ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਝਾਰਖੰਡ ਦੇ ਸਥਾਪਨਾ ਦਿਵਸ ਦੇ ਅਵਸਰ ‘ਤੇ ਰਾਜ ਦੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਾਮਨਾ ਕਰਦੇ ਹੋਏ ਕਿਹਾ ਕਿ ਭਰਪੂਰ ਕੁਦਰਤੀ ਸੰਸਾਧਨਾਂ ਨਾਲ ਪਰਿਪੂਰਨ ਇਹ ਰਾਜ ਪ੍ਰਗਤੀ ਦੇ ਰਾਹ ‘ਤੇ ਤੇਜ਼ ਗਤੀ ਨਾਲ ਆਪਣਾ ਮਾਰਗ ਪੱਧਰਾ ਕਰੇ।
ਐਕਸ ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਝਾਰਖੰਡ ਦੇ ਆਪਣੇ ਸਾਰੇ ਭਾਈਆਂ-ਭੈਣਾਂ ਨੂੰ ਰਾਜ ਦੇ ਸਥਾਪਨਾ ਦਿਵਸ ‘ਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਕਬਾਇਲੀ ਸਮਾਜ ਦੇ ਸੰਘਰਸ਼ ਅਤੇ ਬਲੀਦਾਨ ਨਾਲ ਸਿੰਚਿਤ ਇਸ ਧਰਤੀ ਨੇ ਦੇਸ਼ ਦਾ ਹਮੇਸ਼ਾ ਮਾਣ ਵਧਾਇਆ ਹੈ। ਮੇਰੀ ਕਾਮਨਾ ਹੈ ਕਿ ਕੁਦਰਤੀ ਸੰਸਾਧਨਾਂ ਨਾਲ ਪਰਿਪੂਰਨ ਇਹ ਪ੍ਰਦੇਸ਼ ਪ੍ਰਗਤੀ ਦੇ ਰਾਹ ‘ਤੇ ਤੇਜ਼ ਰਫ਼ਤਾਰ ਨਾਲ ਅੱਗੇ ਵਧੇ।”
झारखंड के अपने सभी भाई-बहनों को राज्य के स्थापना दिवस पर अनेकानेक शुभकामनाएं। जनजातीय समाज के संघर्ष और बलिदान से सिंचित इस धरती ने देश को हमेशा गौरवान्वित किया है। मेरी कामना है कि प्राकृतिक संसाधनों से परिपूर्ण यह प्रदेश प्रगति के पथ पर तेज रफ्तार से आगे बढ़े।
— Narendra Modi (@narendramodi) November 15, 2024