ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰੋਜ਼ਗਾਰ ਮੇਲੇ (Rozgar Mela) ਨੂੰ ਸੰਬੋਧਨ ਕੀਤਾ ਅਤੇ ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਅਧਿਕ ਨਿਯੁਕਤੀ ਪੱਤਰ ਸੌਂਪੇ। ਇਹ ਰੋਜ਼ਗਾਰ ਮੇਲਾ (Rozgar Mela) ਰੋਜ਼ਗਾਰ ਸਿਰਜਣਾ ਨੂੰ ਪ੍ਰਾਥਮਿਕਤਾ ਦੇਣ ਦੇ ਪ੍ਰਤੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ। ਇਹ ਰਾਸ਼ਟਰ-ਨਿਰਮਾਣ (nation-building) ਵਿੱਚ ਯੋਗਦਾਨ ਦੇਣ ਦੇ ਸਾਰਥਕ ਅਵਸਰ ਪ੍ਰਦਾਨ ਕਰਕੇ ਨੌਜਵਾਨਾਂ ਨੂੰ ਸਸ਼ਕਤ ਬਣਾਵੇਗਾ।
ਇਸ ਅਵਸਰ ‘ਤੇ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਧਨਤੇਰਸ (Dhanteras) ਦੇ ਸ਼ੁਭ ਅਵਸਰ ਦਾ ਉਲੇਖ ਕੀਤਾ ਅਤੇ ਇਸ ਅਵਸਰ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੱਥ ਨੂੰ ਰੇਖਾਂਕਿਤ ਕਰਦੇ ਹੋਏ ਕਿ ਇਸ ਵਰ੍ਹੇ ਦੀ ਦੀਵਾਲੀ ਵਿਸ਼ੇਸ਼ ਹੋਵੇਗੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਦੀਵਾਲੀ ਹੈ ਜਦੋਂ ਭਗਵਾਨ ਸ਼੍ਰੀ ਰਾਮ (Lord Shri Ram) 500 ਵਰ੍ਹਿਆਂ ਦੇ ਬਾਅਦ ਅਯੁੱਧਿਆ (Ayodhya) ਵਿੱਚ ਆਪਣੇ ਸ਼ਾਨਦਾਰ ਮੰਦਿਰ ਵਿੱਚ ਬਿਰਾਜਮਾਨ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਕਈ ਪੀੜ੍ਹੀਆਂ ਨੇ ਇਸ ਦੀਵਾਲੀ ਦਾ ਇੰਤਜ਼ਾਰ ਕੀਤਾ ਹੈ , ਜਦਕਿ ਕਈ ਲੋਕਾਂ ਨੇ ਇਸ ਦੇ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਹੈ ਜਾਂ ਕਸ਼ਟਾਂ ਦਾ ਸਾਹਮਣਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਵਰਤਮਾਨ ਪੀੜ੍ਹੀ ਅਜਿਹੇ ਸਮਾਰੋਹਾਂ ਨੂੰ ਦੇਖਣ ਅਤੇ ਉਨ੍ਹਾਂ ਦਾ ਹਿੱਸਾ ਬਣਨ ਦੀ ਦ੍ਰਿਸ਼ਟੀ ਤੋਂ ਬੇਹੱਦ ਭਾਗਸ਼ਾਲੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਉਤਸਵ ਦੇ ਮਾਹੌਲ ਵਿੱਚ 51,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਲਈ ਨਿਯੁਕਤੀ ਪੱਤਰ ਸੌਂਪੇ ਜਾ ਰਹੇ ਹਨ। ਉਨ੍ਹਾਂ ਨੇ ਨਵੇਂ ਰਿਕਰੂਟਸ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਲੱਖਾਂ ਨੌਜਵਾਨਾਂ ਨੂੰ ਸਥਾਈ ਸਰਕਾਰੀ ਨੌਕਰੀਆਂ ਪ੍ਰਦਾਨ ਕਰਨਾ ਇੱਕ ਪਰੰਪਰਾ ਰਹੀ ਹੈ, ਜੋ ਨਿਰੰਤਰ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਅਤੇ ਐੱਨਡੀਏ ਦੇ ਸਹਿਯੋਗੀ ਦਲਾਂ (BJP and NDA allies) ਦੁਆਰਾ ਸ਼ਾਸਿਤ ਰਾਜਾਂ ਵਿੱਚ ਭੀ ਲੱਖਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਨਵਗਠਿਤ ਸਰਕਾਰ ਦੁਆਰਾ 26,000 ਨੌਜਵਾਨਾਂ ਨੂੰ ਨੌਕਰੀ ਪ੍ਰਦਾਨ ਕੀਤੇ ਜਾਣ ਨਾਲ ਹਰਿਆਣਾ ਵਿੱਚ ਉਤਸਵ ਦਾ ਮਾਹੌਲ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਬਿਨਾ ਕਿਸੇ ਖਰਚ ਜਾਂ ਸਿਫ਼ਾਰਸ਼ ਦੇ ਨੌਕਰੀਆਂ ਦੇਣ ਦੇ ਮਾਮਲੇ ਵਿੱਚ ਹਰਿਆਣਾ ਦੀ ਉਨ੍ਹਾਂ ਦੀ ਸਰਕਾਰ ਦੀ ਇੱਕ ਵਿਸ਼ੇਸ਼ ਪਹਿਚਾਣ ਹੈ। ਉਨ੍ਹਾਂ ਨੇ ਹਰਿਆਣਾ ਦੇ ਉਨ੍ਹਾਂ 26,000 ਨੌਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਜਿਨ੍ਹਾਂ ਨੂੰ ਅੱਜ ਦੇ ਰੋਜ਼ਗਾਰ ਮੇਲੇ (Rozgar Mela) ਵਿੱਚ 51,000 ਨੌਕਰੀਆਂ ਦੇ ਅਤਿਰਿਕਤ ਨਿਯੁਕਤੀ ਪੱਤਰ ਸੌਂਪੇ ਜਾਣਗੇ।
ਪ੍ਰਧਾਨ ਮੰਤਰੀ ਨੇ ਸਰਕਾਰ ਦੀ ਇਸ ਪ੍ਰਤੀਬੱਧਤਾ ਨੂੰ ਦੁਹਰਾਇਆ ਕਿ ਦੇਸ਼ ਦੇ ਨੌਜਵਾਨਾਂ ਨੂੰ ਅਧਿਕ ਤੋਂ ਅਧਿਕ ਰੋਜ਼ਗਾਰ ਮਿਲੇ। ਇਸ ਤੱਥ ਦਾ ਉਲੇਖ ਕਰਦੇ ਹੋਏ ਕਿ ਸਰਕਾਰ ਦੀਆਂ ਨੀਤੀਆਂ ਅਤੇ ਨਿਰਣਿਆਂ ਦਾ ਰੋਜ਼ਗਾਰ ਸਿਰਜਣਾ ‘ਤੇ ਸਿੱਧਾ ਪ੍ਰਭਾਵ ਪੈਂਦਾ ਹੈ, ਪ੍ਰਧਾਨ ਮੰਤਰੀ ਨੇ ਐਕਸਪ੍ਰੈੱਸਵੇ, ਰਾਜਮਾਰਗਾਂ, ਸੜਕਾਂ, ਰੇਲ, ਬੰਦਰਗਾਹਾਂ, ਹਵਾਈ ਅੱਡਿਆਂ ਦੇ ਵਿਕਾਸ, ਫਾਇਬਰ ਕੇਬਲ ਵਿਛਾਉਣ, ਮੋਬਾਈਲ ਟਾਵਰਾਂ ਦੀ ਸਥਾਪਨਾ ਅਤੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਨਵੇਂ ਉਦਯੋਗਾਂ ਦੇ ਵਿਸਤਾਰ ‘ਤੇ ਪ੍ਰਕਾਸ਼ ਪਾਇਆ। ਪਾਣੀ ਅਤੇ ਗੈਸ ਦੇ ਪਾਇਪਲਾਇਨਾਂ ਵਿਛਾਉਣ, ਨਵੇਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਸਥਾਪਨਾ ਅਤੇ ਬੁਨਿਆਦੀ ਢਾਂਚੇ ‘ਤੇ ਖਰਚ ਕਰਕੇ ਲੌਜਿਸਟਿਕਸ ਲਾਗਤ ਨੂੰ ਘੱਟ ਕਰਨ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਨਾ ਕੇਵਲ ਨਾਗਰਿਕਾਂ ਨੂੰ ਲਾਭ ਹੋ ਰਿਹਾ ਹੈ ਬਲਕਿ ਰੋਜ਼ਗਾਰ ਦੇ ਨਵੇਂ ਅਵਸਰ ਭੀ ਸਿਰਜ ਹੋ ਰਹੇ ਹਨ।
ਗੁਜਰਾਤ ਦੇ ਵਡੋਦਰਾ ਦੀ ਆਪਣੀ ਕੱਲ੍ਹ ਦੀ ਯਾਤਰਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰੱਖਿਆ ਖੇਤਰ ਦੇ ਲਈ ਇੱਕ ਏਅਰਕ੍ਰਾਫਟ ਮੈਨੂਫੈਕਚਰਿੰਗ ਫੈਸਿਲਿਟੀ (aircraft manufacturing facility) ਦੇ ਉਦਘਾਟਨ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਹਜ਼ਾਰਾਂ ਨਾਗਰਿਕਾਂ ਨੂੰ ਪ੍ਰਤੱਖ ਰੋਜ਼ਗਾਰ ਮਿਲੇਗਾ, ਜਦਕਿ ਐੱਮਐੱਸਐੱਮਈ ਉਦਯੋਗਾਂ(MSME industries) ਨੂੰ ਪੁਰਜ਼ਿਆਂ ਅਤੇ ਹੋਰ ਉਪਕਰਣਾਂ ਦੇ ਨਿਰਮਾਣ ਨਾਲ ਭਾਰੀ ਲਾਭ ਹੋਵੇਗਾ ਅਤੇ ਇਸ ਨਾਲ ਸਪਲਾਈ ਚੇਨਸ ਦਾ ਇੱਕ ਬੜਾ ਨੈੱਟਵਰਕ ਤਿਆਰ ਹੋਵੇਗਾ। ਇਸ ਬਾਤ ਦਾ ਉਲੇਖ ਕਰਦੇ ਹੋਏ ਕਿ ਇੱਕ ਏਅਰਕ੍ਰਾਫਟ ਵਿੱਚ 15,000 ਤੋਂ 25,000 ਪੁਰਜ਼ੇ ਹੁੰਦੇ ਹਨ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਹਜ਼ਾਰਾਂ ਛੋਟੇ ਕਾਰਖਾਨੇ ਇੱਕ ਬੜੇ ਕਾਰਖਾਨੇ ਦੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਣਗੇ, ਜਿਸ ਨਾਲ ਭਾਰਤ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼-MSMEs) ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਭੀ ਕੋਈ ਯੋਜਨਾ ਸ਼ੁਰੂ ਕੀਤੀ ਜਾਂਦੀ ਹੈ, ਤਾਂ ਕੇਵਲ ਨਾਗਰਿਕਾਂ ਨੂੰ ਮਿਲਣ ਵਾਲੇ ਲਾਭਾਂ ‘ਤੇ ਧਿਆਨ ਕੇਂਦ੍ਰਿਤ ਨਹੀਂ ਕੀਤਾ ਜਾਂਦਾ ਹੈ, ਬਲਕਿ ਵਿਆਪਕ ਦਾਇਰੇ ਵਿੱਚ ਸੋਚ ਕੇ ਇਸ ਨੂੰ ਇੱਕ ਮਾਧਿਅਮ ਦੇ ਰੂਪ ਵਿੱਚ ਉਪਯੋਗ ਕਰਕੇ ਰੋਜ਼ਗਾਰ ਸਿਰਜਣਾ ਦਾ ਇੱਕ ਸੰਪੂਰਨ ਈਕੋਸਿਸਟਮ ਵਿਕਸਿਤ ਕੀਤਾ ਜਾਂਦਾ ਹੈ। ਪੀਐੱਮ ਸੂਰਯਘਰ ਮੁਫ਼ਤ ਬਿਜਲੀ ਯੋਜਨਾ (PM Suryaghar Muft Bijli Yojana) ਦੀ ਉਦਾਹਰਣ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਦੇ ਦੌਰਾਨ ਲਗਭਗ ਦੋ ਕਰੋੜ ਗ੍ਰਾਹਕਾਂ ਨੇ ਇਸ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਕਰਵਾਈ ਹੈ, 9,000 ਤੋਂ ਅਧਿਕ ਵਿਕ੍ਰੇਤਾ ਇਸ ਯੋਜਨਾ ਨਾਲ ਜੁੜੇ ਹਨ, ਪੰਜ ਲੱਖ ਤੋਂ ਅਧਿਕ ਘਰਾਂ ਵਿੱਚ ਸੋਲਰ ਪੈਨਲ ਪਹਿਲੇ ਹੀ ਲਗਾਏ ਜਾ ਚੁੱਕੇ ਹਨ। ਨਿਕਟ ਭਵਿੱਖ ਵਿੱਚ ਇਸ ਯੋਜਨਾ ਦੇ ਤਹਿਤ ਮਾਡਲ ਦੇ ਰੂਪ ਵਿੱਚ 800 ਸੌਰ ਪਿੰਡ (Solar villages) ਬਣਾਉਣ ਦੀ ਯੋਜਨਾ ਹੈ। ਉਨ੍ਹਾਂ ਨੇ ਇਹ ਭੀ ਕਿਹਾ ਕਿ ਛਤ ‘ਤੇ ਸੋਲਰ ਊਰਜਾ ਸਥਾਪਿਤ ਕਰਨ ਦੇ ਲਈ 30,000 ਲੋਕਾਂ ਨੇ ਟ੍ਰੇਨਿੰਗ ਭੀ ਲਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਪੀਐੱਮ ਸੂਰਯਘਰ ਮੁਫ਼ਤ ਬਿਜਲੀ ਦੀ ਇਸ ਇੱਕ ਯੋਜਨਾ (one scheme of PM Suryaghar Muft Bijli Yojana) ਨੇ ਦੇਸ਼ ਭਰ ਵਿੱਚ ਨਿਰਮਾਤਾਵਾਂ, ਵਿਕ੍ਰੇਤਾਵਾਂ, ਅਸੈਂਬਲਰਾਂ ਅਤੇ ਮੁਰੰਮਤ ਕਰਨ ਵਾਲਿਆਂ (manufacturers, vendors, assemblers and repairers) ਦੇ ਲਈ ਰੋਜ਼ਗਾਰ ਦੇ ਕਈ ਅਵਸਰ ਸਿਰਜੇ ਹਨ।
ਇਸ ਤੱਥ ਨੂੰ ਰੇਖਾਂਕਿਤ ਕਰਦੇ ਹੋਏ ਕਿ ਭਾਰਤ ਦੇ ਖਾਦੀ ਉਦਯੋਗ (Khadi industry) ਦਾ ਪਿਛਲੇ 10 ਵਰ੍ਹਿਆਂ ਦੇ ਦੌਰਾਨ ਸਰਕਾਰ ਦੀਆਂ ਨੀਤੀਆਂ ਦੇ ਮਾਧਿਅਮ ਨਾਲ ਕਾਇਆਕਲਪ ਹੋ ਗਿਆ ਹੈ ਅਤੇ ਇਸ ਦਾ ਅਸਰ ਪਿੰਡਾਂ ਦੇ ਲੋਕਾਂ ‘ਤੇ ਪੈ ਰਿਹਾ ਹੈ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਖਾਦੀ ਗ੍ਰਾਮਉਦਯੋਗ ਦਾ ਕਾਰੋਬਾਰ (Khadi Gram Udyog’s business) ਅੱਜ 1.5 ਲੱਖ ਕਰੋੜ ਤੋਂ ਅਧਿਕ ਦਾ ਹੋ ਗਿਆ ਹੈ। ਦਸ ਸਾਲ ਪਹਿਲੇ ਦੀ ਸਥਿਤੀ ਨਾਲ ਤੁਲਨਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਖਾਦੀ ਦੀ ਵਿਕਰੀ 400 ਪ੍ਰਤੀਸ਼ਤ ਤੱਕ ਵਧ ਗਈ ਹੈ, ਜਿਸ ਨਾਲ ਕਲਾਕਾਰਾਂ, ਬੁਣਕਰਾਂ ਅਤੇ ਕਾਰੋਬਾਰਾਂ ਨੂੰ ਲਾਭ ਹੋਇਆ ਹੈ ਅਤੇ ਰੋਜ਼ਗਾਰ ਦੇ ਨਵੇਂ ਅਵਸਰ ਭੀ ਸਿਰਜੇ ਗਏ ਹਨ। ਸ਼੍ਰੀ ਮੋਦੀ ਨੇ ਲਖਪਤੀ ਦੀਦੀ ਯੋਜਨਾ (Lakhpati Didi scheme) ਦਾ ਭੀ ਉਲੇਖ ਕੀਤਾ ਜਿਸ ਦੇ ਤਹਿਤ ਗ੍ਰਾਮੀਣ ਮਹਿਲਾਵਾਂ ਨੂੰ ਨਵੇਂ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਅਵਸਰ ਪ੍ਰਦਾਨ ਕੀਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ, “ਪਿਛਲੇ ਦਹਾਕੇ ਵਿੱਚ 10 ਕਰੋੜ ਤੋਂ ਅਧਿਕ ਮਹਿਲਾਵਾਂ ਸਵੈ-ਸਹਾਇਤਾ ਸਮੂਹਾਂ (self-help groups) ਵਿੱਚ ਸ਼ਾਮਲ ਹੋਈਆਂ ਹਨ।” ਉਨ੍ਹਾਂ ਨੇ ਕਿਹਾ ਕਿ 10 ਕਰੋੜ ਮਹਿਲਾਵਾਂ ਹੁਣ ਆਰਥਿਕ ਗਤੀਵਿਧੀਆਂ ਵਿੱਚ ਲਗੀਆਂ ਹੋਈਆਂ ਹਨ। ਉਨ੍ਹਾਂ ਨੇ ਹਰ ਕਦਮ ‘ਤੇ ਸਰਕਾਰ ਦੁਆਰਾ ਪ੍ਰਦਾਨ ਕੀਤੇ ਗਏ ਸਰਮਥਨ ਨੂੰ ਕ੍ਰੈਡਿਟ ਦਿੱਤਾ ਅਤੇ ਤਿੰਨ ਕਰੋੜ ਲਖਪਤੀ ਦੀਦੀਆਂ (3 crore lakhpati didis) ਬਣਾਉਣ ਦੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਕਿਹਾ, “ਹੁਣ ਤੱਕ 1.25 ਕਰੋੜ ਤੋਂ ਅਧਿਕ ਮਹਿਲਾਵਾਂ ਲਖਪਤੀ ਦੀਦੀਆਂ (Lakhpati Didis) ਬਣ ਚੁੱਕੀਆਂ ਹਨ, ਜਿਸ ਨਾਲ ਉਨ੍ਹਾਂ ਦੀ ਵਾਰਸ਼ਿਕ ਆਮਦਨ ਇੱਕ ਲੱਖ ਰੁਪਏ ਤੋਂ ਅਧਿਕ ਹੋ ਗਈ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ (world's third-largest economy) ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਦੇਸ਼ ਵਿੱਚ ਹੋਈ ਪ੍ਰਗਤੀ ਦੀ ਚਰਚਾ ਕਰਦੇ ਹੋਏ, ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਦੀ ਉਸ ਜਗਿਆਸਾ ਦਾ ਉਲੇਖ ਕੀਤਾ ਜੋ ਅਕਸਰ ਪੁੱਛਦੇ ਹਨ ਕਿ ਦੇਸ਼ ਨੇ ਪਹਿਲੇ ਇਹ ਗਤੀ ਕਿਉਂ ਨਹੀਂ ਹਾਸਲ ਕੀਤੀ। ਇਸ ਤੱਥ ਨੂੰ ਰੇਖਾਂਕਿਤ ਕਰਦੇ ਹੋਏ ਕਿ ਇਸ ਦਾ ਉੱਤਰ ਪਿਛਲੀਆਂ ਸਰਕਾਰਾਂ ਵਿੱਚ ਸਪਸ਼ਟ ਨੀਤੀਆਂ ਅਤੇ ਇਰਾਦਿਆਂ ਦੀ ਕਮੀ ਵਿੱਚ ਨਿਹਿਤ ਹੈ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਵਿਭਿੰਨ ਖੇਤਰਾਂ, ਵਿਸ਼ੇਸ਼ ਕਰਕੇ ਟੈਕਨੋਲੋਜੀ ਦੇ ਮਾਮਲੇ ਵਿੱਚ ਪਿਛੜ ਰਿਹਾ ਸੀ। ਉਨ੍ਹਾਂ ਨੇ ਯਾਦ ਦਿਵਾਇਆ ਕਿ ਭਾਰਤ ਦੁਨੀਆ ਭਰ ਤੋਂ ਨਵੀਆਂ ਟੈਕਨੋਲੋਜੀਆਂ ਦੀ ਉਡੀਕ ਕਰਦਾ ਸੀ ਅਤੇ ਜੋ ਟੈਕਨੋਲੋਜੀ ਪੱਛਮ ਵਿੱਚ ਪੁਰਾਣੀ ਮੰਨੀ ਜਾਂਦੀ ਸੀ ਉਹੀ ਅੰਤ ਵਿੱਚ ਦੇਸ਼ ਵਿੱਚ ਪਹੁੰਚਦੀ ਸੀ। ਉਨ੍ਹਾਂ ਨੇ ਲੰਬੇ ਸਮੇਂ ਤੋਂ ਚਲੀ ਆ ਰਹੀ ਇਸ ਧਾਰਨਾ ਦੀ ਤਰਫ਼ ਇਸ਼ਾਰਾ ਕੀਤਾ ਕਿ ਭਾਰਤ ਵਿੱਚ ਆਧੁਨਿਕ ਟੈਕਨੋਲੋਜੀ ਵਿਕਸਿਤ ਨਹੀਂ ਕੀਤੀ ਜਾ ਸਕਦੀ, ਜਿਸ ਨਾਲ ਨਾ ਕੇਵਲ ਭਾਰਤ ਵਿਕਾਸ ਦੇ ਮਾਮਲੇ ਵਿੱਚ ਪਿਛੜ ਗਿਆ, ਬਲਕਿ ਦੇਸ਼ ਮਹੱਤਵਪੂਰਨ ਰੋਜ਼ਗਾਰ ਦੇ ਅਵਸਰਾਂ ਤੋਂ ਭੀ ਵੰਚਿਤ ਹੋ ਗਿਆ।
