"ਸਾਡੀ ਯੁਵਾ ਸ਼ਕਤੀ ਦੀ ‘ਕਰ ਸਕਦੇ ਹਾਂ' ਦੀ ਭਾਵਨਾ, ਸਭ ਨੂੰ ਪ੍ਰੇਰਿਤ ਕਰਦੀ ਹੈ"
"ਅੰਮ੍ਰਿਤ ਕਾਲ ਵਿੱਚ ਦੇਸ਼ ਨੂੰ ਅੱਗੇ ਲਿਜਾਣ ਦੇ ਲਈ, ਸਾਨੂੰ ਆਪਣੇ ਕਰਤੱਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ 'ਤੇ ਜ਼ੋਰ ਦੇਣਾ ਚਾਹੀਦਾ ਹੈ"
“ਯੁਵਾ ਸ਼ਕਤੀ ਭਾਰਤ ਦੀ ਯਾਤਰਾ ਦੀ ਪ੍ਰੇਰਕ ਸ਼ਕਤੀ ਹੈ। ਅਗਲੇ 25 ਸਾਲ ਰਾਸ਼ਟਰ ਨਿਰਮਾਣ ਲਈ ਅਹਿਮ ਹਨ”
"ਯੁਵਾ ਹੋਣਾ ਸਾਡੇ ਪ੍ਰਯਾਸਾਂ ਵਿੱਚ ਗਤੀਸ਼ੀਲ ਹੋਣਾ ਹੈ। ਯੁਵਾ ਹੋਣਾ ਸਾਡੇ ਪਰਿਪੇਖ ਵਿੱਚ ਮਨੋਰਮ ਹੋਣਾ ਹੈ। ਯੁਵਾ ਹੋਣਾ ਵਿਹਾਰਕ ਹੋਣਾ ਹੈ"
“ਪੂਰੀ ਦੁਨੀਆ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਸਦੀ ਭਾਰਤ ਦੀ ਸਦੀ ਹੈ। ਇਹ ਤੁਹਾਡੀ ਸਦੀ ਹੈ, ਭਾਰਤ ਦੇ ਨੌਜਵਾਨਾਂ ਦੀ ਸਦੀ ਹੈ”
“ਇਹ ਜ਼ਰੂਰੀ ਹੈ ਕਿ ਨੌਜਵਾਨਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਸਕਾਰਾਤਮਕ ਪ੍ਰਯਾਸ ਕਰੀਏ ਅਤੇ ਵਿਕਸਿਤ ਰਾਸ਼ਟਰਾਂ ਤੋਂ ਵੀ ਅੱਗੇ ਵਧੀਏ”
"ਸੁਆਮੀ ਵਿਵੇਕਾਨੰਦ ਦੇ ਦੋ ਸੰਦੇਸ਼- ਸੰਸਥਾ ਅਤੇ ਇਨੋਵੇਸ਼ਨ ਹਰ ਯੁਵਾ ਦੇ ਜੀਵਨ ਦਾ ਹਿੱਸਾ ਹੋਣੇ ਚਾਹੀਦੇ ਹਨ"
"ਅੱਜ ਸਾਡੇ ਦੇਸ਼ ਦਾ ਲਕਸ਼ ਹੈ - ਵਿਕਸਿਤ ਭਾਰਤ, ਸਸ਼ਕਤ ਭਾਰਤ"

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਹੁੱਬਲੀ ਵਿੱਚ 26ਵੇਂ ਨੈਸ਼ਨਲ ਯੂਥ ਫੈਸਟੀਵਲ ਦਾ ਉਦਘਾਟਨ ਕੀਤਾ। ਇਹ ਪ੍ਰੋਗਰਾਮ ਸੁਆਮੀ ਵਿਵੇਕਾਨੰਦ ਦੀ ਜਯੰਤੀ ’ਤੇ ਮਨਾਏ ਜਾਣ ਵਾਲੇ ਨੈਸ਼ਨਲ ਯੂਥ ਡੇਅ ’ਤੇ ਉਨ੍ਹਾਂ ਦੇ ਆਦਰਸ਼ਾਂ, ਸਿੱਖਿਆਵਾਂ ਅਤੇ ਯੋਗਦਾਨ ਨੂੰ ਸਨਮਾਨ ਦੇਣ ਅਤੇ  ਸੰਜੋਣ ਦੇ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਫੈਸਟੀਵਲ ਦਾ ਵਿਸ਼ਾ 'ਵਿਕਸਿਤ ਯੁਵਾ - ਵਿਕਸਿਤ ਭਾਰਤ' ਹੈ ਅਤੇ ਇਹ ਦੇਸ਼ ਦੇ ਸਾਰੇ ਹਿੱਸਿਆਂ ਦੇ ਵਿਭਿੰਨ ਸੱਭਿਆਚਾਰਾਂ ਨੂੰ ਇੱਕ ਮੰਚ 'ਤੇ ਲਿਆਉਂਦਾ ਹੈ ਅਤੇ ਪ੍ਰਤੀਭਾਗੀਆਂ ਨੂੰ ਏਕ ਭਾਰਤ, ਸ੍ਰੇਸ਼ਠ ਭਾਰਤ ਦੀ ਭਾਵਨਾ ਨਾਲ ਜੋੜਦਾ ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਨਾਟਕ ਦਾ ਹੁੱਬਲੀ ਖੇਤਰ ਆਪਣੇ ਸੱਭਿਆਚਾਰ, ਪਰੰਪਰਾ ਅਤੇ ਗਿਆਨ ਲਈ ਜਾਣਿਆ ਜਾਂਦਾ ਹੈ ਜਿੱਥੇ ਕਈ ਮਹਾਨ ਹਸਤੀਆਂ ਨੂੰ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਖੇਤਰ ਨੇ ਪੰਡਿਤ ਕੁਮਾਰ ਗੰਧਰਵ, ਪੰਡਿਤ ਬਸਵਰਾਜ ਰਾਜਗੁਰੂ, ਪੰਡਿਤ ਮੱਲਿਕਾਰਜੁਨ ਮੰਸੂਰ, ਭਾਰਤ ਰਤਨ ਸ਼੍ਰੀ ਭੀਮਸੇਨ ਜੋਸ਼ੀ ਅਤੇ ਪੰਡਿਤ ਗੰਗੂਬਾਈ ਹੰਗਲ ਜਿਹੇ ਕਈ ਮਹਾਨ ਸੰਗੀਤਕਾਰ ਦਿੱਤੇ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਹਸਤੀਆਂ ਨੂੰ ਨਮਨ ਕੀਤਾ।

