ਉਨ੍ਹਾਂ ਨੇ ਸ਼ਿੰਜ਼ੋ ਆਬੇ ਦੇ ਪ੍ਰਤੀ ਗਹਿਰਾ ਸਨਮਾਨ ਦਰਸਾਉਂਦੇ ਹੋਏ 09 ਜੁਲਾਈ 2022 ਨੂੰ ਇੱਕ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੀ ਦੁਖਦਾਈ ਮੌਤ 'ਤੇ ਸਦਮੇ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੀ ਮੋਦੀ ਨੇ ਸ਼੍ਰੀ ਆਬੇ ਦੇ ਨਾਲ ਆਪਣੀ ਸਾਂਝ ਅਤੇ ਦੋਸਤੀ ਨੂੰ ਵੀ ਯਾਦ ਕੀਤਾ ਅਤੇ ਭਾਰਤ-ਜਪਾਨ ਸਬੰਧਾਂ ਨੂੰ ਵਿਸ਼ੇਸ਼ ਰਣਨੀਤਕ ਅਤੇ ਆਲਮੀ ਸਾਂਝੇਦਾਰੀ ਦੇ ਪੱਧਰ ਤੱਕ ਉੱਚਾ ਉਠਾਉਣ ਦੇ ਲਈ ਕੀਤੇ ਵੱਡੇ ਯੋਗਦਾਨ 'ਤੇ ਟਿੱਪਣੀ ਕੀਤੀ। ਸ਼੍ਰੀ ਮੋਦੀ ਨੇ ਸ਼ਿੰਜ਼ੋ ਆਬੇ ਦੇ ਪ੍ਰਤੀ ਗਹਿਰੇ ਸਨਮਾਨ ਵਜੋਂ 9 ਜੁਲਾਈ, 2022 ਨੂੰ ਇੱਕ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਟੋਕੀਓ ਵਿੱਚ ਆਪਣੀ ਤਾਜ਼ਾ ਮੀਟਿੰਗ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ।

ਲੜੀਵਾਰ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਮੈਂ ਆਪਣੇ ਸਭ ਤੋਂ ਪਿਆਰੇ ਮਿੱਤਰ, ਸ਼ਿੰਜ਼ੋ ਆਬੇ ਦੇ ਦੁਖਦ ਅਕਾਲ ਚਲਾਣੇ 'ਤੇ ਸਦਮੇ ਵਿੱਚ ਅਤੇ ਦੁਖੀ ਹਾਂ, ਜੋ ਸ਼ਬਦਾਂ ਤੋਂ ਪਰ੍ਹੇ ਹੈ। ਉਹ ਇੱਕ ਸ਼ਾਨਦਾਰ ਆਲਮੀ ਰਾਜਨੇਤਾ, ਇੱਕ ਬੇਮਿਸਾਲ ਨੇਤਾ ਅਤੇ ਇੱਕ ਕਮਾਲ ਦੇ ਪ੍ਰਸ਼ਾਸਕ ਸਨ। ਉਨ੍ਹਾਂ ਜਪਾਨ ਅਤੇ ਦੁਨੀਆ ਨੂੰ ਇੱਕ ਬਿਹਤਰ ਸਥਾਨ ਬਣਾਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।”

“ਮਿਸਟਰ ਆਬੇ ਨਾਲ ਮੇਰੀ ਸਾਂਝ ਕਈ ਸਾਲ ਪੁਰਾਣੀ ਹੈ। ਮੈਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਤੋਂ ਉਨ੍ਹਾਂ ਨੂੰ ਜਾਣਦਾ ਸਾਂ ਅਤੇ ਮੇਰੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਾਡੀ ਦੋਸਤੀ ਜਾਰੀ ਰਹੀ। ਅਰਥਵਿਵਸਥਾ ਅਤੇ ਆਲਮੀ ਮਾਮਲਿਆਂ 'ਤੇ ਉਨ੍ਹਾਂ ਦੀ ਡੂੰਘੀ ਸੂਝ-ਬੂਝ ਨੇ ਹਮੇਸ਼ਾ ਮੇਰੇ 'ਤੇ ਡੂੰਘਾ ਪ੍ਰਭਾਵ ਪਾਇਆ।”

