ਵਿਸ਼ੇਸ਼ ਪਿਛੜੀਆਂ ਜਨਜਾਤੀਆਂ ਦੀਆਂ ਲਗਭਗ 2 ਲੱਖ ਮਹਿਲਾ ਲਾਭਾਰਥੀਆਂ ਨੂੰ ਆਹਾਰ ਅਨੁਦਾਨ (AaharAnudan) ਦੀ ਮਾਸਿਕ ਕਿਸ਼ਤ ਵੰਡੀ
ਸਵਾਮਿਤਵ (SVAMITVA) ਯੋਜਨਾ ਦੇ ਲਾਭਾਰਥੀਆਂ ਨੂੰ 1.75 ਲੱਖ ਅਧਿਕਾਰ ਅਭਿਲੇਖ (Adhikar Abhilekh) ਵੰਡੇ ਗਏ
ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ (Pradhan Mantri Adarsh Gram Yojana) ਦੇ ਤਹਿਤ 559 ਪਿੰਡਾਂ ਦੇ ਲਈ 55.9 ਕਰੋੜ ਰੁਪਏ ਟ੍ਰਾਂਸਫਰ ਕੀਤੇ
ਰਤਲਾਮ ਅਤੇ ਮੇਘਨਗਰ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਕਾਰਜ ਦਾ ਨੀਂਹ ਪੱਥਰ ਰੱਖਿਆ
ਸੜਕ, ਰੇਲ, ਬਿਜਲੀ ਅਤੇ ਜਲ ਖੇਤਰ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਝਾਬੁਆ ਵਿੱਚ ਲਗਭਗ 7300 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੱਜ ਦੇ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਨਾਲ ਖੇਤਰ ਦੀ ਮੱਹਤਵਪੂਰਨ ਕਬਾਇਲੀ ਜਨਤਾ ਨੂੰ ਲਾਭ ਹੋਵੇਗਾ, ਵਾਟਰ ਸਪਲਾਈ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਮਜ਼ਬੂਤ ਹੋਵੇਗੀ, ਨਾਲ ਹੀ ਮੱਧ ਪ੍ਰਦੇਸ਼ ਵਿੱਚ ਸੜਕ, ਰੇਲ, ਬਿਜਲੀ ਅਤੇ ਸਿੱਖਿਆ ਖੇਤਰਾਂ ਨੂੰ ਭੀ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਪਿਛੜੀਆਂ ਜਨਜਾਤੀਆਂ ਦੀਆਂ ਲਗਭਗ 2 ਲੱਖ ਮਹਿਲਾ ਲਾਭਾਰਥੀਆਂ ਨੂੰ ਆਹਾਰ ਅਨੁਦਾਨ (AaharAnudan) ਯੋਜਨਾ ਦੇ ਤਹਿਤ ਮਾਸਿਕ ਕਿਸ਼ਤ ਵੰਡੀ। ਇਸ ਦੇ ਇਲਾਵਾ ਸ਼੍ਰੀ ਮੋਦੀ ਨੇ ਸਵਾਮਿਤਵ ਯੋਜਨਾ (SVAMITVA Scheme) ਦੇ ਲਾਭਾਰਥੀਆਂ ਨੂੰ 1.75 ਲੱਖ ਅਧਿਕਾਰ ਅਭਿਲੇਖ  (Adhikar Abhilekh) (ਅਧਿਕਾਰਾਂ ਦਾ ਰਿਕਾਰਡ) ਵੰਡੇ ਅਤੇ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ (Pradhan MantriAdarsh Gram Yojana) ਦੇ ਤਹਿਤ 559 ਪਿੰਡਾਂ ਦੇ ਲਈ 55.9 ਕਰੋੜ ਰੁਪਏ ਟ੍ਰਾਂਸਫਰ ਕੀਤੇ।

 

