ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਯੁਰਵੇਦ ਦਿਵਸ (Ayurveda Day) ਦੇ ਅਵਸਰ ‘ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਭਗਵਾਨ ਧਨਵੰਤਰੀ ਦੀ ਜਨਮ ਵਰ੍ਹੇਗੰਢ ਦੇਸ਼ ਦੀ ਮਹਾਨ ਸੰਸਕ੍ਰਿਤੀ ਵਿੱਚ ਆਯੁਰਵੇਦ ਦੀ ਉਪਯੋਗਤਾ ਅਤੇ ਯੋਗਦਾਨ ਨਾਲ ਜੁੜੀ ਹੈ। ਸ਼੍ਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਆਯੁਰਵੇਦ-ਇੱਕ ਪ੍ਰਾਚੀਨ ਚਿਕਿਤਸਾ ਪ੍ਰਣਾਲੀ ਦੇ ਰੂਪ ਵਿੱਚ ਸਮੁੱਚੀ ਮਾਨਵਤਾ ਦੇ ਤੰਦਰੁਸਤ ਜੀਵਨ ਵਿੱਚ ਮੋਹਰੀ ਭੂਮਿਕਾ ਨਿਭਾਉਂਦੀ ਰਹੇਗੀ।
ਇੱਕ ਐਕਸ (X) ਪੋਸਟ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:
“ਸਾਰੇ ਦੇਸ਼ਵਾਸੀਆਂ ਨੂੰ ਆਯੁਰਦਵੇਦ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਭਗਵਾਨ ਧਨਵੰਤਰੀ ਦੀ ਜਨਮ ਵਰ੍ਹੇਗੰਢ ਦਾ ਇਹ ਪਾਵਨ ਅਵਸਰ ਸਾਡੀ ਮਹਾਨ ਸੰਸਕ੍ਰਿਤੀ ਵਿੱਚ ਆਯੁਰਵੇਦ ਦੀ ਉਪਯੋਗਤਾ ਅਤੇ ਉਸ ਦੇ ਯੋਗਦਾਨ ਨਾਲ ਜੁੜਿਆ ਹੈ, ਜਿਸ ਦੇ ਮਹੱਤਵ ਨੂੰ ਅੱਜ ਪੂਰੀ ਦੁਨੀਆ ਮੰਨ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਚਿਕਿਤਸਾ ਦੀ ਇਹ ਪ੍ਰਾਚੀਨ ਪੱਧਤੀ ਪੂਰੀ ਮਾਨਵਤਾ ਦੇ ਤੰਦਰੁਸਤ ਜੀਵਨ ਦੇ ਲਈ ਨਿਰੰਤਰ ਕੰਮ ਆਉਂਦੀ ਰਹੇਗੀ।”
समस्त देशवासियों को आयुर्वेद दिवस की बहुत-बहुत शुभकामनाएं। भगवान धन्वंतरि की जन्म-जयंती का यह पावन अवसर हमारी महान संस्कृति में आयुर्वेद की उपयोगिता और उसके योगदान से जुड़ा है, जिसके महत्त्व को आज पूरी दुनिया मान रही है। मुझे विश्वास है कि चिकित्सा की यह प्राचीन पद्धति पूरी…
— Narendra Modi (@narendramodi) October 29, 2024