Inaugurates High-Performance Computing (HPC) system tailored for weather and climate research
“With Param Rudra Supercomputers and HPC system, India takes significant step towards self-reliance in computing and driving innovation in science and technology”
“Three supercomputers will help in advanced research from Physics to Earth Science and Cosmology”
“Today in this era of digital revolution, computing capacity is becoming synonymous with national capability”
“Self-reliance through research, Science for Self-Reliance has become our mantra”
“Significance of science is not only in invention and development, but also in fulfilling the aspirations of the last person”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਲਗਭਗ 130 ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਪਰਮ ਰੁਦਰਾ ਸੁਪਰਕੰਪਿਊਟਰਸ ਰਾਸ਼ਟਰ ਨੂੰ ਸਮਰਪਿਤ ਕੀਤੇ। ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ (ਐੱਨਐੱਸਐਮ) ਨੂੰ ਸੁਵਿਧਾਜਨਕ ਬਣਾਉਣ ਲਈ, ਪੁਣੇ, ਦਿੱਲੀ ਅਤੇ ਕੋਲਕਾਤਾ ਵਿੱਚ ਤਾਇਨਾਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਮੌਸਮ ਅਤੇ ਜਲਵਾਯੂ ਖੋਜ ਲਈ ਤਿਆਰ ਇੱਕ ਹਾਈ-ਪਰਫੋਰਮੈਂਸ ਕੰਪਿਊਟਿੰਗ (ਐੱਚਪੀਸੀ) ਸਿਸਟਮ ਦਾ ਵੀ ਉਦਘਾਟਨ ਕੀਤਾ। 

ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਲਈ ਸਾਇੰਸ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਇੱਕ ਵੱਡੀ ਉਪਲਬਧੀ ਵਾਲਾ ਹੈ ਅਤੇ ਇਹ ਖੋਜ ਅਤੇ ਵਿਕਾਸ ਨੂੰ ਪ੍ਰਾਥਮਿਕਤਾ ਦੇ ਕੇ ਦੇਸ਼ ਨੂੰ ਪ੍ਰਗਤੀ ਦੀ ਤਰਫ ਲੈ ਜਾਣ ਦਾ ਪ੍ਰਮਾਣ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਦਾ ਭਾਰਤ ਸੰਭਾਵਨਾਵਾਂ ਦੇ ਅਨੰਤ ਦੂਰੀ ਵਿੱਚ ਨਵੇਂ ਮੌਕਿਆਂ ਦੀ ਤਲਾਸ਼ ਕਰ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿਗਿਆਨੀਆਂ ਦੁਆਰਾ ਤਿੰਨ ਪਰਮ ਰੁਦਰਾ ਸੁਪਰਕੰਪਿਊਟਰਸ ਵਿਕਸਿਤ ਕੀਤੇ ਜਾਣ ਅਤੇ ਦਿੱਲੀ, ਪੁਣੇ ਅਤੇ ਕੋਲਕਾਤਾ ਵਿੱਚ ਉਨ੍ਹਾਂ ਦੀ ਸਥਾਪਨਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਮੌਸਮ ਅਤੇ ਜਲਵਾਯੂ ਖੋਜ ਦੇ ਲਈ ਤਿਆਰ ਹਾਈ-ਪਰਫੋਰਮੈਂਸ ਕੰਪਿਊਟਿੰਗ (ਐੱਚਪੀਸੀ)  ਸਿਸਟਮ ਅਰਕਾ ਅਤੇ ਅਰੁਣਿਕਾ ਦੇ ਉਦਘਾਟਨ ਬਾਰੇ ਵੀ ਦੱਸਿਆ। ਪ੍ਰਧਾਨ ਮੰਤਰੀ ਨੇ ਪੂਰੇ ਵਿਗਿਆਨਿਕ ਭਾਈਚਾਰੇ, ਇੰਜੀਨੀਅਰਾਂ ਅਤੇ ਸਾਰੇ ਨਾਗਰਿਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।  

