ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਨੇ ਕੱਲ੍ਹ ਫਰਾਂਸੀਸੀ ਰਾਸ਼ਟਰਪਤੀ ਦੇ ਏਅਰਕ੍ਰਾਫਟ ਵਿੱਚ ਪੈਰਿਸ ਤੋਂ ਮਾਰਸਿਲੇ ਤੱਕ ਹਵਾਈ ਯਾਤਰਾ ਕੀਤੀ। ਇਹ ਹਵਾਈ ਯਾਤਰਾ ਦੋਹਾਂ ਲੀਡਰਾਂ ਦੇ ਦਰਮਿਆਨ ਵਿਅਕਤੀਗਤ ਤਾਲਮੇਲ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਦੁਵੱਲੇ ਸਬੰਧਾਂ ਅਤੇ ਪ੍ਰਮੁੱਖ ਆਲਮੀ ਅਤੇ ਖੇਤਰੀ ਮੁੱਦਿਆਂ ਦੇ ਸੰਪੂਰਨ ਆਯਾਮ ‘ਤੇ ਚਰਚਾ ਕੀਤੀ। ਮਾਰਸਿਲੇ ਪਹੁੰਚਣ ਦੇ ਬਾਅਦ ਵਫ਼ਦ ਪੱਧਰ ਦੀ ਵਾਰਤਾ ਹੋਈ। ਦੋਹਾਂ ਲੀਡਰਾਂ ਨੇ ਭਾਰਤ-ਫਰਾਂਸ ਰਣਨੀਤਕ ਸਾਂਝੇਦਾਰੀ (India-France Strategic Partnership) ਦੇ ਪ੍ਰਤੀ ਆਪਣੀ ਮਜ਼ਬੂਤ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ, ਜੋ ਕਿ ਪਿਛਲੇ 25 ਵਰ੍ਹਿਆਂ ਵਿੱਚ ਨਿਰੰਤਰ ਇੱਕ ਬਹੁ-ਆਯਾਮੀ ਸਬੰਧ (multifaceted relationship) ਦੇ ਰੂਪ ਵਿੱਚ ਵਿਕਸਿਤ ਹੋਈ ਹੈ।⁠

ਵਾਰਤਾ ਵਿੱਚ ਭਾਰਤ-ਫਰਾਂਸ ਰਣਨੀਤਕ ਸਾਂਝੇਦਾਰੀ (India-France strategic partnership) ਦੇ ਸਾਰੇ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ। ਦੋਹਾਂ ਨੇਤਾਵਾਂ ਨੇ ਰੱਖਿਆ, ਸਿਵਲ ਨਿਊਕਲੀਅਰ ਐਨਰਜੀ ਅਤੇ ਸਪੇਸ (Defence, Civil Nuclear Energy and Space) ਜਿਹੇ ਰਣਨੀਤਕ ਖੇਤਰਾਂ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਟੈਕਨੋਲੋਜੀ ਅਤੇ ਇਨੋਵੇਸ਼ਨ (Technology and Innovation) ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਭੀ ਚਰਚਾ ਕੀਤੀ। ਹਾਲ ਹੀ ਵਿੱਚ ਸੰਪੰਨ ਏਆਈ ਐਕਸ਼ਨ ਸਮਿਟ (AI Action Summit) ਅਤੇ 2026 ਵਿੱਚ ਹੋਣ ਵਾਲੇ ਭਾਰਤ-ਫਰਾਂਸ ਇਨੋਵੇਸ਼ਨ ਵਰ੍ਹੇ (India-France Year of Innovation) ਦੇ ਪਿਛੋਕੜ ਵਿੱਚ ਸਾਂਝੇਦਾਰੀ ਦਾ ਇਹ ਖੇਤਰ ਹੋਰ ਭੀ ਮਹੱਤਵਪੂਰਨ ਹੋ ਗਿਆ ਹੈ। ਨੇਤਾਵਾਂ ਨੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਦਾ ਭੀ ਸੱਦਾ ਦਿੱਤਾ ਅਤੇ ਇਸ ਸਬੰਧ ਵਿੱਚ 14ਵੀਂ ਭਾਰਤ-ਫਰਾਂਸ ਸੀਈਓਜ਼ ਫੋਰਮ (14th India- France CEOs Forum) ਦੀ ਰਿਪੋਰਟ ਦਾ ਸੁਆਗਤ ਕੀਤਾ।

ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਮੈਕ੍ਰੋਂ ਨੇ ਸਿਹਤ, ਸੱਭਿਆਚਾਰ, ਟੂਰਿਜ਼ਮ, ਸਿੱਖਿਆ ਅਤੇ ਲੋਕਾਂ ਦੇ ਦਰਮਿਆਨ ਆਪਸੀ ਸਬੰਧਾਂ (health, culture, tourism, education and people-to-people ties) ਦੇ ਖੇਤਰ ਵਿੱਚ ਜਾਰੀ ਸਹਿਯੋਗ ‘ਤੇ ਸੰਤੋਸ਼ ਵਿਅਕਤ ਕੀਤਾ। ਉਨ੍ਹਾਂ ਨੇ ਭਾਰਤ-ਪ੍ਰਸ਼ਾਂਤ ਅਤੇ ਆਲਮੀ ਮੰਚਾਂ ਅਤੇ ਪਹਿਲਾਂ (global forums and initiatives) ਵਿੱਚ ਆਪਸੀ ਜੁੜਾਅ ਨੂੰ ਹੋਰ ਗਹਿਰਾ ਕਰਨ ਦੀ ਪ੍ਰਤੀਬੱਧਤਾ ਜਤਾਈ।

ਵਾਰਤਾ ਦੇ ਬਾਅਦ ਭਾਰਤ-ਫਰਾਂਸ ਸਬੰਧਾਂ ਵਿੱਚ ਅੱਗੇ ਦੇ ਰਸਤੇ ਨੂੰ ਰੇਖਾਂਕਿਤ ਕਰਨ ਵਾਲਾ ਇੱਕ ਸੰਯੁਕਤ ਬਿਆਨ (Joint Statement ) ਅੰਗੀਕਾਰ ਕੀਤਾ ਗਿਆ। ਟੈਕਨੋਲੋਜੀ ਅਤੇ ਇਨੋਵੇਸ਼ਨ, ਸਿਵਲ ਨਿਊਕਲੀਅਰ ਐਨਰਜੀ, ਤ੍ਰਿਕੋਣੀ ਸਹਿਯੋਗ, ਵਾਤਾਵਰਣ, ਸੱਭਿਆਚਾਰ ਅਤੇ ਲੋਕਾਂ ਦੇ ਦਰਮਿਆਨ ਆਪਸੀ ਸਬੰਧਾਂ (Technology and Innovation, Civil Nuclear Energy, Triangular Cooperation, Environment, Culture and People to People relations) ਦੇ ਖੇਤਰਾਂ ਵਿੱਚ ਦਸ ਨਿਰਣਿਆਂ ਨੂੰ ਭੀ ਅੰਤਿਮ ਰੂਪ ਦਿੱਤਾ ਗਿਆ (ਸੂਚੀ ਨੱਥੀ ਹੈ)।

ਰਾਸ਼ਟਰਪਤੀ ਮੈਕ੍ਰੋਂ ਨੇ ਮਾਰਸਿਲੇ ਦੇ ਨਿਕਟ (near Marseille) ਤਟਵਰਤੀ ਸ਼ਹਿਰ ਕੈਸਿਸ (Cassis) ਵਿੱਚ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਡਿਨਰ ਦਾ ਆਯੋਜਨ ਕੀਤਾ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮੈਕ੍ਰੋਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ।

ਨਿਰਣਿਆਂ ਦੀ ਸੂਚੀ (List of Outcomes) : ਪ੍ਰਧਾਨ ਮੰਤਰੀ ਦੀ ਫਰਾਂਸ ਯਾਤਰਾ (10-12 ਫਰਵਰੀ 2025)

 

 

ਸੀਰੀਅਲ ਨੰਬਰ

ਸਹਿਮਤੀ ਪੱਤਰ /ਸਮਝੌਤੇ/ਸੰਸ਼ੋਧਨ

ਖੇਤਰ

1.

ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ‘ਤੇ ਭਾਰਤ ਫਰਾਂਸ ਐਲਾਨ

ਟੈਕਨੋਲੋਜੀ ਅਤੇ ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ

2.

ਭਾਰਤ-ਫਰਾਂਸ ਇਨੋਵੇਸ਼ਨ ਵਰ੍ਹੇ 2026 ਦੇ ਲਈ ਪ੍ਰਤੀਕ ਚਿੰਨ੍ਹ (ਲੋਗੋ) ਦੀ ਸ਼ੁਰੂਆਤ

ਟੈਕਨੋਲੋਜੀ ਅਤੇ ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ

3.

ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਅਤੇ ਇੰਸਟੀਟਿਊਟ ਨੈਸ਼ਨਲ ਡੇ ਰਿਸਰਚ ਇਨ ਇਨਫਰਮੈਟਿਕ ਐਟ ਐਨ ਆਟੋਮੈਟਿਕ  (INRIA) ਫਰਾਂਸ ਦੇ ਦਰਮਿਆਨ ਡਿਜੀਟਲ ਸਾਇੰਸਿਜ਼ ਦੇ ਲਈ ਭਾਰਤ-ਫਰਾਂਸੀਸੀ ਕੇਂਦਰ ਸਥਾਪਿਤ ਕਰਨ ਦੇ ਲਈ ਇਰਾਦਾ ਪੱਤਰ

ਟੈਕਨੋਲੋਜੀ ਅਤੇ ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ

4.

ਫਰਾਂਸੀਸੀ ਸਟਾਰਟ-ਅਪ ਇਨਕਿਊਬੇਟਰ ਸਟੇਸ਼ਨ ਐੱਫ ਵਿੱਚ 10 ਭਾਰਤੀ ਸਟਾਰਟਅਪਸ ਦੀ ਮੇਜ਼ਬਾਨੀ ਦੇ ਲਈ ਸਮਝੌਤਾ

ਟੈਕਨੋਲੋਜੀ ਅਤੇ ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ

5.

ਉੱਨਤ ਮੌਡਿਊਲਰ ਰਿਐਕਟਰ ਅਤੇ ਛੋਟੇ ਮੌਡਿਊਲਰ ਰਿਐਕਟਰ ‘ਤੇ ਸਾਂਝੇਦਾਰੀ ਦੀ ਸਥਾਪਨਾ ‘ਤੇ ਇਰਾਦੇ ਦਾ ਐਲਾਨ

ਸਿਵਲ ਨਿਊਕਲੀਅਰ ਐਨਰਜੀ

6.

ਗਲੋਬਲ ਸੈਂਟਰ ਫੌਰ ਨਿਊਕਲੀਅਰ ਐਨਰਜੀ ਪਾਰਟਨਰਸ਼ਿਪ (ਜੀਸੀਐੱਨਈਪੀ-GCNEP) ਦੇ ਨਾਲ ਸਹਿਯੋਗ ਦੇ ਸਬੰਧ ਵਿੱਚ ਭਾਰਤ ਦੇ  ਪਰਮਾਣੂ ਊਰਜਾ ਵਿਭਾਗ (ਡੀਏਈ-DAE) ਅਤੇ ਫਰਾਂਸ ਦੇ Commissariat à l'Énergie Atomique et aux Energies Alternatives (ਸੀਏਈ -CAE) ਦੇ ਦਰਮਿਆਨ ਸਹਿਮਤੀ ਪੱਤਰ ਦਾ ਨਵੀਨੀਕਰਣ

ਸਿਵਲ ਨਿਊਕਲੀਅਰ ਐਨਰਜੀ

7.

ਜੀਸੀਐੱਨਈਪੀ, ਭਾਰਤ ਅਤੇ ਇੰਸਟੀਟਿਊਟ ਫੌਰ ਨਿਊਕਲੀਅਰ ਸਾਇੰਸ ਐਂਡ ਟੈਕਨੋਲੋਜੀ (ਆਈਐੱਨਐੱਸਟੀਐੱਨ) ਫਰਾਂਸ ਦੇ ਦਰਮਿਆਨ ਸਹਿਯੋਗ ਦੇ ਸਬੰਧ ਵਿੱਚ ਭਾਰਤ ਦੇ ਡੀਏਈ ਅਤੇ ਫਰਾਂਸ ਦੇ ਸੀਏਈ ਦੇ  ਦਰਮਿਆਨ ਸਮਝੌਤੇ ਨੂੰ ਲਾਗੂ ਕਰਨਾ

ਸਿਵਲ ਨਿਊਕਲੀਅਰ ਐਨਰਜੀ

8.

ਤ੍ਰਿਕੋਣੀ ਵਿਕਾਸ ਸਹਿਯੋਗ ‘ਤੇ ਸੰਯੁਕਤ ਇਰਾਦਾ ਐਲਾਨ

ਭਾਰਤ-ਪ੍ਰਸ਼ਾਂਤ/ਟਿਕਾਊ ਵਿਕਾਸ

9.

ਮਾਰਸਿਲੇ ਵਿੱਚ ਭਾਰਤ ਦੇ ਵਣਜ ਦੂਤਾਵਾਸ ਦਾ ਸੰਯੁਕਤ ਉਦਘਾਟਨ

ਸੱਭਿਆਚਾਰ/ਲੋਕਾਂ ਦੇ ਦਰਮਿਆਨ ਆਪਸੀ ਸੰਪਰਕ

10.

ਵਾਤਾਵਰਣਕ ਪਰਿਵਰਤਨ (Ecological Transition), ਜੈਵ ਵਿਵਿਧਤਾ, ਵਣ, ਸਮੁੰਦਰੀ ਮਾਮਲੇ ਅਤੇ ਮੱਛੀ ਪਾਲਣ ਮੰਤਰਾਲੇ ਅਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਦਰਮਿਆਨ ਵਾਤਾਵਰਣ ਦੇ ਖੇਤਰ ਵਿੱਚ ਇਰਾਦੇ ਦਾ ਐਲਾਨ।

ਵਾਤਾਵਰਣ

 

  • Prasanth reddi March 21, 2025

    జై బీజేపీ జై మోడీజీ 🪷🪷🙏
  • ABHAY March 15, 2025

    नमो सदैव
  • Jitendra Kumar March 13, 2025

    🙏🇮🇳
  • Sanjy Panwar March 10, 2025

    जय जय हो
  • Gurivireddy Gowkanapalli March 10, 2025

    jaisriram
  • Vivek Kumar March 08, 2025

    Jai shree ram
  • கார்த்திக் March 03, 2025

    Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🙏🏻
  • अमित प्रेमजी | Amit Premji March 03, 2025

    nice👍
  • Vivek Kumar Gupta March 01, 2025

    नमो ..🙏🙏🙏🙏🙏
  • khaniya lal sharma February 27, 2025

    ♥️🇮🇳🇮🇳♥️
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India Doubles GDP In 10 Years, Outpacing Major Economies: IMF Data

Media Coverage

India Doubles GDP In 10 Years, Outpacing Major Economies: IMF Data
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 23 ਮਾਰਚ 2025
March 23, 2025

Appreciation for PM Modi’s Effort in Driving Progressive Reforms towards Viksit Bharat