ਸਾਲ 2023 ਵਿੱਚ ਨੈਸ਼ਨਲ ਯੂਥ ਡੇਅ ਦੇ ਮਹੱਤਤਾ ’ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਪਾਸੇ, ਸਾਡੇ ਪਾਸ ਉਤਸ਼ਾਹਪੂਰਨ ਨੈਸ਼ਨਲ ਯੂਥ ਫੈਸਟੀਵਲ ਅਤੇ ਦੂਸਰੇ ਪਾਸੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਹੈ। ਸੁਆਮੀ ਵਿਵੇਕਾਨੰਦ ਦੇ ਸੰਦੇਸ਼- "ਉਠੋ, ਜਾਗੋ ਅਤੇ ਲਕਸ਼ ਪ੍ਰਾਪਤ ਕਰਨ ਤੱਕ ਨਾ ਰੁਕੋ" ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੁਆਮੀ ਵਿਵੇਕਾਨੰਦ ਜੀ ਦਾ ਇਹ ਕਥਨ ਭਾਰਤ ਦੇ ਨੌਜਵਾਨਾਂ ਦਾ ਜੀਵਨ ਮੰਤਰ ਹੈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤ ਕਾਲ ਵਿੱਚ ਦੇਸ਼ ਨੂੰ ਅੱਗੇ ਲੈ ਜਾਣ ਦੇ ਲਈ, ਸਾਨੂੰ ਆਪਣੇ ਕਰਤੱਵਾਂ ਨੂੰ ਸਮਝਣਾ ਚਾਹੀਦਾ ਹੈ। ਅਤੇ ਉਨ੍ਹਾਂ 'ਤੇ ਜ਼ੋਰ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਇਸ ਪ੍ਰਯਾਸ ਵਿੱਚ ਭਾਰਤ ਦੇ ਨੌਜਵਾਨਾਂ ਦੁਆਰਾ ਸੁਆਮੀ ਵਿਵੇਕਾਨੰਦ ਜੀ ਤੋਂ ਮਿਲੀ ਪ੍ਰੇਰਣਾ ’ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਇਸ ਵਿਸ਼ੇਸ਼ ਅਵਸਰ ’ਤੇ ਸੁਆਮੀ ਵਿਵੇਕਾਨੰਦ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਝੁਕਾਉਂਦਾ ਹਾਂ।” ਪ੍ਰਧਾਨ ਮੰਤਰੀ ਨੇ ਸ਼੍ਰੀ ਸਿੱਧੇਸ਼ਵਰ ਸਵਾਮੀ ਨੂੰ ਵੀ ਸ਼ਰਧਾਂਜਲੀ ਅਰਪਿਤ ਕੀਤੀ ਜਿਨ੍ਹਾਂ ਦਾ ਹਾਲ ਹੀ ਵਿੱਚ ਅਕਾਲ ਚਲਾਣਾ ਹੋ ਗਿਆ।

ਸ਼੍ਰੀ ਮੋਦੀ ਨੇ ਕਰਨਾਟਕ ਦੀ ਭੂਮੀ ਦੇ ਨਾਲ ਸੁਆਮੀ ਵਿਵੇਕਾਨੰਦ ਦੇ ਜੁੜਾਅ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਸੁਆਮੀ ਜੀ ਨੇ ਕਈ ਵਾਰ ਕਰਨਾਟਕ ਦਾ ਦੌਰਾ ਕੀਤਾ ਅਤੇ ਮੈਸੂਰ ਮਹਾਰਾਜਾ ਉਨ੍ਹਾਂ ਦੀ ਸ਼ਿਕਾਗੋ ਯਾਤਰਾ ਦੇ ਪ੍ਰਮੁਖ ਸਮਰਥਕਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਕਿਹਾ, "ਸੁਆਮੀ ਜੀ ਦਾ ਭਾਰਤ-ਭ੍ਰਮਣ (ਦੌਰਾ) ਰਾਸ਼ਟਰ ਦੀ ਚੇਤਨਾ ਦੀ ਇਕਰੂਪਤਾ ਦਾ ਸਾਖੀ ਹੈ ਅਤੇ ਇਹ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਦੀ ਸਦੀਵੀ ਉਦਾਹਰਣ ਹੈ।"