ਪ੍ਰਧਾਨ ਮੰਤਰੀ ਦੁਆਰਾ ਕੀਤੀਆਂ ਗਈਆਂ ਪਹਿਲਾਂ ਦੇ ਲਈ ਅੰਤਯੋਦਯ ਦਾ ਦ੍ਰਿਸ਼ਟੀਕੋਣ (vision of Antyodaya) ਮਾਰਗਦਰਸ਼ਕ ਰਿਹਾ ਹੈ। ਧਿਆਨ ਦੇਣ ਵਾਲੇ ਪ੍ਰਮੁੱਖ ਖੇਤਰਾਂ ਵਿੱਚੋਂ ਇੱਕ ਇਹ ਸੁਨਿਸ਼ਚਿਤ ਕਰਨਾ ਰਿਹਾ ਹੈ ਕਿ ਵਿਕਾਸ ਦੇ ਲਾਭ ਜਨਜਾਤੀ ਸਮੁਦਾਇ ਤੱਕ ਪਹੁੰਚਣ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਰਗ ਸੁਤੰਤਰਤਾ ਦੇ ਕਈ ਦਹਾਕਿਆਂ ਬਾਅਦ ਭੀ ਇਨ੍ਹਾਂ ਲਾਭਾਂ ਨੂੰ ਪ੍ਰਾਪਤ ਕਰਨ ਦੇ ਸਮਰੱਥ ਨਹੀਂ ਸਨ। ਇਸ ਦੇ ਅਨੁਰੂਪ, ਪ੍ਰਧਾਨ ਮੰਤਰੀ ਨੇ ਕਈ ਪਹਿਲਾਂ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ, ਜਿਸ ਨਾਲ ਖੇਤਰ ਦੀ ਮਹੱਤਵਪੂਰਨ ਕਬਾਇਲੀ ਆਬਾਦੀ ਨੂੰ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਲਗਭਗ ਦੋ ਲੱਖ ਮਹਿਲਾ ਲਾਭਾਰਥੀਆਂ ਨੂੰ ਆਹਾਰ ਅਨੁਦਾਨ ਯੋਜਨਾ (AaharAnudanYojna) ਦੇ ਤਹਿਤ ਆਹਾਰ ਅਨੁਦਾਨ (AaharAnudan) ਦੀ ਮਾਸਿਕ ਕਿਸ਼ਤ ਵੰਡੀ। ਇਸ ਯੋਜਨਾ ਦੇ ਤਹਿਤ, ਮੱਧ ਪ੍ਰਦੇਸ਼ ਦੀਆਂ ਵਿਭਿੰਨ ਵਿਸ਼ੇਸ਼ ਪਿਛੜੀਆਂ ਜਨਜਾਤੀਆਂ ਦੀਆਂ ਮਹਿਲਾਵਾਂ ਨੂੰ ਪੌਸ਼ਟਿਕ ਭੋਜਨ ਦੇ ਲਈ 1500 ਰੁਪਏ ਪ੍ਰਤੀ ਮਹੀਨਾ ਪ੍ਰਦਾਨ ਕੀਤੇ ਜਾਂਦੇ ਹਨ।

 

ਪ੍ਰਧਾਨ ਮੰਤਰੀ ਨੇ ਸਵਾਮਿਤਵ ਯੋਜਨਾ (SVAMITVA Scheme) ਦੇ ਲਾਭਾਰਥੀਆਂ ਨੂੰ 1.75 ਲੱਖ ਅਧਿਕਾਰ ਅਭਿਲੇਖ  (Adhikar Abhilekh)(ਅਧਿਕਾਰਾਂ ਦਾ ਰਿਕਾਰਡ- record of rights) ਵੰਡੇ। ਇਸ ਨਾਲ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਦੇ ਅਧਿਕਾਰ ਦੇ ਲਈ ਦਸਤਾਵੇਜ਼ੀ ਪ੍ਰਮਾਣ (documentary evidence) ਉਪਲਬਧ ਹੋਣਗੇ।

 

ਉਨ੍ਹਾਂ ਨੇ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ (Pradhan MantriAdarsh Gram Yojana) ਦੇ ਤਹਿਤ 559 ਪਿੰਡਾਂ ਦੇ ਲਈ 55.9 ਕਰੋੜ ਰੁਪਏ ਭੀ ਟ੍ਰਾਂਸਫਰ ਕੀਤੇ। ਇਸ ਰਕਮ ਦਾ ਉਪਯੋਗ ਆਂਗਣਵਾੜੀ ਭਵਨਾਂ, ਉਚਿਤ ਮੁੱਲ ਦੀਆਂ ਦੁਕਾਨਾਂ, ਸਿਹਤ ਕੇਂਦਰਾਂ, ਸਕੂਲਾਂ ਵਿੱਚ ਅਤਿਰਿਕਤ ਕਮਰਿਆਂ ਅਤੇ ਅੰਦਰੂਨੀ ਸੜਕਾਂ (Anganwadi Bhawans, Fair Price Shops, Health Centres, additional rooms in schools, and internal roads) ਸਹਿਤ ਵਿਭਿੰਨ ਪ੍ਰਕਾਰ ਦੀਆਂ ਨਿਰਮਾਣ ਗਤੀਵਿਧੀਆਂ ਦੇ ਲਈ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਝਾਬੁਆ ਵਿੱਚ ‘ਸੀਐੱਮ ਰਾਇਜ਼ ਸਕੂਲ’ (‘CM Rise School’) ਦਾ ਨੀਂਹ ਪੱਥਰ ਰੱਖਿਆ। ਇਹ ਸਕੂਲ ਵਿਦਿਆਰਥੀਆਂ ਨੂੰ ਸਮਾਰਟ ਕਲਾਸਾਂ, ਈ ਲਾਇਬ੍ਰੇਰੀ (smart classes, e Library) ਆਦਿ ਜਿਹੀਆਂ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ ਟੈਕਨੋਲੋਜੀ ਨੂੰ ਏਕੀਕ੍ਰਿਤ ਕਰੇਗਾ। ਉਨ੍ਹਾਂ ਨੇ ਟੰਟਯਾ ਮਾਮਾ ਭੀਲ ਯੂਨੀਵਰਸਿਟੀ(Tantya Mama Bhil University) ਦਾ ਨੀਂਹ ਪੱਥਰ ਭੀ ਰੱਖਿਆ, ਜੋ ਰਾਜ ਦੇ ਕਬਾਇਲੀ ਬਹੁਲ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਸੁਵਿਧਾਵਾਂ ਪ੍ਰਦਾਨ ਕਰੇਗੀ।

 

