ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ਇੰਡ-ਆਸ ਈਸੀਟੀਏ) ਦੇ ਅੱਜ ਲਾਗੂ ਹੋਣ 'ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਾਡੀ ‘ਵਿਆਪਕ ਰਣਨੀਤਕ ਸਾਂਝੇਦਾਰੀ’ ਦੇ ਲਈ ਇੱਕ ਇਤਿਹਾਸਿਕ ਪਲ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ, ਸ਼੍ਰੀ ਐਂਥਨੀ ਅਲਬਾਨੀਜ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ;
''ਇਸ ਗੱਲ ‘ਤੇ ਅਤਿਅੰਤ ਪ੍ਰਸੰਨ ਹਾਂ ਕਿ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ (ਇੰਡ-ਆਸ ਈਸੀਟੀਏ) ਅੱਜ ਲਾਗੂ ਹੋ ਰਿਹਾ ਹੈ। ਇਹ ਸਾਡੀ ਵਿਆਪਕ ਰਣਨੀਤਕ ਸਾਂਝੇਦਾਰੀ ਦੇ ਲਈ ਇੱਕ ਇਤਿਹਾਸਿਕ ਪਲ ਹੈ। ਇਹ ਸਾਡੇ ਵਪਾਰ ਅਤੇ ਆਰਥਿਕ ਸਬੰਧਾਂ ਦੀਆਂ ਵਿਆਪਕ ਸੰਭਾਵਨਾਵਾਂ ਨੂੰ ਖੋਲ੍ਹੇਗਾ ਅਤੇ ਦੋਨਾਂ ਹੀ ਦੇਸ਼ਾਂ ਵਿੱਚ ਕਾਰੋਬਾਰ ਨੂੰ ਕਾਫੀ ਹੁਲਾਰਾ ਮਿਲੇਗਾ। ਭਾਰਤ ਵਿੱਚ ਜਲਦੀ ਹੀ ਤੁਹਾਡਾ ਸੁਆਗਤ ਕਰਨ ਦੇ ਲਈ ਉਤਸੁਕ ਹਾਂ। @AlboMP''
Glad that IndAus ECTA is entering into force today. It is a watershed moment for our Comprehensive Strategic Partnership. It will unlock the enormous potential of our trade and economic ties and boost businesses on both sides. Look forward to welcoming you in India soon. @AlboMP https://t.co/aBGKvKCtZq
— Narendra Modi (@narendramodi) December 29, 2022