ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਸਿਹਤ ਦਿਵਸ ਦੇ ਅਵਸਰ ‘ਤੇ ਸਾਡੀ ਧਰਾ ਨੂੰ ਸਵਸਥ ਬਣਾਉਣ ਦੇ ਲਈ ਅਣਥੱਕ ਮਿਹਨਤ ਕਰਨ ਵਾਲਿਆਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਹੈ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਆ ਦੇ ਇੱਕ ਟਵੀਟ ‘ਤੇ ਆਪਣੀ ਪ੍ਰਤੀਕਿਰਿਆ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਵਿਸ਼ਵ ਸਿਹਤ ਦਿਵਸ ‘ਤੇ ਅਸੀਂ ਉਨ੍ਹਾਂ ਸਾਰੇ ਲੋਕਾਂ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹਾਂ, ਜੋ ਸਾਡੀ ਧਰਤੀ ਨੂੰ ਸਵਸਥ ਬਣਾਏ ਰੱਖਣ ਦੇ ਲਈ ਕੰਮ ਕਰਦੇ ਹਨ।
ਸਾਡੀ ਸਰਕਾਰ ਸਿਹਤ ਸੇਵਾ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਵਿਸਤਾਰ ਦੇਣ ਅਤੇ ਲੋਕਾਂ ਨੂੰ ਗੁਣਵੱਤਾਪੂਰਨ ਸਿਹਤ ਸੇਵਾਵਾਂ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਲਗਾਤਾਰ ਪ੍ਰਯਤਨ ਕਰਦੀ ਰਹੇਗੀ।”
On World Health Day, we express gratitude to all those who work to make our planet healthier.
— Narendra Modi (@narendramodi) April 7, 2023
Our Government will continue working to augment health infrastructure and ensure quality healthcare to the people. https://t.co/F0OcqOlcCr