ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ-ਮੇਹਸਾਣਾ (64.27 ਕਿਲੋਮੀਟਰ) ਗੇਜ ਪਰਿਵਰਤਨ ਪ੍ਰੋਜੈਕਟ ਪੂਰਾ ਹੋਣ ‘ਤੇ ਖੁਸ਼ੀ ਵਿਅਕਤ ਕੀਤੀ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਇਹ ਵਪਾਰ ਅਤੇ ਸੰਪਰਕ ਦੀ ਦ੍ਰਿਸ਼ਟੀ ਤੋਂ ਬਹੁਤ ਅੱਛਾ ਸਾਬਤ ਹੋਵੇਗਾ।
ਇਹ ਪ੍ਰੋਜੈਕਟ ਟ੍ਰੇਨ ਸੰਚਾਲਨ ਨੂੰ ਸੁਚਾਰੂ ਕਰੇਗਾ, ਅਹਿਮਦਾਬਾਦ ਅਤੇ ਮੇਹਸਾਣਾ ਦੇ ਦਰਮਿਆਨ ਯਾਤਰਾ ਦੇ ਸਮੇਂ ਨੂੰ ਘੱਟ ਕਰੇਗਾ ਅਤੇ ਪ੍ਰਮੁੱਖ ਅਹਿਮਦਾਬਾਦ- ਦਿੱਲੀ ਮਾਰਗ ‘ਤੇ ਮਾਲ ਢੁਆਈ ਦੀ ਸਮਰੱਥਾ ਵਧਾਏਗਾ।
ਰੇਲ ਮੰਤਰੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਵਪਾਰ ਅਤੇ ਸੰਪਰਕ ਦੇ ਲਈ ਮਹੱਤਵਪੂਰਨ।”
Great for commerce and connectivity. https://t.co/qxV2jwKz9r
— Narendra Modi (@narendramodi) March 6, 2023