ਪ੍ਰਧਾਨ ਮੰਤਰੀ ਨੇ ਤੀਸਰੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਨੌਜਵਾਨਾਂ ਨੂੰ 100 ਦਿਨਾਂ ਦੇ ਇਲਾਵਾ 25 ਅਤਿਰਿਕਤ ਦਿਨ ਦਿੱਤੇ ਜਾਣ ਨੂੰ ਯਾਦ ਕਰਦੇ ਹੋਏ ਤਿੰਨ ਪਰਮ ਰੁਦਰਾ ਸੁਪਰਕੰਪਿਊਟਰ ਦੇਸ਼ ਦੇ ਨੌਜਵਾਨਾਂ ਨੂੰ ਸਮਰਪਿਤ ਕੀਤੇ। ਉਨ੍ਹਾਂ ਨੇ ਕਿਹਾ ਕਿ ਇਹ ਸੁਪਰਕੰਪਿਊਟਰ ਦੇਸ਼ ਦੇ ਯੁਵਾ ਵਿਗਿਆਨੀਆਂ ਨੂੰ ਅਜਿਹੀ ਅਤਿਆਧੁਨਿਕ ਤਕਨੀਕ ਉਪਲਬਧ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਭੌਤਿਕ ਵਿਗਿਆਨ ਤੋਂ ਪ੍ਰਿਥਵੀ ਵਿਗਿਆਨ ਅਤੇ ਬ੍ਰਹਿਮੰਡ ਵਿਗਿਆਨ ਵਿੱਚ ਐਡਵਾਂਸਡ ਰਿਸਰਚ ਵਿੱਚ ਸਹਾਇਤਾ ਕਰਨ ਲਈ ਇਸ ਦੇ ਉਪਯੋਗ ‘ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਖੇਤਰ ਹੀ ਸਾਇੰਸ ਅਤੇ ਟੈਕਨੋਲੋਜੀ ਦੇ ਭਵਿੱਖ ਦੀ ਕਲਪਨਾ ਕਰਦੇ ਹਨ।

 

 ਪ੍ਰਧਾਨ ਮੰਤਰੀ ਨੇ ਖੋਜ, ਆਰਥਿਕ ਵਿਕਾਸ, ਰਾਸ਼ਟਰ ਦੀ ਸਮੂਹਿਕ ਸਮਰੱਥਾ, ਆਪਦਾ ਪ੍ਰਬੰਧਨ, ਈਜ਼ ਆਫ ਲਿਵਿੰਗ, ਈਜ਼ ਆਫ ਡੂਇੰਗ ਬਿਜ਼ਨਿਸ ਆਦਿ ਦੇ ਅਵਸਰਾਂ ਦੇ ਲਈ ਸਾਇੰਸ ਅਤੇ ਟੈਕਨੋਲੋਜੀ ਅਤੇ ਕੰਪਿਊਟਿੰਗ ਸਮਰੱਥਾਵਾਂ ‘ਤੇ ਪ੍ਰਤੱਖ ਨਿਰਭਰਤਾ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, “ਡਿਜੀਟਲ ਰੈਵੋਲਿਊਸ਼ਨ ਦੇ ਯੁਗ ਵਿੱਚ, ਕੰਪਿਊਟਿੰਗ ਸਮਰੱਥਾ ਰਾਸ਼ਟਰੀ ਸਮਰੱਥਾ ਦਾ ਸਮਾਨਾਰਥੀ ਬਣ ਰਹੀ ਹੈ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਉਦਯੋਗ ਇੰਡਸਟਰੀ 4.0 ਭਾਰਤ ਦੇ ਵਿਕਾਸ ਦਾ ਅਧਾਰ ਬਣਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਹਿੱਸੇਦਾਰੀ ਬਿੱਟਸ ਅਤੇ ਬਾਈਟਸ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਬਲਕਿ ਉਸ ਦਾ ਟੈਰਾਬਾਈਟਸ ਅਤੇ ਪੈਟਾਬਾਈਟਸ ਤੱਕ ਵਿਸਤਾਰ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ  ਕਿ ਅੱਜ ਦਾ ਇਹ ਅਵਸਰ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਸਹੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ  ਜ਼ੋਰ ਦਿੱਤਾ ਕਿ ਅੱਜ ਦਾ ਭਾਰਤ ਕੇਵਲ ਬਾਕੀ ਵਿਸ਼ਵ ਦੀਆਂ ਸਮਰੱਥਾਵਾਂ ਦੀ ਬਰਾਬਰੀ ਕਰਨ ਨਾਲ ਸੰਤੁਸ਼ਟ ਨਹੀਂ ਰਹਿ ਸਕਦਾ, ਬਲਕਿ ਵਿਗਿਆਨਿਕ ਖੋਜ ਦੇ ਜ਼ਰੀਏ ਮਾਨਵਤਾ ਦੀ ਸੇਵਾ ਕਰਨਾ ਆਪਣੀ ਜ਼ਿੰਮੇਦਾਰੀ ਸਮਝਦਾ ਹੈ। ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ ਸਟਾਰਟਅੱਪ ਇੰਡੀਆ ਅਤੇ ਮੇਕ ਇਨ ਇੰਡੀਆ ਜਿਹੀਆਂ ਇਤਿਹਾਸਿਕ ਮੁਹਿੰਮਾਂ ‘ਤੇ ਚਾਨਣਾ ਪਾਉਂਦੇ ਹੋਏ ਕਿਹਾ, ‘ਭਾਰਤ ਦਾ ਮੰਤਰ ਹੈ ਖੋਜ ਦੇ ਜ਼ਰੀਏ ਆਤਮਨਿਰਭਰਤਾ, ਆਤਮਨਿਰਭਰਤਾ ਲਈ ਵਿਗਿਆਨ।’ ਉਨ੍ਹਾਂ ਨੇ ਭਾਰਤ ਦੀਆਂ ਭਾਵੀ ਪੀੜ੍ਹੀਆਂ ਵਿੱਚ ਵਿਗਿਆਨਿਕ ਸੋਚ ਨੂੰ ਮਜ਼ਬੂਤ ਕਰਨ ਲਈ ਸਕੂਲਾਂ ਵਿੱਚ 10,000 ਅਟਲ ਟਿੰਕਰਿੰਗ ਲੈਬਸ ਬਣਾਉਣ, ਸਟੈੱਮ  ਵਿਸ਼ਿਆਂ ਵਿੱਚ ਸਿੱਖਿਆ ਲਈ ਸਕਾਲਰਸ਼ਿਪਸ ਵਿੱਚ ਵਾਧੇ ਅਤੇ ਹਰ ਵਰ੍ਹੇ ਦੇ ਬਜਟ ਵਿੱਚ 1 ਲੱਖ ਕਰੋੜ ਰੁਪਏ ਦੇ ਰਿਸਰਚ ਫੰਡ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਭਾਰਤ ਨੂੰ ਆਪਣੇ ਇਨੋਵੇਸ਼ਨਾਂ ਦੇ ਨਾਲ 21ਵੀਂ ਸਦੀ ਦੀ ਦੁਨੀਆ ਵਿੱਚ ਸਸ਼ਕਤ ਬਣਾਉਣ ਦੇ ਉਦੇਸ਼ ਬਾਰੇ ਵੀ ਦੱਸਿਆ। 

 

ਸਪੇਸ ਅਤੇ ਸੈਮੀਕੰਡਕਟਰ ਉਦਯੋਗਾਂ ਸਹਿਤ ਵਿਭਿੰਨ ਖੇਤਰਾਂ ਵਿੱਚ ਭਾਰਤ ਦੁਆਰਾ ਕੀਤੀ ਗਈ ਪ੍ਰਗਤੀ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਜਿਹਾ ਕੋਈ ਖੇਤਰ ਨਹੀਂ ਹੈ ਜਿੱਥੇ ਭਾਰਤ ਸਾਹਸੀ ਫੈਸਲੇ ਨਹੀਂ ਲੈ ਰਿਹਾ ਹੈ ਜਾਂ ਨਵੀਆਂ ਨੀਤੀਆਂ ਪੇਸ਼ ਨਹੀਂ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਪੁਲਾੜ ਖੇਤਰ ਵਿੱਚ ਇੱਕ ਮਹੱਤਵਪੂਰਨ ਤਾਕਤ ਬਣ ਗਿਆ ਹੈ।’ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਵਿਗਿਆਨੀਆਂ ਨੇ ਸੀਮਿਤ ਸੰਸਾਧਨਾਂ ਦੇ ਨਾਲ ਉਹੀ ਉਪਲਬਧੀ ਹਾਸਲ ਕੀਤੀ ਹੈ, ਜਦਕਿ ਹੋਰ ਦੇਸ਼ਾਂ ਨੇ ਆਪਣੀ ਸਫ਼ਲਤਾ ‘ਤੇ ਅਰਬਾਂ ਡਾਲਰ ਖਰਚ ਕੀਤੇ ਹਨ। ਸ਼੍ਰੀ ਮੋਦੀ ਨੇ ਮਾਣ ਨਾਲ ਚੰਦ੍ਰਮਾ ਦੇ ਦੱਖਣੀ ਧਰੁਵ ਕੋਲ ਉਤਰਣ ਵਾਲਾ ਪਹਿਲਾ ਦੇਸ਼ ਬਣਨ ਦੀ ਭਾਰਤ ਦੀ ਹਾਲੀਆ ਉਪਲਬਧੀ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਇਹ ਉਪਲਬਧੀ ਪੁਲਾੜ ਖੋਜ ਵਿੱਚ ਦੇਸ਼ ਦੀ ਦ੍ਰਿੜ੍ਹਤਾ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਕਿਹਾ, “ਭਾਰਤ ਦਾ ਗਗਨਯਾਨ ਮਿਸ਼ਨ ਕੇਵਲ ਪੁਲਾੜ ਤੱਕ ਪਹੁੰਚਣ ਦੇ ਲਈ ਨਹੀਂ ਹੈ; ਬਲਕਿ ਇਹ ਸਾਡੇ ਵਿਗਿਆਨਿਕ ਸੁਪਨਿਆਂ ਦੀਆਂ ਅਸੀਮ ਉਚਾਈਆਂ ਤੱਕ ਪਹੁੰਚਣ ਨਾਲ ਜੁੜਿਆ ਹੈ।” ਉਨ੍ਹਾਂ ਨੇ 2035 ਤੱਕ ਭਾਰਤੀ ਪੁਲਾੜ ਸਟੇਸ਼ਨ ਦੀ ਸਥਾਪਨਾ ਦੇ ਪਹਿਲੇ ਪੜਾਅ ਲਈ ਸਰਕਾਰ ਦੁਆਰਾ ਹਾਲ ਹੀ ਵਿੱਚ ਦਿੱਤੀ ਗਈ ਮਨਜ਼ੂਰੀ ਦਾ ਵੀ ਜ਼ਿਕਰ ਕੀਤਾ, ਜਿਸ ਨਾਲ ਪੁਲਾੜ ਖੋਜ ਵਿੱਚ ਭਾਰਤ ਦਾ ਪ੍ਰਭਾਵ ਵਧੇਗਾ।

