ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਟਿਲ (ਗੁੰਝਲਦਾਰ) ਅਤੇ ਕਠਿਨ (ਮੁਸ਼ਕਿਲ) ਗਹਿਰੇ ਪਾਣੀ ਵਾਲੇ ਕ੍ਰਿਸ਼ਨਾ ਗੋਦਾਵਰੀ ਬੇਸਿਨ (ਬੰਗਾਲ ਦੀ ਖਾੜੀ ਦੇ ਤੱਟ ‘ਤੇ ਸਥਿਤ ਕੇਜੀ-ਡੀਡਬਲਿਊਐੱਨ-98/2 ਬਲਾਕ) ਤੋਂ ਪਹਿਲੀ ਵਾਰ ਤੇਲ ਉਤਪਾਦਨ ਸ਼ੁਰੂ ਹੋਣ ਦੀ ਸ਼ਲਾਘਾ ਕੀਤੀ।
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਦੀ ਐਕਸ (X) ਪੋਸਟ ‘ਤੇ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ;
“ਇਹ ਭਾਰਤ ਦੀ ਊਰਜਾ ਯਾਤਰਾ ਵਿੱਚ ਇੱਕ ਜ਼ਿਕਰਯੋਗ ਕਦਮ ਹੈ ਜੋ ਆਤਮਨਿਰਭਰ ਭਾਰਤ ਦੇ ਲਈ ਸਾਡੇ ਮਿਸ਼ਨ ਨੂੰ ਹੁਲਾਰਾ ਦਿੰਦਾ ਹੈ। ਇਸ ਨਾਲ ਸਾਡੀ ਅਰਥਵਿਵਸਥਾ ਨੂੰ ਕਈ ਲਾਭ ਹੋਣਗੇ।”
This is a remarkable step in India’s energy journey and boosts our mission for an Aatmanirbhar Bharat. It will have several benefits for our economy as well. https://t.co/yaW7xozVQx
— Narendra Modi (@narendramodi) January 8, 2024