ਪ੍ਰਧਾਨ ਮੰਤਰੀ ਮੋਦੀ ਨੇ ਕਈ ਐਸੇ ਪ੍ਰੋਜਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਜੋ ਮੱਧ ਪ੍ਰਦੇਸ਼ ਵਿੱਚ ਵਾਟਰ ਸਪਲਾਈ ਅਤੇ ਪੀਣ ਦੇ ਪਾਣੀ ਦੇ ਪ੍ਰਾਵਧਾਨ ਨੂੰ ਮਜ਼ਬੂਤ ਕਰਨਗੇ। ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਉਨ੍ਹਾਂ ਵਿੱਚ ‘ਤਲਵਾੜਾ ਪ੍ਰੋਜੈਕਟ’(‘Talavada Project’) ਸ਼ਾਮਲ ਹੈ ਜੋ ਧਾਰ ਅਤੇ ਰਤਲਾਮ (Dhar&Ratlam) ਦੇ ਇੱਕ ਹਜ਼ਾਰ ਤੋਂ ਅਧਿਕ ਪਿੰਡਾਂ ਦੇ ਲਈ ਵਾਟਰ ਸਪਲਾਈ ਯੋਜਨਾ ਹੈ; ਅਤੇ ਅਟਲ ਕਾਇਆਕਲਪ ਅਤੇ ਸ਼ਹਿਰੀ ਪਰਿਵਰਤਨ (ਅਮਰੁਤ) 2.0 (Atal Mission for Rejuvenation and Urban Transformation (AMRUT) 2.0) ਦੇ ਤਹਿਤ 14 ਸ਼ਹਿਰੀ ਵਾਟਰ ਸਪਲਾਈ ਸਕੀਮਾਂ, ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ 50 ਹਜ਼ਾਰ ਤੋਂ ਅਧਿਕ ਸ਼ਹਿਰੀ ਪਰਿਵਾਰਾਂ ਨੂੰ ਲਾਭ ਪਹੁੰਚਾ ਰਹੀ ਹਨ। ਉਨ੍ਹਾਂ ਨੇ ਝਾਬੁਆ ਦੀਆਂ 50 ਗ੍ਰਾਮ ਪੰਚਾਇਤਾਂ ਦੇ ਲਈ ‘ਨਲ ਜਲ ਯੋਜਨਾ’(‘NalJalYojna’) ਭੀ ਰਾਸ਼ਟਰ ਨੂੰ ਸਮਰਪਿਤ ਕੀਤੀ, ਜੋ ਲਗਭਗ 11 ਹਜ਼ਾਰ ਘਰਾਂ ਨੂੰ ਨਲ ਦਾ ਪਾਣੀ ਉਪਲਬਧ ਕਰਵਾਏਗੀ।

 

ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਕਈ ਰੇਲ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਰਤਲਾਮ ਰੇਲਵੇ ਸਟੇਸ਼ਨ ਅਤੇ ਮੇਘਨਗਰ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਕਾਰਜ ਦਾ ਨੀਂਹ ਪੱਥਰ ਭੀ ਸ਼ਾਮਲ ਹੈ। ਇਨ੍ਹਾਂ ਸਟੇਸ਼ਨਾਂ ਦਾ ਪੁਨਰਵਿਕਾਸ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਕੀਤਾ ਜਾਵੇਗਾ। ਰਾਸ਼ਟਰ ਨੂੰ ਸਮਰਪਿਤ ਰੇਲ ਪ੍ਰੋਜੈਕਟਾਂ ਵਿੱਚ ਇੰਦੌਰ-ਦੇਵਾਸ-ਉਜੈਨ ਸੀ ਕੈਬਿਨ ਰੇਲਵੇ ਲਾਇਨ ਦੇ ਦੋਹਰੀਕਰਣ ਦੇ ਪ੍ਰੋਜੈਕਟ; ਇਟਾਰਸੀ-ਯਾਰਡ ਰੀਮਾਡਲਿੰਗ ਦੇ ਨਾਲ ਉੱਤਰ-ਦੱਖਣ ਗ੍ਰੇਡ ਸੈਪਰੇਟਰ; ਅਤੇ ਬਰਖੇਡਾ-ਬੁਧਨੀ-ਇਟਾਰਸੀ ਨੂੰ ਜੋੜਨ ਵਾਲੀ ਤੀਸਰੀ ਲਾਇਨ ਸ਼ਾਮਲ ਹਨ। ਇਹ ਪ੍ਰੋਜੈਕਟ ਰੇਲ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਅਤੇ ਯਾਤਰੀ ਤੇ ਮਾਲ ਗੱਡੀਆਂ ਦੋਨਾਂ ਦੇ ਲਈ ਯਾਤਰਾ ਦੇ ਸਮੇਂ ਨੂੰ ਘੱਟ ਕਰਨ ਵਿੱਚ ਸਹਾਇਤਾ ਕਰਨਗੇ।

 

