ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਜੋਸੈਫ ਆਰ. ਬਾਇਡਨ (H.E. Mr. Joseph R. Biden) ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਬਾਇਡਨ, ਜੋ ਰਾਸ਼ਟਰਪਤੀ ਦੇ ਰੂਪ ਵਿੱਚ ਪਹਿਲੀ ਵਾਰ ਭਾਰਤ ਦੇ ਦੌਰੇ ’ਤੇ ਆਏ ਹਨ, 9-10 ਸਤੰਬਰ, 2023 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਜੀ-20 ਸਮਿਟ ਵਿੱਚ ਹਿੱਸਾ ਲੈਣਗੇ।
ਪ੍ਰਧਾਨ ਮੰਤਰੀ ਨੇ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਸਾਂਝੇਦਾਰੀ (India-US Comprehensive Global Strategic Partnership) ਨੂੰ ਹੋਰ ਮਜ਼ਬੂਤ ਕਰਨ ਦੇ ਪ੍ਰਤੀ ਰਾਸ਼ਟਰਪਤੀ ਬਾਇਡਨ ਦੇ ਵਿਜ਼ਨ ਅਤੇ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ, ਜੋ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ, ਰਣਨੀਤਕ ਤਾਲਮੇਲ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਲੋਕਾਂ ਨਾਲ ਮਜ਼ਬੂਤ ਪਰਸਪਰ ਸਬੰਧਾਂ (strong people-to-people ties) ’ਤੇ ਅਧਾਰਿਤ ਹੈ।
ਦੋਹਾਂ ਲੀਡਰਾਂ ਨੇ ਜੂਨ 2023 ਵਿੱਚ ਪ੍ਰਧਾਨ ਮੰਤਰੀ ਦੀ ਸੰਯੁਕਤ ਰਾਜ ਅਮਰੀਕਾ ਦੀ ਇਤਿਹਾਸਿਕ ਸਰਕਾਰੀ ਯਾਤਰਾ ਦੇ ਭਵਿੱਖਮੁਖੀ ਅਤੇ ਵਿਆਪਕ ਪਰਿਣਾਮਾਂ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ, ਜਿਸ ਵਿੱਚ ਮਹੱਤਵਪੂਰਨ ਅਤੇ ਉੱਭਰਦੀ ਟੈਕਨੋਲੋਜੀ (ਆਈਸੀਈਟੀ) (Critical and Emerging Technology (iCET)) ਦੇ ਲਈ ਭਾਰਤ-ਸੰਯੁਕਤ ਰਾਜ ਅਮਰੀਕਾ ਪਹਿਲ (India-U.S. Initiative) ਭੀ ਸ਼ਾਮਲ ਹੈ।
ਦੋਹਾਂ ਲੀਡਰਾਂ ਨੇ ਰੱਖਿਆ, ਵਪਾਰ, ਨਿਵੇਸ਼, ਸਿੱਖਿਆ, ਸਿਹਤ, ਖੋਜ, ਇਨੋਵੇਸ਼ਨ, ਸੱਭਿਆਚਾਰ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਲੋਕਾਂ ਨਾਲ ਪਰਸਪਰ ਸਬੰਧਾਂ ਸਹਿਤ ਦੁਵੱਲੇ ਸਹਿਯੋਗ ਵਿੱਚ ਨਿਰੰਤਰ ਗਤੀ ਦਾ ਸੁਆਗਤ ਕੀਤਾ।
ਰਾਸ਼ਟਰਪਤੀ ਬਾਇਡਨ ਨੇ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਚੰਦਰਯਾਨ-3(Chandrayaan-3) ਦੀ ਇਤਿਹਾਸਿਕ ਲੈਂਡਿੰਗ ’ਤੇ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਲੋਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਪੁਲਾੜ ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ ਗਹਿਰੇ ਸਹਿਯੋਗ ’ਤੇ ਪ੍ਰਕਾਸ਼ ਪਾਇਆ।
ਦੋਹਾਂ ਲੀਡਰਾਂ ਨੇ ਕਈ ਖੇਤਰੀ ਅਤੇ ਆਲਮੀ ਮੁੱਦਿਆਂ ’ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਹ ਇਸ ਗੱਲ ’ਤੇ ਸਹਿਮਤ ਹੋਏ ਕਿ ਭਾਰਤ-ਅਮਰੀਕਾ ਸਾਂਝੇਦਾਰੀ (India-US partnership) ਨਾ ਕੇਵਲ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਲਈ ਬਲਕਿ ਆਲਮੀ ਭਲਾਈ (global good) ਦੇ ਲਈ ਭੀ ਲਾਭਦਾਇਕ ਹੈ।
ਪ੍ਰਧਾਨ ਮੰਤਰੀ ਨੇ ਜੀ-20 ਦੀ ਭਾਰਤ ਦੀ ਪ੍ਰੈਜ਼ੀਡੈਂਸੀ ਦੀ ਸਫ਼ਲਤਾ ਸੁਨਿਸ਼ਚਿਤ ਕਰਨ ਵਿੱਚ ਸੰਯੁਕਤ ਰਾਜ ਅਮਰੀਕਾ ਤੋਂ ਪ੍ਰਾਪਤ ਨਿਰੰਤਰ ਸਮਰਥਨ ਦੇ ਲਈ ਰਾਸ਼ਟਰਪਤੀ ਬਾਇਡਨ ਦਾ ਧੰਨਵਾਦ ਕੀਤਾ।
Happy to have welcomed @POTUS @JoeBiden to 7, Lok Kalyan Marg. Our meeting was very productive. We were able to discuss numerous topics which will further economic and people-to-people linkages between India and USA. The friendship between our nations will continue to play a… pic.twitter.com/Yg1tz9kGwQ
— Narendra Modi (@narendramodi) September 8, 2023
Prime Minister @narendramodi and @POTUS @JoeBiden are holding talks at 7, Lok Kalyan Marg in Delhi.
— PMO India (@PMOIndia) September 8, 2023
Their discussions include a wide range of issues and will further deepen the bond between India and USA. 🇮🇳 🇺🇸 pic.twitter.com/PWGBOZIwNT