"ਸਫਲ ਖਿਡਾਰੀ ਆਪਣੇ ਲਕਸ਼ 'ਤੇ ਕੇਂਦ੍ਰਿਤ ਹੁੰਦੇ ਹਨ ਅਤੇ ਆਪਣੇ ਪਥ ਦੀ ਹਰ ਰੁਕਾਵਟ ਨੂੰ ਦੂਰ ਕਰਦੇ ਹਨ"
"ਖੇਲ ਮਹਾਕੁੰਭ ਜਿਹੇ ਸਮਾਗਮਾਂ ਦਾ ਆਯੋਜਨ ਕਰਕੇ, ਸਾਂਸਦ ਨਵੀਂ ਪੀੜ੍ਹੀ ਦੇ ਭਵਿੱਖ ਨੂੰ ਆਕਾਰ ਦੇ ਰਹੇ ਹਨ"
"ਸਾਂਸਦ ਖੇਲ ਮਹਾਕੁੰਭ ਖੇਤਰੀ ਪ੍ਰਤਿਭਾ ਨੂੰ ਖੋਜਣ ਅਤੇ ਉਨ੍ਹਾਂ ਦੀ ਵਰਤੋਂ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ"
“ਖੇਡਾਂ ਨੂੰ ਸਮਾਜ ਵਿੱਚ ਬਣਦੀ ਪ੍ਰਤਿਸ਼ਠਾ ਮਿਲ ਰਹੀ ਹੈ”
"ਟਾਰਗੇਟ ਓਲੰਪਿਕਸ ਪੋਡੀਅਮ ਸਕੀਮ ਦੇ ਤਹਿਤ ਲਗਭਗ 500 ਸੰਭਾਵੀ ਓਲੰਪਿਕਸ ਖਿਡਾਰੀਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ"
"ਸਥਾਨਕ ਪੱਧਰ 'ਤੇ ਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ"
“ਯੋਗ ਨਾਲ ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ ਅਤੇ ਤੁਹਾਡਾ ਮਨ ਵੀ ਜਾਗ੍ਰਿਤ ਰਹੇਗਾ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਾਂਸਦ ਖੇਲ ਮਹਾਕੁੰਭ 2022-23 ਦੇ ਦੂਸਰੇ ਪੜਾਅ ਦਾ ਉਦਘਾਟਨ ਕੀਤਾ। ਸਾਲ 2021 ਤੋਂ ਬਸਤੀ ਤੋਂ ਸਾਂਸਦ ਸ਼੍ਰੀ ਹਰੀਸ਼ ਦਿਵੇਦੀ ਦੁਆਰਾ ਬਸਤੀ ਜ਼ਿਲੇ ਵਿੱਚ ਸਾਂਸਦ ਖੇਲ ਮਹਾਕੁੰਭ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਖੇਲ ਮਹਾਕੁੰਭ ਵਿੱਚ ਕੁਸ਼ਤੀ, ਕਬੱਡੀ, ਖੋ-ਖੋ, ਬਾਸਕਟਬਾਲ, ਫੁੱਟਬਾਲ, ਹਾਕੀ, ਵਾਲੀਬਾਲ, ਜਿਹੀਆਂ ਇਨਡੋਰ ਅਤੇ ਆਊਟਡੋਰ ਖੇਡਾਂ ਵਿੱਚ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ। ਖੇਲ ਮਹਾਕੁੰਭ ਦੌਰਾਨ ਹੈਂਡਬਾਲ, ਸ਼ਤਰੰਜ, ਕੈਰਮ, ਬੈਡਮਿੰਟਨ, ਟੇਬਲ ਟੈਨਿਸ ਆਦਿ ਤੋਂ ਇਲਾਵਾ ਲੇਖ ਲਿਖਣ, ਪੇਂਟਿੰਗ, ਰੰਗੋਲੀ ਬਣਾਉਣ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ।

 

