ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਿਸਰ ਅਰਬ ਗਣਰਾਜ ਦੇ ਰਾਸ਼ਟਰਪਤੀ ਅਬਦੇਲ ਫਤਹ ਅਲ-ਸਿਸੀ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਹੈ।
ਰਾਸ਼ਟਰਪਤੀ ਅਬਦੇਲ ਫਤਹ ਅਲ-ਸਿਸੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ’ਤੇ 24-26 ਜਨਵਰੀ 2023 ਤੱਕ ਭਾਰਤ ਦੀ ਸਰਕਾਰੀ ਯਾਤਰਾ ’ਤੇ ਹਨ। ਭਾਰਤ ਦੀ ਆਪਣੀ ਦੂਸਰੀ ਸਰਕਾਰੀ ਯਾਤਰਾ ’ਤੇ ਆਏ ਰਾਸ਼ਟਰਪਤੀ ਸਿਸੀ ਭਾਰਤ ਦੇ 74ਵੇਂ ਗਣਤੰਤਰ ਦਿਵਸ ਦੇ ਮੁਖ ਮਹਿਮਾਨ ਵੀ ਹੋਣਗੇ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਰਾਸ਼ਟਰਪਤੀ ਅਬਦੇਲ ਫਤਹ ਅਲ-ਸਿਸੀ, ਭਾਰਤ ਵਿੱਚ ਤੁਹਾਡਾ ਗਰਮਜੋਸ਼ੀ ਨਾਲ ਸੁਆਗਤ ਹੈ। ਸਾਡੇ ਗਣਤੰਤਰ ਦਿਵਸ ਸਮਾਰੋਹ ਦੇ ਮੁਖ ਮਹਿਮਾਨ ਦੇ ਰੂਪ ਵਿੱਚ ਭਾਰਤ ਦੀ ਤੁਹਾਡੀ ਇਤਿਹਾਸਿਕ ਯਾਤਰਾ ਸਾਰੇ ਭਾਰਤੀਆਂ ਦੇ ਲਈ ਬੇਹੱਦ ਖੁਸ਼ੀ ਦੀ ਗੱਲ ਹੈ। ਕੱਲ੍ਹ ਦੀ ਸਾਡੀ ਵਾਰਤਾ ਦੇ ਲਈ ਉਤਸੁਕ ਹਾਂ। @AlsisiOfficial”
Warm welcome to India, President Abdel Fattah el-Sisi. Your historic visit to India as Chief Guest for our Republic Day celebrations is a matter of immense happiness for all Indians. Look forward to our discussions tomorrow. @AlsisiOfficial
— Narendra Modi (@narendramodi) January 24, 2023