ਪ੍ਰਧਾਨ ਮੰਤਰੀ ਨੇ ਅੱਜ ਦੀ ਦੁਨੀਆ ਵਿੱਚ ਸੈਮੀਕੰਡਕਟਰ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਸੈਮੀਕੰਡਕਟਰ ਦੁਨੀਆ ਵਿੱਚ ਵਿਕਾਸ ਦਾ ਇੱਕ ਜ਼ਰੂਰੀ ਤੱਤ ਬਣ ਗਏ ਹਨ।” ਉਨ੍ਹਾਂ ਨੇ ਇਸ ਖੇਤਰ ਨੂੰ ਮਜ਼ਬੂਤ ਕਰਨ ਲਈ ‘ਭਾਰਤ ਸੈਮੀਕੰਡਕਟਰ ਮਿਸ਼ਨ’ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ ਅਤੇ ਘੱਟ ਮਿਆਦ ਵਿੱਚ ਮਿਲੇ ਸਕਾਰਾਤਮਕ ਨਤੀਜਿਆਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਭਾਰਤ ਆਪਣਾ ਸੈਮੀਕੰਡਕਟਰ ਈਕੋਸਿਸਟਮ ਬਣਾ ਰਿਹਾ ਹੈ, ਜੋ ਗਲੋਬਲ ਸਪਲਾਈ ਚੇਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਪ੍ਰਧਾਨ ਮੰਤਰੀ ਨੇ ਤਿੰਨ ਨਵੇਂ ‘ਪਰਮ ਰੁਦਰਾ’ ਸੁਪਰਕੰਪਿਊਟਰਸ ਦੀ ਸ਼ੁਰੂਆਤ ਦਾ ਵੀ ਜ਼ਿਕਰ ਕੀਤਾ, ਜੋ ਭਾਰਤ ਦੇ ਬਹੁਆਯਾਮੀ ਵਿਗਿਆਨਿਕ ਵਿਕਾਸ ਨੂੰ ਹੋਰ ਜ਼ਿਆਦਾ ਸਮਰਥਨ ਦੇਣਗੇ। 

 

ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿਗਿਆਨਿਕ ਅਤੇ ਤਕਨੀਕੀ ਵਿਕਾਸ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸੁਪਰ ਕੰਪਿਊਟਰ ਤੋਂ ਕੁਆਂਟਮ ਕੰਪਿਊਟਿੰਗ ਤੱਕ ਭਾਰਤ ਦੀ ਯਾਤਰਾ ਦੇਸ਼ ਦੇ ਸ਼ਾਨਦਾਰ ਵਿਜ਼ਨ ਦਾ ਨਤੀਜਾ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਸੁਪਰ ਕੰਪਿਊਟਰ ਕੇਵਲ ਕੁਝ ਦੇਸ਼ਾਂ ਦੇ ਡੋਮੇਨ ਵਿੱਚ ਸਨ, ਲੇਕਿਨ ਭਾਰਤ 2015 ਵਿੱਚ ਰਾਸ਼ਟਰੀ ਸੁਪਰਕੰਪਿਊਟਿੰਗ ਮਿਸ਼ਨ ਦੀ ਸ਼ੁਰੂਆਤ ਦੇ ਨਾਲ ਹੁਣ ਆਲਮੀ ਪੱਧਰ ‘ਤੇ ਸੁਪਰਕੰਪਿਊਟਰਸ ਦੇ ਲੀਡਰਸ ਦੀਆਂ ਸਮਰੱਥਾਵਾਂ ਦੀ ਬਰਾਬਰੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਕੁਆਂਟਮ ਕੰਪਿਊਟਿੰਗ ਵਿੱਚ ਮੋਹਰੀ ਸਥਿਤੀ ਵਿੱਚ ਆ ਰਿਹਾ ਹੈ, ਜਿੱਥੇ ਨੈਸ਼ਨਲ ਕੁਆਂਟਮ ਮਿਸ਼ਨ ਇਸ ਅਤਿਅਧਿਕ ਤਕਨੀਕ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਉੱਭਰਦੀ ਹੋਈ ਤਕਨੀਕ ਨਾਲ ਦੁਨੀਆ ਨੂੰ ਬਦਲਣ, ਆਈਟੀ ਸੈਕਟਰ, ਮੈਨੂਫੈਕਚਰਿੰਗ, ਐੱਮਐੱਸਐੱਮਈ ਅਤੇ ਸਟਾਰਟਅੱਪਸ ਵਿੱਚ ਬੇਮਿਸਾਲ ਬਦਲਾਅ ਹੋਣੇ, ਨਵੇਂ ਅਵਸਰ ਪੈਦਾ ਹੋਣੇ ਅਤੇ ਭਾਰਤ ਨੂੰ ਆਲਮੀ ਪੱਧਰ ‘ਤੇ ਮੋਹਰੀ ਸਥਿਤੀ ਵਿੱਚ ਪਹੁੰਚਣ ਦੀ ਉਮੀਦ ਹੈ। 

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਵਿਗਿਆਨ ਦਾ ਅਸਲ ਉਦੇਸ਼ ਕੇਵਲ ਇਨੋਵੇਸ਼ਨ ਅਤੇ ਵਿਕਾਸ ਨਹੀਂ, ਬਲਕਿ ਆਮ ਆਤਮੀ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨਾ ਵੀ ਹੈ। ਡਿਜੀਟਲ ਅਰਥਵਿਵਸਥਾ ਅਤੇ ਯੂਪੀਆਈ ਦੀ ਉਦਾਹਰਣ ਦਿੰਦੇ ਹੋਏ, ਸ਼੍ਰੀ ਮੋਦੀ ਨੇ ਦੱਸਿਆ ਕਿ ਭਾਰਤ ਜਿੱਥੇ ਉੱਚ ਤਕਨੀਕ ਵਾਲੇ ਖੇਤਰਾਂ ਵਿੱਚ ਅੱਗੇ ਵਧ ਰਿਹਾ ਹੈ, ਉੱਥੇ ਹੀ ਇਹ ਵੀ ਸੁਨਿਸ਼ਚਿਤ ਕਰ ਰਿਹਾ ਹੈ ਕਿ ਇਹ ਤਕਨੀਕ ਗ਼ਰੀਬਾਂ ਨੂੰ ਸਸ਼ਕਤ ਬਣਾਉਂਦੀ ਰਹੇ। ਉਨ੍ਹਾਂ ਨੇ ਹਾਲ ਹੀ ਵਿੱਚ ਲਾਂਚ ਕੀਤੇ ਗਏ ‘ਮਿਸ਼ਨ ਮੌਸਮ‘ (‘Mission Mausam’) ਬਾਰੇ ਵੀ ਗੱਲੀ ਕੀਤੀ, ਜਿਸ ਦਾ ਉਦੇਸ਼ ਦੇਸ਼ ਨੂੰ ਮੌਸਮ ਲਈ ਤਿਆਰ ਅਤੇ ਜਲਵਾਯੂ ਦੇ ਮਾਮਲੇ ਵਿੱਚ ਸਮਾਰਟ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਹਾਈ-ਪਰਫੋਰਮੈਂਸ ਕੰਪਿਊਟਿੰਗ (HPC) ਸਿਸਟਮ ਅਤੇ ਸੁਪਰ ਕੰਪਿਊਟਰ ਦੇ ਆਉਣ ਨਾਲ ਭਾਰਤ ਵਿੱਚ ਬੇਹੱਦ ਸਥਾਨਕ ਪੱਧਰ ‘ਤੇ ਮੌਸਮ ਪੂਰਵ ਅਨੁਮਾਨ ਦੀ ਸਮਰੱਥਾ ਵਧੇਗੀ ਅਤੇ ਵਧੇਰੇ ਸਟੀਕ ਪੂਰਵ ਅਨੁਮਾਨ ਲਗਾਉਣਾ ਸੰਭਵ ਹੋ ਸਕੇਗਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਸੁਪਰ ਕੰਪਿਊਟਰ ਦੁਆਰਾ ਮੌਸਮ ਅਤੇ ਮਿੱਟੀ ਦਾ ਵਿਸ਼ਲੇਸ਼ਣ ਕੇਵਲ ਇੱਕ ਵਿਗਿਆਨਿਕ ਉਪਲਬਧੀ ਨਹੀਂ ਹੈ, ਬਲਕਿ ਇਹ ਹਜ਼ਾਰਾਂ ਲੋਕਾਂ ਦੇ ਜੀਵਨ ਵਿੱਚ ਇੱਕ ਵੱਡਾ ਬਦਲਾਅ ਹੈ। ਉਨ੍ਹਾਂ ਨੇ ਕਿਹਾ, “ਸੁਪਰ ਕੰਪਿਊਟਰ ਇਹ ਸੁਨਿਸ਼ਚਿਤ ਕਰਨਗੇ ਕਿ ਛੋਟੇ ਤੋਂ ਛੋਟੇ ਕਿਸਾਨ ਨੂੰ ਵੀ ਦੁਨੀਆ ਦੇ ਸਰਵਸ਼੍ਰੇਸ਼ਠ ਗਿਆਨ ਤੱਕ ਪਹੁੰਚ ਮਿਲੇ, ਜਿਸ ਨਾਲ ਉਨ੍ਹਾਂ ਨੂੰ ਆਪਣੀਆਂ ਫਸਲਾਂ ਬਾਰੇ ਸਹੀ ਫੈਸਲੇ ਲੈਣ ਵਿੱਚ ਮਦਦ ਮਿਲਗੀ। ਸਮੁੰਦਰ ਵਿੱਚ ਜਾਣ ਵਾਲੇ ਮਛੇਰਿਆਂ ਨੂੰ ਵੀ ਲਾਭ ਹੋਵੇਗਾ ਕਿਉਂਕਿ ਇਨ੍ਹਾਂ  ਟੈਕਨੋਲੋਜੀਆਂ ਨਾਲ ਜੋਖਮ ਘੱਟ ਹੋਣਗੇ ਅਤੇ ਬੀਮਾ ਯੋਜਨਾਵਾਂ ਦੇ ਬਾਰੇ ਜਾਣਕਾਰੀਆਂ ਮਿਲਣਗੀਆ।” ਪੀਐੱਮ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਹੁਣ ਏਆਈ ਅਤੇ ਮਸ਼ੀਨ ਲਰਨਿੰਗ ਨਾਲ ਸਬੰਧਿਤ ਮਾਡਲ ਬਣਾਉਣ ਵਿੱਚ ਸਮਰੱਥ ਹੋਵੇਗਾ, ਜਿਸ ਨਾਲ ਸਾਰੇ ਹਿਤਧਾਰਕਾਂ ਨੂੰ ਲਾਭ ਹੋਵੇਗਾ। 

