1. ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਇਰਾਨ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਬ੍ਰਾਹਿਮ ਰਾਇਸੀ ਨੇ ਐੱਸਸੀਓ ਦੇ ਦੇਸ਼ਾਂ ਦੇ ਮੁਖੀਆਂ ਦੀ 22ਵੀਂ ਬੈਠਕ ਦੇ ਦੌਰਾਨ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਮੁਲਾਕਾਤ ਕੀਤੀ। 2021 ਵਿੱਚ ਰਾਸ਼ਟਰਪਤੀ ਰਾਇਸੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਰਾਇਸੀ ਵਿਚਕਾਰ ਇਹ ਪਹਿਲੀ ਮੁਲਾਕਾਤ ਸੀ।
2. ਬੈਠਕ ਦੌਰਾਨ ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨਾਲ ਸਬੰਧਿਤ ਕਈ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕੀਤੀ, ਅਤੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ-ਇਰਾਨ ਦੁਵੱਲੇ ਸਬੰਧ, ਇਤਿਹਾਸਿਕ ਅਤੇ ਸੱਭਿਅਤਾਗਤ ਸਬੰਧਾਂ ਦੁਆਰਾ ਰੇਖਾਂਕਿਤ ਕੀਤੇ ਜਾਂਦੇ ਹਨ, ਜਿਸ ਵਿੱਚ ਦੋਨੋਂ ਦੇਸ਼ਾਂ ਦੇ ਲੋਕਾਂ ਦੇ ਮਜ਼ਬੂਤ ਆਪਸੀ ਸੰਪਰਕ ਸ਼ਾਮਲ ਹਨ।
3. ਦੋਹਾਂ ਨੇਤਾਵਾਂ ਨੇ ਸ਼ਹੀਦ ਬੇਹੇਸਤੀ ਟਰਮੀਨਲ, ਚਾਬਹਾਰ ਬੰਦਰਗਾਹ ਦੇ ਵਿਕਾਸ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਖੇਤਰੀ ਸੰਪਰਕ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ।
4. ਦੋਹਾਂ ਨੇਤਾਵਾਂ ਨੇ ਅਫ਼ਗ਼ਾਨਿਸਤਾਨ ਸਮੇਤ ਅੰਤਰਰਾਸ਼ਟਰੀ ਅਤੇ ਖੇਤਰੀ ਵਿਕਾਸ ’ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਅਫ਼ਗ਼ਾਨਿਸਤਾਨ ਦੇ ਲੋਕਾਂ ਨੂੰ ਮਾਨਵੀ ਸਹਾਇਤਾ ਪ੍ਰਦਾਨ ਕਰਨ ਦੀਆਂ ਭਾਰਤ ਦੀਆਂ ਤਰਜੀਹਾਂ ਅਤੇ ਸ਼ਾਂਤੀਪੂਰਨ, ਸਥਿਰ ਅਤੇ ਸੁਰੱਖਿਅਤ ਅਫ਼ਗ਼ਾਨਿਸਤਾਨ ਦੇ ਸਮਰਥਨ ਵਿੱਚ ਇੱਕ ਪ੍ਰਤੀਨਿਧ ਅਤੇ ਸੰਮਲਿਤ ਰਾਜਨੀਤਕ ਪ੍ਰਬੰਧ ਦੀ ਜ਼ਰੂਰਤ ਨੂੰ ਦੁਹਰਾਇਆ।
5. ਰਾਸ਼ਟਰਪਤੀ ਰਾਇਸੀ ਨੇ ਪ੍ਰਧਾਨ ਮੰਤਰੀ ਨੂੰ ਜੇਸੀਪੀਓਏ ਗੱਲਬਾਤ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ।
6. ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਰਾਇਸੀ ਨੂੰ ਜਲਦੀ ਤੋਂ ਜਲਦੀ ਭਾਰਤ ਦਾ ਦੌਰਾ ਕਰਨ ਦਾ ਸੱਦਾ ਦਿੱਤਾ।
Held wide-ranging discussions with President Ebrahim Raisi. We talked about the growing India-Iran friendship and the scope to boost ties in sectors like energy, commerce and connectivity. pic.twitter.com/jrGI6ut7kM
— Narendra Modi (@narendramodi) September 16, 2022