ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ’ਤੇ ਪੰਜ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਪੰਜ ਵੰਦੇ ਭਾਰਤ ਟ੍ਰੇਨਾਂ ਭੋਪਾਲ (ਰਾਣੀ ਕਮਲਾਪਤੀ)-ਇੰਦੌਰ ਵੰਦੇ ਭਾਰਤ ਐਕਸਪ੍ਰੈੱਸ; ਭੋਪਾਲ (ਰਾਣੀ ਕਮਲਾਪਤੀ)- ਜਬਲਪੁਰ ਵੰਦੇ ਭਾਰਤ ਐਕਸਪ੍ਰੈੱਸ; ਰਾਂਚੀ-ਪਟਨਾ ਵੰਦੇ ਭਾਰਤ ਐਕਸਪ੍ਰੈੱਸ; ਧਾਰਵਾੜ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ ਅਤੇ ਗੋਆ (ਮਡਗਾਓਂ)-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਹਨ।
ਪ੍ਰਧਾਨ ਮੰਤਰੀ ਨੇ ਰਾਣੀ ਕਲਮਾਪਤੀ-ਇੰਦੌਰ ਵੰਦੇ ਭਾਰਤ ਐਕਸਪ੍ਰੈੱਸ ਦੇ ਪਹਿਲੇ ਕੋਚ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਟ੍ਰੇਨ ਵਿੱਚ ਯਾਤਰਾ ਕਰ ਰਹੇ ਬੱਚਿਆਂ ਅਤੇ ਚਾਲਕ ਦਲ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਅੱਜ ਭੋਪਾਲ ਵਿੱਚ ਪੰਜ ਵੰਦੇ ਭਾਰਤ ਟ੍ਰੇਨਾਂ ਨੂੰ ਇਕੱਠਿਆਂ ਸ਼ੁਰੂ ਕਰਨ ਦਾ ਸੁਭਾਗ ਮਿਲਿਆ। ਇਹ ਦਿਖਾਉਂਦਾ ਹੈ ਕਿ ਦੇਸ਼ਭਰ ਵਿੱਚ ਇਨਫ੍ਰਾਸਟ੍ਰਕਚਰ ਅਤੇ ਕਨੈਕਟੀਵਿਟੀ ਦੇ ਤੇਜ਼ ਵਿਕਾਸ ਨੂੰ ਲੈ ਕੇ ਸਾਡੀ ਸਰਕਾਰ ਕਿਤਨੀ ਪ੍ਰਤੀਬੱਧ ਹੈ।”
आज भोपाल में पांच वंदे भारत ट्रेनों को एक साथ शुरू करने का सौभाग्य मिला। यह दिखाता है कि देशभर में इंफ्रास्ट्रक्चर और कनेक्टिविटी के तेज विकास को लेकर हमारी सरकार कितनी प्रतिबद्ध है। pic.twitter.com/uZBc99p1GT
— Narendra Modi (@narendramodi) June 27, 2023
ਭੋਪਾਲ (ਰਾਣੀ ਕਮਲਾਪਤੀ)-ਇੰਦੌਰ ਵੰਦੇ ਭਾਰਤ ਐਕਸਪ੍ਰੈੱਸ ਵਿੱਚ ਯਾਤਰਾ ਕਰਨ ਵਾਲੇ ਇੰਦੌਰ ਦੇ ਸਾਂਸਦ ਸ਼੍ਰੀ ਸ਼ੰਕਰ ਲਾਲਵਾਨੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇਸ ਨਾਲ ਉਜੈਨ ਜਾਣ ਵਾਲੇ ਤੀਰਥ-ਯਾਤਰੀਆਂ ਦੇ ਲਈ ਯਾਤਰਾ ਅਸਾਨ ਹੋ ਜਾਵੇਗੀ।
ਉਨ੍ਹਾਂ ਨੇ ਟਵੀਟ ਕੀਤਾ- “ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਇੰਦੌਰ-ਭੋਪਾਲ ਦੇ ਦਰਮਿਆਨ ਸ਼ੁਰੂ ਹੋਈ ਵੰਦੇ ਭਾਰਤ ਟ੍ਰੇਨ ਦੀਆਂ ਬਹੁਤ-ਬਹੁਤ ਵਧਾਈਆਂ। ਇਸ ਨਾਲ ਜਿੱਥੇ ਉਨ੍ਹਾਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਯਾਤਰਾ ਦਾ ਲਾਭ ਮਿਲੇਗਾ, ਉੱਥੇ ਹੀ ਧਾਰਮਿਕ ਨਗਰੀ ਉਜੈਨ ਦੀ ਯਾਤਰਾ ’ਤੇ ਜਾਣ ਵਾਲੇ ਤੀਰਥ-ਯਾਤਰੀਆਂ ਨੂੰ ਵੀ ਅਸਾਨੀ ਹੋਵੇਗੀ।”