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬਸਤੀ ਮਹਾਰਿਸ਼ੀ ਵਸ਼ਿਸਟ ਦੀ ਪਵਿੱਤਰ ਧਰਤੀ ਹੈ, ਜੋ ਕਿਰਤ ਅਤੇ ਧਿਆਨ, ਤਪੱਸਿਆ ਅਤੇ ਤਿਆਗ ਨਾਲ ਬਣੀ ਹੈ। ਧਿਆਨ ਅਤੇ ਤਪੱਸਿਆ ਨਾਲ ਭਰੇ ਇੱਕ ਖਿਡਾਰੀ ਦੇ ਜੀਵਨ ਦੀ ਸਮਾਨਤਾ ਨੂੰ ਰੇਖਾਂਕਿਤ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਫਲ ਖਿਡਾਰੀ ਆਪਣੇ ਲਕਸ਼ 'ਤੇ ਕੇਂਦ੍ਰਿਤ ਹੁੰਦੇ ਹਨ ਅਤੇ ਆਪਣੇ ਪਥ ਵਿੱਚ ਹਰ ਰੁਕਾਵਟ ਨੂੰ ਪਾਰ ਕਰਦੇ ਹਨ।

ਪ੍ਰਧਾਨ ਮੰਤਰੀ ਨੇ ਖੇਲ ਮਹਾਕੁੰਭ ਦੇ ਪੈਮਾਨੇ ਦੀ ਸ਼ਲਾਘਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਖੇਡਾਂ ਵਿੱਚ ਭਾਰਤ ਦੀ ਰਵਾਇਤੀ ਮੁਹਾਰਤ ਨੂੰ ਅਜਿਹੇ ਸਮਾਗਮਾਂ ਰਾਹੀਂ ਇੱਕ ਨਵਾਂ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ 200 ਦੇ ਕਰੀਬ ਸੰਸਦ ਮੈਂਬਰਾਂ ਨੇ ਆਪਣੇ ਹਲਕਿਆਂ ਵਿੱਚ ਅਜਿਹੇ ਖੇਲ ਮਹਾਕੁੰਭ ਦਾ ਆਯੋਜਨ ਕੀਤਾ ਹੈ। ਕਾਸ਼ੀ ਤੋਂ ਸਾਂਸਦ ਹੋਣ ਦੇ ਨਾਤੇ ਸ਼੍ਰੀ ਮੋਦੀ ਨੇ ਦੱਸਿਆ ਕਿ ਵਾਰਾਣਸੀ ਵਿੱਚ ਵੀ ਅਜਿਹੇ ਸਮਾਗਮ ਕਰਵਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਅਜਿਹੇ ਸਮਾਗਮਾਂ ਦਾ ਆਯੋਜਨ ਕਰਕੇ, ਸਾਂਸਦ ਨਵੀਂ ਪੀੜ੍ਹੀ ਦੇ ਭਵਿੱਖ ਨੂੰ ਆਕਾਰ ਦੇ ਰਹੇ ਹਨ।"

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੇ ਜ਼ਰੀਏ ਪ੍ਰਦਰਸ਼ਨ ਕਰਨ ਵਾਲੇ ਐਥਲੀਟਾਂ ਨੂੰ ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੇ ਤਹਿਤ ਅਗਲੇਰੀ ਸਿਖਲਾਈ ਲਈ ਚੁਣਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਲਗਭਗ 40,000 ਐਥਲੀਟ, ਜੋ ਪਿਛਲੇ ਸਾਲ ਨਾਲੋਂ ਤਿੰਨ ਗੁਣਾ ਜ਼ਿਆਦਾ ਹਨ, ਖੇਡ ਮਹਾਕੁੰਭ ਵਿੱਚ ਹਿੱਸਾ ਲੈ ਰਹੇ ਹਨ।

