ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੇਘਾਲਿਆ ਨੂੰ ਪਹਿਲੀ ਵਾਰ ਇਲੈਕਟ੍ਰਿਕ ਟ੍ਰੇਨ ਪ੍ਰਾਪਤ ਹੋਣ ’ਤੇ ਆਪਣੀ ਪ੍ਰਸੰਨਤਾ ਵਿਅਕਤ ਕੀਤੀ ਹੈ। ਭਾਰਤੀ ਰੇਲਵੇ ਨੇ ਅਭਯਪੁਰੀ– ਪੰਚਰਤਨ ਅਤੇ ਦੁਧਨਾਈ- ਮੇਂਦੀਪਥਾਰ ਦੇ ਦਰਮਿਆਨ ਮਹੱਤਵਪੂਰਨ ਸੈਕਸ਼ਨਾਂ ਉੱਤੇ ਬਿਜਲੀਕਰਣ ਦਾ ਕਾਰਜ ਪੂਰਾ ਕੀਤਾ ਹੈ ।
ਪੀਆਈਬੀ ਮੇਘਾਲਿਆ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ; “ਮੇਘਾਲਿਆ ਅਤੇ ਉੱਤਰ ਪੂਰਬ ਵਿੱਚ ਕਨੈਕਟੀਵਿਟੀ ਨੂੰ ਅੱਗੇ ਵਧਾਉਣ ਲਈ ਇਹ ਕਾਫੀ ਚੰਗੀ ਖ਼ਬਰ ਹੈ।”
Wonderful news for Meghalaya and furthering connectivity in the Northeast. https://t.co/AZjPuBr2Ul
— Narendra Modi (@narendramodi) March 17, 2023