ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵਕਰਮਾ ਜਯੰਤੀ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਨਿਰਮਾਣ ਅਤੇ ਸਿਰਜਣ ਨਾਲ ਜੁੜੇ ਸਾਰੇ ਕੁਸ਼ਲ ਅਤੇ ਮਿਹਨਤੀ ਸ਼ਿਲਪਕਾਰਾਂ ਅਤੇ ਰਚਨਾਕਾਰਾਂ ਨੂੰ ਨਮਨ ਵੀ ਕੀਤਾ। ਸ਼੍ਰੀ ਮੋਦੀ ਨੇ ਵਿਸ਼ਵਾਸ ਜਤਾਇਆ ਕਿ ਵਿਕਸਿਤ ਅਤੇ ਆਤਮਨਿਰਭਰ ਭਾਰਤ ਦੇ ਸੰਕਲਪ ਦੀ ਸਿੱਧੀ ਵਿੱਚ ਉਨ੍ਹਾਂ ਦਾ ਯੋਗਦਾਨ ਸ਼ਾਨਦਾਰ ਰਹੇਗਾ।
ਇੱਕ ਐਕਸ ਪੋਰਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
“ਸਾਰੇ ਦੇਸ਼ਵਾਸੀਆਂ ਨੂੰ ਭਗਵਾਨ ਵਿਸ਼ਵਕਰਮਾ ਜਯੰਤੀ ਦੀ ਅਨੇਕਾਨੇਕ ਸ਼ੁਭਕਾਮਨਾਵਾਂ। ਇਸ ਅਵਸਰ ‘ਤੇ ਨਿਰਮਾਣ ਅਤੇ ਸਿਰਜਣ ਨਾਲ ਜੁੜੇ ਆਪਣੇ ਸਾਰੇ ਹੁਨਰਮੰਦ ਅਤੇ ਮਿਹਨਤੀ ਸਾਥੀਆਂ ਨੂੰ ਮੇਰਾ ਵਿਸ਼ੇਸ਼ ਨਮਨ। ਮੈਨੂੰ ਵਿਸ਼ਵਾਸ ਹੈ ਕਿ ਵਿਕਸਿਤ ਅਤੇ ਆਤਮਨਿਰਭਰ ਭਾਰਤ ਦੇ ਸੰਕਲਪ ਦੀ ਸਿੱਧੀ ਵਿੱਚ ਤੁਹਾਡਾ ਸ਼ਾਨਦਾਰ ਯੋਗਦਾਨ ਰਹਿਣ ਵਾਲਾ ਹੈ।”
सभी देशवासियों को भगवान विश्वकर्मा जयंती की अनेकानेक शुभकामनाएं। इस अवसर पर निर्माण और सृजन से जुड़े अपने सभी हुनरमंद एवं परिश्रमी साथियों को मेरा विशेष नमन। मुझे विश्वास है कि विकसित और आत्मनिर्भर भारत के संकल्प की सिद्धि में आपका अप्रतिम योगदान रहने वाला है। pic.twitter.com/GCAASb2zpy
— Narendra Modi (@narendramodi) September 17, 2024