ਪ੍ਰਧਾਨ ਮੰਤਰੀ ਨੇ ਖੋ-ਖੋ ਦੀ ਖੇਡ ਦੇਖ ਕੇ ਖੁਸ਼ੀ ਪ੍ਰਗਟਾਈ, ਜਿਸ ਵਿੱਚ ਸਾਡੀ ਧਰਤੀ ਦੀਆਂ ਬੇਟੀਆਂ ਨੇ ਬਹੁਤ ਕੌਸ਼ਲ, ਨਿਪੁੰਨਤਾ ਅਤੇ ਟੀਮ ਭਾਵਨਾ ਨਾਲ ਖੇਡ ਖੇਡੀ। ਪ੍ਰਧਾਨ ਮੰਤਰੀ ਨੇ ਖੇਡ ਵਿੱਚ ਸ਼ਾਮਲ ਹਰੇਕ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਪਿੱਛਾ ਕਰਨ ਵਿੱਚ ਸ਼ੁੱਭਕਾਮਨਾਵਾਂ ਦਿੱਤੀਆਂ।

 

ਸੰਸਦ ਖੇਲ ਮਹਾਕੁੰਭ ਵਿੱਚ ਲੜਕੀਆਂ ਦੀ ਭਾਗੀਦਾਰੀ ਦੇ ਮੁੱਖ ਪਹਿਲੂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਬਸਤੀ, ਪੂਰਵਾਂਚਲ, ਉੱਤਰ ਪ੍ਰਦੇਸ਼ ਅਤੇ ਪੂਰੇ ਭਾਰਤ ਦੀਆਂ ਬੇਟੀਆਂ ਵਿਸ਼ਵ ਪੱਧਰ 'ਤੇ ਆਪਣੀ ਪ੍ਰਤਿਭਾ ਅਤੇ ਕੌਸ਼ਲ ਦਾ ਪ੍ਰਦਰਸ਼ਨ ਕਰਨਗੀਆਂ। ਮਹਿਲਾ ਅੰਡਰ-19 ਟੀ-20 ਕ੍ਰਿਕਟ ਵਿਸ਼ਵ ਕੱਪ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟੀਮ ਦੀ ਕਪਤਾਨ ਸ਼ੇਫਾਲੀ ਵਰਮਾ ਦੀ ਸ਼ਾਨਦਾਰ ਪ੍ਰਾਪਤੀ 'ਤੇ ਚਾਨਣਾ ਪਾਇਆ, ਜਿਸ ਨੇ ਲਗਾਤਾਰ ਪੰਜ ਚੌਕੇ ਲਗਾਏ ਅਤੇ ਆਖਰੀ ਗੇਂਦ 'ਤੇ ਛੱਕਾ ਲਗਾਇਆ, ਇਸ ਨਾਲ ਇੱਕ ਓਵਰ ਵਿੱਚ 26 ਦੌੜਾਂ ਬਣਾਈਆਂ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਅਜਿਹੀ ਪ੍ਰਤਿਭਾ ਦੇਸ਼ ਦੇ ਹਰ ਕੋਨੇ ਵਿੱਚ ਉਪਲਬਧ ਹੈ ਅਤੇ ਸਾਂਸਦ ਖੇਲ ਮਹਾਕੁੰਭ ਇਸ ਨੂੰ ਖੋਜਣ ਅਤੇ ਵਰਤਣ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਖੇਡਾਂ ਨੂੰ ਇੱਕ 'ਪਾਠਕ੍ਰਮ ਤੋਂ ਬਾਹਰਲੀ' ਗਤੀਵਿਧੀ ਮੰਨਿਆ ਜਾਂਦਾ ਸੀ ਅਤੇ ਬਿਨਾ ਕਿਸੇ ਅਹਿਮੀਅਤ ਦੇ ਸ਼ੌਕ ਜਾਂ ਗਤੀਵਿਧੀ ਵਿੱਚ ਸ਼ਾਮਲ ਕੀਤਾ ਜਾਂਦਾ ਸੀ, ਇਸ ਮਾਨਸਿਕਤਾ ਨੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ। ਇਸ ਕਾਰਨ ਬਹੁਤ ਸਾਰੇ ਪ੍ਰਤਿਭਾਸ਼ਾਲੀ ਖਿਡਾਰੀ ਆਪਣੀ ਸਮਰੱਥਾ ਨੂੰ ਪ੍ਰਾਪਤ ਨਹੀਂ ਕਰ ਸਕੇ। ਪਿਛਲੇ 8-9 ਸਾਲਾਂ ਵਿੱਚ, ਦੇਸ਼ ਨੇ ਇਸ ਕਮੀ ਨੂੰ ਦੂਰ ਕਰਨ ਅਤੇ ਖੇਡਾਂ ਲਈ ਵਧੀਆ ਮਾਹੌਲ ਬਣਾਉਣ ਲਈ ਕਈ ਪਹਿਲਆਂ ਕੀਤੀਆਂ ਹਨ। ਇਸ ਦੇ ਨਤੀਜੇ ਵਜੋਂ ਬਹੁਤ ਸਾਰੇ ਹੋਰ ਨੌਜਵਾਨ ਖੇਡਾਂ ਨੂੰ ਕਰੀਅਰ ਵਜੋਂ ਅਪਣਾ ਰਹੇ ਹਨ। ਲੋਕਾਂ ਵਿੱਚ ਤੰਦਰੁਸਤੀ, ਸਿਹਤ, ਟੀਮ ਬੰਧਨ, ਤਣਾਅ ਤੋਂ ਰਾਹਤ, ਪੇਸ਼ੇਵਰ ਸਫਲਤਾ ਅਤੇ ਨਿੱਜੀ ਸੁਧਾਰ ਵਰਗੇ ਲਾਭ ਵੀ ਹੁੰਦੇ ਹਨ।

ਖੇਡਾਂ ਬਾਰੇ ਲੋਕਾਂ ਵਿੱਚ ਵਿਚਾਰ ਪ੍ਰਕਿਰਿਆ 'ਤੇ ਰੋਸ਼ਨੀ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਖੇਡਾਂ ਦੀਆਂ ਪ੍ਰਾਪਤੀਆਂ ਰਾਹੀਂ ਬਦਲਾਅ ਦੇ ਪ੍ਰਭਾਵ ਦੇਖੇ ਜਾ ਸਕਦੇ ਹਨ। ਪ੍ਰਧਾਨ ਮੰਤਰੀ ਨੇ ਓਲੰਪਿਕਸ ਅਤੇ ਪੈਰਾਲੰਪਿਕ ਵਿੱਚ ਰਾਸ਼ਟਰ ਦੇ ਇਤਿਹਾਸਿਕ ਪ੍ਰਦਰਸ਼ਨ ਦੀਆਂ ਉਦਾਹਰਣਾਂ ਦਿੱਤੀਆਂ ਅਤੇ ਟਿੱਪਣੀ ਕੀਤੀ ਕਿ ਵੱਖ-ਵੱਖ ਖੇਡਾਂ ਦੇ ਖੇਤਰਾਂ ਵਿੱਚ ਭਾਰਤ ਦਾ ਪ੍ਰਦਰਸ਼ਨ ਵਿਸ਼ਵ ਵਿੱਚ ਚਰਚਾ ਦਾ ਇੱਕ ਕੇਂਦਰ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਸਮਾਜ ਵਿੱਚ ਬਣਦੀ ਪ੍ਰਤਿਸ਼ਠਾ ਮਿਲ ਰਹੀ ਹੈ। ਇਸ ਨਾਲ ਓਲੰਪਿਕਸ, ਪੈਰਾਲੰਪਿਕ ਅਤੇ ਹੋਰ ਮੁਕਾਬਲਿਆਂ ਵਿੱਚ ਬੇਮਿਸਾਲ ਪ੍ਰਦਰਸ਼ਨ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਇਹ ਸਿਰਫ਼ ਸ਼ੁਰੂਆਤ ਹੈ, ਅਸੀਂ ਬਹੁਤ ਲੰਬਾ ਸਫ਼ਰ ਤੈਅ ਕਰਨਾ ਹੈ।" ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਖੇਡਾਂ ਕੌਸ਼ਲ ਅਤੇ ਚਰਿੱਤਰ ਹੈ, ਇਹ ਪ੍ਰਤਿਭਾ ਅਤੇ ਸੰਕਲਪ ਹੈ।" ਖੇਡਾਂ ਦੇ ਵਿਕਾਸ ਵਿੱਚ ਸਿਖਲਾਈ ਦੀ ਮਹੱਤਤਾ 'ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਖਿਡਾਰੀਆਂ ਨੂੰ ਉਨ੍ਹਾਂ ਦੀ ਸਿਖਲਾਈ ਨੂੰ ਪਰਖਣ ਦਾ ਮੌਕਾ ਦੇਣ ਲਈ ਖੇਡ ਮੁਕਾਬਲੇ ਜਾਰੀ ਰੱਖੇ ਜਾਣੇ ਚਾਹੀਦੇ ਹਨ। 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵੱਖ-ਵੱਖ ਪੱਧਰਾਂ ਅਤੇ ਖੇਤਰਾਂ 'ਤੇ ਖੇਡ ਮੁਕਾਬਲੇ ਖਿਡਾਰੀਆਂ ਨੂੰ ਉਨ੍ਹਾਂ ਦੀ ਸਮਰੱਥਾ ਤੋਂ ਜਾਣੂ ਕਰਵਾਉਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਆਪਣੀਆਂ ਤਕਨੀਕਾਂ ਵਿਕਸਿਤ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਕੋਚਾਂ ਨੂੰ ਕਮੀਆਂ ਦੀ ਪਛਾਣ ਕਰਨ ਅਤੇ ਸੁਧਾਰ ਲਈ ਜਗ੍ਹਾ ਪ੍ਰਦਾਨ ਕਰਨ ਵਿੱਚ ਵੀ ਮਦਦ ਮਿਲਦੀ ਹੈ। ਯੂਥ, ਯੂਨੀਵਰਸਿਟੀ ਅਤੇ ਵਿੰਟਰ ਗੇਮਸ ਐਥਲੀਟਾਂ ਨੂੰ ਸੁਧਾਰ ਕਰਦੇ ਰਹਿਣ ਦੇ ਕਈ ਮੌਕੇ ਪ੍ਰਦਾਨ ਕਰ ਰਹੀਆਂ ਹਨ। ਖੇਲੋ ਇੰਡੀਆ ਰਾਹੀਂ 2500 ਐਥਲੀਟਾਂ ਨੂੰ 50,000 ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਟਾਰਗੇਟ ਓਲੰਪਿਕਸ ਪੋਡੀਅਮ ਸਕੀਮ (ਟੌਪਸ) ਦੇ ਤਹਿਤ ਲਗਭਗ 500 ਸੰਭਾਵੀ ਓਲੰਪਿਕਸ ਖਿਡਾਰੀਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਅੰਤਰਰਾਸ਼ਟਰੀ ਸਿਖਲਾਈ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਕੁਝ ਖਿਡਾਰੀਆਂ ਨੂੰ 2.5 ਕਰੋੜ ਤੋਂ 7 ਕਰੋੜ ਤੱਕ ਦੀ ਸਹਾਇਤਾ ਮਿਲੀ ਹੈ।

 

ਪ੍ਰਧਾਨ ਮੰਤਰੀ ਨੇ ਖੇਡ ਖੇਤਰ ਨੂੰ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਵਿੱਚ ਕੇਂਦਰ ਸਰਕਾਰ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਦੱਸਿਆ ਕਿ ਸਾਡੇ ਖਿਡਾਰੀਆਂ ਦੀ ਚੋਣ ਵਿੱਚ ਢੁਕਵੇਂ ਸਰੋਤਾਂ, ਸਿਖਲਾਈ, ਤਕਨੀਕੀ ਗਿਆਨ, ਅੰਤਰਰਾਸ਼ਟਰੀ ਐਕਸਪੋਜਰ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਖੇਤਰ ਵਿੱਚ ਖੇਡ ਬੁਨਿਆਦੀ ਢਾਂਚੇ ਵਿੱਚ ਸੁਧਾਰਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬਸਤੀ ਅਤੇ ਅਜਿਹੇ ਹੋਰ ਜ਼ਿਲ੍ਹਿਆਂ ਵਿੱਚ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਕੋਚਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਭਰ ਵਿੱਚ ਇੱਕ ਹਜ਼ਾਰ ਤੋਂ ਵੱਧ ਖੇਲੋ ਇੰਡੀਆ ਜ਼ਿਲ੍ਹਾ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 750 ਤੋਂ ਵੱਧ ਕੇਂਦਰ ਮੁਕੰਮਲ ਹੋ ਚੁੱਕੇ ਹਨ। ਦੇਸ਼ ਭਰ ਦੇ ਸਾਰੇ ਖੇਡ ਮੈਦਾਨਾਂ ਦੀ ਜੀਓ-ਟੈਗਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਖਿਡਾਰੀਆਂ ਨੂੰ ਸਿਖਲਾਈ ਲੈਣ ਵਿੱਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਉੱਤਰ ਪੂਰਬ ਦੇ ਨੌਜਵਾਨਾਂ ਲਈ ਮਨੀਪੁਰ ਵਿੱਚ ਇੱਕ ਸਪੋਰਟਸ ਯੂਨੀਵਰਸਿਟੀ ਦਾ ਨਿਰਮਾਣ ਕੀਤਾ ਹੈ ਅਤੇ ਮੇਰਠ, ਯੂਪੀ ਵਿੱਚ ਇੱਕ ਹੋਰ ਸਪੋਰਟਸ ਯੂਨੀਵਰਸਿਟੀ ਵੀ ਬਣਾਈ ਜਾ ਰਹੀ ਹੈ। ਰਾਜ ਸਰਕਾਰ ਦੇ ਯਤਨਾਂ 'ਤੇ ਰੌਸ਼ਨੀ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੋਸਟਲ ਵੀ ਚਲਾਏ ਜਾ ਰਹੇ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ, "ਸਥਾਨਕ ਪੱਧਰ 'ਤੇ ਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ।"

ਫਿਟ ਇੰਡੀਆ ਮੂਵਮੈਂਟ ਦੇ ਮਹੱਤਵ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਖਿਡਾਰੀ ਫਿਟਨਸ ਦੇ ਮਹੱਤਵ ਨੂੰ ਜਾਣਦਾ ਹੈ। ਆਪਣੇ ਰੋਜ਼ਾਨਾ ਜੀਵਨ ਵਿੱਚ ਯੋਗ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਯੋਗ ਨਾਲ ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ ਅਤੇ ਤੁਹਾਡਾ ਮਨ ਵੀ ਜਾਗ੍ਰਿਤ ਰਹੇਗਾ। ਤੁਹਾਨੂੰ ਆਪਣੀ ਖੇਡ ਵਿੱਚ ਇਸ ਦਾ ਲਾਭ ਵੀ ਮਿਲੇਗਾ।” ਇਹ ਦੇਖਦੇ ਹੋਏ ਕਿ ਸਾਲ 2023 ਨੂੰ ਮਿਲਟਸ (ਮੋਟੇ ਅਨਾਜ) ਦਾ ਅੰਤਰਰਾਸ਼ਟਰੀ ਸਾਲ ਐਲਾਨਿਆ ਗਿਆ ਹੈ, ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਮਿਲਟਸ ਖਿਡਾਰੀਆਂ ਦੇ ਪੋਸ਼ਣ ਵਿੱਚ ਵੱੜੀ ਭੂਮਿਕਾ ਨਿਭਾ ਸਕਦਾ ਹੈ। ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਸਾਡੇ ਨੌਜਵਾਨ ਖੇਡਾਂ ਤੋਂ ਸਿੱਖਣਗੇ ਅਤੇ ਦੇਸ਼ ਨੂੰ ਊਰਜਾ ਦੇਣਗੇ।

ਇਸ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਅਤੇ ਸਾਂਸਦ ਸ਼੍ਰੀ ਹਰੀਸ਼ ਦ੍ਵਿਵੇਦੀ ਵੀ ਮੌਜੂਦ ਸਨ।

ਪਿਛੋਕੜ

ਖੇਲ ਮਹਾਕੁੰਭ ਦਾ ਪਹਿਲਾ ਪੜਾਅ 10 ਤੋਂ 16 ਦਸੰਬਰ, 2022 ਤੱਕ ਆਯੋਜਿਤ ਕੀਤਾ ਗਿਆ ਸੀ ਅਤੇ ਖੇਲ ਮਹਾਕੁੰਭ ਦਾ ਦੂਸਰਾ ਪੜਾਅ 18 ਤੋਂ 28 ਜਨਵਰੀ, 2023 ਤੱਕ ਤੈਅ ਕੀਤਾ ਗਿਆ ਹੈ।

ਇਸ ਖੇਲ ਮਹਾਕੁੰਭ ਵਿੱਚ ਕੁਸ਼ਤੀ, ਕਬੱਡੀ, ਖੋ-ਖੋ, ਬਾਸਕਟਬਾਲ, ਫੁੱਟਬਾਲ, ਹਾਕੀ, ਵਾਲੀਬਾਲ, ਹੈਂਡਬਾਲ, ਸ਼ਤਰੰਜ, ਕੈਰਮ, ਬੈਡਮਿੰਟਨ, ਟੇਬਲ ਟੈਨਿਸ ਆਦਿ ਦੀਆਂ ਅੰਦਰੂਨੀ ਅਤੇ ਬਾਹਰੀ ਖੇਡਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਖੇਲ ਮਹਾਕੁੰਭ ਦੌਰਾਨ ਲੇਖ ਲਿਖਣ, ਪੇਂਟਿੰਗ ਅਤੇ ਰੰਗੋਲੀ ਬਣਾਉਣ ਆਦਿ ਦੇ ਮੁਕਾਬਲੇ ਕਰਵਾਏ ਜਾਂਦੇ ਹਨ।

 

ਖੇਲਵ ਮਹਾਕੁੰਭ ਇੱਕ ਨਵੀਂ ਪਹਿਲ ਹੈ, ਜੋ ਜ਼ਿਲ੍ਹਾ ਬਸਤੀ ਅਤੇ ਨੇੜਲੇ ਖੇਤਰਾਂ ਦੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਮੌਕਾ ਅਤੇ ਇੱਕ ਮੰਚ ਪ੍ਰਦਾਨ ਕਰਦੀ ਹੈ, ਅਤੇ ਉਨ੍ਹਾਂ ਨੂੰ ਖੇਡਾਂ ਨੂੰ ਇੱਕ ਕਰੀਅਰ ਵਿਕਲਪ ਵਜੋਂ ਲੈਣ ਲਈ ਪ੍ਰੇਰਿਤ ਕਰਦੀ ਹੈ। ਇਹ ਖੇਤਰ ਦੇ ਨੌਜਵਾਨਾਂ ਵਿੱਚ ਅਨੁਸ਼ਾਸਨ, ਟੀਮ ਵਰਕ, ਸਿਹਤਮੰਦ ਮੁਕਾਬਲੇ, ਆਤਮਵਿਸ਼ਵਾਸ ਅਤੇ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਨ ਦਾ ਵੀ ਯਤਨ ਕਰਦਾ ਹੈ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Space Sector: A Transformational Year Ahead in 2025

Media Coverage

India’s Space Sector: A Transformational Year Ahead in 2025
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਦਸੰਬਰ 2024
December 24, 2024

Citizens appreciate PM Modi’s Vision of Transforming India