ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰਿਆਂ ਦੇ ਪਾਵਨ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਨਵਰਾਤ੍ਰਿਆਂ ਦੀ ਸ਼ੁਰੂਆਤ ਹੋਣ ‘ਤੇ ਸ਼੍ਰੀ ਮੋਦੀ ਨੇ ਦੇਵੀ ਸ਼ੈਲਪੁਤਰੀ ਨੂੰ ਪ੍ਰਾਰਥਨਾ ਕੀਤੀ ਅਤੇ ਦੇਵੀ ਦੀ ਕਿਰਪਾ ਨਾਲ ਸੁਖ, ਅਰੋਗਤਾ ਅਤੇ ਸੁਭਾਗ ਦੀ ਕਾਮਨਾ ਕੀਤੀ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਸ਼ਕਤੀ ਦੀ ਉਪਾਸਨਾ ਦੇ ਮਹਾਪੁਰਬ ਨਵਰਾਤ੍ਰਿਆਂ ਦੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਆਸਥਾ ਅਤੇ ਵਿਸ਼ਵਾਸ ਦਾ ਇਹ ਪਾਵਨ ਅਵਸਰ ਹਰ ਕਿਸੇ ਦੇ ਜੀਵਨ ਵਿੱਚ ਨਵੀਂ ਊਰਜਾ ਅਤੇ ਨਵੇਂ ਉਤਸ਼ਾਹ ਦਾ ਸੰਚਾਰ ਕਰੇ। ਜੈ ਮਾਤਾ ਦੀ!"
"वन्दे वाञ्छितलाभाय चन्द्रार्धकृतशेखराम्।
वृषारूढां शूलधरां शैलपुत्रीं यशस्विनीम् ।।
ਦੇਵੀ ਸ਼ੈਲਪੁਤਰੀ ਦੀ ਅਰਾਧਰਨਾ ਦੇ ਨਾਲ ਅੱਜ ਤੋਂ ਨਵਰਾਤ੍ਰਿਆਂ ਦੀ ਸ਼ੁਰੂਆਤ ਹੋ ਰਹੀ ਹੈ। ਮੇਰੀ ਕਾਮਨਾ ਹੈ ਕਿ ਉਨ੍ਹਾਂ ਦੀ ਕਿਰਪਾ ਨਾਲ ਹਰ ਕਿਸੇ ਦਾ ਜੀਵਨ ਸੁਖ, ਸੁਭਾਗ ਅਤੇ ਅਰੋਗਤਾ ਨਾਲ ਭਰਪੂਰ ਹੋਵੇ।"
वन्दे वाञ्छितलाभाय चन्द्रार्धकृतशेखराम्।
— Narendra Modi (@narendramodi) September 26, 2022
वृषारूढां शूलधरां शैलपुत्रीं यशस्विनीम् ।।
देवी शैलपुत्री की आराधना के साथ आज से नवरात्रि का शुभारंभ हो रहा है। मेरी कामना है कि उनकी कृपा से हर किसी का जीवन सुख, सौभाग्य और आरोग्य से परिपूर्ण हो। pic.twitter.com/Vh03672Q4M