ਸੁਆਮੀ ਵਿਵੇਕਾਨੰਦ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਭਵਿੱਖ ਅਤੇ ਰਾਸ਼ਟਰ ਦਾ ਵਿਕਾਸ ਤਦ ਅਸਾਨ ਹੋ ਜਾਂਦਾ ਹੈ ਜਦੋਂ ਸਾਡੇ ਪਾਸ ਯੁਵਾ ਸ਼ਕਤੀ ਹੁੰਦੀ ਹੈ।" ਉਨ੍ਹਾਂ ਨੇ ਕਿਹਾ ਕਿ ਕਰਨਾਟਕ ਦੀ ਭੂਮੀ ਨੇ ਦੇਸ਼ ਨੂੰ ਕਈ ਮਹਾਨ ਵਿਭੂਤੀਆਂ ਦਿੱਤੀਆਂ ਹਨ, ਜਿਨ੍ਹਾਂ ਨੇ ਰਾਸ਼ਟਰ ਦੇ ਪ੍ਰਤੀ ਆਪਣੇ ਕਰਤੱਵਾਂ ਨੂੰ ਸਭ ਤੋਂ ਅਧਿਕ ਮਹੱਤਵ ਦਿੱਤਾ ਅਤੇ ਬਹੁਤ ਘੱਟ ਉਮਰ ਵਿੱਚ ਹੀ ਅਸਾਧਾਰਣ ਉਪਲਬਧੀਆਂ ਹਾਸਲ ਕੀਤੀਆਂ। ਪ੍ਰਧਾਨ ਮੰਤਰੀ ਨੇ ਚਿੱਤੂਰ ਦੀ ਮਹਾਰਾਣੀ ਚੇਨੰਮਾ ਅਤੇ ਸੰਗੋਲੀ ਰਾਯੱਣਾ ਦੀ ਉਦਾਹਰਣ ਦਿੱਤੀ, ਜਿਨ੍ਹਾਂ ਦੇ ਸਾਹਸ ਨੇ ਬ੍ਰਿਟਿਸ਼ ਸਾਮਰਾਜ ਦੇ ਮਨਸੂਬਿਆਂ ਨੂੰ ਚਕਨਾਚੂਰ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਨਰਾਇਣ ਮਹਾਦੇਵ ਡੋਨੀ ਬਾਰੇ ਵੀ ਬਾਤ ਕੀਤੀ, ਜਿਨ੍ਹਾਂ ਨੇ 14 ਸਾਲ ਦੀ ਛੋਟੀ ਉਮਰ ਵਿੱਚ ਦੇਸ਼ ਦੇ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਉਨ੍ਹਾਂ ਨੇ ਲਾਂਸ ਨਾਇਕ ਹਨੁਮੰਥੱਪਾ ਕੋਪੜ ਦਾ ਵੀ ਜ਼ਿਕਰ ਕੀਤਾ ਜੋ ਸਿਆਚਿਨ ਵਿੱਚ -55 ਡਿਗਰੀ ਸੈਲਸੀਅਸ ਦੇ ਤਾਪਮਾਨ ਵਿੱਚ ਜੀਵਿਤ ਰਹੇ। ਦੇਸ਼ ਦੀ ਬਹੁਮੁਖੀ ਯੁਵਾ ਪ੍ਰਤਿਭਾ ਬਾਰੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਯੁਵਾ ਹਰ ਖੇਤਰ ਵਿੱਚ ਨਵੇਂ ਮੁਕਾਮ ਹਾਸਲ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਬਦਲਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਸ਼ਟਰੀ ਲਕਸ਼ਾਂ ਦਾ ਬਦਲਦਾ ਸਰੂਪ ਯਾਦ ਦਿਵਾਇਆ ਅਤੇ ਕਿਹਾ ਕਿ 21ਵੀਂ ਸਦੀ ਦਾ ਇਹ ਸਮਾਂ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਭਾਰਤ ਇੱਕ ਵਿਸ਼ਾਲ ਯੁਵਾ ਆਬਾਦੀ ਵਾਲਾ ਯੁਵਾ ਦੇਸ਼ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਯੁਵਾ ਸ਼ਕਤੀ ਭਾਰਤ ਦੀ ਯਾਤਰਾ ਦੀ ਪ੍ਰੇਰਕ ਸ਼ਕਤੀ ਹੈ"। ਉਨ੍ਹਾਂ ਨੇ ਕਿਹਾ ਕਿ ਅਗਲੇ 25 ਵਰ੍ਹੇ ਰਾਸ਼ਟਰ ਨਿਰਮਾਣ ਦੇ ਲਈ ਅਹਿਮ ਹਨ। ਯੁਵਾ ਸ਼ਕਤੀ ਦੇ ਸੁਪਨੇ ਅਤੇ ਆਕਾਂਖਿਆਵਾਂ ਭਾਰਤ ਦੀ ਦਿਸ਼ਾ ਅਤੇ ਮੰਜ਼ਿਲ ਤੈਅ ਕਰਦੀਆਂ ਹਨ ਅਤੇ ਯੁਵਾ ਸ਼ਕਤੀ ਦਾ ਜਨੂਨ ਭਾਰਤ ਦਾ ਇਹ ਰਾਹ ਤੈਅ ਕਰਦਾ ਹੈ। ਇਸ ਯੁਵਾ ਸ਼ਕਤੀ ਦਾ ਦੋਹਨ ਕਰਨ ਦੇ ਲਈ ਸਾਨੂੰ ਆਪਣੇ ਵਿਚਾਰਾਂ ਨਾਲ, ਆਪਣੇ ਪ੍ਰਯਾਸਾਂ ਨਾਲ ਯੁਵਾ ਹੋਣਾ ਚਾਹੀਦਾ ਹੈ! ਯੁਵਾ ਹੋਣਾ ਸਾਡੇ ਪ੍ਰਯਾਸਾਂ ਵਿੱਚ ਗਤੀਸ਼ੀਲ ਹੋਣਾ ਹੈ। ਯੁਵਾ ਹੋਣਾ ਸਾਡੇ ਪਰਿਪੇਖ ਵਿੱਚ ਮਨੋਰਮ ਹੋਣਾ ਹੈ। ਯੁਵਾ ਹੋਣਾ ਵਿਹਾਰਕ ਹੋਣਾ ਹੈ! ਜਦੋਂ ਦੁਨੀਆ ਸਮਾਧਾਨ  ਦੇ  ਲਈ ਸਾਡੇ ਵੱਲ ਦੇਖਦੀ ਹੈ, ਤਾਂ ਇਹ ਸਾਡੀ 'ਅੰਮ੍ਰਿਤ' ਪੀੜ੍ਹੀ ਦੀ ਪ੍ਰਤੀਬੱਧਤਾ ਦੇ ਕਾਰਨ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅੱਜ 5ਵੀਂ ਸਭ ਤੋਂ ਬੜੀ ਅਰਥਵਿਵਸਥਾ ਹੈ ਅਤੇ "ਸਾਡਾ ਲਕਸ਼ ਇਸ ਨੂੰ ਟੌਪ 3 ਵਿੱਚ ਲੈ ਜਾਣਾ ਹੈ"। ਪ੍ਰਧਾਨ ਮੰਤਰੀ ਨੇ ਖੇਤੀਬਾੜੀ ਅਤੇ ਸਪੋਰਟਸ ਸੈਕਟਰ ਵਿੱਚ ਉੱਭਰਦੇ ਅਵਸਰਾਂ ਨੂੰ ਦੁਹਰਾਇਆ ਅਤੇ ਇਸ ਕ੍ਰਾਂਤੀ ਦੇ ਲਈ ਨੌਜਵਾਨਾਂ ਦੀ ਸ਼ਕਤੀ ਨੂੰ ਕ੍ਰੈਡਿਟ ਦਿੱਤਾ। ਦੇਸ਼ ਦੇ ਇਤਿਹਾਸ ਵਿੱਚ ਵਰਤਮਾਨ ਪਲ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਅਰਥਵਿਵਸਥਾ, ਸਿੱਖਿਆ, ਸਪੋਰਟਸ ਅਤੇ ਸਟਾਰਟਅੱਪਸ ਦੇ ਖੇਤਰਾਂ ਵਿੱਚ ਮਜ਼ਬੂਤ ਨੀਂਹ ਰੱਖੀ ਜਾ ਰਹੀ ਹੈ। "ਤੁਹਾਡੀ ਉਡਾਣ ਭਰਨ ਦੇ ਲਈ ਰਨਵੇਅ ਤਿਆਰ ਹੈ! ਉਨ੍ਹਾਂ ਨੇ ਕਿਹਾ, “ਅੱਜ ਦੁਨੀਆ ਵਿੱਚ ਭਾਰਤ ਅਤੇ ਇਸ ਦੇ ਨੌਜਵਾਨਾਂ ਦੇ ਪ੍ਰਤੀ ਬੇਹੱਦ ਆਸ਼ਾਵਾਦ ਹੈ। ਇਹ ਆਸ਼ਾਵਾਦ ਤੁਹਾਡੇ ਬਾਰੇ ਹੈ, ਇਹ ਆਸ਼ਾਵਾਦ ਤੁਹਾਡੇ ਕਾਰਨ ਹੈ ਅਤੇ ਇਹ ਆਸ਼ਾਵਾਦ ਤੁਹਾਡੇ ਲਈ ਹੈ! ਦੁਨੀਆ ਭਰ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਸਦੀ ਭਾਰਤ ਦੀ ਸਦੀ ਹੈ। ਇਹ ਤੁਹਾਡੀ ਸਦੀ ਹੈ, ਭਾਰਤ ਦੇ ਨੌਜਵਾਨਾਂ ਦੀ ਸਦੀ! ਇਹ ਇੱਕ ਇਤਿਹਾਸਕ ਸਮਾਂ ਹੈ - ਜਦੋਂ ਆਸ਼ਾਵਾਦ ਅਤੇ ਅਵਸਰ ਇਕੱਠੇ ਆ ਰਹੇ ਹਨ।"

