Quoteਨਵੇਂ ਇਲੈਕਟ੍ਰੀਫਾਈਡ ਸੈਕਸ਼ਨ ਅਤੇ ਨਵੇਂ ਬਣੇ ਡੇਮੂ/ਮੇਮੂ (DEMU/MEMU) ਸ਼ੈੱਡ ਸਮਰਪਿਤ ਕੀਤੇ
Quote"ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨਾਲ ਟੂਰਿਜ਼ਮ ਅਤੇ ਕਨੈਕਟੀਵਿਟੀ ਨੂੰ ਹੁਲਾਰਾ ਮਿਲੇਗਾ"
Quoteਪਿਛਲੇ 9 ਵਰ੍ਹਿਆਂ ਵਿੱਚ ਨਿਊ ਇੰਡੀਆ ਦੇ ਨਿਰਮਾਣ ਦੀਆਂ ਬੇਮਿਸਾਲ ਉਪਲਬਧੀਆਂ ਰਹੀਆਂ
Quote"ਸਾਡੀ ਸਰਕਾਰ ਨੇ ਗ਼ਰੀਬਾਂ ਦੀ ਭਲਾਈ ਨੂੰ ਪ੍ਰਾਥਮਿਕਤਾ ਦਿੱਤੀ"
Quote"ਬੁਨਿਆਦੀ ਢਾਂਚਾ ਸਾਰਿਆਂ ਲਈ, ਇਸ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੈ, ਬੁਨਿਆਦੀ ਢਾਂਚੇ ਦਾ ਵਿਕਾਸ ਸੱਚਾ ਸਮਾਜਿਕ ਨਿਆਂ ਅਤੇ ਸੱਚੀ ਧਰਮ ਨਿਰਪੱਖਤਾ ਹੈ"
Quote"ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਨਾਲ ਪੂਰਬ ਅਤੇ ਉੱਤਰ-ਪੂਰਬ ਰਾਜਾਂ ਨੂੰ ਦਾ ਸਭ ਤੋਂ ਵਧ ਲਾਭ"
Quote"ਭਾਰਤੀ ਰੇਲਵੇ ਗਤੀ ਦੇ ਨਾਲ-ਨਾਲ ਲੋਕਾਂ ਦੇ ਦਿਲਾਂ, ਸਮਾਜ ਅਤੇ ਮੌਕਿਆਂ ਨੂੰ ਜੋੜਨ ਦਾ ਮਾਧਿਅਮ ਬਣੀ"

