ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਮਨ ਵਿੱਚ ਨਮੋ, ਪਥ, ਦੇਵਕਾ ਸੀਫ੍ਰੰਟ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰੋਗਰਾਮ ਸਥਾਨ ’ਤੇ ਪਹੁੰਚਣ ਦੇ ਬਾਅਦ, ਪ੍ਰਧਾਨ ਮੰਤਰੀ ਦੇ ਨਿਰਮਾਣ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਨਾਲ ਇੱਕ ਤਸਵੀਰ ਵੀ ਖਿੱਚਵਾਈ। ਉਹ ‘ਨਵਾਂ ਭਾਰਤ ਸੈਲਫੀ ਪੁਆਇੰਟ’ ਵੀ ਦੇਖਣ ਗਏ।
ਲਗਭਗ 165 ਕਰੋੜ ਰੁਪਏ ਦੀ ਲਾਗਤ ਨਾਲ ਬਣੇ 5.45 ਕਿਲੋਮੀਟਰ ਦੇਵਕਾ ਸੀਫ੍ਰੰਟ ਦੇਸ਼ ਵਿੱਚ ਆਪਣੀ ਤਰ੍ਹਾਂ ਦਾ ਇਕੱਲਾ ਤੱਟ ਸੈਰਗਾਹ ਹੈ, ਜਿਸ ਨਾਲ ਸਥਾਨਕ ਅਰਥਵਿਵਸਥਾ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। ਇਹ ਆਰਾਮ ਅਤੇ ਮਨੋਰੰਜਨ ਗਤੀਵਿਧੀਆਂ ਦਾ ਕੇਂਦਰ ਬਣਦੇ ਹੋਏ ਖੇਤਰ ਦੇ ਲਈ ਆਰਥਿਕ ਟੂਰਿਸਟਾਂ ਨੂੰ ਆਕਰਸ਼ਿਤ ਕਰੇਗਾ। ਸਮਾਰਟ ਲਾਈਟਿੰਗ, ਪਾਰਕਿੰਗ ਸੁਵਿਧਾ, ਬਗੀਚਾ, ਫੂਟ ਸਟੌਲ, ਮਨੋਰੰਜਨ ਖੇਤਰ ਅਤੇ ਭਵਿੱਖ ਵਿੱਚ ਲਗਜਰੀ ਟੈਂਟ ਸ਼ਹਿਰ ਦੇ ਪ੍ਰਾਵਧਾਨ ਦੇ ਨਾਲ ਸੀਫ੍ਰੰਟ ਨੂੰ ਵਿਸ਼ਵ ਪੱਧਰ ਟੂਰਿਸਟ ਸਥਾਨ ਵਿੱਚ ਪਰਿਵਰਤਿਤ ਕਰ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਦੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਤੇ ਦਮਨ ਅਤੇ ਦੀਵ ਅਤੇ ਲਕਸ਼ਦ੍ਵੀਪ ਦੇ ਪ੍ਰਸ਼ਾਸਕ ਸ਼੍ਰੀ ਪ੍ਰਫੁੱਲ ਪਟੇਲ ਵੀ ਸਨ।