ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਲਈ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਹੈ।
ਰਾਸ਼ਟਰਪਤੀ ਨੂੰ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;
“ਸਤਿਕਾਰਯੋਗ @rashtrapatibhvn ਜੀ, ਤੁਹਾਡੀਆਂ ਸ਼ੁਭਕਾਮਨਾਵਾਂ ਲਈ ਬਹੁਤ-ਬਹੁਤ ਧੰਨਵਾਦ! ਤੁਹਾਡਾ ਪ੍ਰੇਰਕ ਮਾਰਗਦਰਸ਼ਨ ਆਤਮਨਿਰਭਰ ਅਤੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਬਹੁਤ ਉਤਸ਼ਾਹਿਤ ਕਰਨ ਵਾਲਾ ਹੈ। ਦੇਸ਼ ਅਤੇ ਦੇਸ਼ਵਾਸੀਆਂ ਪ੍ਰਤੀ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ।”
माननीय @rashtrapatibhvn जी, आपकी शुभकामनाओं के लिए हृदय से बहुत-बहुत आभार! आपका प्रेरक मार्गदर्शन आत्मनिर्भर और विकसित भारत के संकल्प को साकार करने में बहुत उत्साहित करने वाला है। देश और देशवासियों के प्रति हम अपने दायित्व को पूरा करने में कोई कोर-कसर नहीं छोड़ेंगे। https://t.co/GAjjpc7ElJ
— Narendra Modi (@narendramodi) September 17, 2024
ਉਪ ਰਾਸ਼ਟਰਪਤੀ ਨੂੰ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;
“ਮੈਂ ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦੀ ਹਾਂ, ਵੀਪੀ ਜਗਦੀਪ ਧਨਖੜ ਜੀ। ਮੈਂ ਵੱਖ-ਵੱਖ ਮੁੱਦਿਆਂ 'ਤੇ ਤੁਹਾਡੇ ਮਾਰਗਦਰਸ਼ਨ ਅਤੇ ਸੂਝ-ਬੂਝ ਦੀ ਵੀ ਕਦਰ ਕਰਦਾ ਹਾਂ।”
I am grateful for your wishes, VP Jagdeep Dhankhar Ji. I also cherish your guidance and insights on various issues. https://t.co/8jG8XvAFg3
— Narendra Modi (@narendramodi) September 17, 2024
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀ ਹਰ ਉਸ ਵਿਅਕਤੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੇ ਜਨਮ ਦਿਨ 'ਤੇ ਆਪਣੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਮੈਂ ਹਰ ਉਸ ਵਿਅਕਤੀ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਇਹ ਪਿਆਰ ਮੈਨੂੰ ਲੋਕਾਂ ਲਈ ਲਗਾਤਾਰ ਮਿਹਨਤ ਕਰਦੇ ਰਹਿਣ ਲਈ ਅਥਾਹ ਤਾਕਤ ਦਿੰਦਾ ਹੈ।
ਪ੍ਰਧਾਨ ਮੰਤਰੀ ਨੇ ਐਕਸ ਪੋਸਟ ਵਿੱਚ ਕਿਹਾ;
“ਲੋਕਾਂ ਤੋਂ ਇੰਨਾ ਨਿੱਘ ਪ੍ਰਾਪਤ ਕਰਕੇ ਨਿਮਰ ਅਤੇ ਸਨਮਾਨਿਤ ਮਹਿਸੂਸ ਕਰਦਾ ਹਾਂ।
ਮੈਂ ਹਰ ਉਸ ਵਿਅਕਤੀ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਹ ਪਿਆਰ ਮੈਨੂੰ ਲੋਕਾਂ ਲਈ ਲਗਾਤਾਰ ਮਿਹਨਤ ਕਰਦੇ ਰਹਿਣ ਲਈ ਅਥਾਹ ਤਾਕਤ ਦਿੰਦਾ ਹੈ।
ਇਹ ਉਹ ਸਮਾਂ ਵੀ ਹੈ, ਜਦੋਂ ਸਾਡਾ ਤੀਸਰਾ ਕਾਰਜਕਾਲ 100 ਦਿਨ ਪੂਰੇ ਕਰ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਪਿਛਲੇ 100 ਦਿਨ ਲੋਕ-ਪੱਖੀ ਅਤੇ ਵਿਕਾਸ ਮੁਖੀ ਫੈਸਲਿਆਂ ਦੀ ਇੱਕ ਲੜੀ ਦੁਆਰਾ ਚਿੰਨ੍ਹਿਤ ਕੀਤੇ ਗਏ ਹਨ, ਜੋ ਵਿਕਸਿਤ ਭਾਰਤ ਦੇ ਨਿਰਮਾਣ ਦੇ ਸਾਡੇ ਯਤਨਾਂ ਵਿੱਚ ਮਜ਼ਬੂਤੀ ਨੂੰ ਵਧਾਏਗਾ।
ਅੱਜ ਬਹੁਤ ਸਾਰੇ ਲੋਕਾਂ ਨੇ ਸਮਾਜ ਸੇਵਾ ਦੇ ਯਤਨਾਂ ਵਿੱਚ ਹਿੱਸਾ ਲਿਆ ਹੈ। ਮੈਂ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ ਅਤੇ ਇਨ੍ਹਾਂ ਯਤਨਾਂ ਲਈ ਸ਼ਲਾਘਾ ਕਰਦਾ ਹਾਂ।”
Humbled and honoured to receive so much warmth from people.
— Narendra Modi (@narendramodi) September 17, 2024
I thank each and every person who has conveyed birthday greetings to me. This affection gives me immense strength to keep working harder for the people.
This is also the time our third term completes 100 days. I am…