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਕਾਰਜਾਂ ਦਾ ਮਾਪਦੰਡ ਅਤੇ ਗਤੀਸ਼ੀਲਤਾ ਬੇਮਿਸਾਲ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ ਵਿੱਚ ਪਹਿਲਾਂ ਦੇ ਮੁਕਾਬਲੇ, ਤਿੰਨ ਗੁਣਾ ਤੇਜ਼ੀ ਨਾਲ ਨਵੀਆਂ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ ਅਤੇ ਲਾਈਨਾਂ ਦਾ ਦੋਹਰੀਕਰਣ ਪਹਿਲਾਂ ਦੀ ਤੁਲਨਾ ਵਿੱਚ ਨੌ ਗੁਣਾ ਤੇਜ਼ੀ ਨਾਲ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਰੇਲਵੇ ਲਾਈਨਾਂ ਦੇ ਦੋਹਰੀਕਰਣ ਦਾ ਕੰਮ ਪਿਛਲੇ 9 ਵਰ੍ਹਿਆਂ ਵਿੱਚ ਸ਼ੁਰੂ ਹੋਇਆ ਹੈ ਅਤੇ ਸਰਕਾਰ ਇਸ ਦਿਸ਼ਾ ਵਿੱਚ ਬਹੁਤ ਤੇਜ਼ ਗਤੀ ਨਾਲ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਵਿਕਾਸ ਦੀ ਗਤੀ ਨੂੰ ਕ੍ਰੈਡਿਟ ਦਿੰਦੇ ਹੋਏ ਕਿਹਾ ਕਿ ਇਸ ਕਾਰਨ ਉੱਤਰ-ਪੂਰਬ ਦੇ ਦੂਰ-ਦੁਰਾਡੇ ਦੇ ਇਲਾਕੇ ਰੇਲਵੇ ਨਾਲ ਜੁੜ ਗਏ। ਉਨ੍ਹਾਂ ਨੇ ਦੱਸਿਆ ਕਿ ਨਾਗਾਲੈਂਡ ਨੂੰ ਲਗਭਗ 100 ਵਰ੍ਹਿਆਂ ਦੇ ਬਾਅਦ ਆਪਣਾ ਦੂਸਰਾ ਰੇਲਵੇ ਸਟੇਸ਼ਨ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਦੇ ਭਾਰਤ ਸੈਮੀ-ਹਾਈਸਪੀਡ ਟ੍ਰੇਨ ਅਤੇ ਤੇਜਸ ਐਕਸਪ੍ਰੈੱਸ ਉਸੇ ਮਾਰਗ ‘ਤੇ ਚੱਲ ਰਹੀਆਂ ਹਨ ਜਿੱਥੇ ਕਦੇ ਧੀਮੀ ਗਤੀ ਨਾਲ ਚਲਣ ਵਾਲੀ ਇੱਕ ਛੋਟੀ ਗੇਜ ਲਾਈਨ ਸੀ। ਉਨ੍ਹਾਂ ਨੇ ਕਿਹਾ ਕਿ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਬਣੇ ਭਾਰਤੀ ਰੇਲਵੇ ਦੇ ਵਿਸਟਾ ਡੋਮ ਕੋਚ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤੀ ਰੇਲਵੇ ਗਤੀ ਦੇ ਨਾਲ-ਨਾਲ ਲੋਕਾਂ ਦੇ ਦਿਲਾਂ, ਸਮਾਜ ਅਤੇ ਅਵਸਰਾਂ ਨੂੰ ਇੱਕ ਸੂਤਰ ਵਿੱਚ ਪਿਰੋਣ ਦਾ ਮਾਧਿਅਮ ਬਣ ਗਈ ਹੈ।’’ ਗੁਵਾਹਾਟੀ ਰੇਲਵੇ ਸਟੇਸ਼ਨ ‘ਤੇ ਪਹਿਲੀ ਗਤੀ ਦੇ ਨਾ ਟ੍ਰਾਂਸਜੈਂਡਰ ਚਾਹ ਦੀ ਦੁਕਾਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸਮਾਜ ਤੋਂ ਬਿਹਤਰ ਵਿਵਹਾਰ ਦੀ ਉਮੀਦ ਕਰਨ ਵਾਲੇ ਲੋਕਾਂ ਨੂੰ ਸਨਮਾਨ ਦਾ ਜੀਵਨ ਪ੍ਰਦਾਨ ਕਰਨ ਦਾ ਇੱਕ ਪ੍ਰਯਾਸ ਹੈ ‘ਵੰਨ ਸਟੇਸ਼ਨ, ਵੰਨ ਪ੍ਰੋਡਕਟ’ ਯੋਜਨਾ ਦੇ ਤਹਿਤ ਉੱਤਰ-ਪੂਰਬ ਵਿੱਚ ਰੇਲਵੇ ਸਟੇਸ਼ਨਾਂ ‘ਤੇ ਸਟਾਲਸ ਲਗਾਏ ਗਏ ਹਨ। ਜੋ ਵੋਕਲ ਫੌਰ ਲੋਕਲ ‘ਤੇ ਬਲ ਦਿੰਦੇ ਹਨ। ਇਸ ਨਾਲ ਸਥਾਨਕ ਕਾਰੀਗਰਾਂ, ਕਲਾਕਾਰਾਂ, ਸ਼ਿਲਪਕਾਰਾਂ ਨੂੰ ਇੱਕ ਨਵਾਂ ਬਜ਼ਾਰ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਉੱਤਰ-ਪੂਰਬ ਦੇ ਸੈਂਕੜੇ ਸਟੇਸ਼ਨਾਂ ‘ਤੇ ਦਿੱਤੀ ਜਾਣ ਵਾਲੀ ਵਾਈ-ਫਾਈ ਸੁਵਿਧਾਵਾਂ ਦੀ ਵੀ ਉਦਾਹਰਣ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੰਵੇਦਨਸ਼ੀਲਤਾ ਅਤੇ ਗਤੀ ਦੇ ਇਸੇ ਸੰਗਮ ਨਾਲ ਹੀ ਉੱਤਰ-ਪੂਰਬ ਪ੍ਰਗਤੀ ਦੇ ਪਥ ‘ਤੇ ਅੱਗੇ ਵਧੇਗਾ ਅਤੇ ਵਿਕਸਿਤ ਭਾਰਤ ਦਾ ਰਾਹ ਪੱਧਰਾ ਕਰੇਗਾ।

ਪਿਛੋਕੜ

ਅਤਿਆਧੁਨਿਕ ਵੰਦੇ ਭਾਰਤ ਐਕਸਪ੍ਰੈੱਸ ਉੱਤਰ-ਪੂਰਬ ਦੇ ਲੋਕਾਂ ਨੂੰ ਗਤੀ ਅਤੇ ਸੁਵਿਧਾ ਦੇ ਨਾਲ ਯਾਤਰਾ ਦੀ ਸੁਵਿਧਾ ਪ੍ਰਦਾਨ ਕਰੇਗੀ। ਇਸ ਨਾਲ ਖੇਤਰ ਵਿੱਚ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ। ਗੁਵਾਹਾਟੀ ਨੂੰ ਨਿਊ ਜਲਪਾਈਗੁੜੀ ਨਾਲ ਜੋੜਨ ਵਾਲੀ ਇਹ ਟ੍ਰੇਨ ਯਾਤਰਾ ਸਮੇਂ ਵਿੱਚ ਇੱਕ ਘੰਟੇ ਦੀ ਬੱਚਤ ਕਰੇਗੀ। ਵੰਦੇ ਭਾਰਤ ਐਕਸਪ੍ਰੈੱਸ ਨਾਲ ਯਾਤਰਾ ਵਿੱਚ 5 ਘੰਟੇ 30 ਮਿੰਟ ਦਾ ਸਮਾਂ ਲਗੇਗਾ ਜਦਕਿ ਇਹੀ ਯਾਤਰਾ ਇਸ ਸਮੇਂ ਚਲਣ ਵਾਲੀ ਸਭ ਤੋਂ ਤੇਜ਼ ਗਤੀ ਦੀ ਟ੍ਰੇਨ ਰਾਹੀਂ 6 ਘੰਟੇ 30 ਮਿੰਟ ਦੇ ਸਮੇਂ ਵਿੱਚ ਪੂਰੀ ਹੁੰਦੀ ਹੈ।

ਪ੍ਰਧਾਨ ਮੰਤਰੀ ਨੇ ਨਵੇਂ ਇਲੈਕਟ੍ਰੀਫਾਈਡ ਸੈਕਸ਼ਨ ਦੇ 182 ਕਿਲੋਮੀਟਰ ਮਾਰਗ ਨੂੰ ਸਮਰਪਿਤ ਕੀਤਾ। ਇਸ ਨਾਲ ਪ੍ਰਦੂਸ਼ਣ ਰਹਿਤ ਪਰਿਵਹਨ (ਟ੍ਰਾਂਸਪੋਰਟ) ਦੀ ਸੁਵਿਧਾ ਅਤੇ ਸਮੇਂ ਦੀ ਬਚੱਤ ਹੋਵੇਗੀ। ਇਹ ਮੇਘਾਲਯ ਵਿੱਚ ਪ੍ਰਵੇਸ਼ ਕਰਨ ਲਈ ਇਲੈਕਟ੍ਰਿਕ ਟ੍ਰੈਕਸ਼ਨ ਨਾਲ ਚਲਣ ਵਾਲੀ ਟ੍ਰੇਨਾਂ ਲਈ ਰਾਹ ਪੱਧਰਾ ਕਰੇਗੀ।

ਪ੍ਰਧਾਨ ਮੰਤਰੀ ਨੇ ਅਸਾਮ ਦੇ ਲੁਮਡਿੰਗ ਵਿਖੇ ਇੱਕ ਨਵੇਂ ਬਣੇ ਡੇਮੂ/ਮੇਮੂ ਸ਼ੈੱਡ ਦਾ ਵੀ ਉਦਘਾਟਨ ਕੀਤਾ। ਇਹ ਨਵੀਂ ਸੁਵਿਧਾ ਇਸ ਖੇਤਰ ਵਿੱਚ ਪਰਿਚਾਲਿਤ ਡੇਮੂ ਰੇਕ ਦੀ ਦੇਖ-ਰੇਖ ਵਿੱਚ ਮਦਦ ਕਰੇਗੀ ਇਸ ਨਾਲ ਬਿਹਤਰ ਪਰਿਚਾਲਨ ਸਮਰੱਥਾ ਨੂੰ ਹੁਲਾਰਾ ਮਿਲੇਗਾ। 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • Jyoti biswas December 29, 2023

    🚩♥️🙏😊
  • Ramesh December 05, 2023

    Jai Hind
  • Santhoshpriyan E October 01, 2023

    Jai hind
  • Ranoj Pegu July 01, 2023

    Namo Namo
  • Sujit Tiru June 05, 2023

    Good my Gernfhadre
  • Sidharthan Puthanveetil June 04, 2023

    Congratulations our PM
  • Ramkrishna Mahanta June 03, 2023

    ram setu
  • Jayakumar G June 02, 2023

    🌺The under-construction Bandra-Versova Sea Link in Mumbai would be named after Veer Savarkar, the revolutionary freedom fighter and Hindutva ideologue.🌺
  • m Ramesh Chandra babu June 01, 2023

    Jai Modiji 🇮🇳🚩👏♥️
  • Bava Ranjith June 01, 2023

    Jai shree ram
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India Doubles GDP In 10 Years, Outpacing Major Economies: IMF Data

Media Coverage

India Doubles GDP In 10 Years, Outpacing Major Economies: IMF Data
NM on the go

Nm on the go

Always be the first to hear from the PM. Get the App Now!
...
PM Modi’s podcast with Lex Fridman now available in multiple languages
March 23, 2025

The Prime Minister, Shri Narendra Modi’s recent podcast with renowned AI researcher and podcaster Lex Fridman is now accessible in multiple languages, making it available to a wider global audience.

Announcing this on X, Shri Modi wrote;

“The recent podcast with Lex Fridman is now available in multiple languages! This aims to make the conversation accessible to a wider audience. Do hear it…

@lexfridman”

Tamil:

Malayalam:

Telugu:

Kannada:

Marathi:

Bangla:

Odia:

Punjabi: