ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੁਸਲਿਮ ਵਰਲਡ ਲੀਗ ਦੇ ਸਕੱਤਰ ਜਨਰਲ ਮਹਾਮਹਿਮ ਸ਼ੇਖ ਡਾ. ਮੁਹੰਮਦ ਬਿਨ ਅੱਬਦੁਲਕਰੀਮ ਅਲ-ਈਸਾ ਦੇ ਨਾਲ ਅੰਤਰ-ਧਾਰਮਿਕ ਸੰਵਾਦ, ਕੱਟੜਪੰਥੀ ਵਿਚਾਰਾਂ ਦਾ ਵਿਰੋਧ, ਆਲਮੀ ਸ਼ਾਂਤੀ ਨੂੰ ਪ੍ਰੋਤਸਾਹਨ ਅਤੇ ਭਾਰਤ ਅਤੇ ਸਾਊਦੀ ਅਰਬ ਦੇ ਦਰਮਿਆਨ ਸਾਂਝੇਦਾਰੀ ਨੂੰ ਗਹਿਰਾ ਬਣਾਉਣ ’ਤੇ ਗੱਲਬਾਤ ਕੀਤੀ।
ਮਹਾਮਹਿਮ ਸ਼ੇਖ ਡਾ. ਮੁਹੰਮਦ ਬਿਨ ਅੱਬਦੁਲਕਰੀਮ ਅਲ-ਈਸਾ ਦੁਆਰਾ ਬੈਠਕ ਬਾਰੇ ਕੀਤੇ ਗਏ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮੁਸਲਿਮ ਵਰਲਡ ਲੀਗ ਦੇ ਸਕੱਤਰ ਜਨਰਲ ਅਤੇ ਮੁਸਲਿਮ ਵਿਦਵਾਨਾਂ ਦੇ ਸੰਗਠਨ ਦੇ ਪ੍ਰਧਾਨ ਮਹਾਮਹਿਮ ਸ਼ੇਖ ਡਾ. ਮੁਹੰਮਦ ਬਿਨ ਅੱਬਦੁਲਕਰੀਮ ਅਲ-ਈਸਾ ਨਾਲ ਮਿਲ ਕੇ ਖੁਸ਼ੀ ਹੋਈ। ਅਸੀਂ ਅੰਤਰ-ਧਾਰਮਿਕ ਸੰਵਾਦ, ਕੱਟੜਪੰਥੀ ਵਿਚਾਰਾਂ ਦਾ ਵਿਰੋਧ, ਆਲਮੀ ਸ਼ਾਂਤੀ ਨੂੰ ਪ੍ਰੋਤਸਾਹਨ ਅਤੇ ਭਾਰਤ ਅਤੇ ਸਾਊਦੀ ਅਰਬ ਦੇ ਦਰਮਿਆਨ ਭਾਗੀਦਾਰੀ ਨੂੰ ਗਹਿਰਾ ਬਣਾਉਣ ’ਤੇ ਵਿਚਾਰਾਂ ਦਾ ਵਿਆਪਕ ਅਦਾਨ-ਪ੍ਰਦਾਨ ਕੀਤਾ।”
Pleased to have met H.E. Sheikh @MhmdAlissa, Secretary General of @MWLOrg and Chairman of the Organisation of Muslim Scholars. We had a great exchange of views on furthering inter-faith dialogue, countering extremist ideologies, promoting global peace, and deepening partnership… https://t.co/yenOiez6Vt
— Narendra Modi (@narendramodi) July 12, 2023