“ਜਪਾਨ ਦੀ ਮੇਰੀ ਹਾਲੀਆ ਫੇਰੀ ਦੌਰਾਨ, ਮੈਨੂੰ ਸ਼੍ਰੀ ਆਬੇ ਨਾਲ ਦੁਬਾਰਾ ਮਿਲਣ ਅਤੇ ਕਈ ਮੁੱਦਿਆਂ 'ਤੇ ਚਰਚਾ ਕਰਨ ਦਾ ਮੌਕਾ ਮਿਲਿਆ। ਉਹ ਹਮੇਸ਼ਾ ਵਾਂਗ ਬੁੱਧੀਮਾਨ ਅਤੇ ਸਮਝਦਾਰ ਸਨ। ਮੈਨੂੰ ਨਹੀਂ ਪਤਾ ਸੀ ਕਿ ਇਹ ਸਾਡੀ ਆਖਰੀ ਮੁਲਾਕਾਤ ਹੋਵੇਗੀ। ਉਨ੍ਹਾਂ ਦੇ ਪਰਿਵਾਰ ਅਤੇ ਜਪਾਨੀ ਲੋਕਾਂ ਨਾਲ ਮੇਰੀ ਦਿਲੀ ਹਮਦਰਦੀ ਹੈ।”

“ਮਿਸਟਰ ਆਬੇ ਨੇ ਭਾਰਤ-ਜਪਾਨ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਕ ਅਤੇ ਆਲਮੀ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਅੱਜ ਪੂਰਾ ਭਾਰਤ ਜਪਾਨ ਦੇ ਨਾਲ ਸੋਗ ਵਿੱਚ ਹੈ ਅਤੇ ਅਸੀਂ ਇਸ ਔਖੀ ਘੜੀ ਵਿੱਚ ਆਪਣੇ ਜਪਾਨੀ ਭੈਣਾਂ-ਭਰਾਵਾਂ ਨਾਲ ਖੜ੍ਹੇ ਹਾਂ।

“ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਲਈ ਸਾਡੇ ਡੂੰਘੇ ਸਤਿਕਾਰ ਵਜੋਂ 9 ਜੁਲਾਈ, 2022 ਨੂੰ ਇੱਕ ਦਿਨ ਦਾ ਰਾਸ਼ਟਰੀ ਸੋਗ ਹੋਵੇਗਾ।”

“ਟੋਕੀਓ ਵਿੱਚ ਮੇਰੇ ਪਿਆਰੇ ਮਿੱਤਰ ਸ਼ਿੰਜ਼ੋ ਆਬੇ ਨਾਲ ਮੇਰੀ ਸਭ ਤੋਂ ਤਾਜ਼ਾ ਮੁਲਾਕਾਤ ਦੀ ਇੱਕ ਤਸਵੀਰ ਸਾਂਝੀ ਕਰ ਰਿਹਾ ਹਾਂ। ਭਾਰਤ-ਜਪਾਨ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਤੀਬਰ ਰਹਿੰਦਿਆਂ, ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਜਪਾਨ-ਭਾਰਤ ਐਸੋਸੀਏਸ਼ਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ਼ਿਆ ਸੀ।"

 

 

 

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'India Delivers': UN Climate Chief Simon Stiell Hails India As A 'Solar Superpower'

Media Coverage

'India Delivers': UN Climate Chief Simon Stiell Hails India As A 'Solar Superpower'
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 16 ਫਰਵਰੀ 2025
February 16, 2025

Appreciation for PM Modi’s Steps for Transformative Governance and Administrative Simplification