ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਿਰੂਵਨੰਤਪੁਰਮ ਸੈਂਟ੍ਰਲ ਸਟੇਸ਼ਨ ’ਤੇ ਤਿਰੂਵਨੰਤਪੁਰਮ ਅਤੇ ਕਾਸਰਗੋਡ ਦੇ ਦਰਮਿਆਨ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪ੍ਰੋਗਰਾਮ ਸਥਾਨ ਪਹੁੰਚਣ ’ਤੇ, ਪ੍ਰਧਾਨ ਮੰਤਰੀ ਨੇ ਤਿਰੂਵਨੰਤਪੁਰਮ-ਕਾਸਰਗੋਡ ਵੰਦੇ ਭਾਰਤ ਐਕਸਪ੍ਰੈੱਸ ਦਾ ਨਿਰੀਖਣ ਕੀਤਾ ਅਤੇ ਬੱਚਿਆਂ ਦੇ ਨਾਲ-ਨਾਲ ਟ੍ਰੇਨ ਦੇ ਚਾਲਕ ਦਲ ਦੇ ਨਾਲ ਗੱਲਬਾਤ ਕੀਤੀ।
ਇਹ ਟ੍ਰੇਨਾਂ 11 ਜ਼ਿਲ੍ਹਿਆਂ ਤਿਰੂਵਨੰਤਪੁਰਮ, ਕੋਲਮ, ਕੋਟਾਯਮ, ਏਰਨਾਕੁਲਮ, ਤ੍ਰਿਸ਼ੂਰ, ਪਲੱਕੜ, ਪੱਤਨਮਤਿੱਟਾ, ਮਲੱਪਪੁਰਮ, ਕੋਜੀਕੋਡ, ਕੰਨੂਰ ਅਤੇ ਕਾਸਰਗੋਡ ਵਰਗੇ ਜ਼ਿਲ੍ਹਿਆਂ ਕਵਰ ਕਰੇਗੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਕੇਰਲ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜੋ ਤਿਰੂਵਨੰਤਪੁਰਮ ਤੋਂ ਕਾਸਰਗੋਡ ਤੱਕ ਰੇਲ-ਕਨੈਕਟੀਵਿਟੀ ਸੰਪਰਕ ਵਧਾਏਗੀ।”
Flagged off Kerala’s first Vande Bharat Express, which will enhance connectivity from Thiruvananthapuram to Kasaragod. pic.twitter.com/u1RqG5SoVU
— Narendra Modi (@narendramodi) April 25, 2023
ਪ੍ਰਧਾਨ ਮੰਤਰੀ ਦੇ ਨਾਲ ਕੇਰਲ ਦੇ ਰਾਜਪਾਲ ਸ਼੍ਰੀ ਆਰਿਫ ਮੁਹੰਮਦ ਖਾਨ, ਕੇਰਲ ਦੇ ਮੁੱਖ ਮੰਤਰੀ ਸ਼੍ਰੀ ਪਿਨਾਰਾਈ ਵਿਜੈਯਨ ਅਤੇ ਰੇਲ ਮੰਤਰੀ ਸ਼੍ਰੀ ਅਸ਼ਿਵਨੀ ਵੈਸ਼ਣਵ ਵੀ ਮੌਜੂਦ ਸਨ।