ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਆਦਿ ਮਹੋਤਸਵ’ ਵਿੱਚ ਵਿਆਪਕ ਰੁਚੀ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਉਨ੍ਹਾਂ ਨੇ ਇਹ ਪ੍ਰਤੀਕਿਰਿਆ ਲੋਕ ਸਭਾ ਸਾਂਸਦ ਡਾ. ਭੋਲਾ ਸਿੰਘ ਦੇ ਉਸ ਟਵੀਟ ਥ੍ਰੈਡ ਦਾ ਜਵਾਬ ਵਿਅਕਤ ਕੀਤਾ ਜਿਸ ਵਿੱਚ ਸ਼੍ਰੀ ਸਿੰਘ ਨੇ ਆਪਣੇ ਆਦਿ ਮਹੋਤਸਵ ਵਿੱਚ ਆਉਣ ਦੀ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਸੀ ਇਹ ਬਹੁਤ ਬਿਹਤਰ ਤਰੀਕੇ ਨਾਲ ਆਯੋਜਿਤ ਕੀਤਾ ਗਿਆ ਹੈ, ਜਿੱਥੇ ਤੁਹਾਨੂੰ ਪੂਰੇ ਭਾਰਤ ਦੀ ਆਦਿਵਾਸੀ ਸੰਸਕ੍ਰਿਤੀ (ਸੱਭਿਆਚਾਰ) ਦੀ ਅਦਭੁਤ ਪ੍ਰਸਤੁਤੀ ਦੇਖਣ ਨੂੰ ਮਿਲੇਗੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਹ ਦੇਖ ਕੇ ਚੰਗਾ ਲੱਗਿਆ ਕਿ ਤੁਸੀਂ ‘ਆਦਿ ਮਹੋਤਸਵ’ ਵਿੱਚ ਇਤਨੀ ਰੁਚੀ ਲਈ। ਆਦਿਵਾਸੀ ਸਮਾਜ ਦੀ ਸੰਸਕ੍ਰਿਤੀ (ਸੱਭਿਆਚਾਰ) ਅਤੇ ਉਨ੍ਹਾਂ ਦੇ ਖਾਣਪਾਨ ਨਾਲ ਜੁੜਿਆ ਤੁਹਾਡਾ ਅਨੁਭਵ ਉਤਸ਼ਾਹ ਵਧਾਉਣ ਵਾਲਾ ਹੈ।”
यह देखकर अच्छा लगा कि आपने ‘आदि महोत्सव’ में इतनी रुचि ली। आदिवासी समाज की संस्कृति और उनके खानपान से जुड़ा आपका अनुभव उत्साह बढ़ाने वाला है। https://t.co/Gr8wzWKirW
— Narendra Modi (@narendramodi) February 23, 2023