ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਵਿੱਚ ਆਯੋਜਿਤ ਏਸ਼ੀਅਨ ਪੈਰਾ ਗੇਮਸ ਵਿੱਚ ਭਾਰਤੀ ਐਥਲੀਟਾਂ ਦੁਆਰਾ 100ਵਾਂ ਮੈਡਲ ਜਿੱਤਣ ‘ਤੇ ਖੁਸ਼ੀ ਵਿਅਕਤ ਕੀਤੀ।

ਉਨ੍ਹਾਂ ਨੇ ਇਸ ਇਤਿਹਾਸਿਕ ਉਪਲਬਧੀ ਦੇ ਲਈ ਐਥਲੀਟਾਂ, ਕੋਚ ਅਤੇ ਉਨ੍ਹਾਂ ਦੀ ਸਹਾਇਤਾ ਪ੍ਰਣਾਲੀ ਦੀ ਸਰਾਹਨਾ ਕੀਤੀ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਏਸ਼ੀਅਨ ਪੈਰਾ ਗੇਮਸ ਵਿੱਚ 100 ਮੈਡਲ! ਬਹੁਤ ਜ਼ਿਆਦਾ ਖੁਸ਼ੀ ਦਾ ਪਲ। ਇਹ ਸਫ਼ਲਤਾ ਸਾਡੇ ਐਥਲੀਟਾਂ ਦੀ ਪ੍ਰਤਿਭਾ, ਸਖ਼ਤ ਮਿਹਨਤ ਅਤੇ ਦ੍ਰਿੜ੍ਰ ਸੰਕਲਪ ਦਾ ਪਰਿਣਾਮ ਹੈ। 

ਇਹ ਸ਼ਾਨਦਾਰ ਉਪਲਬਧੀ ਸਾਡੇ ਮਨ ਨੂੰ ਬਹੁਤ ਜ਼ਿਆਦਾ ਮਾਣ ਨਾਲ ਭਰ ਦਿੰਦੀ ਹੈ। ਮੈਂ ਆਪਣੇ ਸ਼ਾਨਦਾਰ ਐਥਲੀਟਾਂ, ਕੋਚਾਂ ਅਤੇ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੀ ਸੰਪੂਰਨ ਸਹਾਇਤਾ ਪ੍ਰਣਾਲੀ ਦੇ ਪ੍ਰਤੀ ਆਪਣੀ ਸਰਾਹਨਾ ਅਤੇ ਆਭਾਰ ਵਿਅਕਤ ਕਰਦਾ ਹਾਂ।

ਇਹ ਜਿੱਤਾਂ ਸਾਨੂੰ ਸਭ ਨੂੰ ਪ੍ਰੇਰਿਤ ਕਰਦੀਆਂ ਹਨ। ਇਹ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਸਾਡੇ ਨੌਜਵਾਨਾਂ ਦੇ ਲਈ ਕੁਝ ਵੀ ਅਸੰਭਵ ਨਹੀਂ ਹੈ।”