ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਮਸ ਨਾਗਪੁਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਨਾਗਪੁਰ ਏਮਸ ਪ੍ਰੋਜੈਕਟ ਮਾਡਲ ਦਾ ਵੀ ਦੌਰਾ ਕੀਤਾ ਅਤੇ ਇਸ ਮੌਕੇ 'ਤੇ ਪ੍ਰਦਰਸ਼ਿਤ ਮਾਈਲਸਟੋਨ ਪ੍ਰਦਰਸ਼ਨੀ ਗੈਲਰੀ ਦੇਖੀ।
ਏਮਸ ਨਾਗਪੁਰ ਦੇ ਰਾਸ਼ਟਰ ਨੂੰ ਸਮਰਪਣ ਦੁਆਰਾ ਦੇਸ਼ ਭਰ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤੀ ਮਿਲੇਗੀ। ਹਸਪਤਾਲ, ਜਿਸ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਨੇ ਜੁਲਾਈ 2017 ਵਿੱਚ ਰੱਖਿਆ ਸੀ, ਸੈਂਟਰਲ ਸੈਕਟਰ ਸਕੀਮ ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ ਦੇ ਤਹਿਤ ਸਥਾਪਿਤ ਕੀਤਾ ਗਿਆ ਹੈ।
ਏਮਸ ਨਾਗਪੁਰ, ਜੋ 1575 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ, ਇੱਕ ਅਤਿ-ਆਧੁਨਿਕ ਸੁਵਿਧਾਵਾਂ ਵਾਲਾ ਹਸਪਤਾਲ ਹੈ, ਜਿਸ ਵਿੱਚ ਓਪੀਡੀ, ਆਈਪੀਡੀ, ਡਾਇਗਨੌਸਟਿਕ ਸੇਵਾਵਾਂ, ਅਪਰੇਸ਼ਨ ਥੀਏਟਰ ਅਤੇ 38 ਵਿਭਾਗ ਹਨ ਜੋ ਮੈਡੀਕਲ ਸਾਇੰਸ ਦੇ ਸਾਰੇ ਪ੍ਰਮੁੱਖ ਸਪੈਸ਼ਲਿਟੀ ਅਤੇ ਸੁਪਰ ਸਪੈਸ਼ਲਿਟੀ ਵਿਸ਼ਿਆਂ ਨੂੰ ਕਵਰ ਕਰਦੇ ਹਨ। ਇਹ ਹਸਪਤਾਲ ਮਹਾਰਾਸ਼ਟਰ ਦੇ ਵਿਦਰਭ ਖੇਤਰ ਨੂੰ ਆਧੁਨਿਕ ਸਿਹਤ ਸੁਵਿਧਾਵਾਂ ਪ੍ਰਦਾਨ ਕਰਦਾ ਹੈ ਅਤੇ ਆਸ-ਪਾਸ ਦੇ ਕਬਾਇਲੀ ਖੇਤਰਾਂ ਗੜ੍ਹਚਿਰੌਲੀ, ਗੋਂਡੀਆ ਅਤੇ ਮੇਲਘਾਟ ਲਈ ਇੱਕ ਵਰਦਾਨ ਹੈ।
ਪ੍ਰਧਾਨ ਮੰਤਰੀ ਦੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ, ਸ਼੍ਰੀ ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਰਾਜਪਾਲ, ਸ਼੍ਰੀ ਭਗਤ ਸਿੰਘ ਕੋਸ਼ਯਾਰੀ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਵੀ ਮੌਜੂਦ ਸਨ।
AIIMS Nagpur will boost healthcare infrastructure for the city and neighbouring areas, especially the remote areas where many tribal communities live. Glad to have inaugurated it today. pic.twitter.com/WC1EqpUlIN
— Narendra Modi (@narendramodi) December 11, 2022
एम्स नागपूरमुळे शहर आणि परिसरातील , विशेषतः दुर्गम आदिवासी भागातील आरोग्यविषयक पायाभूत सुविधा मजबूत होतील. आज एम्सचे उदघाटन करतांना मला विशेष आनंद होत आहे. pic.twitter.com/OvTOkG4cN1
— Narendra Modi (@narendramodi) December 11, 2022