ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਕਾਰਜਾਂ ਦਾ ਮਾਪਦੰਡ ਅਤੇ ਗਤੀਸ਼ੀਲਤਾ ਬੇਮਿਸਾਲ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ ਵਿੱਚ ਪਹਿਲਾਂ ਦੇ ਮੁਕਾਬਲੇ, ਤਿੰਨ ਗੁਣਾ ਤੇਜ਼ੀ ਨਾਲ ਨਵੀਆਂ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ ਅਤੇ ਲਾਈਨਾਂ ਦਾ ਦੋਹਰੀਕਰਣ ਪਹਿਲਾਂ ਦੀ ਤੁਲਨਾ ਵਿੱਚ ਨੌ ਗੁਣਾ ਤੇਜ਼ੀ ਨਾਲ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਰੇਲਵੇ ਲਾਈਨਾਂ ਦੇ ਦੋਹਰੀਕਰਣ ਦਾ ਕੰਮ ਪਿਛਲੇ 9 ਵਰ੍ਹਿਆਂ ਵਿੱਚ ਸ਼ੁਰੂ ਹੋਇਆ ਹੈ ਅਤੇ ਸਰਕਾਰ ਇਸ ਦਿਸ਼ਾ ਵਿੱਚ ਬਹੁਤ ਤੇਜ਼ ਗਤੀ ਨਾਲ ਕੰਮ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਵਿਕਾਸ ਦੀ ਗਤੀ ਨੂੰ ਕ੍ਰੈਡਿਟ ਦਿੰਦੇ ਹੋਏ ਕਿਹਾ ਕਿ ਇਸ ਕਾਰਨ ਉੱਤਰ-ਪੂਰਬ ਦੇ ਦੂਰ-ਦੁਰਾਡੇ ਦੇ ਇਲਾਕੇ ਰੇਲਵੇ ਨਾਲ ਜੁੜ ਗਏ। ਉਨ੍ਹਾਂ ਨੇ ਦੱਸਿਆ ਕਿ ਨਾਗਾਲੈਂਡ ਨੂੰ ਲਗਭਗ 100 ਵਰ੍ਹਿਆਂ ਦੇ ਬਾਅਦ ਆਪਣਾ ਦੂਸਰਾ ਰੇਲਵੇ ਸਟੇਸ਼ਨ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਦੇ ਭਾਰਤ ਸੈਮੀ-ਹਾਈਸਪੀਡ ਟ੍ਰੇਨ ਅਤੇ ਤੇਜਸ ਐਕਸਪ੍ਰੈੱਸ ਉਸੇ ਮਾਰਗ ‘ਤੇ ਚੱਲ ਰਹੀਆਂ ਹਨ ਜਿੱਥੇ ਕਦੇ ਧੀਮੀ ਗਤੀ ਨਾਲ ਚਲਣ ਵਾਲੀ ਇੱਕ ਛੋਟੀ ਗੇਜ ਲਾਈਨ ਸੀ। ਉਨ੍ਹਾਂ ਨੇ ਕਿਹਾ ਕਿ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਬਣੇ ਭਾਰਤੀ ਰੇਲਵੇ ਦੇ ਵਿਸਟਾ ਡੋਮ ਕੋਚ ਦਾ ਵੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤੀ ਰੇਲਵੇ ਗਤੀ ਦੇ ਨਾਲ-ਨਾਲ ਲੋਕਾਂ ਦੇ ਦਿਲਾਂ, ਸਮਾਜ ਅਤੇ ਅਵਸਰਾਂ ਨੂੰ ਇੱਕ ਸੂਤਰ ਵਿੱਚ ਪਿਰੋਣ ਦਾ ਮਾਧਿਅਮ ਬਣ ਗਈ ਹੈ।’’ ਗੁਵਾਹਾਟੀ ਰੇਲਵੇ ਸਟੇਸ਼ਨ ‘ਤੇ ਪਹਿਲੀ ਗਤੀ ਦੇ ਨਾ ਟ੍ਰਾਂਸਜੈਂਡਰ ਚਾਹ ਦੀ ਦੁਕਾਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸਮਾਜ ਤੋਂ ਬਿਹਤਰ ਵਿਵਹਾਰ ਦੀ ਉਮੀਦ ਕਰਨ ਵਾਲੇ ਲੋਕਾਂ ਨੂੰ ਸਨਮਾਨ ਦਾ ਜੀਵਨ ਪ੍ਰਦਾਨ ਕਰਨ ਦਾ ਇੱਕ ਪ੍ਰਯਾਸ ਹੈ ‘ਵੰਨ ਸਟੇਸ਼ਨ, ਵੰਨ ਪ੍ਰੋਡਕਟ’ ਯੋਜਨਾ ਦੇ ਤਹਿਤ ਉੱਤਰ-ਪੂਰਬ ਵਿੱਚ ਰੇਲਵੇ ਸਟੇਸ਼ਨਾਂ ‘ਤੇ ਸਟਾਲਸ ਲਗਾਏ ਗਏ ਹਨ। ਜੋ ਵੋਕਲ ਫੌਰ ਲੋਕਲ ‘ਤੇ ਬਲ ਦਿੰਦੇ ਹਨ। ਇਸ ਨਾਲ ਸਥਾਨਕ ਕਾਰੀਗਰਾਂ, ਕਲਾਕਾਰਾਂ, ਸ਼ਿਲਪਕਾਰਾਂ ਨੂੰ ਇੱਕ ਨਵਾਂ ਬਜ਼ਾਰ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਉੱਤਰ-ਪੂਰਬ ਦੇ ਸੈਂਕੜੇ ਸਟੇਸ਼ਨਾਂ ‘ਤੇ ਦਿੱਤੀ ਜਾਣ ਵਾਲੀ ਵਾਈ-ਫਾਈ ਸੁਵਿਧਾਵਾਂ ਦੀ ਵੀ ਉਦਾਹਰਣ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੰਵੇਦਨਸ਼ੀਲਤਾ ਅਤੇ ਗਤੀ ਦੇ ਇਸੇ ਸੰਗਮ ਨਾਲ ਹੀ ਉੱਤਰ-ਪੂਰਬ ਪ੍ਰਗਤੀ ਦੇ ਪਥ ‘ਤੇ ਅੱਗੇ ਵਧੇਗਾ ਅਤੇ ਵਿਕਸਿਤ ਭਾਰਤ ਦਾ ਰਾਹ ਪੱਧਰਾ ਕਰੇਗਾ।
ਪਿਛੋਕੜ
ਅਤਿਆਧੁਨਿਕ ਵੰਦੇ ਭਾਰਤ ਐਕਸਪ੍ਰੈੱਸ ਉੱਤਰ-ਪੂਰਬ ਦੇ ਲੋਕਾਂ ਨੂੰ ਗਤੀ ਅਤੇ ਸੁਵਿਧਾ ਦੇ ਨਾਲ ਯਾਤਰਾ ਦੀ ਸੁਵਿਧਾ ਪ੍ਰਦਾਨ ਕਰੇਗੀ। ਇਸ ਨਾਲ ਖੇਤਰ ਵਿੱਚ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ। ਗੁਵਾਹਾਟੀ ਨੂੰ ਨਿਊ ਜਲਪਾਈਗੁੜੀ ਨਾਲ ਜੋੜਨ ਵਾਲੀ ਇਹ ਟ੍ਰੇਨ ਯਾਤਰਾ ਸਮੇਂ ਵਿੱਚ ਇੱਕ ਘੰਟੇ ਦੀ ਬੱਚਤ ਕਰੇਗੀ। ਵੰਦੇ ਭਾਰਤ ਐਕਸਪ੍ਰੈੱਸ ਨਾਲ ਯਾਤਰਾ ਵਿੱਚ 5 ਘੰਟੇ 30 ਮਿੰਟ ਦਾ ਸਮਾਂ ਲਗੇਗਾ ਜਦਕਿ ਇਹੀ ਯਾਤਰਾ ਇਸ ਸਮੇਂ ਚਲਣ ਵਾਲੀ ਸਭ ਤੋਂ ਤੇਜ਼ ਗਤੀ ਦੀ ਟ੍ਰੇਨ ਰਾਹੀਂ 6 ਘੰਟੇ 30 ਮਿੰਟ ਦੇ ਸਮੇਂ ਵਿੱਚ ਪੂਰੀ ਹੁੰਦੀ ਹੈ।