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੁਪਰਕੰਪਿਊਟਰ ਬਣਾਉਣ ਦੀ ਭਾਰਤ ਦੀ ਸਮਰੱਥਾ ਰਾਸ਼ਟਰੀ ਮਾਣ ਦਾ ਵਿਸ਼ਾ ਹੈ ਅਤੇ ਇਸ ਦੇ ਲਾਭ ਆਮ ਨਾਗਰਿਕਾਂ ਦੇ ਰੋਜ਼ਾਨਾ ਜੀਵਨ ਤੱਕ ਪਹੁੰਚਣਗੇ, ਭਵਿੱਖ ਵਿੱਚ ਮਹੱਤਵਪੂਰਨ ਤਬਦੀਲੀਆਂ ਲਿਆਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਏਆਈ ਅਤੇ ਮਸ਼ੀਨ ਲਰਨਿੰਗ ਦੇ ਇਸ ਯੁੱਗ ਵਿੱਚ ਸੁਪਰ ਕੰਪਿਊਟਰ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਇਸ ਦੀ ਤੁਲਨਾ 5ਜੀ ਟੈਕਨੋਲੋਜੀ ਅਤੇ ਮੋਬਾਈਲ ਫੋਨਾਂ ਦੇ ਨਿਰਮਾਣ ਵਿੱਚ ਭਾਰਤ ਦੀ ਸਫਲਤਾ ਨਾਲ ਕੀਤੀ, ਜਿਸ ਨੇ ਦੇਸ਼ ਵਿੱਚ ਡਿਜੀਟਲ ਰੈਵੋਲਿਊਸ਼ਨ ਨੂੰ ਤੇਜ਼ ਕੀਤਾ ਹੈ ਅਤੇ ਟੈਕਨੋਲੋਜੀ ਨੂੰ ਹਰ ਨਾਗਰਿਕ ਤੱਕ ਪਹੁੰਚਯੋਗ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੀ ਮੇਕ ਇਨ ਇੰਡੀਆ ਪਹਿਲ ਆਮ ਨਾਗਰਿਕਾਂ ਨੂੰ ਭਵਿੱਖ ਦੀ ਤਕਨੀਕੀ ਤਰੱਕੀ ਲਈ ਤਿਆਰ ਕਰੇਗੀ, ਜਿੱਥੇ ਸੁਪਰ ਕੰਪਿਊਟਰ ਨਵੀਂ ਖੋਜ ਨੂੰ ਵਧਾਏਗਾ ਅਤੇ ਵਿਸ਼ਵ ਪੱਧਰ 'ਤੇ ਭਾਰਤ ਦੀ ਮੁਕਾਬਲੇਬਾਜ਼ੀ ਨੂੰ ਯਕੀਨੀ ਬਣਾਉਣ ਲਈ ਨਵੀਆਂ ਸੰਭਾਵਨਾਵਾਂ ਖੋਲ੍ਹਣਗੇ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਹ ਤਕਨੀਕਾਂ ਆਮ ਲੋਕਾਂ ਦੇ ਜੀਵਨ ਵਿੱਚ ਅਸਲ ਲਾਭ ਲਿਆਏਗੀ, ਜਿਸ ਨਾਲ ਉਹ ਬਾਕੀ ਦੁਨੀਆ ਨਾਲ ਤਾਲਮੇਲ ਬਣਾ ਸਕਣਗੇ।

