ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ 644 ਕਰੋੜ ਰੁਪਏ ਦੀ ਲਾਗਤ ਨਾਲ 3.85 ਕਿਲੋਮੀਟਰ ਲੰਬੇ ਪਬਲਿਕ ਟ੍ਰਾਂਸਪੋਰਟ ਰੋਪਵੇਅ ਦੇ ਨਿਰਮਾਣ ਦੀ ਸ਼ਲਾਘਾ ਕੀਤੀ ਹੈ।
ਕੇਂਦਰੀ ਸੜਕ, ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਵਾਰਾਣਸੀ ਵਿੱਚ 644 ਕਰੋੜ ਰਪੁਏ ਦੀ ਲਾਗਤ ਨਾਲ 3.85 ਕਿਲੋਮੀਟਰ ਲੰਬੇ ਪਬਲਿਕ ਟ੍ਰਾਂਸਪੋਰਟ ਰੋਪਵੇਅ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਟਵੀਟ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਆਸਥਾ ਅਤੇ ਟੈਕਨੋਲੋਜੀ ਦਾ ਅਦਭੁਤ ਸੰਗਮ! ਵਾਰਾਣਸੀ ਵਿੱਚ ਤਿਆਰ ਹੋ ਰਹੇ ਇਸ ਰੋਪਵੇਅ ਨਾਲ ਸ਼ਰਧਾਲੂਆਂ ਦੇ ਲਈ ਯਾਤਰਾ ਦਾ ਅਨੁਭਵ ਬਹੁਤ ਰੋਚਕ ਅਤੇ ਯਾਦਗਾਰ ਤਾਂ ਹੋਵੇਗਾ ਹੀ, ਇਸ ਨਾਲ ਬਾਬਾ ਵਿਸ਼ਵਨਾਥ ਦੇ ਦਰਸ਼ਨ ਵਿੱਚ ਵੀ ਉਨ੍ਹਾਂ ਨੂੰ ਬਹੁਤ ਸੁਵਿਧਾ ਹੋਵੇਗੀ।”
आस्था और टेक्नोलॉजी का अद्भुत संगम! वाराणसी में तैयार हो रहे इस रोप-वे से श्रद्धालुओं के लिए यात्रा का अनुभव बहुत रोचक और यादगार तो होगा ही, इससे बाबा विश्वनाथ के दर्शन में भी उन्हें बहुत सुविधा होगी। https://t.co/AMbBQsdEdr
— Narendra Modi (@narendramodi) March 29, 2023