ਦੇਸ਼ ਨੂੰ ਇਸ ਪੁਰਾਣੀ ਸੋਚ ਤੋਂ ਮੁਕਤ ਕਰਨ ਦੇ ਲਈ ਉਠਾਏ ਗਏ ਵਿਭਿੰਨ ਕਦਮਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਕ ਇਨ ਇੰਡੀਆ (Make in India) ਨੂੰ ਹੁਲਾਰਾ ਦੇ ਕੇ ਸਪੇਸ, ਸੈਮੀਕੰਡਕਟਰਸ, ਇਲੈਕਟ੍ਰੌਨਿਕਸ ਅਤੇ ਇਲੈਕਟ੍ਰਿਕ ਵਾਹਨਾਂ (space, semiconductors, electronics and electric vehicles) ਜਿਹੇ ਸੈਕਟਰਾਂ ਵਿੱਚ ਇਸ ਪੁਰਾਣੀ ਮਾਨਸਿਕਤਾ ਤੋਂ ਮੁਕਤ ਹੋਣ ਦੇ ਪ੍ਰਯਾਸ ਸ਼ੁਰੂ ਕੀਤੇ ਗਏ। ਪ੍ਰਧਾਨ ਮੰਤਰੀ ਨੇ ਤਕਨੀਕੀ ਉੱਨਤੀ ਅਤੇ ਨਿਵੇਸ਼ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ, ਉਨ੍ਹਾਂ ਨੇ ਕਿਹਾ ਕਿ ਪੀਐੱਲਆਈ ਯੋਜਨਾ (PLI scheme) ਭਾਰਤ ਵਿੱਚ ਨਵੀਂ ਟੈਕਨੋਲੋਜੀ ਅਤੇ ਪ੍ਰਤੱਖ ਵਿਦੇਸ਼ੀ ਨਿਵੇਸ਼ ਲਿਆਉਣ ਦੇ ਲਈ ਸ਼ੁਰੂ ਕੀਤੀ ਗਈ ਸੀ, ਜਿਸ ਨੇ ਮੇਕ ਇਨ ਇੰਡੀਆ ਪਹਿਲ (Make in India initiative) ਦੇ ਨਾਲ ਮਿਲ ਕੇ ਰੋਜ਼ਗਾਰ ਸਿਰਜਣਾ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਹਰ ਖੇਤਰ ਨੂੰ ਵਿਭਿੰਨ ਖੇਤਰਾਂ ਨਾਲ ਜੁੜੇ ਨੌਜਵਾਨਾਂ ਨੂੰ ਅਵਸਰ ਪ੍ਰਦਾਨ ਕਰਨ ਦੇ ਲਈ ਹੁਲਾਰਾ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ, “ਅੱਜ, ਭਾਰਤ ਵਿੱਚ ਬੜੇ ਪੈਮਾਨੇ ‘ਤੇ ਨਿਵੇਸ਼ ਹੋ ਰਿਹਾ ਹੈ ਅਤੇ ਰਿਕਾਰਡ ਸੰਖਿਆ ਵਿੱਚ ਅਵਸਰ ਸਿਰਜੇ ਜਾ ਰਹੇ ਹਨ।” ਉਨ੍ਹਾਂ ਨੇ ਕਿਹਾ ਕਿ ਪਿਛਲੇ ਅੱਠ ਵਰ੍ਹਿਆਂ ਦੇ ਦੌਰਾਨ 1.5 ਲੱਖ ਤੋਂ ਅਧਿਕ ਸਟਾਰਟਅਪਸ (startups) ਲਾਂਚ ਕੀਤੇ ਗਏ ਹਨ, ਜਿਸ ਨਾਲ ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟਅੱਪ ਈਕੋਸਿਸਟਮ (world’s third-largest startup ecosystem) ਬਣ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਖੇਤਰ ਸਾਡੇ ਨੌਜਵਾਨਾਂ ਨੂੰ ਅੱਗੇ ਵਧਣ ਅਤੇ ਰੋਜ਼ਗਾਰ ਹਾਸਲ ਕਰਨ ਦਾ ਮੌਕਾ ਦੇ ਰਹੇ ਹਨ।
ਪ੍ਰਧਾਨ ਮੰਤਰੀ ਨੇ ਇਸ ਬਾਤ ਨੂੰ ਦੁਹਰਾਇਆ ਕਿ ਸਰਕਾਰ ਅੱਜ ਦੇਸ਼ ਦੇ ਨੌਜਵਾਨਾਂ ਦੀ ਸਮਰੱਥਾ ਵਧਾਉਣ ਦੇ ਉਦੇਸ਼ ਨਾਲ ਕੌਸ਼ਲ ਵਿਕਾਸ ‘ਤੇ ਕਾਫੀ ਧਿਆਨ ਕੇਂਦ੍ਰਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸਰਕਾਰ ਨੇ ਸਕਿੱਲ ਇੰਡੀਆ ਜਿਹੇ ਮਿਸ਼ਨ (missions like Skill India) ਸ਼ੁਰੂ ਕੀਤੇ ਅਤੇ ਕਈ ਕੌਸ਼ਲ ਵਿਕਾਸ ਕੇਂਦਰਾਂ ਵਿੱਚ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸੁਨਿਸ਼ਚਿਤ ਕਰਨ ਲਈ ਵਿਵਸਥਾ ਕੀਤੀ ਗਈ ਕਿ ਦੇਸ਼ ਦੇ ਨੌਜਵਾਨਾਂ ਨੂੰ ਅਨੁਭਵ ਅਤੇ ਅਵਸਰ ਦੇ ਲਈ ਭਟਕਣਾ ਨਾ ਪਵੇ। ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ (Pradhan Mantri Internship Yojana) ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀਆਂ ਟੌਪ 500 ਕੰਪਨੀਆਂ ਵਿੱਚ ਪੇਡ ਇੰਟਰਨਸ਼ਿਪਸ ਦੇ ਲਈ ਪ੍ਰਾਵਧਾਨ ਕੀਤੇ ਗਏ ਹਨ, ਜਿੱਥੇ ਹਰੇਕ ਇੰਟਰਨ ਨੂੰ ਇੱਕ ਵਰ੍ਹੇ ਦੇ ਲਈ 5,000 ਰੁਪਏ ਪ੍ਰਤੀ ਮਹੀਨੇ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਲਕਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਅਗਲੇ ਪੰਜ ਵਰ੍ਹਿਆਂ ਵਿੱਚ ਇੱਕ ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਦਾ ਅਵਸਰ ਮਿਲੇ। ਉਨ੍ਹਾਂ ਨੇ ਕਿਹਾ, ਇਸ ਨਾਲ ਨੌਜਵਾਨਾਂ ਨੂੰ ਵਿਭਿੰਨ ਖੇਤਰਾਂ ਵਿੱਚ ਵਾਸਤਵਿਕ ਜੀਵਨ ਦੇ ਕਾਰੋਬਾਰੀ ਮਾਹੌਲ (real-life business environment) ਨਾਲ ਜੁੜਨ ਦਾ ਮੌਕਾ ਮਿਲੇਗਾ ਅਤੇ ਉਨ੍ਹਾਂ ਦੇ ਕਰੀਅਰ (career) ਵਿੱਚ ਲਾਭਕਾਰੀ ਅਨੁਭਵ ਜੁੜੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇਸ਼ ਦੇ ਨੌਜਵਾਨਾਂ ਦੇ ਲਈ ਵਿਦੇਸ਼ਾਂ ਵਿੱਚ ਨੌਕਰੀ ਪ੍ਰਾਪਤ ਕਰਨਾ ਅਸਾਨ ਬਣਾਉਣ ਦੇ ਉਦੇਸ਼ ਨਾਲ ਨਵੇਂ ਅਵਸਰ ਸਿਰਜ ਰਹੀ ਹੈ। ਭਾਰਤ ਦੇ ਲਈ ਹਾਲ ਹੀ ਵਿੱਚ ਜਾਰੀ ਜਰਮਨੀ ਦੀ ਸਕਿੱਲਡ ਲੇਬਰ ਰਣਨੀਤੀ (Skilled Labour Strategy) ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਮੋਦੀ ਨੇ ਦੱਸਿਆ ਕਿ ਜਰਮਨੀ ਨੇ ਹਰ ਸਾਲ ਕੁਸ਼ਲ ਭਾਰਤੀ ਨੌਜਵਾਨਾਂ ਨੂੰ ਦਿੱਤੇ ਜਾਣ ਵਾਲੇ ਵੀਜ਼ਾ ਦੀ ਸੰਖਿਆ 20 ਹਜ਼ਾਰ ਤੋਂ ਵਧਾ ਕੇ 90 ਹਜ਼ਾਰ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਭਾਰਤ ਦੇ ਨੌਜਵਾਨਾਂ ਨੂੰ ਕਾਫੀ ਲਾਭ ਹੋਵੇਗਾ। ਸ਼੍ਰੀ ਮੋਦੀ ਨੇ ਇਹ ਭੀ ਦੱਸਿਆ ਕਿ ਭਾਰਤ ਨੇ ਹਾਲ ਦੇ ਵਰ੍ਹਿਆਂ ਵਿੱ 21 ਦੇਸ਼ਾਂ ਦੇ ਨਾਲ ਪ੍ਰਵਾਸ ਅਤੇ ਰੋਜ਼ਗਾਰ (migration and employment) ਨਾਲ ਸਬੰਧਿਤ ਸਮਝੌਤਿਆਂ ‘ਤੇ ਹਸਤਾਖਰ ਕੀਤੇ ਹਨ, ਜਿਨ੍ਹਾਂ ਵਿੱਚ ਖਾੜੀ ਦੇਸ਼ਾਂ (Gulf countries) ਦੇ ਇਲਾਵਾ ਜਪਾਨ, ਆਸਟ੍ਰੇਲੀਆ, ਫਰਾਂਸ, ਮਾਰੀਸ਼ਸ, ਇਜ਼ਰਾਈਲ, ਬ੍ਰਿਟੇਨ ਅਤੇ ਇਟਲੀ ਜਿਹੇ ਦੇਸ਼ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਹਰ ਵਰ੍ਹੇ ਤਿੰਨ ਹਜ਼ਾਰ ਭਾਰਤੀਆਂ ਨੂੰ ਯੂਨਾਇਟਿਡ ਕਿੰਗਡਮ (ਯੂਕੇ) ਵਿੱਚ ਕੰਮ ਅਤੇ ਪੜ੍ਹਾਈ ਕਰਨ ਲਈ ਦੋ ਵਰ੍ਹੇ ਦਾ ਵੀਜ਼ਾ ਮਿਲ ਸਕਦਾ ਹੈ, ਜਦਕਿ ਤਿੰਨ ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਦੀ ਪ੍ਰਤਿਭਾ ਨਾ ਕੇਵਲ ਭਾਰਤ ਦੀ ਪ੍ਰਗਤੀ, ਬਲਕਿ ਵਿਸ਼ਵ ਦੀ ਪ੍ਰਗਤੀ ਨੂੰ ਭੀ ਦਿਸ਼ਾ ਦੇਵੇਗੀ।” ਉਨ੍ਹਾਂ ਨੇ ਕਿਹਾ ਕਿ ਭਾਰਤ ਉਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।
ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੱਜ ਸਰਕਾਰ ਦੀ ਭੂਮਿਕਾ ਇੱਕ ਅਜਿਹੀ ਆਧੁਨਿਕ ਪ੍ਰਣਾਲੀ ਬਣਾਉਣ ਦੀ ਹੈ ਜਿੱਥੇ ਹਰ ਯੁਵਾ ਨੂੰ ਅਵਸਰ ਮਿਲੇ ਅਤੇ ਉਹ ਆਪਣੀਆਂ ਆਕਾਂਖਿਆਵਾਂ ਨੂੰ ਪੂਰਾ ਕਰ ਸਕੇ। ਇਸ ਲਈ, ਉਨ੍ਹਾਂ ਨੇ ਵਿਭਿੰਨ ਪਦਾਂ ‘ਤੇ ਨਵ ਨਿਯੁਕਤ ਨੌਜਵਾਨਾਂ ਨੂੰ ਤਾਕੀਦ ਕੀਤੀ ਕਿ ਉਨ੍ਹਾਂ ਦਾ ਲਕਸ਼ ਦੇਸ਼ ਦੇ ਨੌਜਵਾਨਾਂ ਅਤੇ ਨਾਗਰਿਕਾਂ ਨੂੰ ਅਧਿਕ ਤੋਂ ਅਧਿਕ ਸੁਵਿਧਾਵਾਂ ਪ੍ਰਦਾਨ ਕਰਨਾ ਹੋਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਸਰਕਾਰੀ ਨੌਕਰੀਆਂ ਨੂੰ ਸੁਰੱਖਿਅਤ ਕਰਨ ਵਿੱਚ ਟੈਕਸਪੇਅਰਸ ਅਤੇ ਨਾਗਰਿਕਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਰਕਾਰ ਦਾ ਅਸਤਿਤਵ ਨਾਗਰਿਕਾਂ ਦੇ ਕਾਰਨ ਹੈ ਅਤੇ ਉਨ੍ਹਾਂ ਦੀ ਸੇਵਾ ਦੇ ਲਈ ਹੀ ਉਹ ਨਿਯੁਕਤ ਕੀਤੀ ਕਈ ਹੈ। ਉਨ੍ਹਾਂ ਨੇ ਇਸ ਬਾਤ ਨੂੰ ਦੁਹਰਾਇਆ ਕਿ ਪ੍ਰਾਇਮਰੀ ਡਿਊਟੀ ਦੇਸ਼ ਦੀ ਸੇਵਾ ਕਰਨਾ ਹੈ, ਚਾਹੇ ਉਹ ਡਾਕੀਆ ਦੇ ਪਦ ‘ਤੇ ਹੋਵੇ ਜਾਂ ਪ੍ਰੋਫੈਸਰ ਦੇ ਪਦ ‘ਤੇ। ਸ਼੍ਰੀ ਮੋਦੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਨਵੇਂ ਰਿਕਰੂਟਸ ਅਜਿਹੇ ਸਮੇਂ ਵਿੱਚ ਸਰਕਾਰ ਵਿੱਚ ਸ਼ਾਮਲ ਹੋਏ ਹਨ ਜਦੋਂ ਦੇਸ਼ ਨੇ ਵਿਕਸਿਤ ਬਣਨ ਦਾ ਸੰਕਲਪ ਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ ਇਸ ਲਕਸ਼ ਨੂੰ ਹਾਸਲ ਕਰਨ ਦੇ ਲਈ ਸਾਨੂੰ ਹਰ ਖੇਤਰ ਵਿੱਚ ਉਤਕ੍ਰਿਸ਼ਟਤਾ ਹਾਸਲ ਕਰਨੀ ਹੋਵੇਗੀ ਅਤੇ ਪੂਰਾ ਯੋਗਦਾਨ ਦੇਣਾ ਹੋਵੇਗਾ। ਉਨ੍ਹਾਂ ਨੇ ਨਵ ਨਿਯੁਕਤ ਰਿਕਰੂਟਸ ਨੂੰ ਨਾ ਕੇਵਲ ਚੰਗਾ ਪ੍ਰਦਰਸ਼ਨ ਕਰਨ ਬਲਕਿ ਉਤਕ੍ਰਿਸ਼ਟਤਾ ਦੀ ਦਿਸ਼ਾ ਵਿੱਚ ਭੀ ਪ੍ਰਯਾਸ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਸਾਡੇ ਦੇਸ਼ ਦੇ ਸਰਕਾਰੀ ਕਰਮਚਾਰੀਆਂ ਨੂੰ ਦੁਨੀਆ ਭਰ ਵਿੱਚ ਇੱਕ ਉਦਾਹਰਣ ਸਥਾਪਿਤ ਕਰਨੀ ਚਾਹੀਦੀ ਹੈ।” ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਰਾਸ਼ਟਰ ਨੂੰ ਉਨ੍ਹਾਂ ਤੋਂ ਕਾਫੀ ਉਮੀਦਾਂ ਹਨ ਅਤੇ ਕਿਹਾ ਕਿ ਪ੍ਰਤੀਬੱਧਤਾਵਾਂ ‘ਤੇ ਖਰਾ ਉਤਰਨ ਲਈ ਇਨ੍ਹਾਂ ਅਪੇਖਿਆਵਾਂ (ਉਮੀਦਾਂ) ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਨਿਯੁਕਤ ਵਿਅਕਤੀਆਂ ਦੁਆਰਾ ਆਪਣੇ ਪਦਾਂ ‘ਤੇ ਸ਼ੁਰੂ ਕੀਤੀ ਜਾ ਰਹੀ ਨਵੀਂ ਯਾਤਰਾ ਬਾਰੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਹਮੇਸ਼ਾ ਸਨਿਮਰ ਬਣੇ ਰਹਿਣ ਅਤੇ ਆਪਣੀ ਪੂਰੀ ਯਾਤਰਾ ਦੇ ਦੌਰਾਨ ਸਿੱਖਣ ਦੀ ਆਦਤ ਬਣਾਈ ਰੱਖਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਆਈਜੀਓਟੀ ਕਰਮਯੋਗੀ ਪਲੈਟਫਾਰਮ (iGOT Karmayogi platform) ‘ਤੇ ਸਰਕਾਰੀ ਕਰਮਚਾਰੀਆਂ ਦੇ ਲਈ ਵਿਭਿੰਨ ਕੋਰਸਾਂ ਦੀ ਉਪਲਬਧਤਾ ‘ਤੇ ਪ੍ਰਕਾਸ਼ ਪਾਇਆ ਅਤੇ ਉਨ੍ਹਾਂ ਨੂੰ ਆਪਣੀ ਸੁਵਿਧਾ ਅਨੁਸਾਰ ਇਸ ਡਿਜੀਟਲ ਟ੍ਰੇਨਿੰਗ ਮਾਡਿਊਲ ਦਾ ਉਪਯੋਗ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਇਕ ਵਾਰ ਫਿਰ, ਮੈਂ ਅੱਜ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੰਦਾ ਹਾਂ।”
ਪਿਛੋਕੜ
ਰੈਵੇਨਿਊ ਵਿਭਾਗ, ਉਚੇਰੀ ਸਿੱਖਿਆ ਵਿਭਾਗ, ਗ੍ਰਹਿ ਮੰਤਰਾਲਾ, ਰੱਖਿਆ ਮੰਤਰਾਲਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਜਿਹੇ ਕੇਂਦਰ ਸਰਕਾਰ ਦੇ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਨਵੀਆਂ ਭਰਤੀਆਂ ਦੇ ਨਾਲ ਦੇਸ਼ ਭਰ ਵਿੱਚ 40 ਸਥਾਨਾਂ ‘ਤੇ ਰੋਜ਼ਗਾਰ ਮੇਲੇ (Rozgar Mela) ਆਯੋਜਿਤ ਕੀਤੇ ਜਾ ਰਹੇ ਹਨ।
ਨਵ ਨਿਯੁਕਤ ਰਿਕਰੂਟਸ ਨੂੰ ਆਈਜੀਓਟੀ ਕਰਮਯੋਗੀ ਪੋਰਟਲ (iGOT Karmayogi portal) ‘ਤੇ ਉਪਲਬਧ ਔਨਲਾਇਨ ਮਾਡਿਊਲ ‘ਕਰਮਯੋਗੀ ਪ੍ਰਾਰੰਭ’ (‘Karmayogi Prarambh’) ਦੇ ਜ਼ਰੀਏ ਬੁਨਿਆਦੀ ਟ੍ਰੇਨਿੰਗ (foundational training) ਪ੍ਰਾਪਤ ਕਰਨ ਦਾ ਅਵਸਰ ਮਿਲੇਗਾ। ਕੁੱਲ 1400 ਤੋਂ ਅਧਿਕ ਈ-ਲਰਨਿੰਗ ਕੋਰਸ (e-learning courses) ਉਪਲਬਧ ਹਨ ਜੋ ਨਵੇਂ ਰਿਕਰੂਟਸ ਨੂੰ ਉਨ੍ਹਾਂ ਦੀ ਭੂਮਿਕਾ ਨੂੰ ਪ੍ਰਭਾਵੀ ਢੰਗ ਨਾਲ ਨਿਭਾਉਣ ਅਤੇ ਇੱਕ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਜ਼ਰੂਰੀ ਕੌਸ਼ਲ (essential skills) ਨਾਲ ਲੈਸ ਕਰਨਗੇ।
Click here to read full text speech
देश के युवाओं को ज्यादा से ज्यादा रोजगार मिले, ये हमारा कमिटमेंट है: PM @narendramodi pic.twitter.com/EHRCSp54XZ
— PMO India (@PMOIndia) October 29, 2024
आज भारत दुनिया की तीसरी सबसे बड़ी अर्थव्यवस्था बनने की दिशा में आगे बढ़ रहा है: PM @narendramodi pic.twitter.com/IglW9zAgdB
— PMO India (@PMOIndia) October 29, 2024
हमने हर नई तकनीक में Make in India को आगे बढ़ाया।
— PMO India (@PMOIndia) October 29, 2024
हमने आत्मनिर्भर भारत पर काम किया: PM @narendramodi pic.twitter.com/vvMH2nJ0Ju
प्रधानमंत्री इंटर्नशिप योजना के तहत भारत की टॉप 500 कंपनीज में पेड इंटर्नशिप का प्रावधान किया गया है: PM @narendramodi pic.twitter.com/9Otush3bDw
— PMO India (@PMOIndia) October 29, 2024