ਸੰਬੋਧਨ ਨੂੰ ਸਮਾਪਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਨ੍ਹਾਂ ਉਪਲਬਧੀਆਂ ਲਈ ਨਾਗਰਿਕਾਂ ਅਤੇ ਰਾਸ਼ਟਰ ਨੂੰ ਵਧਾਈ ਦਿੱਤੀ ਅਤੇ ਯੁਵਾ ਖੋਜਕਰਤਾਵਾਂ ਨੂੰ ਇਨ੍ਹਾਂ ਉੱਨਤ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਵੀ ਪ੍ਰੋਤਸਾਹਿਤ ਕੀਤਾ, ਜਿਸ ਨਾਲ ਵਿਗਿਆਨ ਦੇ ਖੇਤਰ ਵਿੱਚ ਨਵੇਂ ਖੇਤਰ ਖੁੱਲ੍ਹਣਗੇ। 

ਇਸ ਅਵਸਰ ‘ਤੇ ਕੇਂਦਰੀ ਇਲੈਕਟ੍ਰੌਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਵਰਚੁਅਲ ਤੌਰ ‘ਤੇ ਮੌਜੂਦ ਸਨ। 

 

ਪਿਛੋਕੜ 

ਸੁਪਰਕੰਪਿਊਟਿੰਗ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਨੇ ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ ((NSM) ਦੇ ਤਹਿਤ ਸਵਦੇਸ਼ੀ ਤੌਰ ‘ਤੇ ਵਿਕਸਿਤ ਲਗਭਗ 130 ਕਰੋੜ ਰੁਪਏ ਦੀ ਲਾਗਤ ਦੇ ਤਿੰਨ ਪਰਮ ਰੁਦਰਾ ਸੁਪਰਕੰਪਿਊਟਰਸ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਸੁਪਰਕੰਪਿਊਟਰਸ ਨੂੰ ਮੋਹਰੀ ਵਿਗਿਆਨਿਕ ਖੋਜ ਨੂੰ ਸੁਵਿਧਾਜਨਕ ਬਣਾਉਣ ਲਈ ਪੁਣੇ, ਦਿੱਲੀ ਅਤੇ ਕੋਲਕਾਤਾ ਵਿੱਚ ਤਾਇਨਾਤ ਕੀਤੀ ਗਿਆ ਹੈ। ਪੁਣੇ ਵਿੱਚ ਵਿਸ਼ਾਲ ਮੀਟਰ ਰੇਡੀਓ ਟੈਲੀਸਕੋਪ (GMRT), ਫਾਸਟ ਰੇਡੀਓ ਬਰਸਟ (FRBs) ਅਤੇ ਹੋਰ ਖਗੋਲ ਵਿਗਿਆਨ ਨਾਲ ਸਬੰਧੀ ਘਟਨਾਵਾਂ ਦਾ ਪਤਾ ਲਗਾਉਣ ਲਈ ਸੁਪਰਕੰਪਿਊਟਰ ਦਾ ਲਾਭ ਉਠਾਏਗਾ। ਦਿੱਲੀ ਵਿੱਚ ਇੰਟਰ-ਯੂਨੀਵਰਸਿਟੀ ਐਕਸਲੇਟਰ ਸੈਂਟਰ (IUAC) ਸਮੱਗਰੀ/ਭੌਤਿਕ ਵਿਗਿਆਨ ਅਤੇ ਪ੍ਰਮਾਣੂ ਭੌਤਿਕ ਵਿਗਿਆਨ ਜਿਹੇ ਖੇਤਰਾਂ ਵਿੱਚ ਖੋਜ ਨੂੰ ਹੁਲਾਰਾ ਦੇਵੇਗਾ। ਕੋਲਕਾਤਾ ਵਿੱਚ ਐੱਸ. ਐਨ. ਬੋਸ ਸੈਂਟਰ ਭੌਤਿਕ ਵਿਗਿਆਨ, ਬ੍ਰਹਿਮੰਡ ਵਿਗਿਆਨ ਅਤੇ ਪ੍ਰਿਥਵੀ ਵਿਗਿਆਨ ਜਿਹੇ ਖੇਤਰਾਂ ਵਿੱਚ ਉੱਨਤ ਖੋਜ ਨੂੰ ਉਤਸ਼ਾਹਿਤ ਕਰੇਗਾ।

