ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਪੈਰਾਲਿੰਪਿਕ ਦਲ ਦੁਆਰਾ ਸਾਡੇ ਦੇਸ਼ ਦੇ ਲਈ ਪੈਰਾਲਿੰਪਿਕਸ ਵਿੱਚ ਹੁਣ ਤੱਕ ਦੇ ਸਭ ਤੋਂ ਅਧਿਕ ਮੈਡਲ ਜਿੱਤਣ ਦਾ ਰਿਕਾਰਡ ਕਾਇਮ ਕਰਨ ‘ਤੇ ਬਹੁਤ ਮਾਣ ਅਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਸ਼੍ਰੀ ਮੋਦੀ ਨੇ ਖਿਡਾਰੀਆਂ ਦੇ ਸਮਰਪਣ ਅਤੇ ਜਨੂਨ ਦੀ ਪ੍ਰਸ਼ੰਸਾ ਕੀਤੀ ਅਤੇ ਹਰੇਕ ਖਿਡਾਰੀ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਉਪਲਬਧੀਆਂ ਲਈ ਵਧਾਈਆਂ ਦਿੱਤੀਆਂ।
ਇੱਕ ਐਕਸ(X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਭਾਰਤ ਨੂੰ ਮਾਣ ਅਤੇ ਖੁਸ਼ੀ ਹੈ!
ਸਾਡੇ ਅਸਾਧਾਰਣ ਪੈਰਾਲਿੰਪਿਕ ਦਲ ਨੇ ਕਿਸੇ ਪੈਰਾਲਿੰਪਿਕਸ ਵਿੱਚ ਸਾਡੇ ਦੇਸ਼ ਦੇ ਲਈ ਹੁਣ ਤੱਕ ਦੇ ਸਭ ਤੋਂ ਅਧਿਕ ਮੈਡਲ ਜਿੱਤਣ ਦਾ ਰਿਕਾਰਡ ਕਾਇਮ ਕੀਤਾ ਹੈ। ਇਹ ਸਾਡੇ ਖਿਡਾਰੀਆਂ ਦੇ ਸਮਰਪਣ, ਜਨੂਨ ਅਤੇ ਦ੍ਰਿੜ੍ਹ ਸੰਕਲਪ ਨੂੰ ਦਰਸਾਉਂਦਾ ਹੈ। ਹਰੇਕ ਖਿਡਾਰੀ ਨੂੰ ਵਧਾਈਆਂ।
#Cheer4Bharat”
India is proud and delighted!
— Narendra Modi (@narendramodi) September 4, 2024
Our incredible Paralympic contingent has set a record for the highest ever medals for our country in any Paralympics. This shows the dedication, passion and determination of our athletes. Congrats to each and every player. #Cheer4Bharat