ਪ੍ਰਧਾਨ ਮੰਤਰੀ ਨੇ ਰਾਸ਼ਟਰ ਦੀ ਤਾਕਤ ਨੂੰ ਜੀਵਿਤ ਰੱਖਣ ਵਿੱਚ ਮਹਿਲਾ ਸ਼ਕਤੀ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਹਥਿਆਰਬੰਦ ਬਲਾਂ, ਸਪੇਸ ਟੈਕਨੋਲੋਜੀ, ਸਪੇਸ ਅਤੇ ਸਪੋਰਟਸ ਵਿੱਚ ਮਹਿਲਾਵਾਂ ਦੇ ਬਿਹਤਰ ਕਰਨ ਦੀਆਂ ਉਦਾਹਰਣਾਂ ਦਿੱਤੀਆਂ।

ਸ਼੍ਰੀ ਮੋਦੀ ਨੇ 21ਵੀਂ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਦੇ ਲਈ ਅਤਿਆਧੁਨਿਕ ਸੋਚ ਅਤੇ ਦ੍ਰਿਸ਼ਟੀਕੋਣ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਇਹ ਜ਼ਰੂਰੀ ਹੈ ਕਿ ਨੌਜਵਾਨਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਸਕਾਰਾਤਮਕ ਪ੍ਰਯਾਸ ਕਰੀਏ ਅਤੇ ਵਿਕਸਿਤ ਰਾਸ਼ਟਰਾਂ ਤੋਂ ਵੀ ਅੱਗੇ ਵਧੀਏ”। ਅਤਿਆਧੁਨਿਕ ਖੇਤਰਾਂ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਨੌਕਰੀਆਂ ਹੈ ਹੀ ਨਹੀਂ, ਉਹ ਭਵਿੱਖ ਵਿੱਚ ਸਾਡੇ ਨੌਜਵਾਨਾਂ ਦੇ ਲਈ ਮੁੱਖਧਾਰਾ ਦੇ ਪ੍ਰੋਫੈਸ਼ਨਸ ਹੋਣਗੇ, ਇਸ ਲਈ ਇਹ ਮਹੱਤਵਪੂਰਨ ਹੈ ਕਿ ਸਾਡੇ ਨੌਜਵਾਨਾਂ ਨੂੰ ਭਵਿੱਖ ਦੇ ਕੌਸ਼ਲ ਦੇ ਲਈ ਤਿਆਰ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਨਵੀਂ ਸਿੱਖਿਆ ਨੀਤੀ ਦੇ ਮਾਧਿਅਮ ਉੱਭਰ ਰਹੀ ਵਿਹਾਰਕ ਅਤੇ ਭਵਿੱਖਮੁਖੀ ਸਿੱਖਿਆ ਪ੍ਰਣਾਲੀ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਸੁਆਮੀ ਵਿਵੇਕਾਨੰਦ ਦੇ ਦੋ ਸੰਦੇਸ਼ਾਂ 'ਤੇ ਜ਼ੋਰ ਦਿੱਤਾ ਜੋ ਅੱਜ ਦੀ ਇਸ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਹਰ ਯੁਵਾ ਦੇ ਜੀਵਨ ਦਾ ਹਿੱਸਾ ਬਣਨੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ, "ਇਹ ਦੋ ਸੰਦੇਸ਼ ਹਨ - ਸੰਸਥਾਵਾਂ ਅਤੇ ਇਨੋਵੇਸ਼ਨ!" ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਇੱਕ ਸੰਸਥਾ ਤਦ ਬਣਦੀ ਹੈ ਜਦੋਂ ਅਸੀਂ ਆਪਣੇ ਵਿਚਾਰ ਦਾ ਵਿਸਤਾਰ ਕਰਦੇ ਹਾਂ ਅਤੇ ਟੀਮ ਭਾਵਨਾ ਨਾਲ ਕੰਮ ਕਰਦੇ ਹਾਂ ਅਤੇ ਅੱਜ ਦੇ ਹਰੇਕ ਯੁਵਾ ਨੂੰ ਟੀਮ ਦੀ ਸਫ਼ਲਤਾ ਦੇ ਰੂਪ ਵਿੱਚ ਆਪਣੀ ਵਿਅਕਤੀਗਤ ਸਫ਼ਲਤਾ ਨੂੰ ਵਧਾਉਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, "ਇਹ ਟੀਮ ਭਾਵਨਾ ਇੱਕ ਵਿਕਸਿਤ ਭਾਰਤ ਨੂੰ 'ਟੀਮ ਇੰਡੀਆ' ਦੇ ਰੂਪ ਵਿੱਚ ਅੱਗੇ ਵਧਾਏਗੀ।"

ਸੁਆਮੀ ਵਿਵੇਕਾਨੰਦ ਦੇ ਇਨੋਵੇਸ਼ਨ ਦੇ ਵਿਚਾਰ ’ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਹਰੇਕ ਕਾਰਜ ਨੂੰ ਤਿੰਨ ਪੜਾਵਾਂ ਤੋਂ ਗੁਜਰਨਾ ਪੈਂਦਾ ਹੈ- ਉਪਹਾਸ, ਵਿਰੋਧ ਅਤੇ ਸਵੀਕ੍ਰਿਤੀ। ਪ੍ਰਧਾਨ ਮੰਤਰੀ ਨੇ ਡਿਜੀਟਲ ਭੁਗਤਾਨ, ਸਵੱਛ ਭਾਰਤ ਅਭਿਯਾਨ, ਜਨ ਧਨ ਯੋਜਨਾ ਅਤੇ ਸਵਦੇਸ਼ ਵਿੱਚ ਨਿਰਮਿਤ ਕੋਵਿਡ ਵੈਕਸੀਨ ਦੀਆਂ ਉਦਾਹਰਣਾਂ ਦਿੱਤੀਆਂ ਅਤੇ ਟਿੱਪਣੀ ਕੀਤੀ ਕਿ ਜਦੋਂ ਪਹਿਲੀ ਵਾਰ ਇਸ ਨੂੰ ਪੇਸ਼ ਕੀਤਾ ਗਿਆ ਸੀ ਤਾਂ ਇਸ ਦਾ ਮਜ਼ਾਕ ਉਡਾਇਆ ਗਿਆ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਭਾਰਤ ਡਿਜੀਟਲ ਭੁਗਤਾਨਾਂ ਵਿੱਚ ਵਿਸ਼ਵ ਵਿੱਚ ਮੋਹਰੀ ਹੈ, ਜਨ ਧਨ ਖਾਤੇ ਸਾਡੀ ਅਰਥਵਿਵਸਥਾ ਦੀ  ਬਹੁਤ ਬੜੀ ਤਾਕਤ ਬਣ ਗਏ ਹਨ ਅਤੇ ਟੀਕਿਆਂ ਦੇ ਖੇਤਰ ਵਿੱਚ ਭਾਰਤ ਦੀ ਉਪਲਬਧੀ ਦੀ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਜੇਕਰ ਤੁਹਾਡੇ ਪਾਸ ਕੋਈ ਨਵਾਂ ਵਿਚਾਰ ਹੈ, ਤਾਂ ਯਾਦ ਰੱਖੋ ਕਿ ਤੁਹਾਡਾ ਉਪਹਾਸ ਬਣਾਇਆ ਜਾ ਸਕਦਾ ਹੈ, ਜਾਂ ਵਿਰੋਧ ਕੀਤਾ ਜਾ ਸਕਦਾ ਹੈ। ਲੇਕਿਨ ਜੇਕਰ ਤੁਸੀਂ ਆਪਣੇ ਵਿਚਾਰ ਵਿੱਚ ਵਿਸ਼ਵਾਸ ਕਰਦੇ ਹੋ, ਤਾਂ ਉਸ 'ਤੇ ਟਿਕੇ ਰਹੋ। ਇਸ 'ਤੇ ਭਰੋਸਾ ਰੱਖੋ।"

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਵਿੱਚ ਨੌਜਵਾਨਾਂ ਨੂੰ ਨਾਲ ਲੈ ਕੇ ਕਈ ਨਵੇਂ ਪ੍ਰਯਾਸ ਅਤੇ ਪ੍ਰਯੋਗ ਕੀਤੇ ਜਾ ਰਹੇ ਹਨ। ਪ੍ਰਤੀਯੋਗੀ ਅਤੇ ਸਹਿਕਾਰੀ ਸੰਘਵਾਦ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇਸ਼ ਦੇ ਅਲੱਗ-ਅਲੱਗ ਰਾਜਾਂ ਦੇ ਯੁਵਾ ਇਸ ਨੈਸ਼ਨਲ ਯੂਥ ਫੈਸਟੀਵਲ ਵਿੱਚ ਵਿਭਿੰਨ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈ ਰਹੇ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇੱਥੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਜਿੱਤਦਾ ਹੈ, ਕਿਉਂਕਿ ਆਖਰਕਾਰ ਇਹ ਭਾਰਤ ਦੀ ਹੀ ਜਿੱਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇੱਥੋਂ ਦੇ ਯੁਵਾ ਨਾ ਕੇਵਲ ਇੱਕ ਦੂਸਰੇ ਦੇ ਨਾਲ ਮੁਕਾਬਲਾ ਕਰਨਗੇ, ਬਲਕਿ ਸਹਿਯੋਗ ਵੀ ਕਰਨਗੇ। ਮੁਕਾਬਲੇ ਅਤੇ ਸਹਿਯੋਗ ਦੀ ਇਸ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਇਹ ਵਿਚਾਰ ਨੂੰ ਮਨ ਵਿੱਚ ਬੈਠਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਕਿ ਸਾਡੀ ਕਾਮਯਾਬੀ ਸਾਡੇ ਦੇਸ਼ ਦੀ ਕਾਮਯਾਬੀ ਨਾਲ ਮਾਪੀ ਜਾਂਦੀ ਹੈ।

