ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਖਾਦੀ ਦੀ ਵਿਕਰੀ ਦੇ ਨਵੇਂ ਰਿਕਾਰਡ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ ਪ੍ਰੋਤਸਾਹਨਕਾਰੀ ਉਪਲਬਧੀ ਦਾ ਦਰਜਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ਵਾਸੀਆਂ ਵਿੱਚ ਸਵਦੇਸ਼ੀ ਦੇ ਪ੍ਰਤੀ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ।
ਖਾਦੀ ਇੰਡੀਆ ਦੁਆਰਾ ਐਕਸ ਦੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਉਨ੍ਹਾਂ ਨੇ ਕਿਹਾ:
“ਬਹੁਤ ਉਤਸ਼ਾਹਿਤ ਕਰਨ ਵਾਲੀ ਉਪਲਬਧੀ! ਖਾਦੀ ਦੀ ਵਿਕਰੀ ਦਾ ਇਹ ਨਵਾਂ ਰਿਕਾਰਡ ਦੱਸਦਾ ਹੈ ਕਿ ਦੇਸ਼ਵਾਸੀਆਂ ਦੇ ਦਰਮਿਆਨ ਸਵਦੇਸ਼ੀ ਨੂੰ ਲੈ ਕੇ ਰੁਝਾਨ ਕਿਸ ਤੇਜ਼ੀ ਨਾਲ ਵਧ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਇਹ ਭਾਵਨਾ ਖਾਦੀ ਨਾਲ ਜੁੜੇ ਸਾਡੇ ਕਾਰੀਗਰ ਭਾਈ-ਭੈਣਾਂ ਦੇ ਜੀਵਨ ਨੂੰ ਵੀ ਅਸਾਨ ਬਣਾਉਣ ਵਿੱਚ ਬਹੁਤ ਮਦਦਗਾਰ ਬਣੀ ਹੈ। ”
बहुत उत्साहवर्धक उपलब्धि! खादी की ब्रिकी का यह नया रिकॉर्ड बताता है कि देशवासियों के बीच स्वदेशी को लेकर रुझान किस तेजी से बढ़ रहा है। मुझे खुशी है कि यह भावना खादी से जुड़े हमारे कारीगर भाई-बहनों के जीवन को भी आसान बनाने में बहुत मददगार बनी है। https://t.co/blmN8RRGZq
— Narendra Modi (@narendramodi) October 5, 2024