ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡੈਨਮਾਰਕ ਦੀ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਮੇਟੇ ਫ੍ਰੈਡਰਿਕਸਨ ਦੇ ਨਾਲ ਟੈਲੀਫੋਨ ’ਤੇ ਗੱਲ ਕੀਤੀ।
ਪ੍ਰਧਾਨ ਮੰਤਰੀ ਨੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੂਸਰੇ ਕਾਰਜਕਾਲ ਦੇ ਲਈ ਨਿਯੁਕਤ ਹੋਣ ’ਤੇ ਪ੍ਰਧਾਨ ਮੰਤਰੀ ਫ੍ਰੈਡਰਿਕਸਨ ਨੂੰ ਵਧਾਈਆਂ ਦਿੱਤੀਆਂ।
ਦੋਹਾਂ ਰਾਜਨੇਤਾਵਾਂ ਨੇ ਭਾਰਤ-ਡੈਨਮਾਰਕ ਹਰਿਤ ਰਣਨੀਤਕ ਸਾਂਝੇਦਾਰੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਹਾਲ ਦੇ ਉੱਚ-ਪੱਧਰੀ ਅਦਾਨ-ਪ੍ਰਦਾਨ ਪ੍ਰੋਗਰਾਮਾਂ ਅਤੇ ਵਧਦੇ ਸਹਿਯੋਗ ’ਤੇ ਤਸੱਲੀ ਵਿਅਕਤ ਕੀਤੀ।
ਪ੍ਰਧਾਨ ਮੰਤਰੀ ਨੇ ਪ੍ਰਧਾਨ ਫ੍ਰੈਡਰਿਕਸਨ ਨੂੰ ਜੀ20 ਦੀ ਭਾਰਤ ਦੀ ਵਰਤਮਾਨ ਪ੍ਰਧਾਨਗੀ ਅਤੇ ਇਸ ਦੀਆਂ ਪ੍ਰਮੁਖ ਪ੍ਰਾਥਮਿਕਤਾਵਾਂ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਫ੍ਰੈਡਰਿਕਸਨ ਨੇ ਭਾਰਤ ਦੀਆਂ ਪਹਿਲਾਂ ਦੀ ਸਰਾਹਨਾ ਕੀਤੀ ਅਤੇ ਉਨ੍ਹਾਂ ਨੂੰ ਡੈਨਮਾਰਕ ਦੇ ਪੂਰਨ ਸਮਰਥਨ ਤੋਂ ਜਾਣੂ ਕਰਵਾਇਆ।
ਦੋਹਾਂ ਰਾਜਨੇਤਾਵਾਂ ਨੇ ਅਗਲੇ ਸਾਲ 2024 ਵਿੱਚ ਭਾਰਤ-ਡੈਨਮਾਰਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਨੂੰ ਉਚਿਤ ਤਰੀਕੇ ਨਾਲ ਮਨਾਉਣ ਅਤੇ ਆਪਣੇ ਸਬੰਧਾਂ ਨੂੰ ਹੋਰ ਅਧਿਕ ਵਿਵਿਧਤਾਪੂਰਨ ਬਣਾਉਣ ਦੇ ਲਈ ਵਿਭਿੰਨ ਖੇਤਰਾਂ ਦਾ ਪਤਾ ਲਗਾਉਣ ’ਤੇ ਸਹਿਮਤੀ ਵਿਅਕਤ ਕੀਤੀ।