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ 3275 ਕਰੋੜ ਰੁਪਏ ਤੋਂ ਅਧਿਕ ਦੇ ਕਈ ਸੜਕ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ, ਜਿਨ੍ਹਾਂ ਵਿੱਚ ਐੱਨਐੱਚ-47 ਦੇ 0.00 ਕਿਲੋਮੀਟਰ ਤੋਂ 30.00 ਕਿਲੋਮੀਟਰ (ਹਰਦਾ-ਤੇਮਗਾਓਂ) ਤੱਕ ਹਰਦਾ-ਬੈਤੂਲ (ਪੈਕੇਜ-I) ਨੂੰ ਚਾਰ ਲੇਨ ਦਾ ਬਣਾਉਣਾ; ਐੱਨਐੱਚ-752 ਡੀ ਦਾ ਊਜੈਨ ਦੇਵਾਸ ਸੈਕਸ਼ਨ; ਐੱਨਐੱਚ-47 ਇੰਦੌਰ-ਗੁਜਰਾਤ ਐੱਮਪੀ ਬਾਰਡਰ ਸੈਕਸ਼ਨ ਨੂੰ ਚਾਰ ਲੇਨ (16 ਕਿਲੋਮੀਟਰ) ਅਤੇ ਐੱਨਐੱਚ-47 ਦੇ ਚਿਚੋਲੀ-ਬੈਤੂਲ (ਪੈਕੇਜ-III) ਹਰਦਾ-ਬੈਤੂਲ ਨੂੰ ਚਾਰ ਲੇਨ; ਅਤੇ ਐੱਨਐੱਚ-552G ਦਾ ਉਜੈਨ ਝਾਲਾਵਾੜ ਸੈਕਸ਼ਨ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਸੜਕ ਸੰਪਰਕ ਵਿੱਚ ਸੁਧਾਰ ਹੋਵੇਗਾ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਵਿੱਚ ਭੀ ਸਹਾਇਤਾ ਮਿਲੇਗੀ।

 

ਇਸ ਦੇ ਇਲਾਵਾ, ਸ਼੍ਰੀ ਮੋਦੀ ਨੇ ਵੇਸਟ ਡੰਪਸਾਇਟ ਰੀਮੀਡਿਏਸ਼ਨ ਅਤੇ ਇਲੈਕਟ੍ਰਿਕ ਸਬਸਟੇਸ਼ਨ (waste dumpsite remediation and electric substation) ਜਿਹੀਆਂ ਹੋਰ ਵਿਕਾਸ ਪਹਿਲਾਂ ਦਾ ਭੀ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ।

 

ਪ੍ਰਧਾਨ ਮੰਤਰੀ ਦੇ ਨਾਲ ਮੱਧ ਪ੍ਰਦੇਸ਼ ਦੇ ਰਾਜਪਾਲ, ਮੰਗੂਭਾਈ ਸੀ. ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਮੋਹਨ ਯਾਦਵ ਅਤੇ ਕੇਂਦਰੀ ਕਬਾਇਲੀ ਮਾਮਲੇ ਮੰਤਰੀ, ਸ਼੍ਰੀ ਅਰਜੁਨ ਮੁੰਡਾ ਸਹਿਤ ਹੋਰ ਲੋਕ ਉਪਸਥਿਤ ਸਨ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
5 Honours In 10 Years: How PM Modi Silenced Critics With His Middle East Policy

Media Coverage

5 Honours In 10 Years: How PM Modi Silenced Critics With His Middle East Policy
NM on the go

Nm on the go

Always be the first to hear from the PM. Get the App Now!
...
Prime Minister condoles passing away of veteran filmmaker Shri Shyam Benegal
December 23, 2024

The Prime Minister, Shri Narendra Modi has condoled the passing away of veteran filmmaker Shri Shyam Benegal.

The Prime Minister posted on X:

“Deeply saddened by the passing of Shri Shyam Benegal Ji, whose storytelling had a profound impact on Indian cinema. His works will continue to be admired by people from different walks of life. Condolences to his family and admirers. Om Shanti.”