਣ ਉਪਲਬਧ ਕਰਵਾਉਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣ ਤਾਕਿ ਉਨ੍ਹਾਂ ਦੀ ਆਮਦਨ ਵਧੇ ਅਤੇ ਅੱਗ ਲਗਣ ਦੀਆਂ ਘਟਨਾਵਾਂ ਘੱਟ ਹੋਣ। ਉਨ੍ਹਾਂ ਨੇ ਅਜਿਹੇ ਉਦਯੋਗਾਂ ਅਤੇ ਹਸਪਤਾਲਾਂ ਦੇ ਲਈ ਮਾਹਿਰਾਂ ਦਾ ਇੱਕ ਦਲ ਬਣਾਉਣ ਦੀ ਵੀ ਬਾਤ ਕੀਤੀ, ਜਿੱਥੇ ਗੈਸ ਰਿਸਾਅ ਦੀ ਸੰਭਾਵਨਾ ਅਧਿਕ ਹੈ।
ਇਸੇ ਤਰ੍ਹਾਂ, ਐਂਬੂਲੈਂਸ ਨੈੱਟਵਰਕਾਂ ਨੂੰ ਭਵਿੱਖ ਦੇ ਲਈ ਤਿਆਰ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਸਬੰਧ ਵਿੱਚ ਏਆਈ, 5ਜੀ ਅਤੇ ਇੰਟਰਨੈੱਟ ਆਵ੍ ਥਿੰਗਸ (ਆਈਓਟੀ) ਦੇ ਇਸਤੇਮਾਲ ਦੀ ਸੰਭਾਵਨਾਵਾਂ ਨੂੰ ਤਲਾਸ਼ਣ ਨੂੰ ਕਿਹਾ। ਉਨ੍ਹਾਂ ਨੇ ਹਿਤਧਾਰਕਾਂ ਨੂੰ ਕਿਹਾ ਕਿ ਉਹ ਅਜਿਹੇ ਡ੍ਰੋਨ, ਅਲਰਟ ਕਰਨ ਵਾਲੇ ਗੈਜੇਟਸ ਅਤੇ ਵਿਅਕਤੀਗਤ ਗੈਜ਼ੇਟਸ ਦੇ ਉਪਯੋਗ ਬਾਰੇ ਪਤਾ ਲਗਾਉਣ ਜੋ ਮਲਬੇ ਦੇ ਹੇਠਾਂ ਦਬੇ ਲੋਕਾਂ ਦਾ ਪਤਾ ਲਗਾਉਣ ਵਿੱਚ ਮਦਦ ਕਰ ਸਕਦੇ ਹਨ। ਉਨ੍ਹਾਂ ਨੇ ਮਾਹਿਰਾਂ ਨੂੰ ਬੇਨਤੀ ਕੀਤੀ ਕਿ ਉਹ ਅਜਿਹੇ ਆਲਮੀ ਸਮਾਜਿਕ ਸੰਸਥਾਵਾਂ ਦੇ ਕਾਰਜਾਂ ਦਾ ਅਧਿਐਨ ਕਰਨ ਜੋ ਨਵੀਆਂ ਪ੍ਰਣਾਲੀਆਂ ਅਤੇ ਟੈਕਨੋਲੋਜੀਆਂ ਦਾ ਨਿਰਮਾਣ ਕਰ ਰਹੇ ਹਨ ਅਤੇ ਬਿਹਤਰੀਨ ਪ੍ਰਥਾਵਾਂ ਨੂੰ ਅਪਣਾ ਰਹੇ ਹਨ।
ਆਪਣੇ ਸੰਬੋਧਨ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੁਨੀਆ ਭਰ ਵਿੱਚ ਹੋਣ ਵਾਲੀਆਂ ਆਪਦਾਵਾਂ ‘ਤੇ ਤੁਰੰਤ ਪ੍ਰਕਿਰਿਆ ਦਿੰਦਾ ਹੈ ਅਤੇ ਮਜ਼ਬੂਤ ਇਨਫ੍ਰਾਸਟ੍ਰਕਚਰ ਦੇ ਲਈ ਪਹਿਲ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਦੁਨੀਆ ਦੇ 100 ਤੋਂ ਅਧਿਕ ਦੇਸ਼ ਭਾਰਤ ਦੀ ਅਗਵਾਈ ਵਿੱਚ ਗਠਿਤ ਹੋਏ ‘ਕੋਲੀਸ਼ਨ ਫੌਰ ਡਿਜ਼ਾਸਟਰ ਰੈਜ਼ੀਲੀਐਂਟ ਇਨਫ੍ਰਾਸਟ੍ਰਕਚਰ’ ਵਿੱਚ ਸ਼ਾਮਲ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਭਰੋਸਾ ਵਿਅਕਤ ਕੀਤਾ ਕਿ ਅੱਜ ਦੀਆਂ ਚਰਚਾਵਾਂ ਨਾਲ ਬਹੁਤ ਸਾਰੇ ਸੁਝਾਅ ਅਤੇ ਸਮਾਧਾਨ ਨਿਕਲਣਗੇ ਤੇ ਇਸ ਨਾਲ ਭਵਿੱਖ ਦੇ ਲਈ ਕਈ ਕਾਰਵਾਈ ਯੋਗ ਬਿੰਦੁ ਸਾਹਮਣੇ ਆਉਣਗੇ। ਉਨ੍ਹਾਂ ਨੇ ਆਪਣੀ ਬਾਤ ਸਮਾਪਤ ਕਰਦੇ ਹੋਏ ਕਿਹਾ, “ਪਰੰਪਰਾ ਅਤੇ ਟੈਕਨੋਲੋਜੀ ਸਾਡੀ ਤਾਕਤ ਹਨ, ਅਤੇ ਇਸ ਤਾਕਤ ਦੇ ਨਾਲ ਅਸੀਂ ਨਾ ਕੇਵਲ ਭਾਰਤ ਦੇ ਲਈ ਬਲਕਿ ਪੂਰੇ ਵਿਸ਼ਵ ਦੇ ਲਈ ਆਪਦਾ ਪ੍ਰਤੀਰੋਧ ਨਾਲ ਸਬੰਧਿਤ ਬਿਹਤਰੀਨ ਮਾਡਲ ਤਿਆਰ ਕਰ ਸਕਦੇ ਹਾਂ।”
ਐੱਨਪੀਡੀਆਰਆਰ ਭਾਰਤ ਸਰਕਾਰ ਦੁਆਰਾ ਬਣਾਇਆ ਗਿਆ ਇੱਕ ਬਹੁ-ਹਿਤਧਾਰਕ ਮੰਚ ਹੈ ਤਾਕਿ ਇਸ ਨਾਲ ਡਿਜ਼ਾਸਟਰ ਰਿਸਕ ਰਿਡਕਸ਼ਨ ਦੇ ਖੇਤਰ ਵਿੱਚ ਸੰਵਾਦ, ਅਨੁਭਵ, ਵਿਚਾਰ, ਆਇਡੀਆ, ਐਕਸ਼ਨ ਅਧਾਰਿਤ ਰਿਸਰਚ ਨੂੰ ਸਾਂਝਾ ਕੀਤਾ ਜਾਵੇ ਅਤੇ ਅਵਸਰਾਂ ਦਾ ਪਤਾ ਲਗਾਇਆ ਜਾਵੇ।
After the earthquakes in Türkiye and Syria, the world has recognised and appreciated the role of India's disaster management efforts. pic.twitter.com/MpmidV4V8y
— PMO India (@PMOIndia) March 10, 2023
We have to develop models of housing or town planning at the local level. We need to encourage use of advanced technology in these sectors. pic.twitter.com/2ixjX5xThU
— PMO India (@PMOIndia) March 10, 2023
Disaster management को मजबूत करने के लिए Recognition और Reform बहुत जरूरी है। pic.twitter.com/Rm2lh23n4t
— PMO India (@PMOIndia) March 10, 2023
Tradition और technology हमारी ताकत हैं।
— PMO India (@PMOIndia) March 10, 2023
इसी ताकत से हम भारत ही नहीं बल्कि पूरे विश्व के लिए disaster resilience से जुड़े बेहतरीन मॉडल तैयार कर सकते हैं। pic.twitter.com/rK73aK5X4A