ਆਪਣੇ ਸੰਬੋਧਨ ਦੇ ਸਮਾਪਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਸਾਡੇ ਦੇਸ਼ ਦਾ ਲਕਸ਼ ਹੈ - ਵਿਕਸਿਤ ਭਾਰਤ, ਸਸ਼ਕਤ ਭਾਰਤ!" ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਤਦ ਤੱਕ ਨਹੀਂ ਰੁਕ ਸਕਦੇ ਜਦੋਂ ਤੱਕ ਵਿਕਸਿਤ ਭਾਰਤ ਦਾ ਇਹ ਸੁਪਨਾ ਪੂਰਾ ਨਹੀਂ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਵਿਅਕਤ ਕੀਤਾ ਕਿ ਦੇਸ਼ ਦਾ ਹਰ ਯੁਵਾ ਇਸ ਸੁਪਨੇ ਨੂੰ ਆਪਣਾ ਬਣਾਵੇਗਾ ਅਤੇ ਦੇਸ਼ ਦੀ ਇਹ ਜ਼ਿੰਮੇਦਾਰੀ ਆਪਣੇ ਮੋਢਿਆਂ 'ਤੇ ਉਠਾਏਗਾ।

ਇਸ ਅਵਸਰ ‘ਤੇ ਕਰਨਾਟਕ ਦੇ ਰਾਜਪਾਲ, ਸ਼੍ਰੀ ਥਾਵਰ ਚੰਦ ਗਹਿਲੋਤ, ਕਰਨਾਟਕ ਦੇ ਮੁੱਖ ਮੰਤਰੀ, ਸ਼੍ਰੀ ਬਸਵਰਾਜ ਬੋਮਈ, ਕੇਂਦਰੀ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ, ਸ਼੍ਰੀ ਨਿਸਿਥ ਪ੍ਰਮਾਣਿਕ ਅਤੇ ਕਰਨਾਟਕ ਸਰਕਾਰ ਦੇ ਮੰਤਰੀ ਵੀ ਉਪਸਥਿਤ ਸਨ।

ਪਿਛੋਕੜ

ਸਾਡੇ ਪ੍ਰਤਿਭਾਵਾਨ ਨੌਜਵਾਨਾਂ ਨੂੰ ਰਾਸ਼ਟਰੀ ਪੱਧਰ 'ਤੇ ਪਹਿਚਾਣ ਦਿਵਾਉਣ ਅਤੇ ਰਾਸ਼ਟਰ ਨਿਰਮਾਣ ਵੱਲ ਉਨ੍ਹਾਂ ਨੂੰ ਪ੍ਰੇਰਿਤ ਕਰਨ ਦੇ ਲਈ ਹਰ ਸਾਲ ਨੈਸ਼ਨਲ ਯੂਥ ਫੈਸਟੀਵਲ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਦੇਸ਼ ਦੇ ਸਾਰੇ ਹਿੱਸਿਆਂ ਤੋਂ ਵਿਵਿਧ ਸੰਸਕ੍ਰਿਤੀਆਂ ਨੂੰ ਇੱਕ ਸਾਂਝੇ ਮੰਚ 'ਤੇ ਲਿਆਉਂਦਾ ਹੈ ਅਤੇ ਇਹ ਪ੍ਰਤੀਭਾਗੀਆਂ ਨੂੰ ਏਕ ਭਾਰਤ, ਸ੍ਰੇਸ਼ਠ ਭਾਰਤ ਦੀ ਭਾਵਨਾ ਨਾਲ ਜੋੜਦਾ ਹੈ। ਇਹ ਫੈਸਟੀਵਲ 12 ਤੋਂ 16 ਜਨਵਰੀ ਤੱਕ ਕਰਨਾਟਕ ਦੇ ਹੁੱਬਲੀ-ਧਾਰਵਾੜ 'ਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦਾ ਥੀਮ  'ਵਿਕਸਿਤ ਯੁਵਾ - ਵਿਕਸਿਤ ਭਾਰਤ' ਹੈ।