मध्य प्रदेश के लोगों को इंदौर-भोपाल के बीच शुरू हुई वंदे भारत ट्रेन की बहुत-बहुत बधाई। इससे जहां उन्हें सुरक्षित और सुविधाजनक यात्रा का लाभ मिलेगा, वहीं धार्मिक नगरी उज्जैन की यात्रा पर जाने वाले भक्तों को भी आसानी होगी। https://t.co/MoFAe2aRVC
— Narendra Modi (@narendramodi) June 27, 2023
ਜਬਲਪੁਰ ਤੋਂ ਸਾਂਸਦ ਸ਼੍ਰੀ ਰਾਕੇਸ਼ ਸਿਘ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਜਿਨ੍ਹਾਂ ਨੇ ਜਬਲਪੁਰ ਵਿੱਚ ਭੋਪਾਲ (ਰਾਣੀ ਕਮਲਾਪਤੀ)-ਜਬਲਪੁਰ ਵੰਦੇ ਭਾਰਤ ਐਕਸਪ੍ਰੈੱਸ ਦਾ ਸੁਆਗਤ ਕੀਤਾ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ-“ਦੇਸ਼ ਦੀ ਸ਼ਾਨ ਵੰਦੇ ਭਾਰਤ ਟ੍ਰੇਨ ਨਾਲ ਇੱਕ ਪਾਸੇ ਜਿੱਥੇ ਮੱਧ ਪਦੇਸ਼ ਦੀ ਸੱਭਿਆਚਾਰਕ ਰਾਜਧਾਨੀ ਜਬਲਪੁਰ ਅਤੇ ਰਾਜ ਦੀ ਰਾਜਧਾਨੀ ਭੋਪਾਲ ਦੇ ਦਰਮਿਆਨ ਕਨੈਕਟੀਵਿਟੀ ਵਧੇਗੀ, ਉੱਥੇ ਹੀ ਇਸ ਨਾਲ ਟੂਰਿਜ਼ਮ ਵਧੇਗਾ ਅਤੇ ਤੀਰਥ-ਯਾਤਰੀਆਂ ਲਈ ਯਾਤਰਾ ਕਰਨਾ ਅਸਾਨ ਹੋਵੇਗਾ।”
देश की शान वंदे भारत ट्रेन से एक ओर जहां मध्य प्रदेश की सांस्कृतिक राजधानी जबलपुर और राज्य की राजधानी भोपाल के बीच कनेक्टिविटी बढ़ेगी, वहीं धार्मिक और पर्यटन स्थलों का भी तेजी से विकास होगा। https://t.co/GSYMXH6GHe
— Narendra Modi (@narendramodi) June 27, 2023
ਰਾਂਚੀ ਤੋਂ ਸਾਂਸਦ ਸ਼੍ਰੀ ਸੰਜੈ ਸੇਠ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਰਾਂਚੀ-ਪਟਨਾ ਵੰਦੇ ਭਾਰਤ ਐਕਸਪ੍ਰੈੱਸ ਖਣਿਜ ਸਮ੍ਰਿੱਧ ਝਾਰਖੰਡ ਅਤੇ ਬਿਹਾਰ ਦੀ ਸਮ੍ਰਿੱਧੀ ਵਿੱਚ ਮਦਦ ਕਰੇਗੀ।
“ਰਾਂਚੀ-ਪਟਨਾ ਦੇ ਦਰਮਿਆਨ ਨਵੀਂ ਵੰਦੇ ਭਾਰਤ ਟ੍ਰੇਨ ਨਾ ਸਿਰਫ਼ ਲੋਕਾਂ ਦੀ ਯਾਤਰਾ ਨੂੰ ਹੋਰ ਅਸਾਨ ਬਣਾਏਗੀ, ਬਲਕਿ ਇਹ ਖਣਿਜ ਸੰਪਦਾ ਨਾਲ ਸਮ੍ਰਿੱਧ ਝਾਰਖੰਡ ਅਤੇ ਬਿਹਾਰ ਦੀ ਆਰਥਿਕ ਪ੍ਰਗਤੀ ਵਿੱਚ ਵੀ ਮਦਦਗਾਰ ਹੋਵੇਗੀ।”
