ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਡਾਕਟਰ ਦਿਵਸ’ ਦੇ ਅਵਸਰ ‘ਤੇ ਸਾਰੇ ਡਾਕਟਰਾਂ ਨੂੰ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਭਾਰਤ ਵਿੱਚ ਸਿਹਤ ਸੰਭਾਲ਼ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ। ਸਰਕਾਰ ਇਹ ਵੀ ਸੁਨਿਸ਼ਚਿਤ ਕਰੇਗੀ ਕਿ ਡਾਕਟਰਾਂ ਨੂੰ ਉਨ੍ਹਾਂ ਦਾ ਉੱਚਿਤ ਸਨਮਾਨ ਮਿਲੇ।
ਸ਼੍ਰੀ ਮੋਦੀ ਨੇ ਐਕਸ (X )‘ਤੇ ਪੋਸਟ ਕੀਤਾ:
“#DoctorsDay ਦੀਆਂ ਸ਼ੁਭਕਾਮਨਾਵਾਂ। ਇਹ ਸਾਡੇ ਸਿਹਤ ਸੰਭਾਲ਼ ਦੇ ਨਾਇਕਾਂ ਦੇ ਸ਼ਾਨਦਾਰ ਸਮਰਪਰਣ ਅਤੇ ਕਰੁਣਾ ਦਾ ਸਨਮਾਨ ਕਰਨ ਦਾ ਦਿਨ ਹੈ। ਇਹ ਜ਼ਿਕਰਯੋਗ ਕੌਸ਼ਲ ਦੇ ਨਾਲ ਸਭ ਤੋਂ ਚੁਣੌਤੀਪੂਰਨ ਗੁੰਝਲਾਂ ਨਾਲ ਨਿਪਟ ਸਕਦੇ ਹਨ। ਸਾਡੀ ਸਰਕਾਰ ਭਾਰਤ ਵਿੱਚ ਸਿਹਤ ਸੰਭਾਲ਼ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਇਹ ਸੁਨਿਸ਼ਚਿਤ ਕਰਨ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ ਕਿ ਡਾਕਟਰਾਂ ਨੂੰ ਉਹ ਵਿਆਪਕ ਸਨਮਾਨ ਮਿਲੇ ਜਿਸ ਦੇ ਉਹ ਹੱਕਦਾਰ ਹਨ।”
Greetings on #DoctorsDay. This is a day to honour the incredible dedication and compassion of our healthcare heroes. They can navigate the most challenging complexities with remarkable skill. Our Government is fully committed to improving the health infrastructure in India and…
— Narendra Modi (@narendramodi) July 1, 2024