ਇਹ ਫੈਸਟੀਵਲ ਇੱਥੇ ਇੱਕ ਯੂਥ ਸਮਿਟ ਦਾ ਸਾਖੀ ਹੋਵੇਗਾ, ਜਿਸ ਵਿੱਚ ਜੀ-20 ਅਤੇ ਵਾਈ-20 ਆਯੋਜਨਾਂ (ਈਵੈਂਟਸ) ਨਾਲ ਜੁੜੇ ਪੰਜ ਵਿਸ਼ਿਆਂ ਉੱਤੇ ਚਰਚਾ ਹੋਵੇਗੀ। ਇਹ ਵਿਸ਼ੇ ਹਨ - ਕੰਮ, ਉਦਯੋਗ, ਇਨੋਵੇਸ਼ਨ ਅਤੇ 21ਵੀਂ ਸਦੀ ਦੇ ਕੌਸ਼ਲ ਦਾ ਭਵਿੱਖ; ਜਲਵਾਯੂ ਪਰਿਵਰਤਨ ਅਤੇ ਆਪਦਾ ਜੋਖਮ ਵਿੱਚ ਕਮੀ; ਸ਼ਾਂਤੀ ਨਿਰਮਾਣ ਅਤੇ ਸੁਲਹ; ਸਾਂਝਾ ਭਵਿੱਖ - ਲੋਕਤੰਤਰ ਅਤੇ ਸ਼ਾਸਨ ਵਿੱਚ ਯੁਵਾ; ਅਤੇ ਸਿਹਤ ਤੇ ਕਲਿਆਣ। ਇਸ ਸਮਿਟ ਵਿੱਚ 60 ਤੋਂ ਜ਼ਿਆਦਾ ਮੰਨੇ-ਪ੍ਰਮੰਨੇ ਮਾਹਿਰਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ। ਕਈ ਕੰਪੀਟੀਟਿਵ ਅਤੇ ਨਾਨ-ਕੰਪੀਟੀਟਿਵ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ। ਕੰਪੀਟੀਟਿਵ ਈਵੈਂਟਸ ਵਿੱਚ ਲੋਕ ਨ੍ਰਿਤ ਅਤੇ ਗੀਤ ਪ੍ਰਤੀਯੋਗਿਤਾਵਾਂ ਸ਼ਾਮਲ ਹੋਣਗੇ ਅਤੇ ਇਨ੍ਹਾਂ ਨੂੰ ਸਥਾਨਕ ਪਰੰਪਰਾਗਤ ਸੱਭਿਆਚਾਰਾਂ ਨੂੰ ਪ੍ਰੋਤਸਾਹਨ ਪ੍ਰਦਾਨ ਕਰਨ ਦੇ ਲਈ ਆਯੋਜਿਤ ਕੀਤਾ ਜਾਵੇਗਾ। ਅਤੇ ਨਾਨ-ਕੰਪੀਟੀਟਿਵ ਆਯੋਜਨਾਂ ਵਿੱਚ ਯੋਗਾਥੌਨ ਸ਼ਾਮਲ ਹੋਵੇਗਾ ਜਿਸ ਦਾ ਉਦੇਸ਼ ਯੋਗ ਕਰਨ ਦੇ ਲਈ 10 ਲੱਖ ਲੋਕਾਂ ਨੂੰ ਜੁਟਾਉਣਾ ਹੈ। ਰਾਸ਼ਟਰੀ ਪੱਧਰ ਦੇ ਕਲਾਕਾਰਾਂ ਦੁਆਰਾ ਇਸ ਆਯੋਜਨ ਦੇ ਦੌਰਾਨ ਅੱਠ ਸਵਦੇਸੀ ਖੇਡਾਂ ਅਤੇ ਮਾਰਸ਼ਲ ਆਰਟ ਪ੍ਰਸਤੁਤ ਕੀਤੇ ਜਾਣਗੇ। ਇੱਥੋਂ ਦੇ ਦੋ ਹੋਰ ਆਕਰਸ਼ਣਾਂ ਵਿੱਚ ਫੂਡ ਫੈਸਟੀਵਲ, ਯੰਗ ਆਰਟਿਸਟ ਕੈਂਪ, ਐਡਵੈਂਚਰ ਸਪੋਰਟਸ ਐਕਟੀਵਿਟੀਜ਼, ਅਤੇ ਨੋ ਯੂਅਰ ਆਰਮੀ, ਨੇਵੀ ਐਂਡ ਏਅਰ ਫੋਰਸ ਦੇ ਸਪੈਸ਼ਲ ਕੈਂਪ ਸ਼ਾਮਲ ਹਨ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Mutual fund industry on a high, asset surges Rs 17 trillion in 2024

Media Coverage

Mutual fund industry on a high, asset surges Rs 17 trillion in 2024
NM on the go

Nm on the go

Always be the first to hear from the PM. Get the App Now!
...
Chief Minister of Andhra Pradesh meets Prime Minister
December 25, 2024

Chief Minister of Andhra Pradesh, Shri N Chandrababu Naidu met Prime Minister, Shri Narendra Modi today in New Delhi.

The Prime Minister's Office posted on X:

"Chief Minister of Andhra Pradesh, Shri @ncbn, met Prime Minister @narendramodi

@AndhraPradeshCM"