रांची-पटना के बीच नई वंदे भारत ट्रेन न सिर्फ लोगों की यात्रा को और सुगम बनाएगी, बल्कि यह खनिज संपदा से समृद्ध झारखंड और बिहार की आर्थिक प्रगति में भी मददगार होगी। https://t.co/HjEqhbXObG
— Narendra Modi (@narendramodi) June 27, 2023
ਗੋਆ (ਮਡਗਾਓਂ) -ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਦੇ ਸਬੰਧ ਵਿੱਚ ਗੋਆ ਦੇ ਮੁੱਖ ਮੰਤਰੀ, ਡਾ. ਪ੍ਰਮੋਦ ਸਾਵੰਤ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ-
“ਵੰਦੇ ਭਾਰਤ ਟ੍ਰੇਨ ਅਧਿਕ ਟੂਰਿਸਟਾਂ ਨੂੰ ਗੋਆ ਦੀ ਪ੍ਰਾਕ੍ਰਿਤਿਕ ਸੁੰਦਰਤਾ ਨੂੰ ਦੇਖਣ ਦੇ ਸਮਰੱਥ ਬਣਾਵੇਗੀ। ਇਹ ਕੋਂਕਣ ਤਟ ’ਤੇ ਕਨੈਕਟੀਵਿਟੀ ਵਿੱਚ ਵੀ ਸੁਧਾਰ ਕਰੇਗੀ।”
The Vande Bharat train will enable more tourists to discover Goa’s scenic beauty. It will also improve connectivity across the Konkan coast. https://t.co/dSq4Y0vR9F
— Narendra Modi (@narendramodi) June 27, 2023
ਕੇਂਦਰੀ ਮੰਤਰੀ, ਸ਼੍ਰੀ ਪ੍ਰਹਲਾਦ ਜੋਸ਼ੀ ਅਤੇ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰਚੰਦ ਗਹਿਲੋਤ ਨੇ ਧਾਰਵਾੜ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ ਵਿੱਚ ਯਾਤਰਾ ਕੀਤੀ।
ਸ਼੍ਰੀ ਜੋਸ਼ੀ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ-
“ਧਾਰਵਾੜ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ ਪੂਰੇ ਕਰਨਾਟਕ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਲਿਆਵੇਗੀ। ਇਹ ਰਾਜ ਵਿੱਚ ਕਮਰਸ (ਵਣਜ) ਅਤੇ ਟੂਰਜ਼ਿਮ ਵਿੱਚ ਵੀ ਸੁਧਾਰ ਲਿਆਵੇਗੀ।”
The Vande Bharat train will enable more tourists to discover Goa’s scenic beauty. It will also improve connectivity across the Konkan coast. https://t.co/dSq4Y0vR9F
— Narendra Modi (@narendramodi) June 27, 2023