ਪ੍ਰਧਾਨ ਮੰਤਰੀ ਨੇ ਨਵੇਂ ਇਲੈਕਟ੍ਰੀਫਾਈਡ ਸੈਕਸ਼ਨ ਦੇ 182 ਕਿਲੋਮੀਟਰ ਮਾਰਗ ਨੂੰ ਸਮਰਪਿਤ ਕੀਤਾ। ਇਸ ਨਾਲ ਪ੍ਰਦੂਸ਼ਣ ਰਹਿਤ ਪਰਿਵਹਨ (ਟ੍ਰਾਂਸਪੋਰਟ) ਦੀ ਸੁਵਿਧਾ ਅਤੇ ਸਮੇਂ ਦੀ ਬਚੱਤ ਹੋਵੇਗੀ। ਇਹ ਮੇਘਾਲਯ ਵਿੱਚ ਪ੍ਰਵੇਸ਼ ਕਰਨ ਲਈ ਇਲੈਕਟ੍ਰਿਕ ਟ੍ਰੈਕਸ਼ਨ ਨਾਲ ਚਲਣ ਵਾਲੀ ਟ੍ਰੇਨਾਂ ਲਈ ਰਾਹ ਪੱਧਰਾ ਕਰੇਗੀ।
ਪ੍ਰਧਾਨ ਮੰਤਰੀ ਨੇ ਅਸਾਮ ਦੇ ਲੁਮਡਿੰਗ ਵਿਖੇ ਇੱਕ ਨਵੇਂ ਬਣੇ ਡੇਮੂ/ਮੇਮੂ ਸ਼ੈੱਡ ਦਾ ਵੀ ਉਦਘਾਟਨ ਕੀਤਾ। ਇਹ ਨਵੀਂ ਸੁਵਿਧਾ ਇਸ ਖੇਤਰ ਵਿੱਚ ਪਰਿਚਾਲਿਤ ਡੇਮੂ ਰੇਕ ਦੀ ਦੇਖ-ਰੇਖ ਵਿੱਚ ਮਦਦ ਕਰੇਗੀ ਇਸ ਨਾਲ ਬਿਹਤਰ ਪਰਿਚਾਲਨ ਸਮਰੱਥਾ ਨੂੰ ਹੁਲਾਰਾ ਮਿਲੇਗਾ।
आज असम सहित पूरे नॉर्थ ईस्ट की रेल कनेक्टिविटी के लिए बहुत बड़ा दिन है। pic.twitter.com/2g1A4bAMBo
— PMO India (@PMOIndia) May 29, 2023
बीते 9 साल, भारत के लिए अभूतपूर्व उपलब्धियों के रहे हैं, नए भारत के निर्माण के रहे हैं। pic.twitter.com/oCmIpRoN51
— PMO India (@PMOIndia) May 29, 2023
हमारी सरकार ने आने के बाद सबसे ज्यादा गरीब कल्याण को प्राथमिकता दी। pic.twitter.com/NElpAL0KtI
— PMO India (@PMOIndia) May 29, 2023
इंफ्रास्ट्रक्चर सबके लिए है, समान रूप से है, बिना भेदभाव के है।
— PMO India (@PMOIndia) May 29, 2023
इसलिए ये इंफ्रास्ट्रक्चर निर्माण भी एक तरह से सच्चा सामाजिक न्याय है, सच्चा सेकुलरिज्म है। pic.twitter.com/7WyQbvSUMv
गति के साथ-साथ भारतीय रेल आज दिलों को जोड़नें, समाज को जोड़ने और लोगों को अवसरों से जोड़ने का भी माध्यम बन रही है। pic.twitter.com/TnryZSrPrj
— PMO India (@PMOIndia) May 29, 2023