ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫੰਸਿੰਗ ਦੇ ਜ਼ਰੀਏ ਨੌਂ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਨਵੀਆਂ ਵੰਦੇ ਭਾਰਤ ਟ੍ਰੇਨਾਂ ਦੇਸ਼ ਭਰ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਅਤੇ ਰੇਲ ਯਾਤਰੀਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹਨ। ਜਿਨ੍ਹਾਂ ਨਵੀਆਂ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ ਗਈ, ਉਹ ਹਨ:
ਊਦੈਪੁਰ-ਜੈਪੁਰ ਵੰਦੇ ਭਾਰਤ ਐਕਸਪ੍ਰੈੱਸ
ਤਿਰੂਨੇਲਵੇਲੀ-ਮਦੂਰੇ-ਚੇਨਈ ਵੰਦੇ ਭਾਰਤ ਐਕਸਪ੍ਰੈੱਸ
ਹੈਦਰਾਬਾਦ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ
ਵਿਜੈਵਾੜਾ-ਚੇਨਈ (ਰੇਨਿਗੁੰਟਾ ਦੇ ਰਸਤੇ) ਵੰਦੇ ਭਾਰਤ ਐਕਸਪ੍ਰੈੱਸ
ਪਟਨਾ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ
ਕਾਸਰਗੋਡ-ਤਿਰੂਵਨੰਤਪੁਰਮ ਵੰਦੇ ਭਾਰਤ ਐਕਸਪ੍ਰੈੱਸ
ਰਾਊਰਕੇਲੀ-ਭੁਵਨੇਸ਼ਵਰ-ਪੁਰੀਵੰਦੇ ਭਾਰਤ ਐਕਸਪ੍ਰੈੱਸ
ਰਾਂਚੀ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ
9. ਜਾਮਨਗਰ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈੱਸ
ਇਸ ਅਵਸਰ ’ਤੇ ਪ੍ਰਧਾਨ ਮੰਤਰੀ ਨੇ ਨੌਂ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਏ ਜਾਣ ਦੀ ਦੇਸ਼ ਵਿੱਚ ਆਧੁਨਿਕ ਕਨੈਕਟੀਵਿਟੀ ਦਾ ਇੱਕ ਅਭੂਤਪੂਰਵ ਅਵਸਰ ਦੱਸਿਆ। ਉਨ੍ਹਾਂ ਨੇ ਕਿਹਾ, “ਦੇਸ਼ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਇਹ ਗਤੀ ਅਤੇ ਪੈਮਾਨਾ 140 ਕਰੋੜ ਭਾਰਤੀਆਂ ਦੀਆਂ ਆਕਾਂਖਿਆਵਾਂ ਨਾਲ ਬਿਲਕੁੱਲ ਮੇਲ ਖਾਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੋਂ ਸ਼ੁਰੂ ਹੋਈਆਂ ਟ੍ਰੇਨਾਂ ਅਧਿਕ ਆਧੁਨਿਕ ਅਤੇ ਆਰਾਮਦਾਇਕ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵੰਦੇ ਭਾਰਤ ਟ੍ਰੇਨਾਂ ਨਵੇਂ ਭਾਰਤ ਦੇ ਨਵੇਂ ਉਤਸ਼ਾਹ ਦਾ ਪ੍ਰਤੀਕ ਹਨ। ਉਨ੍ਹਾਂ ਨੇ ਕਿਹਾ ਕਿ ਵੰਦੇ ਭਾਰਤ ਟ੍ਰੇਨਾਂ ਵਿੱਚ ਇੱਕ ਕਰੋੜ ਗਿਆਰਾਂ ਲੱਖ ਤੋਂ ਜ਼ਿਆਦਾ ਲੋਕ ਨੇ ਸਫ਼ਰ ਕੀਤਾ ਹੈ ਅਤੇ ਇਸ ਗੱਲ ’ਤੇ ਖੁਸ਼ੀ ਜਤਾਈ ਕਿ ਵੰਦੇ ਭਾਰਤ ਦੇ ਪ੍ਰਤੀ ਉਤਸ਼ਾਹ ਵਧ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ 25 ਵੰਦੇ ਭਾਰਤ ਟ੍ਰੇਨਾਂ ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲੋਕਾਂ ਦੀ ਸੇਵਾ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇਸ ਵਿੱਚ 9 ਹੋਰ ਵੰਦੇ ਭਾਰਤ ਟ੍ਰੇਨਾਂ ਨੂੰ ਜੋੜਿਆ ਜਾ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ, ਜਦੋਂ ਵੰਦੇ ਭਾਰਤ ਦੇਸ਼ ਦੇ ਹਰ ਹਿੱਸੇ ਨੂੰ ਕਨੈਕਟ ਕਰੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵੰਦੇ ਭਾਰਤ ਉਨ੍ਹਾਂ ਲੋਕਾਂ ਦੇ ਲਈ ਫਾਇਦੇਮੰਦ ਹੈ ਜੋ ਸਮਾਂ ਬਚਾਉਣਾ ਚਾਹੁੰਦੇ ਹਨ ਅਤੇ ਇੱਕ ਹੀ ਦਿਨ ਵਿੱਚ ਯਾਤਰਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਵੰਦੇ ਭਾਰਤ ਨਾਲ ਜੁੜੇ ਸਥਾਨਾਂ ’ਤੇ ਟੂਰਿਜ਼ਮ ਅਤੇ ਆਰਥਿਕ ਗਤੀਵਿਧੀਆਂ ਵਿੱਚ ਵਾਧੇ ’ਤੇ ਵੀ ਚਾਨਣਾ ਪਾਇਆ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦੇਸ਼ ਵਿੱਚ ਆਸ਼ਾ ਅਤੇ ਵਿਸ਼ਵਾਸ ਦੇ ਮਾਹੌਲ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਹਰ ਨਾਗਰਿਕ ਦੇਸ਼ ਦੀਆਂ ਉਪਲੱਬਧੀਆਂ ’ਤੇ ਗਰਵ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਚੰਦਰਯਾਨ-3 ਅਤੇ ਆਦਿਤਯ ਐੱਲ-1 ਦੀਆਂ ਇਤਿਹਾਸਿਕ ਸਫ਼ਲਤਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਜੀ-20 ਦੀ ਸਫ਼ਲਤਾ ਨੇ ਭਾਰਤ ਦੇ ਲੋਕਤੰਤਰ, ਜਨਸੰਖਿਆ ਅਤੇ ਵਿਵਿਧਤਾ ਦੀ ਤਾਕਤ ਨੂੰ ਪ੍ਰਦਰਸ਼ਿਤ ਕੀਤਾ ਹੈ।
ਉਨ੍ਹਾਂ ਨੇ ਨਾਰੀ ਸ਼ਕਤੀ ਵੰਦਨ ਅਧਿਨਿਯਮ ਦਾ ਜ਼ਿਕਰ ਕਰਦੇ ਹੋਏ ਇਸੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਅੱਗੇ ਵਧਾਉਣ ਦੇ ਲਈ ਇੱਕ ਨਿਣਾਇਕ ਪਲ ਦੱਸਿਆ। ਇਸ ਸਬੰਧ ਵਿੱਚ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕਈ ਰੇਲਵੇ ਸਟੇਸ਼ਨਾਂ ਨੂੰ ਮਹਿਲਾ ਅਧਿਕਾਰੀਆਂ ਦੁਆਰਾ ਚਲਾਇਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮਵਿਸ਼ਵਾਸ ਨਾਲ ਭਰਿਆ ਭਾਰਤ ਆਪਣੇ ਵਰਤਮਾਨ ਅਤੇ ਭਵਿੱਖ ਦੀਆਂ ਜ਼ਰੂਰਤਾਂ ’ਤੇ ਇੱਕ ਸਾਥ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਨਿਰਵਿਘਨ ਤਾਲਮੇਲ ਦੇ ਲਈ ਪੀਐੱਮ ਗਤੀਸ਼ਕਤੀ ਮਾਸਟਰਪਲਾਨ ਅਤੇ ਟ੍ਰਾਂਸਪੋਰਟ ਅਤੇ ਨਿਰਯਾਤ ਨਾਲ ਸਬੰਧਿਤ ਸ਼ੁਲਕਾਂ ਵਿੱਚ ਕਮੀ ਦੇ ਲਈ ਨਵੀਂ ਲੌਜੀਸਟਿਕ ਪਾਲਿਸੀ ਨੂੰ ਸੂਚੀਬੱਧ ਕੀਤਾ। ਉਨ੍ਹਾਂ ਨੇ ਮਲਟੀਮਾਡਲ ਕਨੈਕਟੀਵਿਟੀ ਬਾਰੇ ਵੀ ਗੱਲ ਕੀਤੀ ਕਿਉਂਕਿ ਟ੍ਰਾਂਸਪੋਰਟ ਦੇ ਇੱਕ ਸਾਧਨ ਨੂੰ ਹੋਰ ਸਾਧਨਾਂ ਦਾ ਸਮਰਥਨ ਕਰਨ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਆਮ ਨਾਗਰਿਕਾਂ ਦੇ ਲਈ ਯਾਤਰਾਂ ਦੀ ਅਸਾਨੀ ਵਿੱਚ ਸੁਧਾਰ ਦੇ ਲਈ ਹੈ।
ਆਮ ਨਾਗਰਿਕਾਂ ਦੇ ਜੀਵਨ ਵਿੱਚ ਰੇਲਵੇ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਪਹਿਲਾਂ ਦੇ ਸਮੇਂ ਵਿੱਚ ਇਸ ਮਹੱਤਵਪੂਰਨ ਖੇਤਰ ਦੀ ਉਮੀਦ ’ਤੇ ਖੇਦ ਵਿਅਕਤ ਕੀਤਾ। ਭਾਰਤੀ ਰੇਲ ਦੇ ਕਾਇਆਪਲਟ ਦੇ ਲਈ ਮੌਜੂਦਾ ਸਰਕਾਰ ਦੇ ਪ੍ਰਯਾਸਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਬਜਟ ਵਿੱਚ ਵਾਧੇ ਦੀ ਜਾਣਕਾਰੀ ਦਿੱਤੀ। ਰੇਲਵੇ ਦੇ ਲਈ ਇਸ ਵਰ੍ਹੇ ਦਾ ਬਜਟ 2014 ਦੇ ਰੇਲ ਬਜਟ ਨਾਲ ਅੱਠ ਗੁਣਾ ਅਧਿਕ ਹੈ। ਇਸੇ ਤਰ੍ਹਾਂ ਦੌਹਰੀਕਰਣ, ਬਿਜਲੀਕਰਣ ਅਤੇ ਨਵੇਂ ਮਾਰਗਾਂ ’ਤੇ ਕੰਮ ਚੱਲ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਕਸਿਤ ਹੋਣ ਦੇ ਪਥ ’ਤੇ ਅਗ੍ਰਸਰ ਭਾਰਤ ਨੂੰ ਹੁਣ ਆਪਣੇ ਰੇਲਵੇ ਸਟੇਸ਼ਨਾਂ ਦਾ ਵੀ ਬਿਜਲੀਕਰਣ ਕਰਨਾ ਹੋਵੇਗਾ। ਇਸੇ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਵਿੱਚ ਪਹਿਲੀ ਵਾਰ ਰੇਲਵੇ ਸਟੇਸ਼ਨਾਂ ਦੇਵਿਕਾਸ ਅਤੇ ਆਧੁਨਿਕੀਕਰਣ ਦਾ ਅਭਿਯਾਨ ਸ਼ੁਰੂ ਕੀਤਾ ਗਿਆ ਹੈ। ਅੱਜ ਦੇਸ਼ ਵਿੱਚ ਰੇਲ ਯਾਤਰੀਆਂ ਦੀ ਸੁਵਿਧਾ ਦੇ ਲਈ ਰਿਕਾਰਡ ਸੰਖਿਆ ਵਿੱਚ ਫੁਟ ਓਵਰ ਬ੍ਰਿਜ, ਲਿਫਟ ਅਤੇ ਐਸਕੇਲੇਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਹੁਣ ਕੁਝ ਦਿਨ ਪਹਿਲਾਂ ਹੀ ਦੇਸ਼ ਦੇ 500 ਤੋਂ ਜ਼ਿਆਦਾ ਵੱਡੇ ਸਟੇਸ਼ਨਾਂ ਦੇ ਪੁਨਰਵਿਕਾਸ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਕਾਲ ਦੇ ਦੌਰਾਨ ਬਣਾਏ ਗਏ ਇਨ੍ਹਾਂ ਨਵੇਂ ਸਟੇਸ਼ਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਕਿਹਾ ਜਾਏਗਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਸਟੇਸ਼ਨ ਨਵੇਂ ਭਾਰਤ ਦੀ ਪਹਿਚਾਣ ਬਣਨਗੇ।
ਇਸ ਗੱਲ ’ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿ ਰੇਲਵੇ ਨੇ ਰੇਲਵੇ ਸਟੇਸ਼ਨ ਦੀ ਸਥਾਪਨਾ ਦਾ ‘ਸਥਾਪਨਾ ਦਿਵਸ’ ਮਨਾਉਣਾ ਸ਼ੁਰੂ ਕਰ ਦਿੱਤਾ ਹੈ, ਪ੍ਰਧਾਨ ਮੰਤਰੀ ਨੇ ਕੋਇੰਬਟੂਰ, ਛਤਰਪਤੀ ਸ਼ਿਵਾਜੀ ਟਰਮੀਨਲ ਅਤੇ ਮੁੰਬਈ ਵਿੱਚ ਸਮਾਰੋਹਾਂ ਦਾ ਜ਼ਿਕਰ ਕੀਤਾ। ਕੋਇੰਬਟੂਰ ਰੇਲਵੇ ਸਟੇਸ਼ਨ ਨੇ 150 ਸਾਲ ਪੂਰੇ ਕਰਲਏ ਹਨ। ਉਨ੍ਹਾਂ ਨੇ ਕਿਹਾ, “ਹੁਣ ਰੇਲਵੇ ਸਟੇਸ਼ਨਾਂ ਦਾ ਜਨਮਦਿਨ ਮਨਾਉਣ ਦੀ ਇਸ ਪੰਰਪਰਾ ਨੂੰ ਹੋਰ ਵਿਸਤਾਰ ਦਿੱਤਾ ਜਾਵੇਗਾ ਅਤੇ ਅਧਿਕ ਤੋਂ ਅਧਿਕ ਲੋਕਾਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਵਿਜ਼ਨ ਨੂੰ ਸੰਕਲਪ ਸੇ ਸਿੱਧੀ ਦਾ ਮਾਧਿਅਮ ਬਣਾਇਆ ਹੈ। 2047 ਤੱਕ ਵਿਕਸਿਤ ਭਾਰਤ ਦੇ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ, ਹਰ ਰਾਜ ਅਤੇ ਹਰ ਰਾਜ ਦੇ ਲੋਕਾਂ ਦਾ ਵਿਕਾਸ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਰਾਜ ਵਿੱਚ ਰੇਲਵੇ ਦੇ ਵਿਕਾਸ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਰੇਲ ਮੰਤਰੀ ਦੀ ਸਵਾਰਥ ਭਰੀ ਸੋਚ ਨੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਅਤੇ ਹੁਣ ਕਿਸੇ ਵੀ ਰਾਜ ਨੂੰ ਪਿੱਛੇ ਨਹੀਂ ਛੱਡ ਸਕਦੇ। ਉਨ੍ਹਾਂ ਨੇ ਕਿਹਾ, ਸਾਨੂੰ ਸਬਕਾ ਸਾਥ ਸਬਕਾ ਵਿਕਾਸ’ ਦੇ ਦ੍ਰਿਸ਼ਟੀਕੋਣ ਦੇ ਨਾਲ ਅੱਗੇ ਵਧਾਣਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਮਿਹਨਤੀ ਰੇਲਵੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਯਾਤਰੀਆਂ ਦੇ ਲਈ ਹਰ ਯਾਤਰਾ ਨੂੰ ਯਾਦਗਾਰ ਬਣਾਉਣ ਨੂੰ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ, “ਰੇਲਵੇ ਦੇ ਹਰੇਕ ਕਰਮਚਾਰੀ ਨੂੰ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਅਤੇ ਯਾਤਰੀਆਂ ਨੂੰ ਅੱਛਾ ਅਨੁਭਵ ਪ੍ਰਦਾਨ ਕਰਨ ਦੇ ਲਈ ਲਗਾਤਾਰ ਸੰਵੇਦਨਸ਼ੀਲ ਰਹਿਣਾ ਹੋਵੇਗਾ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਨਾਗਰਿਕਾਂ ਨੇ ਰੇਲਵੇ ਦੀ ਸਵੱਛਤਾ ਦੇ ਨਵੇਂ ਮਾਨਕਾਂ ’ਤੇ ਗੌਰ ਕੀਤਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਦੇ ਲਈ 1 ਅਕਤੂਬਰ ਨੂੰ ਸਵੇਰੇ 10 ਵਜੇ ਪ੍ਰਸਤਾਵਿਤ ਸਵੱਛਤਾ ਅਭਿਯਾਨ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ। ਉਨ੍ਹਾਂ ਨੇ ਸਾਰਿਆਂ ਨੂੰ ਖਾਦੀ ਅਤੇ ਸਵਦੇਸ਼ੀ ਉਤਪਾਦਾਂ ਦੀ ਖਰੀਦ ਦੇ ਲਈ ਖੁਦ ਨੂੰ ਫਿਰ ਤੋਂ ਸਮਰਪਿਤ ਕਰਨ ਅਤੇ 2 ਅਕਤੂਬਰ ਤੋਂ 31 ਅਕਤੂਬਰ, ਸਰਦਾਰ ਪਟੇਲ ਦੀ ਜਯੰਤੀ ਦੇ ਦੌਰਾਨ ਸਥਾਨਕ ਲੋਕਾਂ ਦੇ ਲਈ ਵੋਕਲ ਫਾਰ ਲੋਕਲ ਹੋਣ ਦੇ ਲਈ ਵੀ ਕਿਹਾ।
ਪ੍ਰਧਾਨ ਮੰਤਰੀ ਨੇ ਆਪਣੀ ਗੱਲ ਸਪਾਪਤ ਕਰਦੇ ਹੋਏ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਭਾਰਤੀ ਰੇਲਵੇ ਅਤੇ ਸਮਾਜ ਵਿੱਚ ਹਰ ਪੱਧਰ ’ਤੇ ਹੋ ਰਹੇ ਬਦਲਾਅ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਿਤ ਹੋਣਗੇ।”
ਸਮਾਰੋਹ ਵਿੱਚ ਰਾਜਪਾਲ, ਮੁੱਖ ਮੰਤਰੀ, ਮੰਤਰੀ, ਸੰਸਦ ਮੈਂਬਰ, ਕੇਂਦਰੀ ਮੰਤਰੀ ਸ਼੍ਰੀ ਅਸ਼ਿਵਨੀ ਵੈਸ਼ਣਵ ਅਤੇ ਹੋਰ ਲੋਕ ਸ਼ਾਮਲ ਹੋਏ।
ਪਿਛੋਕੜ
ਇਹ ਨੌਂ ਟ੍ਰੇਨਾਂ 11 ਰਾਜਾਂ-ਰਾਜਸਥਾਨ, ਤਮਿਲਨਾਡੂ, ਤੇਲੰਗਾਨਾ, ਆਂਧਰ ਪ੍ਰਦੇਸ਼, ਕਰਨਾਟਕ, ਬਿਹਾਰ, ਪੱਛਮੀ ਬੰਗਾਲ, ਕੇਰਲ, ਓਡੀਸ਼ਾ, ਝਾਰਖੰਡ ਅਤੇ ਗੁਜਰਾਤ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦੇਵੇਗੀ।
ਇਹ ਵੰਦੇ ਭਾਰਤ ਟ੍ਰੇਨਾਂ ਆਪਣੇ ਸੰਚਾਲਨ ਦੇਰੂਟਾਂ ’ਤੇ ਸਭ ਤੋਂ ਤੇਜ਼ ਗਤੀ ਨਾਲ ਦੌੜਣਗੀਆਂ ਅਤੇ ਯਾਤਰੀਆਂ ਦੇ ਸਮੇਂ ਵਿੱਚ ਕਾਫੀ ਬਚਤ ਕਰਨਗੀਆਂ। ਰੂਟ ’ਤੇ ਮੌਜੂਦਾ ਸਭ ਤੋਂ ਤੇਜ਼ ਟ੍ਰੇਨ ਦੀ ਤੁਲਨਾ ਵਿੱਚ ਰਾਊਰਕੇਲਾ-ਭੁਵਨੇਸ਼ਵਰ-ਪੁਰੀ ਵੰਦੇ ਭਾਰਤ ਐਕਸਪ੍ਰੈੱਸ ਅਤੇ ਕਾਸਰਗੋਡ-ਤਿਰੂਵੰਨਤਪੁਰਮ ਵੰਦੇ ਭਾਰਤ ਐਕਸਪ੍ਰੈੱਸ ਲਗਭਗ ਤਿੰਨ ਘੰਟੇ ਜਲਦੀ ਸਫ਼ਰ ਤੈਅ ਕਰੇਗੀ: ਹੈਦਰਾਬਾਦ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ 2.5 ਘੰਟੇ ਤੋਂ ਅਧਿਕ ਸਮੇਂ ਦੀ ਬਚਤ ਕਰੇਗੀ; ਰਾਂਚੀ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ, ਪਟਨਾ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ ਅਤੇ ਜਾਮਨਗਰ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈੱਸ ਲਗਭਗ ਇੱਕ ਘੰਟੇ ਦੇ ਸਮੇਂ ਦੀ ਬਚਤ ਕਰੇਗੀ ਅਤੇ ਊਦੈਪੁਰ-ਜੈਪੁਰ ਵੰਦੇ ਭਾਰਤ ਐਕਸਪ੍ਰੈੱਸ ਲਗਭਗ ਅੱਧੇ ਘੰਟਾ ਜਲਦੀ ਸਫ਼ਰ ਤੈਅ ਕਰੇਗੀ।
ਦੇਸ਼ ਦੇ ਮਹੱਤਵਪੂਰਨ ਧਾਰਮਿਕ ਸਥਲਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਕਰਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਰੂਪ, ਰਾਊਰਕੇਲਾ-ਭੁਵਨੇਸ਼ਵਰ-ਪੁਰੀ ਵੰਦੇ ਭਾਰਤ ਐਕਸਪ੍ਰੈੱਸ ਅਤੇ ਤਿਰੂਨੇਲਵੇਲੀ-ਮਦੁਰੈ-ਚੇਨਈ ਵੰਦੇ ਭਾਰਤ ਐਕਸਪ੍ਰੈੱਸ ਪੁਰੀ ਅਤੇ ਮਦੁਰੈ ਦੇ ਮਹੱਤਵਪੂਰਨ ਧਾਰਮਿਕ ਸ਼ਹਿਰਾਂ ਨੂੰ ਜੋੜੇਗੀ। ਇਸ ਦੇ ਇਲਾਵਾ, ਵਿਜੈਵਾੜਾ-ਚੇਨਈ ਵੰਦੇ ਭਾਰਤ ਐਕਸਪ੍ਰੈੱਸ ਰੇਨਿਗੁੰਟਾ ਰੂਟ ਤੋਂ ਸੰਚਾਲਿਤ ਹੋਵੇਗੀ ਅਤੇ ਤਿਰੂਪਤੀ ਤੀਰਥ ਸਥਾਨ ਕੇਂਦਰ ਤੱਕ ਕਨੈਕਟੀਵਿਟੀ ਪ੍ਰਦਾਨ ਕਰੇਗੀ।
ਇਨ੍ਹਾਂ ਵੰਦੇ ਭਾਰਤ ਟ੍ਰੇਨਾਂ ਦੀ ਸ਼ੁਰੂਆਤ ਨਾਲ ਦੇਸ਼ ਵਿੱਚ ਰੇਲ ਸੇਵਾ ਦੇ ਇੱਕ ਨਵੇਂ ਮਾਨਕ ਦੀ ਸ਼ੁਰੂਆਤ ਹੋਵੇਗੀ। ਵਿਸ਼ਵ ਪੱਧਰੀ ਸੁਵਿਧਾਵਾਂ ਅਤੇ ਕਵਚ ਤਕਨੀਕ ਸਹਿਤ ਉੱਨਤ ਸੁਰੱਖਿਆ ਸੁਵਿਧਾਵਾਂ ਨਾਲ ਸੁਸਜਿਤ ਇਹ ਟ੍ਰੇਨਾਂ ਆਮ ਲੋਕਾਂ, ਪੇਸ਼ੇਵਰਾਂ, ਵਪਾਰੀਆਂ, ਵਿਦਿਆਰਥੀਆਂ ਅਤੇ ਟੂਰਿਸਟਾਂ ਨੂੰ ਯਾਤਰਾ ਦੇ ਆਧੁਨਿਕ, ਤੁਰੰਤ ਅਤੇ ਆਰਾਮਦਾਇਕ ਸਾਧਨ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗੀ।
New Vande Bharat trains will improve connectivity across the country. pic.twitter.com/Buj1AsoY9Q
— PMO India (@PMOIndia) September 24, 2023
वो दिन दूर नहीं, जब वंदेभारत देश के हर हिस्से को कनेक्ट करेगी। pic.twitter.com/39G8ZmkjxW
— PMO India (@PMOIndia) September 24, 2023