ਪ੍ਰਧਾਨ ਮੰਤਰੀ ਨੇ ਮੌਸਮ ਅਤੇ ਜਲਵਾਯੂ ਖੋਜ ਲਈ ਤਿਆਰ ਇੱਕ ਹਾਈ-ਪਰਫੌਰਮੈਂਸ ਕੰਪਿਊਟਿੰਗ (HPC) ਸਿਸਟਮ ਦਾ ਵੀ ਉਦਘਾਟਨ ਕੀਤਾ। ਇਸ ਪ੍ਰੋਜੈਕਟ ਵਿੱਚ 850 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਜੋ ਮੌਸਮ ਸਬੰਧੀ ਵਿਗਿਆਨਿਕ ਐਪਲੀਕੇਸ਼ਨਾਂ ਲਈ ਭਾਰਤ ਦੀਆਂ ਕੰਪਿਊਟੇਸ਼ਨਲ ਸਮਰੱਥਾਵਾਂ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਦੋ ਪ੍ਰਮੁੱਖ ਸਥਾਨਾਂ, ਪੁਣੇ ਵਿੱਚ ਇੰਡੀਅਨ ਇੰਸਟੀਟਿਊਟ ਆਫ਼ ਟ੍ਰੌਪਿਕਲ ਮੈਟਰੋਲੋਜੀ (IITM) ਅਤੇ ਨੋਇਡਾ ਵਿੱਚ ਰਾਸ਼ਟਰੀ ਮੱਧ ਰੇਂਜ ਮੌਸਮ ਪੂਰਵ ਅਨੁਮਾਨ (NCMRWF) ਕੇਂਦਰ ਵਿੱਚ ਸਥਿਤ, ਇਸ HPC ਸਿਸਟਮ ਵਿੱਚ ਬੇਮਿਸਾਲ ਕੰਪਿਊਟਿੰਗ ਸਮਰੱਥਾ ਹੈ। ਨਵੇਂ ਐੱਚਪੀਸੀ ਸਿਸਟਮ ਨੂੰ 'ਅਰਕਾ' ਅਤੇ 'ਅਰੁਣਿਕਾ' ਨਾਮ ਦਿੱਤਾ ਗਿਆ ਹੈ, ਜੋ ਸੂਰਜ ਨਾਲ ਉਨ੍ਹਾਂ ਦੇ ਸਬੰਧ ਨੂੰ ਦਰਸਾਉਂਦੇ ਹਨ। ਇਹ ਉੱਚ ਰੈਜ਼ੋਲਿਊਸ਼ਨ ਮਾਡਲ ਗਰਮ ਖੰਡੀ ਚੱਕਰਵਾਤਾਂ, ਭਾਰੀ ਬਾਰਿਸ਼, ਗਰਜ, ਗੜ੍ਹੇਮਾਰੀ, ਅਤਿ ਦੀ ਗਰਮੀ, ਸੋਕੇ ਅਤੇ ਹੋਰ ਮੌਸਮ ਸਬੰਧੀ ਗੰਭੀਰ ਘਟਨਾਵਾਂ ਨਾਲ ਸਬੰਧਿਤ ਭਵਿੱਖਬਾਣੀਆਂ ਦੀ ਸਟੀਕਤਾ ਅਤੇ ਸਮੇਂ ਦੇ ਅਨੁਮਾਨ ਵਿੱਚ ਮਹੱਤਵਪੂਰਨ ਸੁਧਾਰ ਕਰਨਗੇ।

 

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage