ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼ਯਾਮਾ ਪ੍ਰਸਾਦ ਮੁਖਰਜੀ ਬੰਦਰਗਾਹ ਤੋਂ ‘ਕਾਲਾਦਾਨ ਮਲਟੀ ਮੋਡਲ ਟ੍ਰਾਂਜ਼ਿਟ ਟ੍ਰਾਂਸਪੋਰਟ ਪ੍ਰੋਜੈਕਟ’ ਦੇ ਤਹਿਤ ਵਿਕਸਿਤ ਕੀਤੇ ਗਏ ਸਿੱਟਵੇ (Sittwe) ਬੰਦਰਗਾਹ ਮਯਾਂਮਾਰ ਤੱਕ ਜਹਾਜ਼ ਯਾਤਰਾ ਦੇ ਉਦਘਾਟਨ ਦੀ ਸ਼ਲਾਘਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਪੋਰਟ, ਸ਼ਿਪਿੰਗ ਅਤੇ ਜਲਮਾਰਗ ਰਾਜ ਮੰਤਰੀ ਸ਼੍ਰੀ ਸ਼ਾਂਤਨੁ ਠਾਕੁਰ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ ਟਵੀਟ ਕੀਤਾ:
“ਵਪਾਰ ਅਤੇ ਕਨੈਕਟੀਵਿਟੀ ਦੇ ਲਈ ਚੰਗਾ ਸਮਾਚਾਰ।”
Great news for commerce and connectivity. https://t.co/c8V8rkvHRs
— Narendra Modi (@narendramodi) May 5, 2023